ਦਮਦਮੀ ਟਕਸਾਲ ਨੂੰ ਬਦਨਾਮ ਕਰਨ ਲਈ ਕੰਵਰਜੀਤ ਸਿੰਘ ਯੂ.ਐਸ.ਏ. ਨੇ ਬਾਬਾ ਰਾਮ ਸਿੰਘ ਸੰਗਰਾਵਾਂ 'ਤੇ ਲਾਏ ਝੂਠੇ ਇਲਜ਼ਾਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਿਖੇਧੀ

ਦਮਦਮੀ ਟਕਸਾਲ ਨੂੰ ਬਦਨਾਮ ਕਰਨ ਲਈ ਕੰਵਰਜੀਤ ਸਿੰਘ ਯੂ.ਐਸ.ਏ. ਨੇ ਬਾਬਾ ਰਾਮ ਸਿੰਘ ਸੰਗਰਾਵਾਂ 'ਤੇ ਲਾਏ ਝੂਠੇ ਇਲਜ਼ਾਮ, ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਿਖੇਧੀ

ਭਾਈ ਮਨਜੀਤ ਸਿੰਘ ਭੂਰਾ ਕੋਹਨਾ ਨੂੰ ਵੀ ਲਿਖਿਆ ਕੇ.ਪੀ.ਐੱਸ. ਗਿੱਲ ਦਾ ਯਾਰ

ਅੰਮ੍ਰਿਤਸਰ, 15 ਜੁਲਾਈ ,ਨਜਰਾਨਾ ਟਾਈਮਜ ਬਿਊਰੋ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੰਵਰਜੀਤ ਸਿੰਘ ਯੂ.ਐਸ.ਏ. ਬਾਰੇ ਹੋਰ ਖੁਲਾਸੇ ਕਰਦਿਆਂ ਸਬੂਤਾਂ ਸਮੇਤ ਦੱਸਿਆ ਕਿ ਕੰਵਰਜੀਤ ਸਿੰਘ ਯੂ.ਐਸ.ਏ. ਨੇ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ (ਦਮਦਮੀ ਟਕਸਾਲ ਸੰਗਰਾਵਾਂ) ਬਾਰੇ ਲਿਖਿਆ ਹੈ ਕਿ "ਉਹ ਸੰਤ ਕਰਤਾਰ ਸਿੰਘ ਦੇ ਸਪੁੱਤਰ ਹਨ ਤੇ ਅਮਰੀਕਾ 'ਚ ਚਿੱਟੇ ਦੇ ਵਪਾਰੀਆਂ ਦੇ ਘਰਾਂ 'ਚ ਡੇਰੇ ਲਾਉਂਦੇ ਹਨ ਤੇ ਉਹਨਾਂ ਨੇ ਸੰਤ ਕਰਤਾਰ ਸਿੰਘ ਦਾ ਨਾਮ ਮਿੱਟੀ ਵਿੱਚ ਰੋਲ ਦਿੱਤਾ।" ਇਸ ਸਿਰੇ ਦੇ ਮੂਰਖ ਅਤੇ ਸਾਬਕਾ ਪੁਲਸੀਏ ਤੇ ਕੰਵਰਜੀਤ ਨੂੰ ਇਹ ਵੀ ਨਹੀਂ ਪਤਾ ਕਿ ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਜੋ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੇ ਸਪੁੱਤਰ ਨਹੀਂ, ਬਲਕਿ ਉਹਨਾਂ ਦੇ ਭਤੀਜੇ ਹਨ। ਸੰਤਾਂ ਦੇ ਸਪੁੱਤਰ ਤਾਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਅਤੇ ਭਾਈ ਮਨਜੀਤ ਸਿੰਘ ਭੂਰਾ ਕੋਹਨਾ ਹਨ। ਤੇ ਭਾਈ ਮਨਜੀਤ ਸਿੰਘ ਬਾਰੇ ਵੀ ਕੰਵਰਜੀਤ ਲਿਖਦਾ ਕਿ ਉਸ ਨੇ ਕੇ.ਪੀ.ਐੱਸ ਗਿੱਲ ਨਾਲ ਹੱਥ ਮਿਲਾ ਲਏ ਹਨ। ਕੰਵਰਜੀਤ ਜੋ ਸਮੁੱਚੀ ਦਮਦਮੀ ਟਕਸਾਲ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਇਹ ਵੀ ਕਹਿ ਚੁੱਕਾ ਕਿ ਇਹ ਦਸਮ ਪਾਤਸ਼ਾਹ ਵੱਲੋਂ ਨਹੀਂ ਚਲਾਈ ਤੇ ਨਾ ਹੀ ਯੋਧਿਆਂ ਦੀ ਖਾਣ ਹੈ। ਸੰਤ ਗਿਆਨੀ ਰਾਮ ਸਿੰਘ ਜੀ ਖ਼ਾਲਸਾ ਜੋ ਦਮਦਮੀ ਟਕਸਾਲ ਸੰਗਰਾਵਾਂ ਦੀਆਂ ਸੇਵਾਵਾਂ ਨਿਭਾ ਰਹੇ ਹਨ, ਇਸ ਤੋਂ ਪਹਿਲਾਂ ਉਹਨਾਂ ਨੇ 11 ਸਾਲ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਈ। ਉਹਨਾਂ ਨੇ ਆਪਣੇ ਚਾਚਾ ਜੀ ਅਤੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ, ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਦੀ ਸੰਗਤ ਮਾਣੀ, ਘੱਲੂਘਾਰੇ ਤੋਂ ਬਾਅਦ ਜੇਲ੍ਹ ਕੱਟੀ, ਸ਼ਹੀਦਾਂ ਦੇ ਭੋਗਾਂ ਉੱਤੇ ਜਾਂਦੇ ਰਹੇ, ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਸਿੱਖੀ ਦਾ ਅਥਾਹ ਪ੍ਰਚਾਰ ਕੀਤਾ ਤੇ ਕਰ ਰਹੇ ਹਨ ਤੇ ਦਮਦਮੀ ਟਕਸਾਲ ਉੱਤੇ ਦਾਗ਼ ਨਾ ਲੱਗਣ ਦਿੱਤਾ। ਪਰ ਇਸ ਕੰਵਰਜੀਤ ਟਾਊਟ ਨੇ ਦਮਦਮੀ ਟਕਸਾਲ ਵਿਰੁੱਧ ਜ਼ਹਿਰ ਉਗਲਦਿਆਂ ਉਹਨਾਂ ਨੂੰ ਚਿੱਟੇ ਦੇ ਵਪਾਰੀਆਂ ਨਾਲ ਜੋੜ ਕੇ ਉਹਨਾਂ ਦੀ ਸ਼ਖਸੀਅਤ ਉੱਤੇ ਧੱਬਾ ਲਾਉਣਾ ਚਾਹਿਆ ਹੈ। ਪਰ ਇਹ ਸਾਬਕਾ ਪੁਲਸੀਆ, ਸਿੱਖ ਕੌਮ ਦਾ ਗ਼ੱਦਾਰ ਕੰਵਰਜੀਤ ਯਾਦ ਰੱਖੇ ਕਿ ਦਮਦਮੀ ਟਕਸਾਲ ਨੂੰ ਬਦਨਾਮ ਕਰਨ ਵਾਲੇ ਤੇਰੇ ਵਰਗੇ ਪਹਿਲਾਂ ਵੀ ਕਈ ਦੁਸ਼ਟ ਆਏ ਤੇ ਉਲਟਾ ਆਪਣਾ ਮੂੰਹ ਭੰਨਵਾ ਕੇ ਇਸ ਜਹਾਨੋਂ ਤੁਰ ਗਏ ਤੇ ਇਤਿਹਾਸ ਉਹਨਾਂ ਨੂੰ ਲਾਹਣਤਾਂ ਪਾ ਰਿਹਾ ਹੈ ਤੇ ਤੇਰਾ ਮੂੰਹ ਵੀ ਇਸੇ ਤਰ੍ਹਾਂ ਕਾਲ਼ਾ ਹੋਵੇਗਾ। ਦਸਮੇਸ਼ ਪਾਤਸ਼ਾਹ ਵੱਲੋਂ ਵਰੋਸਾਈ, ਯੋਧਿਆਂ ਦੀ ਖਾਣ ਜਥੇਬੰਦੀ ਦਮਦਮੀ ਟਕਸਾਲ ਨੂੰ ਸਿੱਖ ਸੰਗਤਾਂ ਅਥਾਹ ਪਿਆਰ ਤੇ ਸਤਿਕਾਰ ਦਿੰਦੀਆਂ ਹਨ। ਚਿੱਟੇ ਦੇ ਵਪਾਰੀਆਂ ਨਾਲ ਸੰਬੰਧ ਹੋਣ ਵਾਲੇ ਜੋ ਇਲਜ਼ਾਮ ਕੰਵਰਜੀਤ ਨੇ ਬਾਬਾ ਰਾਮ ਸਿੰਘ ਸੰਗਰਾਵਾਂ ਉੱਤੇ ਲਾਏ ਹਨ, ਇਹੀ ਇਲਜ਼ਾਮ ਇਹ ਜਥੇਦਾਰ ਵਧਾਵਾ ਸਿੰਘ ਬੱਬਰ ਉੱਤੇ ਵੀ ਲਾ ਚੁੱਕਾ ਹੈ। ਇਸ ਕੈਟ ਦਾ ਕੰਮ ਹੀ ਪੰਥਕ ਸਿੰਘਾਂ ਨੂੰ ਬਦਨਾਮ ਕਰਨਾ ਹੈ। ਖ਼ਾਲਸਾ ਪੰਥ ਅਤੇ ਸਿੱਖ ਸੰਘਰਸ਼ ਦੀ ਕਿਸੇ ਵੀ ਜੁਝਾਰੂ ਅਤੇ ਧਾਰਮਿਕ ਸ਼ਖਸੀਅਤ ਨੂੰ ਇਸ ਨੇ ਨਹੀਂ ਬਖ਼ਸ਼ਿਆ। ਜੇਕਰ ਕੈਟ ਕੰਵਰਜੀਤ ਨੂੰ ਅਮਰੀਕਾ ਵਿੱਚ ਰਹਿੰਦੇ ਚਿੱਟੇ ਦੇ ਵਪਾਰੀਆਂ ਬਾਰੇ ਪਤਾ ਹੈ ਤਾਂ ਉਹ ਪੰਜਾਬ ਵਿੱਚ ਰਹਿੰਦੇ ਸੰਘਰਸ਼ਸ਼ੀ ਗੁਰਸਿੱਖਾਂ ਦੀਆਂ ਮੁਖਬਰੀਆਂ ਕਰਨ ਦੀ ਬਜਾਏ, ਅਮਿਤ ਸ਼ਾਹ ਅਤੇ ਪੁਲਿਸ ਨੂੰ ਚਿੱਠੀਆਂ ਲਿਖਣ ਦੀ ਬਜਾਏ ਸਗੋਂ ਅਮਰੀਕਾ ਰਹਿੰਦੇ ਚਿੱਟੇ ਦੇ ਵਪਾਰੀਆਂ ਵਿਰੁੱਧ ਅਮਰੀਕਾ ਸਰਕਾਰ ਨੂੰ ਚਿੱਠੀਆਂ ਲਿਖੇ। ਇਹੀ ਕੈਟ ਕੰਵਰਜੀਤ ਜੋ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਪਰਮਜੀਤ ਸਿੰਘ ਪੰਜਵੜ ਖ਼ਿਲਾਫ਼ ਵੀ ਬਕਵਾਸ ਕਰਦਾ ਰਿਹਾ ਤੇ ਸ਼ਹੀਦ ਭਾਈ ਬਲਵਿੰਦਰ ਸਿੰਘ ਪੰਜੋਲਾ ਦੀ ਧੀ ਬੀਬੀ ਕਿਰਨਜੀਤ ਕੌਰ ਖ਼ਾਲਸਾ ਨੂੰ ਬੇਹੱਦ ਜ਼ਲੀਲ ਕਰ ਚੁੱਕਾ ਹੈ ਤੇ ਅਜੇ ਵੀ ਬਾਜ ਨਹੀਂ ਆ ਰਿਹਾ, ਇਹ ਇਸ ਦੱਲੇ ਦੀ ਕਰਤੂਤ ਹੈ।

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.