ਤੀਆਂ ਦਾ ਮੇਲਾ 2021 ਦੀਆਂ ਤਿਆਰੀਆਂ ਮੁਕੰਮਲ- ਅਨੂ ਦੀਪ ਕੌਰ

ਤੀਆਂ ਦਾ ਮੇਲਾ 2021 ਦੀਆਂ ਤਿਆਰੀਆਂ ਮੁਕੰਮਲ- ਅਨੂ ਦੀਪ ਕੌਰ

ਜੀ ਐਨ ਡੀ ਯੂ ਦੇ ਡਾਇਰੈਕਟਰ ਬਲਜੀਤ ਕੌਰ ਰਿਆੜ ਹੋਣਗੇ ਮੁੱਖ ਮਹਿਮਾਨ- ਕਵਲੀਨ ਕੌਰਅੰਮ੍ਰਿਤਸਰ 31 ਜੁਲਾਈ (ਭੁਪਿੰਦਰ ਸਿੰਘ ਮਾਹੀ): ਸਾਵਨ ਮਹੀਨੇ ਨਵ ਵਿਆਹੀਆ ਜਦੋਂ ਆਪਣੇ ਪੇਕੇ ਘਰ ਆਉਂਦੀਆਂ ਹਨ ਤਾਂ ਤੀਆਂ ਦਾ ਤਿਉਹਾਰ ਬੜੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਜਿਸ ਦੇ ਚਲਦਿਆਂ ਇੰਟਰਨੈਸ਼ਨਲ ਗਿੱਧਾ ਕੋਚ ਅਨੂ ਦੀਪ ਕੌਰ ਲਹਿਲ ਅਤੇ ਨੈਸ਼ਨਲ ਤੇ ਇੰਟਰਵਰਸਿਟੀ ਵਿਜੇਤਾ, ਗਿੱਧਿਆਂ ਦੀਆਂ ਰਾਣੀ ਦਾ ਖਿਤਾਬ ਹਾਸਿਲ ਕਰਨ ਵਾਲੀ ਕਵਲੀਨ ਕੌਰ ਭਿੰਡਰ ਵੱਲੋਂ "ਤੀਆਂ ਦਾ ਮੇਲਾ 2021" ਹੋਟਲ ਰਾਜ ਕਾਊਂਟੀਨੈਂਟਲ ਅੰਮ੍ਰਿਤਸਰ ਵਿਖੇ 1 ਅਗਸਤ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਮਨਾਇਆ ਜਾਵੇਗਾ। ਜਿਸ ਵਿੱਚ ਲੜਕੀਆਂ ਵੱਲੋਂ ਗਿੱਧਿਆਂ ਦੀਆਂ ਰਾਣੀਆਂ ਦੇ ਨਾਲ ਖੁੱਲਾ ਗਿੱਧਾ ਪਾਇਆ ਜਾਵੇਗਾ, ਜੋ ਇਸ ਤੀਆਂ ਦੇ ਮੇਲੇ ਦੀ ਖਿੱਚ ਦਾ ਕੇਂਦਰ ਹੋਵੇਗਾ। ਇਸ ਸਬੰਧੀ ਇਸ ਤੀਆਂ ਦੇ ਮੇਲੇ ਦੀਆਂ ਪ੍ਰਬੰਧਕ ਅਨੂ ਦੀਪ ਕੌਰ ਲਹਿਲ ਤੇ ਕਵਲੀਨ ਕੌਰ ਭਿੰਡਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੀਆੱ ਦੇ ਮੇਲੇ ਸਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਉਮੀਦ ਤੋਂ ਵੱਧ ਐਂਟਰੀਆਂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਬਲਜੀਤ ਕੌਰ ਰਿਆੜ ਡਾਇਰੈਕਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਸ਼ਵੇਤਾ ਦੱਤਾ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹੈ।