Nazrana Times

ਪੰਜਾਬੀ

ਕਾਂਗਰਸ ਅਤੇ ਭਾਜਪਾ 'ਚ ਕੋਈ ਫ਼ਰਕ ਨਹੀਂ, ਬਾਦਲਕੇ ਹਕੀਕਤ ਨੂੰ ਸਮਝਣ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ

20 Jan, 2025 05:30 AM

ਅੰਮ੍ਰਿਤਸਰ, 27  ਮਾਰਚ ( ਹਰਸਿਮਰਨ ਸਿੰਘ ਹੁੰਦਲ  ): ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖਾਂ ਦੇ ਕਾਤਲ ਸਾਬਕਾ ਮੁੱਖ ਮੰਤਰੀ ਬਿਅੰਤ ਸਿਹੁੰ ਦੇ ਪੋਤਰੇ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਪਹਿਲਾਂ ਹੀ ਪਤਾ ਸੀ ਕਿ ਕਾਂਗਰਸ ਅਤੇ ਭਾਜਪਾ ਵਿੱਚ ਕੋਈ ਫਰਕ ਨਹੀਂ ਹੈ, ਪਰ ਤ੍ਰਾਸਦੀ ਦੀ ਗੱਲ ਇਹ ਹੈ ਕਿ ਬਾਦਲਕਿਆਂ ਨੂੰ ਇਹ ਗੱਲ ਅੱਜ ਤੱਕ ਸਮਝ ਨਾ ਆਈ। ਰਵਨੀਤ ਸਿੰਘ ਬਿੱਟੂ ਕਾਂਗਰਸ ਵਿੱਚੋਂ ਨਿਕਲ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕਾ ਹੈ ਉਸ ਨੂੰ ਪਤਾ ਹੈ ਕਿ ਭਾਜਪਾ ਵੀ ਕਾਂਗਰਸ ਵਾਂਗ ਸੌੜੀ ਰਾਜਨੀਤੀ ਕਰਦੀ ਹੈ ਅਤੇ ਹਮੇਸ਼ਾਂ ਪੰਥ ਤੇ ਪੰਜਾਬ ਵਿਰੁੱਧ ਭੁਗਤਦੀ ਹੈ ਪਰ ਬਾਦਲਕੇ ਪੰਥ ਅਤੇ ਪੰਜਾਬ ਪ੍ਰਸਤੀ ਛੱਡ ਕੇ ਭਾਜਪਾ ਦੇ ਨਾਲ ਯਾਰੀਆਂ ਪਾਉਂਦੇ ਰਹੇ ਅਤੇ ਹੁਣ ਵੀ ਗੱਠਜੋੜ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਸੁਖਬੀਰ ਸਿੰਘ ਬਾਦਲ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਕਾਂਗਰਸ ਵਾਂਗ ਭਾਜਪਾ ਵੀ ਸਿੱਖੀ ਅਤੇ ਸਿੱਖਾਂ ਨੂੰ ਮਲੀਆਮੇਟ ਕਰਨਾ ਚਾਹੁੰਦੀ ਹੈ। ਕਾਂਗਰਸ ਨੇ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ, ਸ੍ਰੀ ਦਰਬਾਰ ਸਾਹਿਬ 'ਤੇ ਹਮਲਾ, ਨਵੰਬਰ 1984 ਦਾ ਕਤਲੇਆਮ, ਝੂਠੇ ਪੁਲਿਸ ਮੁਕਾਬਲੇ ਕੀਤੇ ਜਿਨ੍ਹਾਂ ਵਿੱਚ ਭਾਜਪਾ ਦੀ ਹਰ ਪੱਖ ਤੋਂ ਸ਼ਮੂਲੀਅਤ ਰਹੀ ਅਤੇ ਭਵਿੱਖ ਵਿੱਚ ਭਾਜਪਾ ਵੀ ਕਾਂਗਰਸ ਵਾਂਗ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਯਤਨ ਕਰੇਗੀ। ਸੁਖਬੀਰ ਸਿੰਘ ਬਾਦਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਅਤੇ ਭਾਜਪਾ/ਆਰ.ਐਸ.ਐਸ. ਵਿੱਚ ਕੀ ਫਰਕ ਹੈ। ਜੇ ਬਾਦਲਾਂ ਦੇ ਹਾਲਾਤ ਇਹੀ ਰਹੇ ਤਾਂ ਬਾਦਲਕਿਆਂ ਨੂੰ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਚੰਦੂਮਾਜਰਾ, ਢੀਂਡਸਾ ਅਤੇ ਉਹਨਾਂ ਦੇ ਹੋਰ ਵੱਡੇ ਲੀਡਰ ਸਿੱਧੇ ਤੌਰ 'ਤੇ ਭਾਜਪਾ ਦੇ ਵਿੱਚ ਸ਼ਮੂਲੀਅਤ ਕਰ ਜਾਣਗੇ। ਬਾਦਲਕਿਆਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਜਾਣੀ ਚਾਹੀਦੀ ਹੈ ਕਿ ਕਾਂਗਰਸ ਨੇ ਸਿੱਖ ਮਾਰੇ ਅਤੇ ਭਾਜਪਾ ਸਿੱਖੀ ਨੂੰ ਖਤਮ ਕਰਨਾ ਚਾਹੁੰਦੀ ਹੈ, ਸਿੱਖੀ ਸਿਧਾਂਤਾਂ 'ਤੇ ਹਮਲੇ ਕਰ ਰਹੀ ਹੈ, ਸਾਡੇ ਗੁਰਦੁਆਰੇ ਦੱਬੀ ਬੈਠੀ ਹੈ, ਬੰਦੀ ਸਿੰਘ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਰਿਹਾਅ ਨਹੀਂ ਕੀਤੇ ਜਾ ਰਹੇ, ਸਾਡੇ ਕੌਮੀ ਨਾਇਕਾਂ ਨੂੰ ਭਾਜਪਾ ਅੱਤਵਾਦੀ-ਵੱਖਵਾਦੀ ਆਖਦੀ ਹੈ। ਜੇਕਰ ਬਾਦਲਕੇ ਇਹਨਾਂ ਗੱਲਾਂ ਨੂੰ ਨਾ ਸਮਝੇ ਤਾਂ ਭਵਿੱਖ ਵਿੱਚ ਅਕਾਲੀ ਦਲ ਦਾ ਹੋਰ ਨੁਕਸਾਨ ਹੋਵੇਗਾ। ਭਾਜਪਾ ਦਾ ਏਜੰਡਾ ਹਿੰਦੂ ਰਾਸ਼ਟਰ ਦਾ ਹੈ ਜਦ ਕਿ ਅਕਾਲੀ ਦਲ ਦਾ ਏਜੰਡਾ ਸਿੱਖੀ ਦੇ ਬੋਲਬਾਲੇ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਪ੍ਰਨੀਤ ਕੌਰ ਵੀ ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੇ ਹਨ, ਬਾਦਲਕਿਆਂ ਦੇ ਕਈ ਲੀਡਰ ਵੀ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਹੱਥ-ਪੈਰ ਮਾਰ ਰਹੇ ਹਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #