Nazrana Times

ਪੰਜਾਬੀ

ਦਮਦਮੀ ਟਕਸਾਲ ਨੂੰ ਮਿੱਟੀ 'ਚ ਰੋਲ ਰਿਹਾ ਬਾਬਾ ਹਰਨਾਮ ਸਿੰਘ ਧੁੰਮਾ : ਬੀਬੀ ਕੁਲਵਿੰਦਰ ਕੌਰ

20 Jan, 2025 05:30 AM

ਅੰਮ੍ਰਿਤਸਰ 20 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਦਮਦਮੀ ਟਕਸਾਲ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਕੀਤੀ ਗਈ ਹਮਾਇਤ ਉਤੇ ਟਿੱਪਣੀ ਕਰਦਿਆਂ ਬੀਬੀ ਕੁਲਵਿੰਦਰ ਕੌਰ ਖਾਲਸਾ (ਸੁਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ) ਨੇ ਕਿਹਾ ਕਿ ਬਾਬੇ ਹਰਨਾਮ ਸਿੰਘ ਨੇ ਸਿੱਖ ਕੌਮ ਦਾ ਸਿਰ ਨੀਵਾਂ ਕਰਨ ਵਾਲਾ ਕੰਮ ਕੀਤਾ ਹੈ ਅਤੇ ਮਹਾਨ ਸੰਸਥਾ ਦਮਦਮੀ ਟਕਸਾਲ ਨੂੰ ਵੀ ਮਿੱਟੀ 'ਚ ਰੋਲਣ ਦਾ ਯਤਨ ਕੀਤਾ ਹੈ। ਬਾਬਾ ਹਰਨਾਮ ਸਿੰਘ ਪਹਿਲਾਂ ਬਾਦਲਾਂ ਦਾ ਪਿਛਲੱਗ ਬਣਿਆ ਰਿਹਾ ਤੇ ਹੁਣ ਉਹ ਭਾਜਪਾ ਤੇ ਆਰ ਐਸੜਐਸ ਦਾ ਪਿੱਠੂ ਬਣ ਗਿਆ ਹੈ। ਬਾਬਾ ਹਰਨਾਮ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਉਹ ਕਿਹੜੇ ਪਾਸੇ ਤੁਰ ਪਿਆ ਹੈ, ਅਜਿਹਾ ਵਿਅਕਤੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਉੱਤਰਾਧਿਕਾਰੀ ਕਦੇ ਵੀ ਨਹੀਂ ਹੋ ਸਕਦਾ, ਇਸ ਨੇ ਸਿੱਖ ਸੰਘਰਸ਼ ਦੀ ਪਿੱਠ ਵਿੱਚ ਛੁਰਾ ਮਾਰ ਦਿੱਤਾ ਹੈ। ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਭਾਜਪਾ ਅਤੇ ਆਰ ਐਸ ਐਸ ਇੱਕ ਪੰਥ ਵਿਰੋਧੀ ਜਮਾਤ ਹੈ ਜੋ ਪੰਥ ਅਤੇ ਪੰਜਾਬ ਦੀ ਦੁਸ਼ਮਣ ਹੈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੀ ਵਿਚਾਰਧਾਰਾ ਦੀ ਵਿਰੋਧੀ ਹੈ, ਭਾਜਪਾ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਤੇ ਅੱਜ ਵੀ ਸਿੱਖ ਕੌਮ ਦੇ ਨਾਲ ਵੈਰ ਕਰਵਾ ਰਹੀ ਹੈ, ਵਿਦੇਸ਼ਾਂ ਵਿੱਚ ਸਿੰਘਾਂ ਨੂੰ ਸ਼ਹੀਦ ਕਰ ਰਹੀ ਹੈ ਤੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀ। ਤੇ ਉਸੇ ਭਾਜਪਾ ਨੂੰ ਬਾਬਾ ਹਰਨਾਮ ਸਿੰਘ ਸਿਰੋਪੇ ਅਤੇ ਸਮਰਥਨ ਦੇ ਰਹੇ ਹਨ। ਇਸੇ ਕਰਕੇ ਬਾਬਾ ਹਰਨਾਮ ਸਿੰਘ ਸਾਨੂੰ ਸ਼ੁਰੂ ਤੋਂ ਹੀ ਨਹੀਂ ਸੀ ਜਚਿਆ ਤੇ ਇਸ ਦੀਆਂ ਕਰਤੂਤਾਂ ਦਿਲੋਂ ਦਿਨ ਸਾਹਮਣੇ ਆ ਰਹੀਆਂ ਹਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #