Nazrana Times

ਪੰਜਾਬੀ

ਕੇਂਦਰ ਸਰਕਾਰ ਹੜ੍ਹ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦੇਵੇ, ਸੁਖਵਿੰਦਰ ਸਿੰਘ ਸਭਰਾ

31 Aug, 2025 07:06 PM
ਕੇਂਦਰ ਸਰਕਾਰ ਹੜ੍ਹ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਰਾਹਤ ਪੈਕੇਜ ਦੇਵੇ, ਸੁਖਵਿੰਦਰ ਸਿੰਘ ਸਭਰਾ

ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ


ਹੜ੍ਹ ਦੀ ਮਾਰ ਹੇਠ ਆਏ ਪਰਿਵਾਰ ਜਿੰਨਾ ਦਾ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਨੂੰ ਕੇਂਦਰ ਸਰਕਾਰ ਵਿਸ਼ੇਸ਼ ਰਾਹਤ ਪੈਕੇਜ ਦੇਵੇ ਇਹ ਗੱਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਹੀ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪਾਣੀ ਦੀ ਮਾਰ ਨਾਲ ਪੰਜਾਬ ਦੇ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ ਮਾਲੀ ਨੁਕਸਾਨ ਤਾਂ ਹੋ ਗਿਆ ਪਰ ਜਾਨੀ ਮਾਲ ਬਚਾਉਣ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਪੰਜਾਬ ਦੇ ਹਾਲਾਤਾਂ ਤੇ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕੇ ਪੰਜਾਬ ਵਿੱਚ ਰੇਤ ਵੇਚਣ ਤੇ ਪਬੰਦੀ ਹੋਣ ਕਰਕੇ ਦਰਿਆ ਦੀ ਖਲਵਾਈ ਨਹੀਂ ਹੋਈ ਜਿਸ ਕਰਕੇ ਦਰਿਆ ਦਾ ਪਾਣੀ ਨੀਵੇਂ ਪਾਸੇ ਨੂੰ ਮਾਰ ਕਰ ਰਿਹਾਂ ਦਰਿਆ ਦੇ ਬੰਨ੍ਹਾ ਦੀ ਹਾਲਤ ਕੰਮਜੋਰ ਹੈਂ ਬੰਨ੍ਹ ਮਜ਼ਬੂਤ ਕਰਨ ਲਈ ਸਿੱਖ ਜੱਥੇਬੰਦੀਆਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਤੋ ਸੇਵਾਦਾਰ ਸਥਾਨਕ ਲੋਕ ਬੰਨ੍ਹਾ ਤੇ ਮਿੱਟੀ ਤੋੜੇ ਲਗਾਂ ਕੇ ਬੰਨ੍ਹ ਮਜ਼ਬੂਤ ਕਰ ਰਹੇ ਹਨ ਇਸ ਲਈ ਪੰਜਾਬ ਸਰਕਾਰ ਦੇ ਨਾਲ ਕੇਂਦਰ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਅਤੇ ਕੇਂਦਰ ਸਰਕਾਰ ਪੀੜਤ ਪਰਿਵਾਰਾਂ ਲਈ ਵਿਸ਼ੇਸ਼ ਰਾਹਤ ਪੈਕੇਜ ਜਾਰੀ ਕਰੇ ਇਸੇ ਤਰ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਝੋਨੇ ਦੀ ਫ਼ਸਲ ਦਾ ਮੁਆਵਜ਼ਾ 70,000 ਹਜ਼ਾਰ ਰੁਪਏ ਪ੍ਰਤੀ ਏਕੜ ਮਜ਼ਦੂਰ ਨੂੰ 7000 ਰੁਪਏ ਸਾਂਭ ਸੰਭਾਲ ਵਾਸਤੇ ਪਸ਼ੂ ਦੀ ਮੌਤ ਦਾ ਇਕ ਲੱਖ ਰੁਪਏ ਘਰ ਢੇਹਣ ਦਾ ਦੋ ਲੱਖ ਰੁਪਏ ਕਿਸਾਨਾਂ ਦੇ ਸਾਧਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਇਸ ਦੇ ਨਾਲ ਕਿਸਾਨ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਜਦੋਂ ਪਾਣੀਂ ਪੱਧਰ ਘੱਟ ਜਾਂਦਾ ਹੈ ਦਰਿਆ ਦੇ ਬੰਨ੍ਹ ਮਜ਼ਬੂਤ ਕਰੇ ਅਤੇ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਇਸ ਦੇ ਨਾਲ ਰੇਤ ਦਾ ਹੱਕ ਕਿਸਾਨ ਨੂੰ ਦੇਵੇ ਕਿਉਂਕਿ ਕੇ ਹੁਣ ਨੁਕਸਾਨ ਵੱਡੇ ਪੱਧਰ ਤੇ ਕਿਸਾਨ ਦਾ ਹੋ ਰਿਹਾਂ ਹੈ

Posted By: Gurmeet Singh Valtoha