ਹਮੇਂ ਤੋ ਅਪਨੋਂ ਨੇ ਮਾਰਾ, ਗੈਰੋਂ ਮੇਂ ਕਹਾਂ ਦਮ ਥਾ
- ਧਾਰਮਿਕ/ਰਾਜਨੀਤੀ
- 13 Jul, 2026 11:36 AM (Asia/Kolkata)
ਬਾਦਲ ਦਲੀਏ, ਕਾਂਗਰਸੀ, ਭਾਜਪਾਈ, ਝਾੜੂ ਵਾਲੇ, ਗਦਾਰ ਲਾਣਾ ਅਤੇ ਪੰਜਾਬ ਪੁਲੀਸ, ਸਤਲੁਜ ਫਿਲਮ ਨੇ ਸਭ ਕੀਤੇ ਨੰਗੇ ਹਨ। ਹਮੇਂ ਤੋ ਅਪਨੋ ਨੇ ਮਾਰਾ ਗੈਰੋਂ ਮੇਂ ਕਹਾਂ ਥਾ ਦਮ , ਕਿਸ਼ਤੀ ਡੂਬੀ ਵਹਾਂ ਜਹਾਂ ਪਾਨੀ ਥਾ ਕਮ । ਸਿੱਖ ਸਿੱਖ ਨੂੰ ਨਾ ਮਾਰੇ , ਤਾਂ ਸਿੱਖ ਕੌਮ ਕਦੇ ਨਾ ਹਾਰੇ। ਬਾਦਲ ਗਦਾਰ ਲਾਣਾ : ਅਗਰ ਆਪਣਾ ਕੋਈ ਆਪਣੇ ਕਿਸੇ ਨੂੰ ਮਾਰੇਗਾ ਤੇ ਛਾਵੇਂ ਰੱਖ ਕੇ ਮਾਰੇਗਾ । ਬਾਦਲਾਂ ਨੇ ਜਾਂ ਕਹਿ ਲਈ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਏਹ ਕਹਾਵਤ ਵੀ ਝੂਠੀ ਪਾ ਦਿੱਤੀ ਸੀ । ਆਮ ਕਹਾਵਤ ਹੈ ਕਿ ਜੋ ਇਨਸਾਨ ਮਰ ਜਾਂਦਾ ਹੈ ਜਦੋਂ ਉੱਸ ਦੇ ਉੱਪਰ ਚਿੱਟੇ ਰੰਗ ਦੇ ਕੱਪੜੇ ਦਾ ਕੱਫਣ ਪੈ ਜਾਂਦਾ ਹੈ ਤਾਂ ਉੱਸ ਦੇ ਸਾਰੇ ਗੁਨਾਹ ਉੱਸ ਕੱਫਣ ਦੇ ਥੱਲੇ ਢਕੇ ਜਾਂਦੇ ਹਨ ਅਤੇ ਕਿਸੇ ਇਨਸਾਨ ਦੇ ਮਰਨ ਤੋਂ ਬਾਅਦ ਉੱਸਦੀ ਚੰਗੀ ਮਾੜੀ ਗੱਲ ਨਹੀਂ ਕਰਨੀ ਚਾਹੀਦੀ । ਪਰ ਬਾਦਲ ਵਰਗੇ ਇਨਸਾਨ ਜਦੋਂ ਪਾਪ ਅਤੇ ਗੁਨਾਹ ਹੀ ਏਨੇ ਕੁ ਕਰ ਕੇ ਜਾਂਦੇ ਹਨ ਤਾਂ ਉੱਹਨਾ ਦਾ ਫਕਰ ਏ ਕੌਮ ਦਾ ਖ਼ਿਤਾਬ ਵੀ ਮਰਨ ਤੋਂ ਬਾਅਦ ਵਾਪਸ ਲੈ ਲਿਆ ਜਾਂਦਾ । ਦੁਸਾਂਝ ਕਲਾਂ ਪਿੰਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਮੁੰਡੇ ਦਲਜੀਤ ਦੁਸਾਂਝ ਦੀ ਫਿਲਮ ਸਤਲੁੱਜ ਜਿਸ ਦਾ ਪਹਿਲਾ ਨਾਮ ਪੰਜਾਬ 1995 ਸੀ ਉੱਸ ਤੋਂ ਵੀ ਪਹਿਲਾਂ ਉੱਸ ਦਾ ਨਾਮ ਘੱਲੂਘਾਰਾ ਰੱਖਿਆ ਗਿਆ ਸੀ, ਉੱਸ ਫਿਲਮ ਨੇ ਸਾਰੇ ਹੀ ਬਾਦਲ ਲਾਣੇ ਦੇ ਪਾਪਾਂ ਦਾ ਘੜਾ ਸ਼ਰੇ ਬਾਜ਼ਾਰ ਭੰਨਿਆਂ ਹੈ । ਜੇਕਰ ਕਿਸੇ ਪੰਜਾਬੀ, ਸਿੱਖ ਜਾਂ ਭਾਰਤੀ ਦੀਆਂ ਨਜ਼ਰਾਂ ਵਿੱਚ ਬਾਦਲ ਚੰਗੇ ਸਨ ਬੀਬੇ ਰਾਣੇ ਸਨ ਤਾਂ ਉਨ੍ਹਾਂ ਦੀਆਂ ਅੱਖਾਂ ਉੱਪਰੋਂ ਵੀ ਸਤਲੁੱਜ ਫਿਲਮ ਨੇ ਜਾਲਾ ਲਾਹ ਦਿੱਤਾ ਹੈ । ਇੱਕ ਅੰਧ ਭਗਤ ਹੁੰਦੇ ਹਨ ਅਤੇ ਉਹ ਤਾਂ ਬਾਦਲਾਂ ਦੇ ਅੱਜ ਵੀ ਬਹੁਤ ਹਨ ਖਾਣ ਪੀਣ ਅਤੇ ਚੌਧਰਾਂ ਦੇ ਭੁੱਖੇ ਤੇ ਲਾਲਚੀ ਗਦਾਰ ਸਿੱਖ , ਬਾਦਲ ਦਲੀਏ ਭਾਵੇਂ ਸਾਰੇ ਸਿੱਖਾਂ ਨੂੰ ਜਾਂ ਸਾਰੇ ਪੰਜਾਬ ਨੂੰ ਇਕੱਠਿਆਂ ਕਰਕੇ ਕਿਸੇ ਡੂੰਘੇ ਸਮੁੰਦਰ ਵਿੱਚ ਵੀ ਸੁੱਟ ਰਹੇ ਹੋਣ, ਉੱਹਨਾਂ ਅੰਧ ਭਗਤਾਂ ਨੇ ਫੇਰ ਵੀ ਬਾਦਲਾਂ ਦੇ ਹੱਕ ਵਿੱਚ ਹੀ ਭਗਤਣਾ ਹੁੰਦਾ ਹੈ ਕਿਉਂਕਿ ਉੱਹ ਦਿਮਾਗ਼ ਤੋਂ ਹੀ ਅੰਨ੍ਹੇ ਹਨ ।
ਕਾਂਗਰਸ :
ਪੰਜਾਬ ਸਮੇਤ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਜੁਲਮ ਅਤੇ ਅੱਤਿਆਚਾਰ ਕਾਂਗਰਸ ਦੇ ਰਾਜ ਵਿੱਚ ਹੀ ਹੋਏ ਹਨ । ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ ਭਾਰਤ ਵਿੱਚ ਸੰਨ 1984 ਦੇ ਜੂਨ ਮਹੀਨੇ ਦੇ ਪਹਿਲੇ ਹਫਤੇ ਕਰੀਬ ਸੱਤਰ ਗੁਰਦੁਆਰਿਆਂ ਉੱਤੇ ਭਾਰਤੀ ਫੌਜਾਂ ਵੱਲੋਂ ਟੈਂਕਾਂ ਤੋਪਾਂ ਬੰਬਾਂ ਨਾਲ ਹਮਲਾ ਵੀ ਕਾਂਗਰਸ ਦੇ ਰਾਜ ਵਿੱਚ ਕੀਤਾ ਗਿਆ ਸੀ । ਗੁਰਦੁਆਰੇ ਢਾਹੁਣੇ ,ਗੁਰਦੁਆਰਿਆਂ ਨੂੰ ਅੱਗਾਂ ਲਾਉਣੀਆਂ, ਲੁੱਟਣਾ , ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਿੱਖ ਇਤਿਹਾਸ ਦੀਆਂ ਹੋਰ ਲਿਖਤਾਂ ਨੂੰ ਵੀ ਅੱਗਾਂ ਲਾਉਣੀਆਂ, ਕੀਮਤੀ ਸਮਾਨ ਲੁੱਟ ਕੇ ਮਹਿਮੂਦ ਗਜਨਵੀ , ਬਾਬਰ , ਦੁਰਾਨੀ , ਅਬਦਾਲੀ ਅਤੇ ਗੋਰਿਆਂ ਵਾਂਗ ਦਿੱਲੀ ਨੂੰ ਲੈ ਜਾਣਾ ਅਤੇ ਫੇਰ ਕਦੇ ਵੀ ਵਾਪਸ ਨਾ ਕਰਨਾ , ਅਠਾਰਾਂ ਦਿਨਾਂ ਦੇ ਨਵ ਜਨਮੇ ਬੱਚਿਆਂ ਤੋਂ ਲੈ ਕੇ ਨੱਬੇ ਸੌ ਸਾਲਾਂ ਦੇ ਬਜ਼ੁਰਗਾਂ ਤੱਕ ਨੂੰ ਗੋਲੀਆਂ ਨਾਲ ਭੁੰਨ ਦੇਣਾ ਅਤੇ ਮੰਗਣ ਤੇ ਪਾਣੀ ਦਾ ਘੁੱਟ ਵੀ ਪੀਣ ਨੂੰ ਨਾ ਦੇਣਾ ਇਹ ਸਭ ਕੁੱਝ ਵੀ ਕਾਂਗਰਸ ਦੇ ਰਾਜ ਵਿੱਚ ਹੀ ਹੋਇਆ ਹੈ । ਫੇਰ ਨਵੰਬਰ 1984 ਵਿੱਚ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਕਰੀਬ ਪੰਜਾਹ ਹਜ਼ਾਰ ਸਿੱਖਾਂ ਨੂੰ ਸਾੜ ਕੇ ਮਾਰਨਾ , ਛੋਟੀਆਂ ਛੋਟੀਆਂ ਸਿੱਖ ਬੱਚੀਆਂ , ਜਵਾਨ ਕੁੜੀਆਂ ਅਤੇ ਬਜ਼ੁਰਗ ਔਰਤਾਂ ਨਾਲ ਬਲਾਤਕਾਰ ਕਰਨੇ ਅਤੇ ਗੁਰਦਵਾਰਿਆਂ ਸਮੇਤ ਸਿੱਖਾਂ ਦੀਆਂ ਜਾਇਦਾਦਾਂ ਨੂੰ ਲੱਟ ਲੈਣਾ ਅਤੇ ਸਾੜ ਦੇਣਾ ਇਹ ਸਾਰੇ ਘਿਨਾਉਣੇ ਜੁਰਮ ਵੀ ਕਾਂਗਰਸ ਦੇ ਖਹਿਰੇ ਦੀ ਰੰਧਾਵਾ ਦੀ ਵੜਿੰਗ ਦੀ ਚੰਨੀ ਦੀ ਬਾਜਵੇ ਦੀ ਰਾਹੁਲ ਗਾਂਧੀ ਦੀ ਪਾਰਟੀ ਦੇ ਰਾਜ ਵਿੱਚ ਹੀ ਹੋਏ ਹਨ ।
ਬੀਜੇਪੀ :
ਜਨ ਸੰਘ ਪੁਰਾਣਾ ਨਾਮ ਹੈ,ਨਵਾਂ ਨਾਮ ਆਰ ਐਸ ਐਸ ਰਾਸ਼ਟਰੀ ਸਵੈਮ ਸੰਘ, ਉੱਲ ਦੀ ਰਾਜਨੀਤਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਬੀ ਜੇ ਪੀ । ਇਸ ਪਾਰਟੀ ਦੇ ਦਿੱਗਜ ਅਤੇ ਕੱਟੜਾਂ ਤੋਂ ਵੀ ਕੱਟੜ ਹਿੰਦੂ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਜੀ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਲਿਖਦੇ ਹਨ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਨ ਲਈ ਦੇਰ ਕਰ ਰਹੀ ਸੀ ਪਰ ਅਸੀਂ ਉੱਪਰ ਦਬਾਅ ਬਣਾ ਕੇ ਹਰਿਮੰਦਰ ਸਾਹਿਬ ਉੱਪਰ ਹਮਲਾ ਕਰਵਾਇਆ ਸੀ । ਅਗਰ ਅਸੀਂ ਇੰਦਰਾ ਗਾਂਧੀ ਉੱਪਰ ਦਬਾਅ ਨਾ ਪਾਉਂਦੇ ਤਾਂ ਉੱਸ ਨੇ ਹਮਲਾ ਕਰਨ ਨੂੰ ਹਾਲੇ ਛੇ ਮਹੀਨੇ ਹੋਰ ਲੇਟ ਕਰ ਦੇਣਾ ਸੀ । ਫੇਰ ਇੱਕ ਪੱਤਰਕਾਰ ਨੇ ਪੁੱਛਿਆ ਕੇ ਅਡਵਾਨੀ ਜੀ ਤੁਹਾਡੇ ਹਿਸਾਬ ਨਾਲ ਪੰਜਾਬ ਦੇ ਮਸਲੇ ਦਾ ਕੀ ਹੱਲ ਤੇ ਅਡਵਾਨੀ ਕਹਿੰਦਾ ਕਿ ਸਿਰਫ ਇੱਕ ਐਟਮ ਬੰਬ । ਬਾਕੀ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਬੀਜੇਪੀ ਵਾਲਿਆਂ ਦੀ ਸੋਚ ਉੱਪਰ । ਦਿੱਲੀ ਸਿੱਖ ਨਸਲਕੁਸ਼ੀ ਵਿੱਚ ਵੀ ਆਰ ਐਸ ਐਸ ਦਾ ਪੂਰਾ ਪੂਰਾ ਹੱਥ ਸੀ । ਹੁਣ ਸੈਂਟਰ ਵਿੱਚ 2014 ਤੋਂ ਬੀਜੇਪੀ ਦੀ ਸਰਕਾਰ ਚੱਲ ਰਹੀ ਹੈ । ਹੁਣ ਤੱਕ ਪੰਜਾਬ ਤੇ ਭਾਰਤ ਤੋਂ ਲੈ ਕੇ ਪਾਕਿਸਤਾਨ ,ਇੰਗਲੈਂਡ , ਕਨੇਡਾ ਵਿੱਚ ਅਨੇਕਾਂ ਸਿੱਖਾਂ ਦੇ ਕਤਲ ਬੀਜੇਪੀ ਕਰਵਾ ਚੁੱਕੀ ਹੈ ਅਮਰੀਕਾ ਵਾਲਾ ਗੁਰਪਵੰਤ ਸਿੰਘ ਪੰਨੂ ਏਹਨਾਂ ਦੀ ਮਾਰ ਤੋਂ ਬਚ ਗਿਆ ਸੀ , ਜਿਸ ਦੇ ਸਬੂਤ ਅਮਰੀਕਾ ਅਤੇ ਕਨੇਡਾ ਪੂਰੇ ਸੰਸਾਰ ਨੂੰ ਦੇ ਚੁੱਕੇ ਹਨ । ਪੰਜਾਬ ਤੋਂ ਬਾਹਰ ਅਨੇਕਾਂ ਗੁਰਦੁਆਰਿਆਂ ਨੂੰ ਬੀਜੇਪੀ ਨੇ ਢਾਹ ਦਿੱਤਾ ਹੈ ।
ਆਮ ਆਦਮੀ ਪਾਰਟੀ :
ਇਸ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਵਾਲ ਜੀ ਨਰਕਧਾਰੀਆਂ ਦੇ ਚੇਲੇ ਹਨ , ਹਿੰਦੂ ਕੌਮ ਦੀ ਬਾਣੀਆਂ ਬਰਾਦਰੀ ਵਿੱਚੋਂ ਹਨ, ਸਿਰੇ ਦੇ ਝੂਠੇ ਹਨ , ਕੱਟੜ ਇਮਾਨਦਾਰ ਤਾਂ ਨਹੀਂ ਹਨ ਪਕ ਕੱਟੜ ਸਿੱਖ ਵਿਰੋਧੀ ਜਰੂਰ ਹਨ । ਜਦੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਲਾ ਦਮਨ ਚੱਕਰ ਪੰਜਾਬ ਵਿੱਚ ਪੂਰਾ ਇੱਕ ਮਹੀਨਾ ਚੱਲਿਆ ਸੀ ਅਤੇ ਇੱਕ ਮਹੀਨੇ ਬਾਅਦ ਉਨ੍ਹਾਂ ਨੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਗਿਆ ਸੀ ਤਾਂ ਫੇਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਦਿੱਲੀ ਵਿੱਚ ਕਰਕੇ ਇਹ ਬਿਆਨ ਦਿੱਤਾ ਸੀ ਕਿ ਅਸੀਂ ਹੀ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਅਮਿੱਤ ਸ਼ਾਹ ਨੂੰ ਕਹਿ ਕੇ ਕਾਰਵਾਈ ਕਰਵਾਈ ਹੈ । ਭਗਵੰਤ ਦੇ ਹੁਣ ਤੱਕ ਦੇ ਰਾਜ ਵਿੱਚ ਪੰਜਾਹ ਦੇ ਕਰੀਬ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਅਨੇਕਾਂ ਹੀ ਪੰਜਾਬੀ ਅਤੇ ਸਿੱਖ ਮੁੰਡਿਆਂ ਨੂੰ ਮਾਰਿਆ ਜਾ ਚੁੱਕਿਆ ਹੈ । ਬਾਕੀ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖਲ ਅੰਦਾਜੀ ਕਰਨੀ ਅਤੇ ਪੰਜਾਬ ਨੂੰ ਹਿੰਦੂ ਰੰਗ ਵਿੱਚ ਰੰਗਣ ਦਾ ਕਾਰਜ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ
ਪੰਜਾਬ ਪੁਲੀਸ :
ਭਾਈ ਬਲਜੀਤ ਸਿੰਘ ਜੀ ਖਾਲਸਾ ਆਪਣੀ ਕਿਤਾਬ ਹੱਡੀਂ ਹੰਢਾਇਆ ਖੂਨੀ ਦਹਾਕਾ ਵਿੱਚ ਲਿਖਦੇ ਹਨ ਕਿ ਜੋ ਕੁੱਝ ਅੱਜ ਤੱਕ ਪੰਜਾਬ ਪੁਲੀਸ ਕਰ ਚੁੱਕੀ ਹੈ ਓਸ ਹਿਸਾਬ ਨਾਲ ਪੰਜਾਬ ਪੁਲੀਸ ਦੇ ਮੋਢਿਆਂ ਉੱਪਰੋਂ ਪੀ ਪੀ ਦਾ ਬੈਚ ਲਾਹ ਕੇ ਐਚ ਪੀ ਲਿਖ ਦੇਣਾ ਚਾਹੀਦਾ ਹੈ । ਜਾਣੀ ਕਿ ਪੰਜਾਬ ਪੁਲੀਸ ਨਹੀਂ ਭਾਰਤੀ ਪੁਲੀਸ ਹੈ ਇਹ । ਪੰਜਾਬ ਦੇ ਪੰਜਾਬੀਆਂ ਦੇ ਸਿੱਖਾਂ ਦੇ ਹੱਕ ਵਿੱਚ ਤਾਂ ਪੰਜਾਬ ਪੁਲੀਸ ਕਦੇ ਵੀ ਭੁਗਤੀ ਹੀ ਨਹੀਂ ਹੈ ।ਦਿਸ਼ਾ ਨਿਰਦੇਸ਼ ਸਿਖਲਾਈ ਸਿੱਖਾਂ ਉੱਪਰ ਜੁਲਮ ਕਰਨ ਹਿੰਦੂਆਂ ਦਾ ਬਚਾਓ ਕਰਨ ਵਰਗੇ ਹੁਕਮ ਤਾਂ ਦਿੱਲੀ ਦੇ ਦਫ਼ਤਰਾਂ ਵਿੱਚੋਂ ਹੀ ਏਹਨਾਂ ਨੂੰ ਆਉਂਦੇ ਹਨ । ਬਾਕੀ ਅਗਰ ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਸੀ ਤਾਂ ਦਲਜੀਤ ਦੁਸਾਂਝ ਦੀ ਫਿਲਮ ਸਤਲੁੱਜ ਨੇ ਹੁਣ ਦੂਰ ਕਰ ਹੀ ਦਿੱਤਾ ਹੈ । ਅਗਰ ਇਹ ਵਾਕਿਆ ਹੀ ਪੰਜਾਬ ਪੁਲਿਸ ਹੁੰਦੀ ਤਾਂ ਇਹ ਆਪਣੇ ਹੀ ਪੰਜਾਬੀ ਅਤੇ ਸਿੱਖਾਂ ਦੇ ਬੱਚਿਆਂ , ਜਵਾਨਾਂ ਅਤੇ ਬਜ਼ੁਰਗਾਂ ਦੇ ਝੂਠੇ ਪੁਲਿਸ ਮੁਕਾਬਲੇ ਨਾ ਬਣਾਉਂਦੀ । ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਭਾਈ ਜਸਵੰਤ ਸਿੰਘ ਖਾਲੜਾ ਵਰਗੇ ਹੋਰ ਵੀ ਕਈ ਦਰਵੇਸ਼ ਬੰਦਿਆਂ ਨੂੰ ਕਤਲ ਨਾ ਕਰਦੀ । ਪੰਜਾਬ ਦੀਆਂ ਪੰਜਾਬੀਆਂ ਦੀਆਂ ਸਿੱਖਾਂ ਦੀਆਂ ਹੀ ਧੀਆਂ ਭੈਣਾਂ ਦੇ ਬਲਾਤਕਾਰ ਨਾ ਕਰਦੀ । ਇਹ ਤਾਂ ਸਿੱਖਾਂ ਦੇ ਘਰਾਂ ਉੱਤੇ ਕਿਸੇ ਬਾਹਰੀ ਮੁਲਕ ਤੋਂ ਆਏ ਧਾੜਵੀਆਂ ਵਾਂਗ ਤੜਕੇ ਦੇ ਦੋ ਤਿੰਨ ਵਜੇ ਹੀ ਧਾਅਵੇ ਬੋਲ ਦਿਆ ਕਰਦੇ ਸਨ । ਦੁਨੀਆਂ ਦਾ ਉੱਹ ਕਿਹੜਾ ਜੁਲਮ ਕਿਹੜਾ ਤਸ਼ੱਦਦ ਕਿਹੜਾ ਅੱਤਿਆਚਾਰ ਹੈ ਜੋ ਪੰਜਾਬ ਪੁਲਿਸ ਨੇ ਸਿੱਖਾਂ ਉੱਪਰ ਨਹੀਂ ਕੀਤਾ ।
ਗਦਾਰ ਲਾਣਾ :
ਇਹਦੇ ਵਿੱਚ ਅਕਾਲੀ , ਕਾਂਗਰਸੀ , ਭਾਜਪਾਈ , ਆਮ ਆਦਮੀ ਪਾਰਟੀ , ਕੌਮਨਸ਼ਟ ਭਾਵ ਕੇ ਕਮਿਊਨਿਸਟ ਜਿਹਨਾਂ ਨੂੰ ਕਾਮਰੇਡ ਵੀ ਕਹਿੰਦੇ ਹਨ ਅਤੇ ਆਮ ਪੰਜਾਬੀ ਜਨਤਾ ਵੀ ਆਉਂਦੇ ਹਨ । ਇਹਨਾਂ ਦਾ ਪੜਦਾ ਵੀ ਸੱਤਲੁੱਜ ਫਿਲਮ ਨੇ ਕੁੱਝ ਕੁ ਚੁੱਕਿਆ ਹੈ । ਪੁਲੀਸ ਵਾਲੇ ਕਹਿੰਦੇ ਹਨ ਕਿ ਸੂਬੇ ਦਾ ਮੁੱਖ ਮੰਤਰੀ ਫੋਨ ਕਰੇ , ਕੋਈ ਸੁਨੇਹਾ ਭੇਜੇ ਜਾਂ ਆਪ ਚੱਲ ਕੇ ਆ ਕੇ ਕੋਈ ਗੱਲ ਦੱਸੇ ਤਾਂ ਬੇਸ਼ੱਕ ਅਣਗੌਲਿਆਂ ਕਰ ਦਿਓ , ਲੇਕਿਨ ਅਗਰ ਕੋਈ ਮੁਖਬਰ ਆ ਕੇ ਕੋਈ ਖਬਰ ਦੇਵੇ ਤਾਂ ਉੱਸ ਨੂੰ ਪੂਰੇ ਧਿਆਨ ਨਾਲ ਸੁਣੋ । ਮੁਖ਼ਬਰਾਂ ਉੱਪਰ ਐਨਾ ਯਕੀਨ ਕਰਦੀ ਹੈ ਪੁਲੀਸ । ਬਾਕੀ ਗਦਾਾਰਾਂ ਅਤੇ ਗਦਾਰੀਆਂ ਕਰਨ ਦੀ ਲਿਸਟ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਬਾਦਲ ਪਰਿਵਾਰ ਦਾ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਿਸ ਦੇ ਪੂਰੇ ਪਾਜ ਸਤਲੁੱਜ ਫਿਲਮ ਨੇ ਅਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਅਤੇ ਉਨ੍ਹਾਂ ਦੀ ਧੀ ਨੇ ਵੀ ਉੱਧੇੜੇ ਹਨ ।
ਏਸ ਕਰਕੇ ਅਸੀਂ ਸਿੱਖ ਏਡ ਆਸਟਰੀਆ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਇੰਟਰਨੈਸ਼ਨਲ ਦਮਦਮੀ ਟਕਸਾਲ ਵਲੋਂ ਸਤਲੁੱਜ ਫਿਲਮ ਬਣਾਉਣ ਵਾਲੀ ਸਾਰੀ ਟੀਮ ਦੇ ਬੜੇ ਧੰਨਵਾਦੀ ਹਾਂ । ਅਤੇ ਦੁਨੀਆਂ ਦੇ ਹਰ ਇੱਕ ਇਨਸਾਫ ਪਸੰਦ ਇਨਸਾਨ ਨੂੰ ਜਿਹਨਾਂ ਨੂੰ ਹਿੰਦੀ ਪੰਜਾਬੀ ਸਮਝ ਆਉਂਦੀ ਹੈ ਉਹਨਾਂ ਨੂੰ ਫਿਲਮ ਨੂੰ ਖੁਦ ਵੇਖਣ ਅਤੇ ਹੋਰਾਂ ਨੂੰ ਵਿਖਾਉਣ ਦੀ ਵੀ ਅਪੀਲ ਕਰਦੇ ਹਾਂ ਅਤੇ ਬੇਅੰਤੇ ਬੁੱਚੜ ਦੇ ਪੋਤੇ ਰਵਨੀਤ ਕੁਮਾਰ ਬਿੱਟੂ ਨੂੰ ਨਸੀਹਤ ਦੇਣੀ ਚਾਹੁੰਦੇ ਹਾਂ ਕਿ ਏਸ ਫਿਲਮ ਦਾ ਦੁੱਖ ਦੁਨੀਆਂ ਵਿੱਚੋਂ ਸਭ ਤੋਂ ਜਿਆਦਾ ਤੈਨੂੰ ਹੀ ਹੋਇਆ ਲੱਗਦਾ ਹੈ । ਏਸ ਕਰਕੇ ਸੱਚ ਨੂੰ ਬਰਦਾਸ਼ਤ ਕਰੋ ਜੀ ਬਿੱਟੂ ਸਾਹਬ । ਜਦੋਂ ਸੈਂਕੜੇ ਸਿੱਖਾਂ ਦੇ ਰੋਜ਼ਾਨਾ ਝੂਠੇ ਪੁਲੀਸ ਮੁਕਾਬਲੇ ਬਣਦੇ ਸਨ ਉੱਦੋਂ ਤੁਸੀਂ ਬੜੇ ਖੁਸ਼ ਹੁੰਦੇ ਸੀ । ਹੁਣ ਤੇਰੇ ਦਾਦੇ ਦੇ ਚੀਥੜੇ ਉੱਡਦੇ ਜਦੋਂ ਪੂਰੀ ਦੁਨੀਆਂ ਨੂੰ ਵਿਖਾਏ ਗਏ ਹੁਣ ਤੇਰੀਆਂ ਚੀਕਾਂ ਕਿਉਂ ਨਿਕਲਦੀਆਂ ਹਨ ? ਉਦੋਂ ਤੁਹਾਨੂੰ ਸੁਆਦ ਆਉਂਦਾ ਸੀ ਅਤੇ ਹੁਣ ਸਾਨੂੰ ਆਉਂਦਾ ਹੈ ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)
Leave a Reply