Nazrana Times

ਪੰਜਾਬੀ

ਭਾਜਪਾ ਨੇ ਕਾਂਗਰਸ ਵੱਲੋਂ ਸੰਵਿਧਾਨ ਦੀ ਉਲੰਘਣਾ ਕਰਨ ਖਿਲਾਫ ਮਨਾਇਆ ਕਾਲਾ ਦਿਵਸ

26 Jun, 2025 01:57 AM

ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਹੋਇਆ ਭਾਰੀ ਇਕੱਠ

ਰਾਕੇਸ਼ ਨਈਅਰ ਚੋਹਲਾ

ਤਰਨਤਾਰਨ,25 ਜੂਨ

ਭਾਰਤ ਦੇਸ਼ ਅੰਦਰ 25 ਜੂਨ 1975 ਨੂੰ ਤਤਕਾਲੀਨ ਕਾਂਗਰਸ ਸਰਕਾਰ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕਰਦਿਆਂ ਲੋਕਤੰਤਰ ਦਾ ਘਾਣ ਕੀਤਾ ਅਤੇ ਆਪਣੀ ਸਰਕਾਰ ਨੂੰ ਗਲਤ ਢੰਗ ਨਾਲ ਬਚਾਉਣ ਲਈ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਕਿਉਂਕਿ 12 ਜੂਨ 1975 ਨੂੰ ਅਲਾਹਾਬਾਦ ਹਾਈਕੋਰਟ ਨੇ ਇੰਦਰਾ ਗਾਂਧੀ ਨੂੰ 1971 ਦੀ ਚੋਣ ਦੌਰਾਨ ਗੈਰ ਕਾਨੂੰਨੀ ਹੱਥਕੰਡੇ ਅਪਨਾਉਣ ਤਹਿਤ ਦੋਸ਼ੀ ਕਰਾਰ ਦਿੱਤਾ ਸੀ।ਇਸ ਨਲਾਇਕੀ ਨੂੰ ਛੁਪਾਉਣ ਲਈ ਲੋਕਤੰਤਰ ਦਾ ਸ਼ਰੇਆਮ ਕਤਲ ਕਰਦਿਆਂ ਕਾਂਗਰਸ ਸਰਕਾਰ ਨੇ ਸੰਵਿਧਾਨ ਦੇ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਸੀ,ਜਿਸ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਸਮੁੱਚੇ ਦੇਸ਼ ਅੰਦਰ 25 ਜੂਨ ਨੂੰ ਕਾਲੇ ਦਿਨ ਵਜੋਂ ਮਨਾਇਆ ਜਾਣ ਲੱਗਾ।ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੁੱਚੇ ਆਗੂਆਂ ਦੀ ਇਕੱਤਰਤਾ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦਿੱਤੀ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਦੇਸ਼ ਦੀ ਸੱਤਾ ਦੀ ਆੜ ਹੇਠ ਬਹੁਤ ਹੀ ਗਲਤ ਕੰਮ,ਘਟੀਆ ਦਰਜੇ ਦੀ ਰਾਜਨੀਤੀ ਅਤੇ ਲੋਕਾਂ ਦੀ ਅਵਾਜ ਨੂੰ ਦਬਾ ਕੇ ਰਾਜਨੀਤੀ ਕੀਤੀ ਹੈ ਪ੍ਰੰਤੂ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ।ਇਸੇ ਕਰਕੇ ਲੋਕਾਂ ਦੀ ਅਵਾਜ ਚੁੱਕਣ,ਅਜਾਦ ਦੇਸ਼ ਵਿੱਚ ਅਜਾਦ ਤੌਰ ਤੇ ਰਹਿਣ,ਜੀਵਨ ਪੱਧਰ ਉੱਚਾ ਚੁੱਕਣ,ਜਾਤ-ਪਾਤ ਦਾ ਪਾੜਾ ਖਤਮ ਕਰਨ,ਦੇਸ਼ ਨੂੰ ਸੁਰੱਖਿਅਤ ਰੱਖਣ ਵਰਗੇ ਇਤਿਹਾਸਕ ਮੀਲ ਪੱਥਰਾਂ ਨੂੰ ਸਾਬਤ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਵਲੋਂ ਦੇਸ਼ ਦੇ ਲੋਕਾਂ ਨੂੰ ਇਸ ਗੱਦਾਰ ਜਮਾਤ ਕਾਂਗਰਸ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਲਈ ਕਾਲਾ ਦਿਵਸ ਮਨਾਇਆ ਜਾਂਦਾ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਲੋਕਤੰਤਰ ਦੀ ਰਾਖੀ ਕਰਨ ਵਾਲੇ ਚੌਥਾ ਸਤੰਭ ਮੀਡੀਆ ਜਿਸ ਉੱਪਰ ਵੀ ਪੂਰਨ ਤੌਰ 'ਤੇ ਕੁਝ ਵੀ ਨਾ ਛਾਪਣ ਦੀ ਪਾਬੰਦੀ ਲਗਾ ਦਿੱਤੀ,ਹਜਾਰਾਂ ਨੇਤਾ ਵਰਕਰ ਬਿਨਾਂ ਵਜ੍ਹਾ ਜੇਲ੍ਹ ਭੇਜ ਦਿੱਤਾ ਜੋ ਅੰਦੋਲਨ ਕਰਕੇ ਕਾਂਗਰਸ ਖਿਲਾਫ ਲੋਕਾਂ ਵਿੱਚ ਸੱਚ ਦੱਸਦੇ ਸਨ ਕਿਉਂਕਿ ਦਰਅਸਲ ਗੱਲ ਇਹ ਸੀ ਕਿ ਇੰਦਰਾ ਗਾਂਧੀ ਨੇ ਆਪਣੀ ਕੁਰਸੀ ਬਚਾਉਣ,ਨਜਾਇਜ ਸਿਆਸੀ ਲਾਭ ਲਈ ਦੇਸ਼ ਵਿੱਚ ਲੋਕਤੰਤਰ, ਸੰਵਿਧਾਨ ਅਤੇ ਜਨਤਾ ਦੀ ਅਵਾਜ, ਅਜਾਦੀ ਨੂੰ ਕੁਰਬਾਨ ਕਰ ਦਿੱਤਾ ਗਿਆ,ਅਜਿਹੇ ਹੋਰ ਬਹੁਤ ਘਟੀਆ ਦਰਜੇ ਦੇ ਕਾਂਗਰਸ ਨੇ ਕੰਮ ਕੀਤੇ ਜਿਸ ਨਾਲ ਹਿੰਦੂ ਸਿੱਖ ਏਕਤਾ ਵਿੱਚ ਵੱਡਾ ਪਾੜਾ ਰਿਹਾ,ਪੰਜਾਬ ਵਿੱਚ ਵੀ ਸਿੱਖਾਂ ਦੀ ਨਸਲਕੁਸ਼ੀ ਲਈ ਟੈਂਕਾ ਤੋਪਾਂ ਨਾਲ ਹਮਲਾ ਕੀਤਾ ਗਿਆ, ਜੋ ਰਹਿੰਦੀ ਦੁਨੀਆ ਤੱਕ ਹਿੰਦੂ,ਸਿੱਖ ਭੁੱਲਣਗੇ ਨਹੀਂ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਦੀ ਕਿਸਮਤ ਚੰਗੀ ਹੈ ਕਿ ਦੇਸ਼ ਨੂੰ ਇੱਕ ਨਿਰਪੱਖ,ਬੇਦਾਗ,

ਅਗਾਂਹਵਧੂ ਸਖਸ਼ੀਅਤ ਦਾ ਮਾਲਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਮਿਲੇ ਹਨ ਜਿੰਨਾਂ ਨੇ ਭਾਰਤ ਨੂੰ ਦੁਨੀਆ ਦੇ ਨਕਸ਼ੇ ਵਿੱਚ ਧੁੰਦਲੀ ਜਗਾ 'ਤੇ ਸਭ ਤੋਂ ਮੂਹਰਲੀ ਕਤਾਰ ਵਿੱਚ ਲਿਆ ਕੇ ਦੇਸ਼ ਦੇ ਲੋਕਾਂ ਦਾ ਦਿਲ 'ਤੇ ਜਿੱਤਿਆ ਹੀ ਹੈ ਨਾਲ ਹੀ ਪੂਰੀ ਦੁਨੀਆ ਵਿੱਚ ਆਪਣੀ ਰਾਜਨੀਤੀ ਦਾ ਲੋਹਾ ਵੀ ਮਨਵਾਇਆ ਹੈ।ਵੱਡੇ-ਵੱਡੇ ਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹਨ।ਇਸ ਮੌਕੇ 'ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ ਪੰਜਾਬ ਪ੍ਰਦੇਸ਼ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਰੈਸ਼ੀਆਣਾ,ਸੁਭਾਸ਼ ਚੰਦ ਬਾਠ,ਜਤਿੰਦਰ ਭਾਟੀਆ ਨੂੰ ਵਿਸੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮੀਤ ਪ੍ਰਧਾਨ ਐਡਵੋਕੇਟ ਸਤਨਾਮ ਸਿੰਘ ਭੁੱਲਰ,ਮੀਤ ਪ੍ਰਧਾਨ ਐਡਵੋਕੇਟ ਜਸਕਰਨ ਸਿੰਘ ਗਿੱਲ,ਮੀਤ ਪ੍ਰਧਾਨ ਰਿਤੇਸ਼ ਚੋਪੜਾ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ,ਕਿਸਾਨ ਮੋਰਚਾ ਪ੍ਰਧਾਨ ਡਾ.ਅਵਤਾਰ ਸਿੰਘ ਵੇਈਂਪੂਈ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ,ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਬ੍ਰਹਮਪੁਰਾ,ਸਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ,ਸੀਨੀਅਰ ਆਗੂ ਪਵਨ ਕੁੰਦਰਾ,ਸੀਨੀਅਰ ਆਗੂ ਪਵਨ ਦੇਵਗਨ, ਜ਼ਿਲ੍ਹਾ ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ ਜ਼ਿਲ੍ਹੇ ਦੇ ਸਾਰੇ ਹੀ ਸਰਕਲ ਪ੍ਰਧਾਨ,ਮੋਰਚਿਆਂ ਦੇ ਅਹੁਦੇਦਾਰ,ਸੈੱਲਾਂ ਦੇ ਕਨਵੀਨਰ ਅਤੇ ਹੋਰ ਵੀ ਪ੍ਰਮੁੱਖ ਆਗੂ ਸਾਹਿਬਾਨ ਮੌਜੂਦ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #