ਸਾਡੀਆਂ ਫ਼ਸਲਾਂ ਤੇ ਨਸਲਾਂ ਨੂੰ ਤਬਾਹ ਕਰ ਰਹੀ ਕੇਂਦਰ ਸਰਕਾਰ : ਭੁਪਿੰਦਰ ਸਿੰਘ/ਗਗਨਦੀਪ ਸਿੰਘ/ਮਨਪ੍ਰੀਤ ਸਿੰਘ

ਸਾਡੀਆਂ ਫ਼ਸਲਾਂ ਤੇ ਨਸਲਾਂ ਨੂੰ ਤਬਾਹ ਕਰ ਰਹੀ ਕੇਂਦਰ ਸਰਕਾਰ : ਭੁਪਿੰਦਰ ਸਿੰਘ/ਗਗਨਦੀਪ ਸਿੰਘ/ਮਨਪ੍ਰੀਤ ਸਿੰਘ

 ਅੰਮ੍ਰਿਤਸਰ, 3 ਸਤੰਬਰ।  ਜੁਗਰਾਜ ਸਿੰਘ ਸਰਹਾਲੀ 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਨੇ ਕਿਹਾ ਕਿ ਸਰਕਾਰ ਸਾਡੀਆ ਜ਼ਮੀਨਾਂ ਦੇ ਨਾਲ ਸਾਡੀਆ ਨਸਲਾਂ ਵੀ ਬਰਬਾਦ ਕਰਨ ਤੇ ਤੁਲੀ ਹੋਈ ਹੈ, ਹਿੰਦੁਸਤਾਨ ਸਿੱਖਾਂ ਲਈ ਫਿਕਰਮੰਦ ਨਹੀਂ, ਇਸ ਲਈ ਅਸੀ ਹਿੰਦੁਸਤਾਨ ਦਾ ਠੇਕਾ ਨਹੀਂ ਚੁੱਕਿਆ। ਸੈਂਟਰ ਗੌਰਮੈਂਟ ਸਾਡੀਆ ਜ਼ਮੀਨਾਂ,ਫ਼ਸਲਾਂ ਦੇ ਨਾਲ ਸਾਡੀਆ ਨਸਲਾਂ ਸਾਡੇ ਘਰ ਨਿੱਜੀ ਜਾਇਦਾਦਾਂ ਸਾਡੇ ਪਸ਼ੂ ਸਭ ਬਰਬਾਦ ਕਰਨ ਤੇ ਤੁਲੀ ਹੋਈ । ਇਹ ਕੋਈ ਨਵੀਂ ਗੱਲ ਨਹੀਂ,ਪਹਿਲਾ ਬਹੁਤ ਹਕੂਮਤਾਂ ਆਈਆ ਪੰਜਾਬ ਨੂੰ ਖਤਮ ਕਰਨ ਲਈ, ਪਰ ਪੰਥ ਅਤੇ ਪੰਜਾਬ ਹੋਰ ਚੜ੍ਹਦੀਕਲਾ ਵਿੱਚ ਰਿਹਾ।ਹਕੂਮਤ ਦੇ ਕੀਤੇ ਜ਼ੁਲਮਾਂ ਉੱਪਰ ਹੱਸਦਾ ਰਿਹਾ। ਪਹਿਲਾ ਸਾਡੀ ਨੌਜਵਾਨੀ ਦਾ ਕਤਲੇਆਮ ਕੀਤਾ । ਫਿਰ ਨਸ਼ੇ ਰਾਹੀਂ ਮਾਰ ਮਾਰੀ।ਓਦੋਂ ਵੀ ਸਰਕਾਰ ਨੇ ਨੌਜਵਾਨੀ ਨੂੰ ਅੱਤਵਾਦੀ ਦੱਸ ਕੇ ਓਹਨਾ ਦੀਆ ਜ਼ਮੀਨਾਂ ਤੇ ਕਬਜ਼ਾ ਕੀਤਾ ।ਇਹ ਰਵਈਆ ਸਰਾਕਰ ਦਾ ਕੋਈ ਨਵਾਂ ਨਹੀਂ ,ਇਹ ਹਕੂਮਤਾਂ ਪਹਿਲਾ ਤੋਂ ਹੀ ਪੰਜਾਬ ਦੀਆਂ ਦੁਸ਼ਮਣ ਰਹੀਆਂ।ਹੁਣ 4,5 ਸਾਲਾ ਤੋਂ ਹੜਾ ਵਾਲਾ ਢਕਵੰਜ ਰਚਿਆ ਹੋਇਆ ਸਰਕਾਰ ਨੇ।ਕੋਈ ਗੱਲ ਨਹੀਂ ਅਸੀ ਚੜ੍ਹਦੀਕਲਾ ਵਿੱਚ ਹਾਂ ਅੱਗੇ ਵੀ ਰਹਾਂਗੇ। ਪਰ ਇਹ ਹਕੂਮਤ ਦੇ ਜ਼ੁਲਮ ਦਾ ਅੰਤ ਨੇੜੇ ਹੈ। 84 ਦੇ ਹਮਲੇ ਤੋਂ ਬਾਅਦ ਵੀ ਸਰਕਾਰ ਨੇ ਬਹੁਤ ਜ਼ੋਰ ਲਾਇਆ ਸੀ ਕਿ ਅਸੀਂ ਪੰਜਾਬ ਦੱਬ ਲਿਆ , ਪੰਜਾਬ ਵਿੱਚੋਂ ਸਿੱਖੀ ਖਤਮ ਹੋ ਗਈ। ਪਰ ਨਹੀਂ ਸਾਡੇ ਓਹਨਾ ਯੋਧਿਆਂ ਨੇ 10 ਸਾਲ ਹਕੂਮਤ ਦੀ ਸੰਘੀ ਨੱਪ ਰੱਖੀ ਸੀ।ਇੱਕ ਵਾਰ ਤਾਂ ਸਰਕਾਰ ਅੰਦਰੋ ਤੌਬਾ ਕਰ ਗਈ ਸੀ ਕਿ ਕਿੱਥੇ ਮੱਥਾ ਲਾ ਲਿਆ। ਹੁਣ ਵੀ ਸਰਕਾਰ ਇਹੋ ਕੁਝ ਕਰ ਰਹੀ ਹੈ।ਆਪਣੇ ਫਾਇਦੇ ਲਈ ਪੰਜਾਬ ਦੀਆ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਕੀਤੀ।ਜਦੋਂ ਪੁੱਤਾ ਵਾਂਗ ਪਾਲੀਆਂ ਜ਼ਮੀਨਾਂ ਦੇਣ ਤੋਂ ਮਨਾ ਕੀਤਾ। ਜੱਦੋ ਜਾਹਿਦ ਕਰਨੀ ਪਈ।ਵਿਚਲੀ ਗੱਲ ਇਹ ਵੀ ਸੀ ਕਿ ਕਿਸਾਨੀ ਮੋਰਚੇ ਵਿੱਚ ਵੀ ਸਰਕਾਰ ਨੂੰ ਪੰਜਾਬ ਦੀ ਜੋਸ਼ ਜਵਾਨੀ ਨਸਲ ਅੱਗੇ ਗੋਡੇ ਟੇਕਣੇ ਪਏ।ਆਪਣੀ ਇਹ ਹਾਰ ਬਰਦਾਸ਼ਤ ਨਹੀਂ ਹੋਈ। ਫਿਰ ਹੁਣ ਸਰਕਾਰ ਕੇ ਤਰੀਕਾ ਅਪਣਾਇਆ ਹੜ੍ਹਾਂ ਵਾਲਾ। ਜ਼ਮੀਨ,ਫ਼ਸਲਾਂ ਨਾਲ ਨਸਲਾਂ ਨੂੰ ਵੀ ਤਬਾਹ ਕਰਨ ਦੀ ਕੋਸ਼ਿਸ ਕੀਤੀ। ਪਰ ਅਸੀ ਵੀ ਲੋੜ ਪੈਣ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਦਿਨ ਕੱਟੇ ਨੇ।ਅਸੀ ਤਾਂ ਵਰ੍ਹਦੀ ਸਰਸਾ ਨਦੀ ਵੀ ਪਾਰ ਕੀਤੀ ਆ।ਵਰ੍ਹਦੀ ਸਰਸਾ ਵਿੱਚ ਜੰਗ ਵੀ ਲੜੀ ਆ।ਅਸੀ ਇਹ ਹੜਾ ਤੋਂ ਮਰਨ ਵਾਲੇ ਨਹੀਂ। ਅਸੀ ਚੜ੍ਹਦੀਕਲਾ ਵਿੱਚ ਹਾਂ ਅਤੇ ਅਗਾਂਹ ਵੀ ਰਹਾਂਗੇ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.