Nazrana Times

ਪੰਜਾਬੀ

ਤੀਆਂ ਦਾ ਮੇਲਾ 2021 ਮਨਾਇਆ ਜਾਵੇਗਾ 1 ਅਗਸਤ ਨੂੰ ਗਿੱਧਿਆਂ ਦੀਆਂ ਰਾਣੀਆਂ ਦੇ ਨਾਲ

20 Jan, 2025 05:30 AM

ਪੰਜਾਬ ਦਾ ਲੋਕ ਨਾਚ ਗਿੱਧਾ ਬਣੇਗਾ ਖਿੱਚ ਦਾ ਕੇੰਦਰ- ਕਰਮਪਾਲ ਸਿੰਘ ਢਿੱਲੋਂ

ਕਰਤਾਰਪੁਰ 29 ਜੁਲਾਈ (ਭੁਪਿੰਦਰ ਸਿੰਘ ਮਾਹੀ): ਸਾਉਣ ਮਹੀਨੇ ਜਦ ਨਵੀਆਂ ਵਿਆਹੀਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਹਨ ਤਾਂ ਤੀਆਂ ਦਾ ਤਿਉਹਾਰ ਬਹੁਤ ਹੀ ਚਾਵਾਂ ਨਾਲ ਮਨਾਉਂਦੀਆਂ ਹਨ। ਇਸ ਹੀ ਤਿਉਹਾਰ "ਤੀਆਂ ਦਾ ਮੇਲਾ 2021" ਨੂੰ ਬਹੁਤ ਹੀ ਵੱਡੇ ਪੱਧਰ ਤੇ ਬੜੇ ਚਾਵਾਂ ਨਾਲ ਲੋਕ ਨਾਚ ਗਿੱਧਾ ਦੀ ਇੰਟਰਨੈਸ਼ਨਲ ਕੋਚ ਅਨੂ ਦੀਪ ਕੌਰ ਲਹਿਲ ਦੀ ਦੇਖ ਰੇਖ ਵਿੱਚ 1 ਅਗਸਤ ਦਿਨ ਐਤਵਾਰ ਨੂੰ ਹੋਟਲ ਰਾਜ ਕਾਊਂਟੀਨੈਂਟਲ ਅੰਮ੍ਰਿਤਸਰ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਇਆ ਜਾਵੇਗਾ। ਇਸ ਪ੍ਰੋਗਰਾਮ ਦੇ ਪ੍ਰਬੰਧਕ ਇੰਟਰਨੈਸ਼ਨਲ ਕੋਚ ਕਵਲੀਨ ਕੌਰ ਭਿੰਡਰ ਤੇ ਇਸ ਪ੍ਰੋਗਰਾਮ ਨੂੰ ਸ਼ਵੇਤਾ ਦੱਤਾ ਵੱਲੋਂ ਸਪੋੰਸਰ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਇੰਡੀਅਨ ਕਲਚਰਲ ਐਸੋਸੀਏਸ਼ਨ ਰਜਿ: ਕਰਤਾਰਪੁਰ ਦੇ ਪ੍ਰਧਾਨ ਕਰਮਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਗਿੱਧਾ ਸਾਡੇ ਪੰਜਾਬ ਦਾ ਕਲਚਰਲ ਹੈ ਤੇ ਲੋਕ ਨਾਚ ਹੈ। ਜਿਸ ਨੂੰ ਤੀਆਂ ਦੇ ਤਿਉਹਾਰ ਤੇ ਗਿੱਧਿਆਂ ਦੀਆਂ ਰਾਣੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਨਾਚ ਗਿੱਧੇ ਦੀਆਂ ਨਾਮਵਰ ਕੋਚ ਹਿੱਸਾ ਲੈਣਗੀਆਂ ਤੇ ਖੁੱਲਾ ਗਿੱਧਾ ਕਰਵਾਇਆ ਜਾਵੇਗਾ। ਜੋ ਕਿ ਪੰਜਾਬ ਦਾ ਲੋਕ ਨਾਚ ਗਿੱਧਾ ਇਸ ਮੇਲੇ ਦਾ ਖਿੱਚ ਦਾ ਕੇੰਦਰ ਬਣੇਗਾ। ਇਸ ਮੌਕੇ ਕਰਮਪਾਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਵਿੱਚ ਸਭ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤੇ ਜਲਦ ਤੋਂ ਜਲਦ ਆਪਣੀ ਇਸ ਤੀਆਂ ਦੇ ਮੇਲੇ ਸਬੰਧੀ ਰੱਖੇ ਗਏ ਪ੍ਰੋਗਰਾਮ ਵਿੱਚ ਐਂਟਰੀ ਕਰਵਾ ਕੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਪ੍ਰੋਗਰਾਮ ਦੀ ਆਰਗੇਨਾਈਜ਼ਰ ਅਨੂ ਦੀਪ ਕੌਰ ਲਹਿਲ ਨਾਲ 87290-37839 ਤੇ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਜਾ ਸਕਦਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #