ਅੰਤਿਮ ਅਰਦਾਸ ਮੌਕੇ ਬੀਬੀ ਕਿਰਨਪ੍ਰੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
- ਸੋਗ /ਦੁੱਖ ਦਾ ਪ੍ਰਗਟਾਵਾ
- (Asia/Kolkata)
ਇਸ ਮੌਕੇ ਵੱਖ-ਵੱਖ ਰਾਜਨੀਤਕ,ਸਮਾਜਿਕ, ਧਾਰਮਿਕ ਆਗੂਆਂ ਵੱਲੋਂ ਮਾਤਾ ਕਿਰਨਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ
ਕਪੂਰਥਲਾ 11 ਸਿਤੰਬਰ ਗੌਰਵ ਮੜੀਆ
ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਦੇ ਮਾਤਾ ਬੀਬੀ ਕਿਰਨਪ੍ਰੀਤ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਗ੍ਰਹਿ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਸਟੇਟ ਗੁਰਦੁਆਰਾ ਸਾਹਿਬ ਵਿਖੇ ਹੋਇਆ।ਇਸ ਮੌਕੇ ਹਜੂਰੀ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ।ਰਾਗੀ ਜੱਥੇ ਵੱਲੋਂ ਗੁਰਬਾਣੀ ਵਿਚਾਰਾਂ ਰਾਹੀਂ ਮਨੁੱਖੀ ਜੀਵਨ ਜਾਂਚ ਸਬੰਧੀ ਵਿਆਖਿਆ ਕੀਤੀ।ਇਸ ਮੌਕੇ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਿਕ ਆਗੂਆਂ ਵੱਲੋਂ ਮਾਤਾ ਕਿਰਨਪ੍ਰੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਸ ਤੋਂ ਇਲਾਵਾ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ,ਭਾਜਪਾ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ,ਭਾਜਪਾ ਸੂਬਾ ਜਨਰਲ ਸਕੱਤਰ ਮੰਥਰੀ ਸ੍ਰੀਨਾਵਾਸਲੂ,ਵਿਧਾਇਕ ਰਾਣਾ ਗੁਰਜੀਤ ਸਿੰਘ,ਸੂਬਾ ਜਨਰਲ ਸਕੱਤਰ ਰਾਜੇਸ਼ ਬਾਗ਼ਾ,ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਵਲੋਂ ਸ਼ੋਗ ਸੰਦੇਸ਼ ਭੇਜ ਕੇ ਦੁੱਖੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।ਇਸ ਮੌਕੇ ਤੇ ਸਟੇਜ ਦੀ ਭੂਮਿਕਾ ਭਾਜਪਾ ਆਗੂ ਮੱਸਾ ਸਿੰਘ ਨੇ ਨਿਭਾਈ।ਇਸ ਦੌਰਾਨ ਐਸਜੀਪੀ ਦੇ ਮੈਂਬਰ ਜਰਨੈਲ ਸਿੰਘ ਡੋਗਰਾਵਾਲ,ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਦਾ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਚੰਦੀ ਆਦਿ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਮਾਤਾ ਜੀ ਦੇਧਾਰਮਿਕ ਤੇ ਸਮਾਜਿਕ ਕਾਰਜਾਂ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ।ਇਸ ਮੌਕੇ ਤੇ ਪਰਿਵਾਰ ਦੇ ਵਲੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਆਇਆ ਹੋਇਆ ਸੰਗਤਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ,ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ,ਕੌਂਸ਼ਲਰ ਨਰਿੰਦਰ ਮੰਸੂ,ਉਮੇਸ਼ ਸ਼ਾਰਦਾ,ਗੋਰਾ ਗਿੱਲ,ਯੱਗ ਦੱਤ ਏਰੀ, ਭਾਰਤੀਯ ਸ਼ਰਮਾ,ਗੁਰਦੀਪ ਸਿੰਘ ਐਰੇ,ਗੁਰਦੀਪ ਸਿੰਘ ਬੀ.ਜਰਨੈਲ ਸਿੰਘ ਡੋਗਰਾਂਵਾਲ,ਅਨੁਜ ਖੋਸਲਾ,ਜੀਆ ਲਾਲ ਨਾਹਰ, ਭਰਤ ਮਹਾਜਨ,ਆਸ਼ੂ ਅੰਬਾ,ਨਿਸ਼ਾਂਤ ਨਾਹਰ, ਬਲਵੰਤ ਸਿੰਘ ਬੂਟਾ,ਸਰਬਜੀਤ ਸਿੰਘ ਦਿਓਲ, ਕਮਲ ਪ੍ਰਭਾਕਰ, ਜਗਜੀਤ ਸ਼ੰਮੀ,ਰਾਜੇਸ਼ ਪਾਸੀ, ਕਿੱਟੂ ਧੀਰ,ਕੌਂਸ਼ਲਰ ਰਾਜੇਸ਼ ਕੁਮਾਰ,ਵਿੱਕੀ ਗੁਰਜਰਾਲ,ਕੌਂਸ਼ਲਰ ਸੁਖਇੰਦਰ ਸਿੰਘ, ਰੋਸ਼ਨ ਲਾਲ ਸੱਭਰਵਾਲ,ਓਮ ਪ੍ਰਕਾਸ਼ ਸ਼ਾਰਦਾ,ਰਾਮ ਲਾਲ, ਕੌਂਸ਼ਲਰ ਰਜਿੰਦਰ ਸਿੰਘ ਧੰਜਲ,ਨਿਰਮਲ ਨਾਹਰ,ਹਨੀ ਸਲਹੋਤਰਾ, ਰਾਕੇਸ਼ ਹੈਪੀ,ਸੰਜੀਵ ਖੰਨਾ, ਕਪੂਰ ਚੰਦ ਥਾਪਰ , ਪ੍ਰਤੀਕ ਕਪੂਰ,ਸੁਖਦੇਵ ਸਿੰਘ ਨਾਨਕਪੁਰ,ਮੱਸਾ ਸਿੰਘ, ਡਾ:ਅਮਰਨਾਥ, ਡੀਐੱਸਪੀ ਹਰਲੀਨ ਸਿੰਘ,ਮਨੂੰ ਧੀਰ, ਸੁਖਜਿੰਦਰ ਸਿੰਘ ਬੱਬਰ ਕੁਲਵੰਤ ਜੋਸਨ,ਆਸ਼ੂ ਪੁਰੀ,ਲਾਲੀ ਭਾਸਕਰ,ਬੰਤਕਮਣ,ਰਾਜਨ ਕੁਮਾਰ,ਰਾਜੇਸ਼ ਨੀਟੁ, ਸਤਨਾਮ ਵਾਲੀਆ,ਧਰਮਪਾਲ ਮਹਾਜਨ,ਕਰਨੈਲ ਸਿੰਘ,ਮਧੂ ਸੂਦ, ਆਭਾ ਆਨੰਦ,ਈਸ਼ਾ ਮਹਾਜਨ, ਸੁਨੀਤਾ ਵਾਲੀਆ,ਰਿਤੂ ਕੁਮਰਾ,ਆਸ਼ੂ ਪੁਰੀ, ਐਡਵੋਕੇਟ ਅਨੁਜ ਆਨੰਦ,ਐਡਵੋਕੇਟ ਹੈਰੀ ਸ਼ਰਮਾ ਤੇ ਪਰਿਵਾਰ ਦੇ ਸਨੇਹੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
Leave a Reply