Nazrana Times

ਪੰਜਾਬੀ

ਅਧਿਕਾਰ ਸ਼ੰਘਰਸ਼ ਪਾਰਟੀ ਦਾ ਗਰੀਬ ਵਰਗ ਦੇ ਹਿਤਾਂ ਨੂੰ ਸਮਰਪਿਤ ਸ਼ੰਘਰਸ਼ ਜਾਰੀ ਰਹੇਗਾ - ਗੁਰਬਖਸ਼ ਸਿੰਘ ਸ਼ੇਰਗਿਲ

12 Apr, 2026 07:53 PM

ਸਰਮਾਏਦਾਰ ਪਾਰਟੀਆਂ ਨੇ ਆਪਣੇ ਨਿਜੀ ਹਿਤਾਂ ਦੀ ਖਾਤਰ ਗਰੀਬ ਵਰਗ ਦੀ ਲੁਟ ਘਸੁਟ ਕੀਤੀ ਹੈ
ਟਾਂਗਰਾ - ਸੁਰਜੀਤ ਸਿੰਘ ਖਾਲਸਾ
 

ਡਾਕਟਰ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਵਿੱਚ ਅਧਿਕਾਰ ਸੰਘਰਸ਼ ਪਾਰਟੀ ਦੀ ਮੀਟਿੰਗ ਪਾਰਟੀ ਰਾਸ਼ਟਰੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਪ੍ਰਧਾਨ ਇੰਜ ਸੁਰਿੰਦਰ ਸਿੰਘ ਭਿੰਡਰ ਵਲੋਂ ਸ੍ਰ ਬੂਟਾ ਸਿੰਘ ਸੇਵਾ ਮੁਕਤ ਜੇਈ ਨੂੰ ਜ਼ਿਲਾ ਮੁਕਤਸਰ ਸਾਹਿਬ ਦਾ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਉਹਨਾਂ ਸਮੁੱਚੀ ਟੀਮ ਨੂੰ 2027 ਦੀ ਚੋਣ ਲਈ ਰਾਤ ਦਿਨ ਇਕ ਕਰਕੇ ਪੰਜਾਬ ਚੋਂ ਜੰਗਲ ਰਾਜ ਤੋਂ ਛੁਟਕਾਰਾ ਪਾਉਣ ਲਈ ਕਿਹਾ।
ਮੀਟਿੰਗ ਵਿੱਚ ਵੱਡੇ ਫੈਸਲੇ ਲੈਂਦਿਆਂ ਪਾਰਟੀ ਪ੍ਰਧਾਨ ਇੰਜ ਸ਼ੇਰਗਿੱਲ ਨੇ 2027 ਦੀ ਚੋਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪਾਰਲੀਮਾਨੀ ਬੋਰਡ ਅਤੇ ਪਾਰਟੀ ਵਿਚ ਅਨੁਸ਼ਾਸਨ ਕਾਇਮ ਰੱਖਣ, ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਹਾਈ ਪਾਵਰ ਅਨੁਸ਼ਾਸਨੀ ਕਮੇਟੀ ਬਣਾਉਣ ਦਾ ਐਲਾਨ ਕੀਤਾ।
ਅਧਿਕਾਰ ਸੰਘਰਸ਼ ਪਾਰਟੀ ਦੇ ਪਾਰਲੀਮਾਨੀ ਬੋਰਡ ਦੇ ਚੇਅਰਮੈਨ ਖੁਦ ਇੰਜ ਗੁਰਬਖ਼ਸ਼ ਸਿੰਘ ਸ਼ੇਰਗਿੱਲ,ਵਾਈਸ ਚੇਅਰਮੈਨ ਇੰਜ ਸੋਹਨਜੀਤ ਸਿੰਘ, ਪ੍ਰਮੁੱਖ ਸਲਾਹਕਾਰ ਇੰਜ ਸੁਰਿੰਦਰ ਸਿੰਘ ਭਿੰਡਰ, ਮੈਂਬਰਾਂ ਵਿੱਚ ਕੌਮੀ ਵਾਈਸ ਪ੍ਰਧਾਨ ਜਗਦੀਸ਼ ਸਿੰਘ ਘਨੌਰ ,
ਕੌਮੀ ਜਰਨਲ ਸਕੱਤਰ ਮੱਖਣ ਸਿੰਘ ਭਾਈ ਰੂਪਾ, ਸਟੇਟ ਪ੍ਰਧਾਨ ਹਰਿਆਣਾ ਸਤੀਸ਼ ਕੁਮਾਰ ਆਦਵੰਸੀ,ਜਰਨਲ ਸਕੱਤਰ ਪੰਜਾਬ ਸ੍ਰ ਭਰਪੂਰ ਸਿੰਘ ਮੁਕਤਸਰ, ਪੰਜਾਬ ਸੀਨੀਅਰ ਮੀਤ ਪ੍ਰਧਾਨ ਸਤਿੰਦਰ ਕੌਰ ਧਾਲੀਵਾਲ।
ਅਨੁਸ਼ਾਸਨੀ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਸਤਵੀਰ ਕੌਰ ਮਨਹੇੜਾ,ਵਾਈਸ ਚੇਅਰਮੈਨ ਸ੍ਰੀ ਮੱਖਣ ਸਿੰਘ ਭਾਈ ਰੂਪਾ, ਮੈਂਬਰਾਂ ਵਿੱਚ ਕੌਮੀ ਜਰਨਲ ਦਰਬਾਰਾ ਸਿੰਘ ਬਟਾਲਾ, ਕੌਮੀ ਸਕੱਤਰ ਰਮੇਸ਼ ਕੁਮਾਰ ਬੂੰਬਕ, ਮੀਡੀਆ ਇੰਚਾਰਜ ਸ੍ਰ ਹਰਪ੍ਰੀਤ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਗਿਆ।
ਇੰਜ ਸ਼ੇਰਗਿੱਲ ਨੇ ਕਿਹਾ ਕਿ ਇਹ ਦੋਵੇਂ ਸੰਗਠਨ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰ ਦੇਣਗੇ। ਉਹਨਾਂ ਅਹੁਦੇਦਾਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਅਧਿਕਾਰ ਸੰਘਰਸ਼ ਪਾਰਟੀ ਗਰੀਬ ਵਰਗਾਂ ਦੇ ਹਿੱਤਾਂ ਨੂੰ ਸਮਰਪਿਤ ਹੈ,ਇਸ ਲਈ ਹੀ ਅਸੀਂ ਸੰਘਰਸ਼ ਕਰ ਰਹੇ ਹਾਂ। ਸਾਨੂੰ ਜ਼ਮੀਨੀ ਪੱਧਰ ਲੋਕਾਂ ਨਾਲ ਜੁੜਨਾ ਹੋਵੇਗਾ। ਰਵਾਇਤੀ ਅਤੇ ਸਰਮਾਏਦਾਰ ਪਾਰਟੀਆਂ ਨੇ ਨਿਜੀ ਹਿਤਾਂ ਖਾਤਰ ਗਰੀਬ ਵਰਗਾਂ ਦੀ ਲੁੱਟ ਖਸੁੱਟ ਜਾਰੀ ਰੱਖੀ ਹੋਈ ਹੈ। ਅਧਿਕਾਰ ਸੰਘਰਸ਼ ਪਾਰਟੀ ਹੁਣ ਅਜਿਹਾ ਨਹੀਂ ਹੋਣ ਦੇਵੇਗੀ। ਸਾਡਾ ਨਾਅਰਾ ਸਭ ਲਈ ਬਰਾਬਰ ਮੌਕੇ ਅਤੇ ਸਭ ਦਾ ਬਰਾਬਰ ਸਤਿਕਾਰ ਯਕੀਨੀ ਬਣਾਵਾਂਗੇ। ਇਸ ਮੋਕੇ ਸਿਮਰਜੀਤ ਕੌਰ ਕੁਮਗਰ , ਕਮਲਪ੍ਰੀਤ ਸਿੰਘ ਭਿੰਡਰ ਹਾਜ਼ਰ ਸਨ

Posted By: GURBHEJ SINGH ANANDPURI

Latest News

Loading…
Loading the web debug toolbar…
Attempt #