ਜ਼ਿਮਨੀ ਚੋਣ ਲਈ ਭਾਜਪਾ ਵਲੋਂ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨੇ ਜਾਣ 'ਤੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ
- ਰਾਜਨੀਤੀ
- (Asia/Kolkata)
ਰਾਕੇਸ਼ ਨਈਅਰ ਚੋਹਲਾ
ਤਰਨਤਾਰਨ,19 ਅਗਸਤ
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਜਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਸੰਗਠਨ ਵਿੱਚ ਪਹਿਲਾਂ ਤੋਂ ਹੀ ਬਾਖੂਬ ਅਤੇ ਲਗਾਤਾਰ ਮਿਹਨਤ ਨਾਲ ਕੰਮ ਕਰਨ ਵਾਲੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਵਜੋਂ ਟਿਕਟ ਦੇ ਕੇ ਨਿਵਾਜਿਆ ਹੈ।ਟਿਕਟ ਦਾ ਐਲਾਨ ਹੁੰਦਿਆਂ ਹੀ ਉਨਾਂ ਦੇ ਸ਼ੁਭ ਚਿੰਤਕ,ਸਮੁੱਚੇ ਭਾਜਪਾ ਆਗੂ ਅਤੇ ਵਰਕਰ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫਤਰ ਵਿੱਚ ਪੂਰੇ ਉਤਸ਼ਾਹ ਅਤੇ ਖੁਸ਼ੀ ਨਾਲ ਇਕੱਤਰ ਹੋ ਕੇ ਲਗਾਤਾਰ ਆ ਰਹੇ ਹਨ ਅਤੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਮਣਾਂ ਮੂੰਹੀ ਪਿਆਰ ਦੇ ਕੇ ਇਸ ਜ਼ਿਮਨੀ ਚੋਣ ਵਿੱਚ ਵੱਡੀ ਲੀਡ ਨਾਲ ਜਿੱਤਣ ਦਾ ਦਾਅਵੇ ਕਰ ਰਹੇ ਹਨ।ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਵਜੋਂ ਐਲਾਨਣ ਤੋਂ ਬਾਅਦ ਵਰਕਰਾਂ ਨਾਲ ਵਧਾਈਆਂ ਦੇਣ ਦਾ ਜਿੱਥੇ ਤਾਂਤਾ ਲੱਗਾ ਹੋਇਆ ਹੈ,ਉੱਥੇ ਵਰਕਰ ਆਪਸ ਵਿੱਚ ਖੁਸ਼ੀ ਸਾਂਝੇ ਕਰਦੇ ਹੋਏ ਲੱਡੂ ਵੰਡ ਕੇ,ਆਤਿਸ਼ਬਾਜੀ ਚਲਾ ਕੇ ਅਤੇ ਢੋਲ 'ਤੇ ਭੰਗੜੇ ਵੀ ਪਾ ਰਹੇ ਹਨ।ਇਸ ਮੌਕੇ 'ਤੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਤਰਨਤਾਰਨ ਜਿਮਨੀ ਚੋਣ ਲਈ ਟਿਕਟ ਮਿਲਣ 'ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਫਿਰ ਭਾਜਪਾ ਹਾਈਕਮਾਂਡ,ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ,ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ,ਕੌਮੀ ਜਨਰਲ ਸਕੱਤਰ ਤਰੁਣ ਚੁੱਘ,ਕੌਮੀ ਸਕੱਤਰ ਪ੍ਰਦੇਸ਼ ਸਹਿ ਪ੍ਰਭਾਰੀ ਨਰਿੰਦਰ ਰੈਣਾ,ਸੂਬਾ ਪ੍ਰਧਾਨ ਸੁਨੀਲ ਜਾਖੜ,ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਕੌਮੀ ਪਾਰਲੀਮੈਂਟਰੀ ਬੋਰਡ ਦੇ ਮੈਂਬਰ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਇਕਬਾਲ ਸਿੰਘ ਲਾਲਪੁਰਾ,ਪ੍ਰਦੇਸ਼ ਸੰਗਠਨ ਮੰਤਰੀ ਮੰਥਰੀ ਸ੍ਰੀ ਨਿਵਾਸੁਲੂ, ਸਾਬਕਾ ਰਾਜ ਮੰਤਰੀ ਮਨਜੀਤ ਸਿੰਘ ਮੰਨਾ, ਜ਼ਿਲ੍ਹਾ ਸਹਿ ਪ੍ਰਭਾਰੀ ਅਤੇ ਸੂਬਾ ਬੁਲਾਰੇ ਨਰੇਸ਼ ਸ਼ਰਮਾ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਪੂਰੇ ਦਾਅਵੇ ਨਾਲ ਕਿਹਾ ਕਿ ਤਰਨਤਾਰਨ ਜਿਮਨੀ ਚੋਣ ਵਿੱਚ ਜੋ ਉਨਾਂ 'ਤੇ ਪਾਰਟੀ ਹਾਈਕਮਾਂਡ ਨੇ ਵਿਸ਼ਵਾਸ਼ ਪ੍ਰਗਟ ਕਰਦਿਆਂ ਟਿਕਟ ਦੇ ਕੇ ਨਿਵਾਜਿਆ ਹੈ,ਪੂਰੇ ਟੀਮ ਸਮੇਤ ਜੋ ਪਹਿਲਾਂ ਹੀ ਸੰਗਠਨ ਵਿੱਚ ਰਹਿ ਕੇ ਲਗਾਤਾਰ ਰਾਤ ਦਿਨ ਇਕ ਕਰ ਰਹੇ ਹਨ ਨੂੰ ਨਾਲ ਲੈ ਕੇ ਘਰ-ਘਰ ਤੱਕ ਭਾਜਪਾ ਦੀਆਂ ਨੀਤੀਆਂ ਬਾਰੇ ਜਾਗਰੁਕ ਕਰਕੇ ਅਤੇ ਲੋਕਾਂ ਦਾ ਵੱਡਾ ਫਤਵਾ ਲੈ ਕੇ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਾਦੀ ਤੋਂ ਬਾਅਦ ਪੰਜਾਬ ਵਿੱਚ ਵਿਕਾਸ ਦੇ ਨਾਮ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਗਿਆ ਹੈ ਅਤੇ ਪੰਜਾਬ ਨੂੰ ਹੋਰ ਕਰਜੇ ਵਿੱਚ ਡੋਬ ਕੇ ਆਰਥਿਕ ਪੱਖੋਂ ਕੰਗਾਲ ਕਰਕੇ ਰੱਖ ਦਿੱਤਾ ਹੈ ਪਰ ਹੁਣ ਪੰਜਾਬ ਦੇ ਭਲੀ ਭਾਂਤ ਜਾਣੂ ਹੋ ਚੁੱਕੇ ਹਨ ਕਿ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਜੇਕਰ ਮੌਕਾ ਦਿੱਤਾ ਜਾਵੇ ਤਾਂ ਪੰਜਾਬ,ਪੰਜਾਬੀ, ਪੰਜਾਬੀਅਤ ਦਾ ਭਲਾ ਹੋ ਸਕਦਾ ਹੈ ਅਤੇ ਜੰਗਲ ਰਾਜ ਵਿੱਚ ਤਬਦੀਲ ਹੋਇਆ ਪੰਜਾਬ ਭਾਜਪਾ ਦੇ ਰਾਜ ਵਿੱਚ ਦੁਬਾਰਾ ਰੰਗਲਾ ਪੰਜਾਬ ਬਣ ਸਕਦਾ ਹੈ,ਇਸ ਕਰਕੇ ਲੋਕ ਹੁਣ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਮੰਨ ਰਹੇ ਹਨ।ਇਸ ਮੌਕੇ 'ਤੇ ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ,ਮਹਾਂ ਮੰਤਰੀ ਸੁਰਜੀਤ ਸਿੰਘ ਸਾਗਰ,ਮਹਾਂ ਮੰਤਰੀ ਸ਼ਿਵ ਕੁਮਾਰ ਸੋਨੀ,ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂਕੋਠੀ,ਮੀਤ ਪ੍ਰਧਾਨ ਰਾਣਾ ਗੁਲਬੀਰ ਸਿੰਘ, ਮੀਤ ਪ੍ਰਧਾਨ ਰਿਤੇਸ਼ ਚੋਪੜਾ,ਮੀਤ ਪ੍ਰਧਾਨ ਨੇਤਰਪਾਲ ਸਿੰਘ, ਮੀਤ ਪ੍ਰਧਾਨ ਜਸਕਰਨ ਸਿੰਘ, ਸਕੱਤਰ ਸਵਿੰਦਰ ਸਿੰਘ ਪੰਨੂ,ਸਕੱਤਰ ਹਰਮਨਜੀਤ ਸਿੰਘ ਕੱਲਾ,ਸਕੱਤਰ ਪਵਨ ਦੇਵਗਨ,ਸਕੱਤਰ ਪਵਨ ਕੁੰਦਰਾ, ਸਕੱਤਰ ਵਿਨੀਤ ਪਾਸੀ,ਸਕੱਤਰ ਬਿਕਰਮ ਅਰੋੜਾ, ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ,ਕਿਸਾਨ ਮੋਰਚਾ ਪ੍ਰਧਾਨ ਡਾ. ਅਵਤਾਰ ਸਿੰਘ ਵੇਈਂਪੂਈ,ਯੁਵਾ ਮੋਰਚਾ ਪ੍ਰਧਾਨ ਦਿਨੇਸ਼ ਜੋਸ਼ੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਮਹਿਲਾ ਮੋਰਚਾ ਪ੍ਰਧਾਨ ਚਰਨਜੀਤ ਕੌਰ ਮੁੰਡਾਪਿੰਡ, ਐਸਸੀ ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ, ਯੁਵਾ ਮੋਰਚਾ ਜਨਰਲ ਸਕੱਤਰ ਅਮਨ ਅਰੋੜਾ,ਸਰਕਲ ਪ੍ਰਧਾਨ ਮੇਹਰ ਸਿੰਘ ਬਾਣੀਆ, ਸਰਕਲ ਪ੍ਰਧਾਨ ਨਰਿੰਦਰ ਸਿੰਘ, ਸਰਕਲ ਪ੍ਰਧਾਨ ਕੁਲਦੀਪ ਸਿੰਘ ਮੱਲਮੋਹਰੀ, ਸਰਕਲ ਪ੍ਰਧਾਨ ਗੌਰਵ ਦੇਵਗਨ, ਸਰਕਲ ਪ੍ਰਧਾਨ ਹਰਪਾਲ ਸੋਨੀ, ਤਰਨਤਾਰਨ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ, ਸਰਕਲ ਪ੍ਰਧਾਨ ਦਿਲਬਾਗ ਸਿੰਘ ਖਾਰਾ, ਸਰਕਲ ਪ੍ਰਧਾਨ ਸਾਹਿਬ ਸਿੰਘ ਝਾਮਕਾ, ਸਰਕਲ ਪ੍ਰਧਾਨ ਭੋਲਾ ਸਿੰਘ ਰਾਣਾ, ਸਰਕਲ ਪ੍ਰਧਾਨ ਵਿਜੇ ਵਿਨਾਇਕ, ਸਰਕਲ ਪ੍ਰਧਾਨ ਕਾਰਜ ਸਿੰਘ ਸ਼ਾਹ, ਸਰਕਲ ਪ੍ਰਧਾਨ ਜਸਬੀਰ ਸਿੰਘ, ਵਪਾਰ ਸੈੱਲ ਕਨਵੀਨਰ ਮੇਜਰ ਸਿੰਘ ਗਿੱਲ, ਮਾਸਟਰ ਬਲਦੇਵ ਸਿੰਘ ਮੰਡ, ਘੁੱਲਾ ਸਿੰਘ ਮਿਆਣੀ, ਕਸ਼ਮੀਰ ਕੌਰ ਮਾਨ ਮਲੀਆ, ਬਲਜਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਕਵਲਜੀਤ ਸਿੰਘ ਖਾਰਾ, ਗੁਰਲਾਲ ਸਿੰਘ ਮੂਸੇ, ਸਾਬਕਾ ਸਰਪੰਚ ਧੰਨਬੀਰ ਸਿੰਘ, ਬਲਧੀਰ ਸਿੰਘ, ਸਵਿੰਦਰ ਸਿੰਘ ਠੱਠਗੜ, ਰਣਜੀਤ ਸਿੰਘ ਗਿੱਲ ਵੜੈਚ, ਕਾਬਲ ਸਿੰਘ, ਜਗਤਾਰ ਸਿੰਘ ਠੱਠਾ, ਜਸਵਿੰਦਰ ਸਿੰਘ ਤਰਨਤਾਰਨ, ਅਮਨ ਸ਼ਰਮਾ, ਬਲਦੇਵ ਮਸੀਹ, ਗੋਰਾ ਮਸੀਹ, ਸਵਿੰਦਰ ਸਿੰਘ ਠੱਠਗੜ, ਹਰਜਿੰਦਰ ਸਿੰਘ ਚਹਿਲ, ਹਰਜੀਤ ਸਿੰਘ ਕਾਲਾ ਸੋਹਲ, ਸਾਬਕਾ ਸਰਪੰਚ ਬਲਦੇਵ ਸਿੰਘ, ਨਵਪ੍ਰੀਤ ਸਿੰਘ ਛਾਪਾ, ਹਰਪਾਲ ਸਿੰਘ ਭੁੱਚਰ, ਅਵਤਾਰ ਸਿੰਘ ਰਸੂਲਪੁਰ, ਗੁਰਲਾਲ ਸਿੰਘ ਐਮਾਂ ਕਲਾਂ, ਸੁਖਦੇਵ ਸਿੰਘ ਬਘਿਆੜੀ, ਰਣਜੀਤ ਸਿੰਘ ਰਾਣਾ, ਸਾਬਕਾ ਮੈਂਬਰ ਸੁਖਦੇਵ ਸਿੰਘ ਸ਼ਾਹ ਮੀਰਪੁਰ, ਸਾਬਕਾ ਮੈਂਬਰ ਲੱਖਾ ਸਿੰਘ, ਮਨਜਿੰਦਰ ਸਿੰਘ ਐਮਾਂ ਖੁਰਦ, ਬਾਬਾ ਲਖਵਿੰਦਰ ਸਿੰਘ ਮੱਜੂਪੁਰਾ, ਗੁਰਪ੍ਰੀਤ ਸਿੰਘ ਛਿਛਰੇਵਾਲ, ਬਲਜਿੰਦਰ ਸਿੰਘ ਛਿਛਰੇਵਾਲ, ਜਸਪਾਲ ਸਿੰਘ ਮਾਲੂਵਾਲ, ਕਪੂਰ ਸਿੰਘ ਚੱਕ ਸਿਕੰਦਰ, ਬਾਬਾ ਜਗੀਰ ਸਿੰਘ ਰਾਮਰੌਣੀ, ਬਾਬਾ ਚਾਨਣ ਸਿੰਘ ਰਾਮਰੌਣੀ, ਸਕੱਤਰ ਸਿੰਘ ਪੰਡੋਰੀ ਰਣ ਸਿੰਘ, ਰਾਜ ਕੁਮਾਰ, ਸਵਰਨ ਸਿੰਘ ਕੋਟਲੀ, ਕਨਵਰਦੀਪ ਸਿੰਘ ਪੰਡੋਰੀ ਸਿੱਧਵਾਂ, ਮਨਜਿੰਦਰ ਸਿੰਘ ਖਾਰਾ, ਮੇਜਰ ਸਿੰਘ ਕੱਕਾ ਕੰਡਿਆਲਾ, ਅਮਾਨਤ ਮਸੀਹ ਕੱਕਾ ਕੰਡਿਆਲਾ, ਬਲਵਿੰਦਰ ਸਿੰਘ ਕੱਕਾ ਕੰਡਿਆਲਾ, ਬਾਜ ਸਿੰਘ ਕੈਰੋਂਵਾਲ, ਗੁਰਪ੍ਰੀਤ ਸਿੰਘ ਠੱਠੀ, ਹਰਜੀਤ ਸਿੰਘ ਲਾਲੂਘੁੰਮਣ, ਬਾਬਾ ਹਰਪ੍ਰੀਤ ਸਿੰਘ ਖਾਲਸਾ, ਜੱਬਰ ਸਿੰਘ, ਮਨਦੀਪ ਮੋਨੂ, ਪਰਮਜੀਤ ਸਿੰਘ ਤਰਨਤਾਰਨ ਤੋਂ ਇਲਾਵਾ ਜਿਲੇ ਭਰ ਚੋਂ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਸਾਹਿਬਾਨ ਮੌਜੂਦ ਸਨ।
Leave a Reply