ਅਵਾਰਾ ਕੁੱਤਿਆ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਕਸਬਾ ਵਲਟੋਹਾ ਵਿਖੇ ਪਿਛਲੇ ਦਿਨਾ ਤੋਂ ਇਕ ਅਵਾਰਾ ਕੁੱਤਿਆਂ ਨੇ ਲੋਕਾਂ ਵਿਚ ਦਹਿਸ਼ਤ ਫੈਲਾਈ ਹੈ। ਇਸ ਤੋਂ ਡਰਦੇ ਲੋਕ ਜਿੱਥੇ ਆਪਣੇ ਬੱਚਿਆਂ ਨੂੰ ਘਰਾਂ ਵਿਚ ਡੱਕਣ ਲਈ ਮਜਬੂਰ ਹਨ, ਉਥੇ ਹੀ ਸਿਆਣੇ ਬਿਆਣੇ ਬੰਦੇ ਵੀ ਬਾਹਰ ਨਿਕਲਣ ਤੋਂ ਡਰ ਰਹੇ ਹਨ। ਇਹਨਾਂ ਅਵਾਰਾ ਕੁੱਤਿਆ ਨੇ ਹੁਣ ਤੱਕ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਦੰਦ ਮਾਰ ਕੇ ਜ਼ਖ਼ਮੀ ਕਰ ਦਿੱਤਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਹਨਾ ਅਵਾਰਾ ਕੁੱਤਿਆ ਨੂੰ ਦਬੋਚ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ ਅਤੇ ਲੋਕਾਂ ਵਿਚੋਂ ਡਰ ਖਤਮ ਕੀਤਾ ਜਾਵੇ। ਇਥੇ ਇਹ ਵੀ ਵਰਨਣਯੋਗ ਹੈ ਕਿ ਸਰਹੱਦੀ ਇਲਾਕੇ ਵਿਚ ਵੱਡੀ ਗਿਣਤੀ ਵਿਚ ਅਵਾਰਾ ਕੁੱਤਿਆਂ ਦੀਆਂ ਹੇੜਾਂ ਫਿਰ ਰਹੀਆਂ ਹਨ ਜੇਕਰ ਇਹ ਪਸ਼ੂਆਂ ਨੂੰ ਵੀ ਕੱਟ ਸਕਦੇ ਹਨ ਜਿਸ ਕਰਕੇ ਲੋਕਾਂ ਵਿਚ ਡਰ ਪੈਦਾ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਆਵਾਰਾ ਫਿਰ ਰਹੇ ਕੁੱਤਿਆਂ ਨੂੰ ਵੀ ਫੜਿਆ ਜਾਵੇ ਤਾਂ ਕਿ ਕੋਈ ਮਨੁੱਖ ਜਾਂ ਪਸ਼ੂ ਇਨ੍ਹਾਂ ਦਾ ਸ਼ਿਕਾਰ ਨਾ ਹੋ ਸਕੇ।