Nazrana Times

ਪੰਜਾਬੀ

ਪਾਕਿਸਤਾਨੀ ਆਰਮੀ ਚੀਫ਼ ਆਸਿਮ ਮੁਨੀਰ ਦਾ ਅਮਰੀਕਾ ਦੌਰਾ, ਰੱਖਿਆ ਸੰਬੰਧ ਮਜ਼ਬੂਤ

10 Aug, 2025 10:42 PM

ਰਾਵਲਪਿੰਡੀ, 10 ਅਗਸਤ ਅਲੀ ਇਮਰਾਨ ਚੱਠਾ

ਪਾਕਿਸਤਾਨ ਦੇ ਫ਼ੌਜੀ ਸਰਬਰਾ੍ਹ ਫ਼ੀਲਡ ਮਾਰਸ਼ਲ ਸਯਦ ਆਸਿਮ ਮੁਨੀਰ, NI (M), ਇਸ ਵੇਲੇ ਸਰਕਾਰੀ ਦੌਰੇ ‘ਤੇ ਅਮਰੀਕਾ ਵਿੱਚ ਮੌਜੂਦ ਹਨ, ਜਿੱਥੇ ਉਹ ਉੱਚ ਸੈਨਾ ਅਤੇ ਰਾਜਨੀਤਿਕ ਕਿਆਦਤ ਨਾਲ ਮੁਲਾਕਾਤਾਂ ਕਰ ਰਹੇ ਹਨ ਤਾਂ ਕਿ ਰੱਖਿਆ ਅਤੇ ਸਫ਼ਾਰਤੀ ਸੰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਟੈਂਪਾ ਵਿੱਚ, ਆਰਮੀ ਚੀਫ਼ ਨੇ ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਸਬਕਦੋਸ਼ ਹੋ ਰਹੇ ਕਮਾਂਡਰ ਜਨਰਲ ਮਾਇਕਲ ਈ. ਕੁਰਿਲਾ ਦੀ ਰਿਟਾਇਰਮੈਂਟ ਸਮਾਰੋਹ ਵਿੱਚ ਹਾਜ਼ਰੀ ਭਰੀ ਅਤੇ ਨਵੇਂ ਕਮਾਂਡਰ ਐਡਮਿਰਲ ਬ੍ਰੈਡ ਕੁਪਰ ਦੇ ਹਲਫ਼ਬੰਦ ਸਮਾਰੋਹ ਵਿੱਚ ਭਾਗ ਲਿਆ। ਉਨ੍ਹਾਂ ਜਨਰਲ ਕੁਰਿਲਾ ਦੀ ਸ਼ਾਨਦਾਰ ਕਿਆਦਤ ਅਤੇ ਪਾਕਿਸਤਾਨ-ਅਮਰੀਕਾ ਫ਼ੌਜੀ ਸਹਿਯੋਗ ਵਿੱਚ ਸੇਵਾਵਾਂ ਦੀ ਤਾਰੀਫ਼ ਕੀਤੀ, ਅਤੇ ਐਡਮਿਰਲ ਕੁਪਰ ‘ਤੇ ਭਰੋਸਾ ਜਤਾਇਆ ਕਿ ਉਹ ਸਾਂਝੀਆਂ ਸੁਰੱਖਿਆ ਚੁਣੌਤੀਆਂ ‘ਤੇ ਸਹਿਯੋਗ ਜਾਰੀ ਰੱਖਣਗੇ।

ਦੌਰੇ ਦੌਰਾਨ, ਆਰਮੀ ਚੀਫ਼ ਨੇ ਚੇਅਰਮੈਨ ਜੋਇੰਟ ਚੀਫ਼ਸ ਆਫ਼ ਸਟਾਫ਼ ਜਨਰਲ ਡੈਨ ਕੈਨ ਨਾਲ ਮੁਲਾਕਾਤ ਕੀਤੀ, ਜਿੱਥੇ ਪਰਸਪਰ ਦਿਲਚਸਪੀ ਦੇ ਮਾਮਲਿਆਂ ‘ਤੇ ਗੱਲਬਾਤ ਹੋਈ। ਉਨ੍ਹਾਂ ਜਨਰਲ ਕੈਨ ਨੂੰ ਪਾਕਿਸਤਾਨ ਦੌਰੇ ਦਾ ਨਿਮੰਤਰਣ ਵੀ ਦਿੱਤਾ। ਇਸ ਮੌਕੇ ‘ਤੇ ਉਹ ਦੋਸਤ ਦੇਸ਼ਾਂ ਦੇ ਰੱਖਿਆ ਸਰਬਰਾ੍ਹਾਂ ਨਾਲ ਵੀ ਮਿਲੇ।
ਪਾਕਿਸਤਾਨੀ ਡਾਇਸਪੋਰਾ ਨਾਲ ਇਕ ਇੰਟਰੈਕਟਿਵ ਸੈਸ਼ਨ ਵਿੱਚ, ਆਰਮੀ ਚੀਫ਼ ਨੇ ਓਵਰਸੀਜ਼ ਪਾਕਿਸਤਾਨੀਆਂ ਨੂੰ ਦੇਸ਼ ਦੇ ਰੋਸ਼ਨ ਭਵਿੱਖ ‘ਤੇ ਭਰੋਸਾ ਬਣਾਈ ਰੱਖਣ ਅਤੇ ਨਿਵੇਸ਼ ਖਿੱਚਣ ਵਿੱਚ ਆਪਣਾ ਭੂਮਿਕਾ ਨਿਭਾਉਣ ਲਈ ਹੌਸਲਾ ਅਫਜ਼ਾਈ ਕੀਤੀ। ਡਾਇਸਪੋਰਾ ਨੇ ਪਾਕਿਸਤਾਨ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਪੂਰਾ ਸਹਿਯੋਗ ਦੇਣ ਦਾ ਅਜ਼ਮ ਦੁਹਰਾਇਆ|

Posted By: Ali Imran Chattha

Latest News

Loading…
Loading the web debug toolbar…
Attempt #