ਐਡਵੋਕੇਟ ਦੀਪਿਕਾ ਸ਼ੀਤਲ ਨਸ਼ਾ ਮੁੱਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਨਿਯੁੱਕਤ

ਐਡਵੋਕੇਟ ਦੀਪਿਕਾ ਸ਼ੀਤਲ ਨਸ਼ਾ ਮੁੱਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਨਿਯੁੱਕਤ

ਕਪੂਰਥਲਾ 29 ਅਗਸਤ ਗੌਰਵ ਮੜੀਆ 
ਐਡਵੋਕੇਟ ਦੀਪਿਕਾ ਸ਼ੀਤਲ ਨੂੰ ਆਮ ਆਦਮੀ ਪਾਰਟੀ ਵੱਲੋ ਨਸ਼ਾ ਮੁੱਕਤੀ ਮੋਰਚਾ ਦਾ ਹਲਕਾ ਕਪੂਰਥਲਾ ਤੋਂ ਹਲਕਾ ਕੋਆਰਡੀਨੇਟਰ ਨਿਯੁੱਕਤ ਕੀਤਾ ਗਿਆ ਹੈ ਆਪਣੀ ਇਸ ਨਿਯੁੱਕਤੀ ਤੇ ਦੀਪਿਕਾ ਸ਼ੀਤਲ ਨੇ ਪਾਰਟੀ ਹਾਈਕਮਾਨ ਦਾ ਧੰਨਰ ਕਰਦੇ ਹੋਏ ਕਿਹਾ ਕਿ ਉਹ ਮੁੱਖਮੰਤਰੀ ਭਗਵੰਤ ਸਿੰਘ ਮਾਨ ,ਕਪੂਰਥਲਾ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ,ਜਿਲਾ ਕੋਆਰਡੀਨੇਟਰ ਮਿਸੇਜ ਸਿਮਰਣ ਰਾਣਾ ਅਤੇ ਦੋਆਬਾ ਵੈਸਟ ਕੋਆਰਡੀਨੇਟਰ ਅਰੀਨੰ ਅਗਨੀਹੋਤਰੀ ਅਤੇ ਸਾਰੇ ਪਾਰਟੀ ਦੇ ਵਲੰਟੀਅਰਜ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੈਨੂੰ ਜੋਂ ਜਿੰਮੇਵਾਰੀ ਸੌਂਪੀ ਗਈ ਹੈ ਉਸਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂ ਅਤੇ ਆਪਣੇ ਹਲਕੇ ਚ ਨਸ਼ਾ ਜੜ੍ਹ ਤੋਂ ਖਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਵਾਂ ਸ਼ੀਤਲ ਨੇ ਕਿਹਾ ਆਉਣ ਵਾਲੀਆਂ ਵਿਧਾਨਸਭਾ ਚੋਣਾਂ 2027 ਵਿਚ ਆਮ ਆਦਮੀ ਪਾਰਟੀ ਦੋਬਾਰਾ ਸਰਕਾਰ ਬਣਾਏਗੀ ਕਿਉਂਕਿ ਇਹ ਉਹ ਪਹਿਲੀ ਸਰਕਾਰ ਹੈ ਜਿਸਨੇ ਜਨਤਾ ਨਾਲ ਕੀਤੇ ਸਾਰੇ ਵਾਇਦੇ ਪੂਰੇ ਕੀਤੇ ਹਨ ਜਿਸ ਕਾਰਨ ਆਮ ਜਨਤਾ ਆਮ ਆਦਮੀ ਪਾਰਟੀ ਨੂੰ ਹੀ ਆਪਣੀ ਪਾਰਟੀ ਮੰਨਦੀ ਹੈ ਇਸ ਲਈ 2027 ਚ ਆਪ ਦੋਬਾਰਾ ਪੰਜਾਬ ਚ ਸਰਕਾਰ ਬਣਾਏਗੀ

Gaurav Maria
Gaurav Maria
+91 98885 43457
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.