Nazrana Times

ਪੰਜਾਬੀ

ਗੁਰੂ ਤੇਗ ਬਹਾਦਰ ਆਸਰਾ ਸੇਵਾ ਟਰਸਟ ਖਿਲਚੀਆਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਵੰਡਿਆ

05 Jun, 2025 05:06 AM

ਟਾਂਗਰਾ - ਸੁਰਜੀਤ ਸਿੰਘ ਖਾਲਸਾ

ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੀ ਗੁਰੂ ਤੇਗ ਬਹਾਦਰ ਆਸਰਾ ਟਰਸਟ ਦੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਖਿਲਚੀਆਂ,ਡਾਇਰੈਕਟਰ ਕੋ ਨਾਈਟ ਬਿਆਸ ਦੁਵਾਰਾ ਸੈਂਕੜੇ ਪਰਿਵਾਰਾਂ ਨੂੰ ਰੋਜਾਨਾ ਰਸੋਈ ਦੀ ਵਰਤੋਂ ਚ ਆਉਣ ਵਾਲੇ ਰਾਸ਼ਨ ਦੇ ਬੋਰੇ ਵੰਡੇ ਗਏ । ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੇ ਯਤਨ ਸਦਕਾ ਰਾਸ਼ਨ ਵੰਡਣ ਮੌਕੇ , ਸੰਤੋਖ ਸਿੰਘ ਭਲਾਈਪੁਰ ਸਾਬਕਾ ਐੱਮ ਐੱਲ ਏ ਹਲਕਾ ਬਾਬਾ ਬਕਾਲਾ, ਅਮਰੀਕ ਸਿੰਘ ਸਾਬਕਾ ਸਰਪੰਚ ਜਲਾਲਾਬਾਦ , ਲੱਖਾ ਭਿੰਡਰ ਪੀ ਏ , ਜਗਦੀਪ ਸਿੰਘ ਮਾਨ ਪੀ ਏ ਆਦਿ ਨੇ ਪੁੱਜ ਕੇ ਔਰਤਾਂ ਨੂੰ ਰਾਸ਼ਨ ਵੰਡਣ ਦੀਆ ਸੇਵਾਵਾਂ ਨਿਭਾਈਆਂ । ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਚੇਅਰਮੈਨ ਸੰਧੂ ਨੇ ਕਿਹਾ ਕਿ ਟਰਸਟ ਦੁਆਰਾ ਹਰ ਮਹੀਨੇ ਗਰੀਬ ਪਰਿਵਾਰਾਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਰਾਸ਼ਨ ਵੰਡਿਆ ਜਾਂਦਾ ਹੈ । ਇਹ ਸੇਵਾ ਪਿਛਲੇ ਕਈ ਸਾਲਾਂ ਤੋਂ ਨਿਭਾਈ ਜਾ ਰਹੀ ਹੈ ਹੈ । ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੀਆਂ ਔਰਤਾਂ ਨੇ ਚੇਅਰਮੈਨ ਸਵਰਨਜੀਤ ਸਿੰਘ ਸੰਧੂ ਦੀ ਪਰਸੰਸਾ ਕਰਦਿਆਂ ਕਿਹਾ ਕਿ ਉਹਨਾਂ ਦਾ ਦੁਆਰਾ ਸਾਡੇ ਪਰਿਵਾਰਾ ਦੀ ਰਾਸ਼ਨ ਤੋਂ ਇਲਾਵਾ ਵੀ ਖੁਸ਼ੀ ਜਾਂ ਗਮੀ ਮੌਕੇ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ । ਇਸ ਮੌਕੇ ਡਾਕਟਰ ਰਾਜ ਕੁਮਾਰ,ਮਨਜੀਤ ਸਿੰਘ ਮੀਤਾ, ਹਰਪਾਲ ਸਿੰਘ ਭਲਾ,ਮਾਸਟਰ ਮਲਕੀਤ ਸਿੰਘ ਬਾਉ ਮਨਪ੍ਰੀਤ ਕਾਲੂ .ਡਾਕਟਰ ਬਿੱਲਾ, ਬਿੰਦ ਫੌਜੀ,ਸੁਖਦੇਵ ਸਿੰਘ ਸੁੱਖਾ ਡਾਕਟਰ ਮੋਨੂੰ ,ਯਾਦੀ , ਗੋਰਾ , ਹਨੀ , ਗੋਪੀ , ਦਿਆਲ ਸਿੰਘ , ਜੈਦੀਪ , ਕਾਬਲ ਸਿੰਘ , ਜਗਤਾਰ ਸਿੰਘ ,ਬੱਬੀ ਮਤੇਪੁਰ, ਅਨਮੋਲਦੀਪ ਸਿੰਘ ,ਹਰਜਾਪ ਸਿੰਘ ,ਵੰਸ਼ਦੀਪ ਸਿੰਘ , ਤਰੁਣ, ਕਰਨਦੀਪ ਸਿੰਘ , ਬਿੱਟਾ ਜਸਪਾਲ ਸਿੰਘ , ਤਸਵੀਰ ਸਿੰਘ ਆਦਿ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #