ਸੱਤਰਵੀਆਂ ਜ਼ੋਨਲ ਖੇਡਾਂ ਵਿੱਚ ਵੱਟੂ ਭੱਟੀ ਅਕੈਡਮੀ ਫਿਰੋਜ਼ਪੁਰ ਨੇ ਜਿੱਤੇ 31 ਗੋਲਡ ਮੈਡਲ

ਸੱਤਰਵੀਆਂ ਜ਼ੋਨਲ ਖੇਡਾਂ ਵਿੱਚ ਵੱਟੂ ਭੱਟੀ ਅਕੈਡਮੀ ਫਿਰੋਜ਼ਪੁਰ ਨੇ ਜਿੱਤੇ 31 ਗੋਲਡ ਮੈਡਲ

ਜੁਗਰਾਜ ਸਿੰਘ ਸਰਹਾਲੀ 

12 ਅਗਸਤ 2026 ਫਿਰੋਜ਼ਪੁਰ 

ਸੱਤਰਵੀਆਂ ਜ਼ੋਨਲ ਖੇਡਾਂ ਜੋਨ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਦੌਰਾਨ  ਖੇਡ ਜੂਡੋ & ਕਰਾਟੇ ਜੋ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵਿਖੇ ਸਰਕਾਰੀ ਅਧਿਕਾਰੀਆਂ ਗੁਰਪ੍ਰੀਤ ਕੌਰ & ਹੋਰ, ਪ੍ਰਿੰਸੀਪਲ ਸਰਦਾਰ ਮਨਦੀਪ ਸਿੰਘ, ਪ੍ਰਿੰਸੀਪਲ ਨਵਦੀਪ ਸਿੰਘ, ਕੁਆਰਡੀਨੇਟਰ ਗੁਰਜੀਤ ਸਿੰਘ ਆਫੀਸੀਅਲ ਜੁਗਰਾਜ ਸਿੰਘ ਸਰਹਾਲੀ, ਵੀਸ਼ਾਲ , ਹਰਮੀਤ ਸਿੰਘ ਆਦਿ ਦੀ ਰਹਿਨੁਮਾਈ ਹੇਠ ਕਰਵਾਏ ਗਏ। ਜਿਸ ਵਿਚ ਮੱਖੂ ਜੋਨ ਅੰਦਰ ਆਉਂਦੇ 5 ਸਕੂਲਾਂ ਦੇ ਤਕਰੀਬਨ 70 ਬੱਚਿਆਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਦੇ ਬੱਚਿਆਂ ਨੇ ਕੁੱਲ 35 ਮੈਡਲ ਹਾਸਲ ਕੀਤੀ ਜਿਸ ਵਿਚ 31 ਗੋਲਡ ਮੈਡਲ ਅਤੇ 4 ਸਿਲਵਰ ਮੈਡਲ ਹਾਸਲ ਕਰ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। 
ਸਰਦਾਰ ਮਨਦੀਪ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵੱਟੂ ਭੱਟੀ ਵੱਲੋਂ ਇਸ ਟੂਰਨਾਮੈਂਟ ਵਿਚ ਆਏ ਸਾਰੇ ਖਿਡਾਰੀਆਂ ਅਤੇ ਅਧਿਆਪਕ ਸਾਹਿਬਾਨ & ਕੋਚ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ ਅਤੇ ਜੇਤੂ ਖਿਡਾਰੀਆਂ ਨੂੰ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.