ਗੀਤਕਾਰ ਚੰਨ ਗੁਰਾਇਆਂ ਵਾਲਾ ਦੀ ਅੰਤਿਮ ਅਰਦਾਸ ਸ਼ਾਮਿਲ ਹੋਏ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦਿੱਤੀ ਨਿੱਘੀ ਸ਼ਰਾਧਾਂਜਲੀ

ਗੀਤਕਾਰ ਚੰਨ ਗੁਰਾਇਆਂ ਵਾਲਾ ਦੀ ਅੰਤਿਮ ਅਰਦਾਸ ਸ਼ਾਮਿਲ ਹੋਏ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦਿੱਤੀ ਨਿੱਘੀ ਸ਼ਰਾਧਾਂਜਲੀ

ਅੱਪਰਾ,18 ਮਈ-(ਤੀਰਥ ਸਿੰਘ ਮੈਂਗੜ੍ਹਾ)
ਬਹੁਜਨ ਸਮਾਜ ਦੇ ਪ੍ਰਸਿੱਧ ਅਤੇ ਸਿਰਮੌਰ ਗੀਤਕਾਰ ਚੰਨ ਗੁਰਾਇਆਂ ਵਾਲਾ (ਸ੍ਰੀ ਭੁੱਲਾ ਰਾਮ ਚੰਨ ) ਦੇ ਅੱਜ ਹੋਏ ਅੰਤਿਮ ਅਰਦਾਸ ਸ਼ਰਧਾਂਜਲੀ ਸਮਾਗਮ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਬਸਪਾ ਦੀ ਚੱਲ ਰਹੀ ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚ ਕੇ ਡਾਕਟਰ ਕਰੀਮਪੁਰੀ ਨੇ ਪਾਰਟੀ ਅਤੇ ਸਮੁੱਚੇ ਸਮਾਜ ਵੱਲੋਂ ਵਿੱਛੜੀ ਰੂਹ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।

ਪ੍ਰੈਸ਼ ਨੂੰ ਬਿਆਨ ਜਾਰੀ ਕਰਦਿਆਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸ੍ਰੀ ਭੁੱਲਾ ਰਾਮ (ਚੰਨ ਗੁਰਾਇਆਂ ਵਾਲਾ) ਨੇ ਆਪਣੀ ਕਲਮ ਜ਼ਰੀਏ ਬਹੁਜਨ ਸਮਾਜ ਦੀ ਆਵਾਜ਼, ਦਰਦ ਅਤੇ ਮਿਸ਼ਨਰੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਇਤਿਹਾਸਕ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਲਿਖਤਾਂ ਨੇ ਹਮੇਸ਼ਾ ਦੱਬੇ-ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ ਏ । ਡਾਕਟਰ ਕਰੀਮਪੁਰੀ ਨੇ ਕਿਹਾ ਕਿ ਅਜਿਹੀ ਮਿਸ਼ਨਰੀ ਸ਼ਖਸੀਅਤ ਦਾ ਚਲੇ ਜਾਣਾ ਪਰਿਵਾਰ ਦੇ ਨਾਲ ਸਮੁੱਚੀ ਬਹੁਜਨ ਲਹਿਰ ਅਤੇ ਸਾਹਿਤ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਸਪਾ ਦੀ ‘ਪੰਜਾਬ ਸੰਭਾਲੋ ਮੁਹਿੰਮ' ਪੰਜਾਬ ਦੇ ਭਖਦੇ ਮਸਲਿਆਂ, ਨੌਜਵਾਨਾਂ ਦੇ ਪ੍ਰਵਾਸ,ਨਸ਼ਾ ਤਸਕਰਾਂ,ਆਰਾਥਕ ਸੰਕਟ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਜਨਤਾ ਦੀ ਆਵਾਜ਼ ਬਣ ਰਹੀ ਹੈ, ਉੱਥੇ ਹੀ ਇਹ ਮੁਹਿੰਮ ਸਾਡੇ ਸਮਾਜ ਦੇ ਉਨ੍ਹਾਂ ਹੀਰਿਆਂ ਨੂੰ ਵੀ ਨਮਨ ਕਰਦੀ ਹੈ ਜਿਨ੍ਹਾਂ ਨੇ ਸਾਰੀ ਉਮਰ ਸਮਾਜ ਦੀ ਸੇਵਾ ਵਿੱਚ ਲਗਾ ਦਿੱਤੀ । ਇਸ ਦੌਰਾਨ ਡਾਕਟਰ ਕਰੀਮਪੁਰੀ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ । ਇਸ ਮੌਕੇ ਡਾਕਟਰ ਕਰੀਮਪੁਰੀ ਦੇ ਨਾਲ ਤੀਰਥ ਰਾਜਪੁਰਾ ਜੋਨ ਇੰਚਾਰਜ,ਜਿਲ੍ਹਾ ਪ੍ਰਭਾਰੀ ਅਤੇ ਇੰਚਾਰਜ ਹਲਕਾ ਫਿਲੌਰ ਖੁਸ਼ੀ ਰਾਮ ਸਰਪੰਚ ਨੰਗਲ , ਸੁੱਖਵਿੰਦਰ ਬਿੱਟੂ ਪ੍ਰਧਾਨ ਵਿਧਾਨ ਸਭਾ ਹਲਕਾ ਫਿਲੌਰ, ਇਜਂ ਸੁਸ਼ੀਲ ਬਿਰਦੀ, ਹੈਪੀ ਰੁੜਕਾ ਜਿਲਾ ਉਪ ਪ੍ਰਧਾਨ, ਅਸ਼ੋਕ ਰੱਤੂ ਗੁਰਾਇਆ, ਸਤਪਾਲ ਵਿਰਕ ਜੀ, ਰਾਮ ਸਰੂਪ ਚੰਬਾ,ਬਹੁਜਨ ਸਮਾਜ ਪਾਰਟੀ ਦੇ ਸਥਾਨਕ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.