ਮੋਹਾਲੀ ਦੀ ਇੱਕ ਹੋਰ ਕੰਪਨੀ ਵੱਲੋਂ ਲਗਭਗ 200 ਰੁੱਖ ਕੱਟਣ ਦੀ ਤਿਆਰੀ ਵਿੱਚ

ਮੋਹਾਲੀ ਦੀ ਇੱਕ ਹੋਰ ਕੰਪਨੀ ਵੱਲੋਂ ਲਗਭਗ 200 ਰੁੱਖ ਕੱਟਣ ਦੀ ਤਿਆਰੀ ਵਿੱਚ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਅਗਸਤ (ਮੰਗਤ ਸਿੰਘ ਸੈਦਪੁਰ) : ਮੋਹਾਲੀ ਦੇ ਫੇਜ਼-8 ਗੁਰੂਦੁਆਰਾ ਅੰਗੀਠਾ ਸਾਹਿਬ ਨੇੜੇ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਖਰੀਦੀ ਲਗਭਗ ਦਸ ਏਕੜ ਜ਼ਮੀਨ ਵਿੱਚ ਲੱਗੇ ਲਗਭਗ ਤਿੰਨ ਸੌ ਦਰੱਖਤਾਂ ਨੂੰ ਕੱਟਣ ਦੀ ਤਿਆਰੀ ਵਿੱਚ ਹੈ। ਜਿਸ ਦਾ ਖੁਲਾਸਾ ਅੱਜ ਐਸਸੀ/ਬੀਸੀ ਮਹਾਂਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਮੌਕੇ 'ਤੇ ਪਹੁੰਚ ਕੇ ਕੀਤਾ ਗਿਆ। ਜਿਸ ਦੀਆਂ ਮੌਕੇ ਤੇ ਫੋਟੋ ਵੀਡੀਓ ਬਣਾ ਸਬੂਤ ਵਜੋਂ ਮੀਡੀਆ ਨੂੰ ਦਿਖਾਈਆਂ। ਕੁੰਭੜਾ ਨੇ ਕਿਹਾ ਮੋਹਾਲੀ ਵਿੱਚ ਜਿੰਨੇ ਵੀ ਗਰਾਉਂਡ ਅਤੇ ਖਾਲੀ ਜ਼ਮੀਨ ਸੀ ਸਭ ਕੁਝ ਹੀ ਬਾਹਰਲੀ ਕੰਪਨੀਆਂ ਨੂੰ ਵੇਚ ਦਿੱਤੀਆਂ ਗਈਆਂ। ਇਨਾਂ ਜ਼ਮੀਨਾਂ ਵਿੱਚ ਲਗਭਗ ਹਜ਼ਾਰ ਤੋਂ ਵੱਧ ਦਰੱਖਤ ਪਹਿਲਾਂ ਕੱਟ ਚੁੱਕੇ ਹਨ ਅਤੇ ਕੁੱਝ ਨੂੰ ਕੱਟਣ ਦੀ ਤਿਆਰੀ ਵਿੱਚ ਹਨ। ਜਿਸ ਦੀ ਨਾਲ ਮੋਹਾਲੀ ਵਾਤਾਵਰਨ ਪਿਛਲੇ ਸਾਲਾਂ ਨਾਲੋਂ ਅੱਜ ਨੀਚੇ ਗਿਰ ਚੁੱਕਾ ਹੈ ਤੇ ਇਸ ਦਾ ਜ਼ਿੰਮੇਵਾਰ ਪੁੱਡਾ ਗਮਾਂਡਾ, ਵਣ ਵਿਭਾਗ, ਨਗਰ ਨਿਗਮ ਤੇ ਡੀਸੀ ਮੋਹਾਲੀ ਸਿੱਧੇ ਤੌਰ 'ਤੇ ਹਨ।
ਕੁੰਭੜਾ ਨੇ ਕਿਹਾ ਵਾਰ ਵਾਰ ਪ੍ਰਸ਼ਾਸਨ ਨੂੰ ਦਰਖਾਸਤਾਂ ਦੇਣ ਤੋਂ ਬਾਅਦ ਵੀ ਕੰਨ ਤੇ ਜੂੰ ਤੱਕ ਨਹੀਂ ਸਰਕਦੀ ਉਹਨਾਂ ਗੁਰੂਦੁਆਰਾ ਅੰਬ ਸਾਹਿਬ ਦੀ ਜ਼ਮੀਨ ਵਿੱਚੋਂ ਫਿਨੀਕਸ ਮਾੱਲ ਵੱਲੋਂ ਪੰਜ ਸੋ ਦਰੱਖਤ ਕੱਟਣ ਨੂੰ ਲੈ ਕੇ ਦੋ ਸਾਲਾਂ ਤੋਂ ਲੜਾਈ ਲੜ ਰਹੇ ਹਨ ਪਰ ਮੋਹਾਲੀ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਸਾਨੂੰ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਜਿਸ ਤੋਂ ਬਾਅਦ ਹਾਈਕੋਰਟ ਵਲੋਂ ਸਟੇਅ ਦੇ ਹੁਕਮ ਹੋਏ ਸਨ ਪਰ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਮੋਹਾਲੀ ਦੇ ਡੀਸੀ ਤੇ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਫਿਨੀਕਸ ਮਾੱਲ ਖਿਲਾਫ ਬਣਦੀ ਕਾਰਵਾਈ ਕਰਨ ਦੀ ਬਜਾਏ ਮਾੱਲ ਵਿੱਚ ਤੇਜੀ ਨਾਲ ਕੰਮ ਚਲ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਕੰਮ ਬੰਦ ਕਰਕੇ ਇਨ੍ਹਾਂ ਕੰਪਨੀ ਮਾਲਕਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਤਾਂ ਮੋਹਾਲੀ ਵਾਸੀਆਂ ਨੂੰ ਨਾਲ ਲੈਕੇ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੋਰਚਾ ਆਗੂ ਹਰਨੇਕ ਸਿੰਘ ਮਲੋਆ ਨੇ ਕਿਹਾ ਕਿ ਸਾਨੂੰ ਦੋ ਸਾਲ ਹੋ ਗਏ ਮੋਹਾਲੀ ਵਿੱਚ ਇਤਿਹਾਸਕ ਅੰਬਾਂ ਤੇ ਹੋਰ ਰੁੱਖਾਂ ਨੂੰ ਬਚਾਉਣ ਲਈ ਲੜਾਈ ਕਰਦਿਆਂ ਪਰ ਅੱਜ ਤੱਕ ਮੋਹਾਲੀ ਵਿੱਚ ਸਾਨੂੰ ਕੋਈ ਵੀ ਵਾਤਾਵਰਨ ਪ੍ਰੇਮੀ ਨਹੀਂ ਮਿਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਦਰੱਖਤਾਂ ਨੂੰ ਕੱਟਣ ਤੋਂ ਨਾ ਰੋਕਿਆ ਗਿਆ ਤਾਂ ਜਲਦ ਹੀ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਬਾਪੂ ਲਾਭ ਸਿੰਘ, ਹਰਨੇਕ ਸਿੰਘ ਮਲੋਆ, ਜਸਵੰਤ ਸਿੰਘ, ਮਨਦੀਪ ਸਿੰਘ, ਰਜਿੰਦਰ ਸਿੰਘ ਰਾਜੂ ਹਾਜ਼ਰ ਸਨ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.