ਪੀਰ ਬਾਬਾ ਮਸਤ ਦੋ ਰੁੱਖਾਂ ਵਾਲੀ ਸਰਕਾਰ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ
- ਧਾਰਮਿਕ
- (Asia/Kolkata)
ਕਪੂਰਥਲਾ 20 ਜੂਨ ਗੌਰਵ ਮੜੀਆ
ਪੀਰ ਬਾਬਾ ਮਸਤ ਦੋ ਰੁੱਖਾਂ ਵਾਲੀ ਸਰਕਾਰ ਜੀ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਮਦਨ ਮੋਹਨ ਜੀ ਨੇ ਦੱਸਿਆ ਕਿ ਇਹ ਮੇਲਾ ਹਰ 18 ਤੇ 19 ਜੂਨ ਨੂੰ ਐਨ ਆਰ ਆਈ ਅਤੇ ਪਿੰਡ ਦੇ ਸਹਿਯੋਗ ਨਾਲ ਪਿੰਡ ਡੇਰੇ ਲੱਖਣ ਕਲਾਂ ਜ਼ਿਲ੍ਹਾ ਕਪੂਰਥਲਾ ਵਿਖੇ ਮਨਾਇਆ ਗਿਆ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਯੁਵਰਾਜ ਭੁਪਿੰਦਰ ਸਿੰਘ, ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਸੁਖਵਿੰਦਰ ਸੋਹੀ ਜਨਰਲ ਸਕੱਤਰ, ਐਡਵੋਕੇਟ ਹਰਜੀਤ ਸਿੰਘ ਹਰਜਿੰਦਰ ਸਿੰਘ ਐਸ ਐਚ ਓ ਢਿਲਵਾਂ, ਬਾਬਾ ਵਿਜੇ ਕੁਮਾਰ ਜੀ ਮੁਖ ਸੇਵਾਦਾਰ ਪੀਰ ਬਾਬਾ ਕਾਨੇ ਸ਼ਾਹ ਜੀ ਹਮੀਰਾ, ਬਾਬਾ ਰਜਿੰਦਰ ਢਿਲੋਂ, ਪਰਮਜੀਤ ਕਾਲੀਆ, ਸੰਦੀਪ ਦੇਵਗਨ ,ਬਲਜੀਤ ਸਿੰਘ ਹਮੀਰਾ, ਐਡਵੋਕੇਟ ਪਰਮਿੰਦਰ ਸਿੰਘ, ਸਾਈ ਅਭੀ ਦਮੂਲੀਆ, ਮਨਜੀਤ ਸਿੰਘ ਡੋਗਰਾਵਾਲ, ਕਾਲਾ ਸਰਪੰਚ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਪੰਜਾਬ ਦੇ ਮਸ਼ਹੂਰ ਸਿੰਗਰਾ ਨੇ ਆਪਣੀ ਕਲਾ ਦਿਖਾਈ , ਜਿਨਾਂ ਵਿੱਚ ਬਲਵਿੰਦਰ ਸੋਨੂ , ਦਲਵਿੰਦਰ ਦਿਆਲਪੁਰੀ ,ਗਿੱਲ ਸਿਸਟਰ ਅਤੇ ਕਵਾਲ ਤਾਰਿਕ ਹੁਸੈਨ ਆਦਿ ਨੇ ਹਾਜ਼ਰੀ ਭਰੀ । ਆਈਆਂ ਹੋਈਆਂ ਸੰਗਤਾਂ ਨੂੰ ਰੱਬ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਪੀਲ ਅਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਵੱਲੋਂ ਬਾਬਾ ਮਦਨ ਮੋਹਨ ਜੀ ਦਾ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਗਿਆ।
Leave a Reply