ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆਰਐਸਐਸ ਨੂੰ ਕੀਤਾ ਜਾ ਪ੍ਰਮੋਟ ਕੀਤਾ ਜਾ ਰਿਹਾ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਬੱਚੇ-ਬੱਚੀਆਂ 'ਤੇ ਕੀਤੇ ਜਾ ਰਹੇ ਲਾਠੀ ਚਾਰਜ ਤੇ ਝੂਠੇ ਪਰਚੇ : ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਮੋਦੀ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਆਰਐਸਐਸ ਨੂੰ ਕੀਤਾ ਜਾ ਪ੍ਰਮੋਟ ਕੀਤਾ ਜਾ ਰਿਹਾ ਵਿਦਿਆਰਥੀਆਂ ਵੱਲੋਂ ਵਿਰੋਧ ਕਰਨ 'ਤੇ ਚੰਡੀਗੜ੍ਹ ਪੁਲਿਸ ਵੱਲੋਂ ਬੱਚੇ-ਬੱਚੀਆਂ 'ਤੇ ਕੀਤੇ ਜਾ ਰਹੇ ਲਾਠੀ ਚਾਰਜ ਤੇ ਝੂਠੇ ਪਰਚੇ : ਪ੍ਰਧਾਨ ਗੁਰਿੰਦਰ ਸਿੰਘ ਭੰਗੂ

ਦਿੱਲੀ 'ਚ ਵਿਦਿਆਰਥੀਆਂ 'ਤੇ ਜਬਰ ਅਤੇ ਘਟੀਆ ਸੋਚ ਲੋਕਤੰਤਰੀ ਰਾਜ ਵਿੱਚ ਲਾਠੀ ਚਾਰਜ ਕਰਕੇ ਲੱਤਾਂ-ਬਾਹਾਂ ਤੋੜਨਾ, ਧੀਆਂ-ਭੈਣਾਂ ਦੀ ਇੱਜਤ ਨੂੰ ਹੱਥ ਪਾਉਣਾ ਕਦੇ ਨਹੀਂ ਹੋਵੇਗਾ ਬਰਦਾਸ਼ਤ.

ਚੰਡੀਗੜ੍ਹ 24 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵੱਲੋਂ ਖੰਨੇ ਵਿੱਚ ਮਨਰੇਗਾ ਕਰਮਚਾਰੀਆਂ 'ਤੇ ਕੀਤਾ ਗਿਆ ਜਬਰ ਅਤੇ ਅੱਥਰੂ ਗੈਸ ਛੱਡਣਾ ,ਬਰਨਾਲੇ ਵਿੱਚ ਸਫਾਈ ਕਰਮਚਾਰੀਆਂ ਤੇ ਲਾਠੀ ਚਾਰਜ ਜਿਸ ਵਿੱਚ ਮਾਵਾਂ ਭੈਣਾਂ ਤੇ ਅੰਨਾ ਤਸ਼ੱਦਦ ਕੀਤਾ ਉਸ ਦੀ ਸਖਤ ਸ਼ਬਦਾਂ ਵਿੱਚ ਘੋਰ ਨਿੰਦਾ ਕੀਤੀ ਗਈ। ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਵੱਲੋਂ ਜਾਰੀ ਪ੍ਰੈਸ ਬਿਆਨ 'ਚ ਕਿਹਾ ਕਿ ਇਸੇ ਤਰਜ 'ਤੇ ਸੈਂਟਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਜੋ ਪੁਲਿਸ ਪ੍ਰਸ਼ਾਸਨ ਦੀ ਸਹਿ ਤੇ ਆਰ ਐਸ ਐਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਵਿਦਿਆਰਥੀਆਂ ਵੱਲੋਂ ਉਸ ਦਾ ਵਿਰੋਧ ਜਤਾਇਆ ਗਿਆ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਸੈਂਟਰ ਸਰਕਾਰ ਦੀ ਸਹਿ ਤੇ ਬੱਚੇ ਬੱਚੀਆਂ ਉੱਤੇ ਲਾਠੀ ਚਾਰਜ ਅਤੇ ਝੂਠੇ ਪਰਚੇ ਕੀਤੇ ਗਏ ਪੁਲਿਸ ਪ੍ਰਸ਼ਾਸਨ ਦੇ ਦਬਾਅ ਜਰੀਏ ਅਤੇ ਕੁਝ ਕੂ ਪ੍ਰੋਫੈਸਰਾਂ ਦੇ ਜਰੀਏ ਆਰਐਸਐਸ ਵਿਚਾਰਧਾਰਾ ਨੂੰ ਯੂਨੀਵਰਸਿਟੀ ਵਿੱਚ ਜ਼ਬਰਦਸਤੀ ਥੋਪ ਰਹੀ ਹੈ। ਇਹ ਲੋਕਤੰਤਰ ਦਾ ਘਾਣ ਅਤੇ ਡੈਮੋਕਰੇਸੀ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪੇਪਰ ਲੀਕ ਕਰਾਉਂਦੀਆਂ ਸਰਕਾਰਾਂ ਗਲਤੀਆਂ ਸਰਕਾਰਾਂ ਦੀਆਂ ਬੱਚਿਆਂ ਦੀ ਸਾਲਾਂ ਭਰੀ ਮਿਹਨਤ ਕੀਤੀ ਹੋਈ ਖੂਹ ਖਾਤੇ ਵਿੱਚ ਪਾਉਣ ਲਈ ਜਿੰਮੇਵਾਰ ਸਰਕਾਰਾਂ ਪਰ ਜਦੋਂ ਉਸ ਦਾ ਜੰਤਰ ਮੰਤਰ ਤੇ ਵਿਰੋਧ ਕੀਤਾ ਗਿਆ ਜੋ ਸੈਂਟਰ ਸਰਕਾਰ ਅਤੇ ਦਿੱਲੀ ਸਰਕਾਰ ਨੇ ਬੱਚੇ ਬੱਚੀਆਂ 'ਤੇ ਜਬਰ ਤੇ ਘਟੀਆ ਸੋਚ ਲੋਕਤੰਤਰੀ ਰਾਜ ਵਿੱਚ ਲਾਠੀ ਚਾਰਜ ਕਰਨਾ ਲੱਤਾਂ ਬਾਹਾਂ ਤੋੜਨਾ ਧੀਆਂ ਭੈਣਾਂ ਦੀ ਇੱਜਤ ਨੂੰ ਹੱਥ ਪਾਉਣਾ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ। ਹੁਣ ਪੰਜਾਬ ਦੀ ਬੀਜੇਪੀ ਇਕਾਈ ਕਿਉਂ ਚੁੱਪ ਨਵੇਂ ਨਕੋਰ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋ ਆਪਣਾ ਮੂੰਹ ਕਿਉਂ ਨਹੀਂ ਖੋਲ ਰਹੇ। ਇਸ ਨੂੰ ਹੀ ਸਿਆਸਤ ਕਹਿੰਦੇ ਹਨ ਉਧਰ ਪੰਜਾਬ ਸਰਕਾਰ ਭਾਵੇਂ ਗੱਲ ਕਿਸਾਨੀ ਦੀ ਹੋਵੇ ਭਾਵੇਂ ਟਰੇਡ ਯੂਨੀਅਨ ਟੀਚਰ ਯੂਨੀਅਨ ਮਨਰੇਗਾ ਵਰਕਰ ਸਫਾਈ ਵਰਕਰ ਜੇ ਕੋਈ ਆਪਣਾ ਵਿਰੋਧ ਜਿਤਾਉਂਦਾ ਅਤੇ ਆਪਣੀ ਹੱਕੀ ਮੰਗਾਂ ਲਈ ਲੋਕਤੰਤਰ ਵਿੱਚ ਰਹਿ ਕੇ ਸ਼ਾਂਤਮਈ ਪ੍ਰੋਟੈਸਟ ਕਰਦਾ ਤਾਂ ਉਸ ਨੂੰ ਪੰਜਾਬ ਵਿੱਚ ਛੱਲੀਆਂ ਵਾਂਗੂੰ ਕੁੱਟਿਆ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਨਵੀਨਰ ਕੇਜਰੀਵਾਲ ਦਿੱਲੀ ਮਗਰ ਮੱਛ ਦੇ ਹੰਜੂ ਵਹਾਅ ਰਹੇ ਹਨ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨੂੰ ਹੀ ਗੰਦੀ ਰਾਜਨੀਤੀ ਅਤੇ ਘਟੀਆ ਸੋਚ ਕਹਿੰਦੇ ਹਨ। ਹੁਣ ਪੰਜਾਬ ਦੇ ਝਾੜੂ ਦੇ ਭਗਤ ਕਿਉਂ ਚੁੱਪ ਹਨ। ਸਰਕਾਰਾਂ ਸੱਚ ਦੀ ਆਵਾਜ਼ ਨੂੰ ਦਬਾਉਣ ਅਤੇ ਕੁਚਲਣ ਲਈ ਜੋ ਅਤਿਆਚਾਰ, ਗੁੰਡਾਗਰਦੀ ਕਰਕੇ ਡੈਮੋਕਰੇਸੀ ਦਾ ਘਾਣ ਪੁਲੀਸ ਰਾਜ ਰਾਹੀ ਡੰਡੇ ਦੇ ਰਾਜ ਨਾਲ ਦਬਾਉਣਾ ਚਾਹੁੰਦੀਆਂ ਹਨ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਹਨ। ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਪੰਜਾਬ ਇਸ ਦੀ ਨਿੰਦਾ ਅਤੇ ਕਰਦੀ ਹੈ ਅਤੇ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ 'ਸੱਥ' ਵਾਲੇ ਬੱਚਿਆਂ ਦੇ ਨਾਲ ਖੜ੍ਹੀ ਹੈ। ਇਸੇ ਤਰ੍ਹਾਂ ਪੰਜਾਬ ਜਿਹੜੇ ਪੁਲਿਸ ਅਫਸਰਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਬੇਰਹਿਮੀ ਨਾਲ ਲਾਠੀ ਚਾਰਜ ਕੀਤਾ ਭਾਵੇਂ ਬਰਨਾਲੇ, ਖੰਨਾ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਹੋਵੇ ਉਨ੍ਹਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.