ਸਾਡੀ ਮੌਤ 'ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦਾ ਸੁਨੇਹਾ

ਸਾਡੀ ਮੌਤ 'ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ  ਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਦਾ ਸੁਨੇਹਾ

ਪੂਰੀ ਦੁਨੀਆਂ ਵਿੱਚ ਵਸਦੀ ਗੁਰੂ ਨਾਨਕ ਨਾਮ ਲੇਵਾ ਸਿੱਖ ਕੌਮ ਜੀ , ਇਤਿਹਾਸ ਤੋਂ ਆਪ ਸਭ ਤਕਰੀਬਨ ਤਕਰੀਬਨ ਜਾਣੂ ਹੀ ਹੋ ਜੀ । ਅੱਜ ਜਰੂਰਤ ਹੈ ਪਹਿਲਾਂ ਤਾਂ ਸਿੱਖਾਂ ਨੂੰ ਆਪਣੇ ਏਸ ਮਾਣਮੱਤੇ ਇਤਿਹਾਸ ਵਾਰੇ ਆਪਣੇ ਆਪਣੇ ਬੱਚਿਆਂ ਨੂੰ ਦੱਸਣ ਦੀ ਅਤੇ ਹੋਰ ਲੋੜ ਹੈ ਗੈਰ ਸਿੱਖ ਕੌਮਾਂ ਜਿਹੜੀਆਂ ਵੀ ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਵਸਦੀਆਂ ਹਨ ਉੱਹਨਾਂ ਨੂੰ ਵੀ ਦੱਸਣ ਦੀ ਜਰੂਰਤ ਹੈ । ਜਿਹੜੇ ਜਿਹੜੇ ਦੇਸ਼ਾਂ ਵਿੱਚ ਵੀ ਸਿੱਖ ਰਹਿ ਰਹੇ ਹਨ ਉੱਥੇ ਆਪਣਾ ਜੀਵਨ ਨਿਰਵਾਹ ਕਰਦਿਆਂ ਨਾਲ ਨਾਲ ਮੋਬਾਇਲ ਫੋਨਾਂ ਦਾ ਸਮਾਂ ਘਟਾ ਕੇ ਏਸ ਪਾਸੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ । ਸ਼ਹੀਦੀ ਦਿਹਾੜਿਆਂ ਦੇ ਦਿਨਾਂ ਵਿੱਚ ਅਸੀਂ ਆਪਸ ਵਿੱਚ ਹੀ ਸ਼ੋਸ਼ਲ ਮੀਡੀਆ ਉੱਪਰ ਪੋਸਟਾਂ ਇੱਕ ਦੂਜੇ ਨਾਲ ਸਾਂਝੀਆਂ ਕਰਕੇ ਇਹ ਸਮਝਦੇ ਹਾਂ ਕਿ ਅਸੀਂ ਸਿੱਖੀ ਦੀ ਬੜੀ ਸ਼ਾਇਦ ਸੇਵਾ ਕਰ ਰਹੇ ਹਾਂ । ਗੁਰਦੁਆਰਿਆਂ ਵਿੱਚ ਵੀ ਅਸੀਂ ਆਪ ਹੀ ਲੰਗਰ ਬਣਾ ਕੇ ਆਪ ਹੀ ਛਕ ਕੇ ਘਰਾਂ ਨੂੰ ਆ ਜਾਂਦੇ ਹਾਂ, ਖੁਦ ਹੀ ਪਰਚਾਰ ਕਰਕੇ ਖੁਦ ਹੀ ਸੁਣ ਕੇ ਘਰਾਂ ਨੂੰ ਆ ਜਾਂਦੇ ਹਾਂ । ਬਾਕੀ ਧਾਰਮਿਕ ਪ੍ਰੰਪਰਾਵਾਂ ਵੀ ਲਗਾਤਾਰ ਨਾਲ ਨਾਲ ਚੱਲਣੀਆਂ ਚਾਹੀਦੀਆਂ ਹਨ ਪਰ ਸ਼ਹੀਦਾਂ ਦਾ ਅਸਲ ਸੁਨੇਹਾ ਅਸਲ ਪੈਗਾਮ ਵੀ ਆਪਣਿਆਂ ਸਮੇਤ ਦੂਜਿਆਂ ਤੱਕ ਵੀ ਜਰੂਰ ਪਹੁੰਚਾਉਣ ਲਈ ਵੱਧ ਤੋਂ ਵੱਧ ਉੱਪਰਾਲੇ ਕਰਨੇ ਚਾਹੀਦੇ ਹਨ । ਸਿੱਖੀ ਦਾ ਘੇਰਾ ਬਹੁਤ ਵਿਸ਼ਾਲ ਹੈ ਲੇਕਿਨ ਅਸੀਂ ਇਸ ਨੂੰ ਕਿਸੇ ਹੱਦ ਤੱਕ ਸੀਮਤ ਕਰ ਕੇ ਰੱਖ ਦਿੱਤਾ ਹੈ । ਇਸਾਈ ਮੱਤ ਨੇ ਦੁਨੀਆਂ ਦੀ ਤਕਰੀਬਨ ਹਰ ਭਾਸ਼ਾ ਵਿੱਚ ਬਾਈਬਲ ਦਾ ਉੱਪਦੇਸ਼ ਛਾਪ ਕੇ ਵੰਡ ਦਿੱਤਾ ਹੈ ਅਤੇ ਅੱਗੋਂ ਵੀ ਉੱਹਨਾਂ ਦੇ ਮਿਸ਼ਨਰੀ ਵੰਡ ਰਹੇ ਹਨ । ਬਾਕੀ ਹੋ ਸਕਦਾ ਹੈ ਕਿ ਮੈਂ ਗਲਤ ਹੋਵਾਂ ਲੇਕਿਨ ਸੱਚ ਇਹੀ ਹੈ ਕਿ ਸਤਾਰਵੀਂ ਅਠਾਰਵੀਂ ਸਦੀ ਦੇ ਸਿੱਖਾਂ ਨਾਲੋਂ ਹੁਣ ਦੇ ਸਿੱਖ ਘੱਟ ਗਿਆਨਵਾਨ ਹਨ । ਅਸੀਂ ਸਭ ਕੱਝ ਖਾਸ ਕਰਕੇ ਗਿਆਨ ਆਸਾਨੀ ਨਾਲ ਪਰਾਪਤ ਕਰਨਾ ਚਾਹੁੰਦੇ ਹਾਂ, ਲੇਕਿਨ ਗੁਰੂ ਜੀ ਕਹਿੰਦੇ ਹਨ ਕਿ (ਨਾਨਕ ਕਥਨਾ ਕਰੜਾ ਸਾਰ ) ਭਾਵ ਕਿ ਜਿੰਨਾ ਲੋਹਾ ਦੰਦਾਂ ਨਾਲ ਚਬਾਉਣਾ ਔਖਾ ਹੁੰਦਾ ਹੈ ਐਨਾ ਹੀ ਗਿਆਨ ਪਰਾਪਤ ਕਰਨਾ ਔਖਾ ਹੁੰਦਾ ਹੈ । ਖੈਰ ਅਸੀਂ ਸ਼ਹੀਦਾਂ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਤਾਂ ਹੀ ਭੇਟ ਕਰ ਸਕਦੇ ਹਾਂ ਜੇਕਰ ਅਸੀਂ ਉੱਹਨਾਂ ਦੇ ਪਾਏ ਹੋਏ ਪੂਰਨਿਆਂ ਉੱਤੇ ਚੱਲਣ ਦੀ ਕੋਸ਼ਿਸ਼ ਕਰਾਂਗੇ । ਉੱਹਨਾਂ ਵਰਗੇ ਅਸੀਂ ਹੋ ਤਾਂ ਨਹੀਂ ਸਕਦੇ , ਲੇਕਿਨ ਉੱਹਨਾਂ ਦੀ ਸ਼ਹਾਦਤ ਇਹ ਪੈਗ਼ਾਮ ਦਿੰਦੀ ਹੈ ਕਿ ਅਸੀਂ ਇਤਨੇ ਤਸੀਹੇ ਝੱਲ ਕੇ ਵੀ ਸੱਤ ਅਤੇ ਨੌਂ ਸਾਲ ਦੀ ਉੱਮਰ ਕਈ ਇਤਿਹਾਸਕਾਰ ਪੰਜ ਅਤੇ ਸੱਤ ਸਾਲ ਵੀ ਕਹਿੰਦੇ ਹਨ , ਐਨੀਆਂ ਛੋਟੀਆਂ ਉਮਰਾਂ ਵਿੱਚ ਵੀ ਸ਼ਹੀਦ ਹੋਂਣਾ ਤਾਂ ਮਨਜੂਰ ਕਰ ਲਿਆ ਪਰ ਸਿੱਖੀ ਨਹੀਂ ਛੱਡੀ । ਪਰ ਅੱਜ ਅਸੀਂ ਤਾਂ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਮਾਣਦੇ ਹੋਏ ਵੀ ਸਿੱਖੀ ਤੋਂ ਮੁਨਕਰ ਹੋਏ ਬੈਠੇ ਹਾਂ । ਜਿਹਨਾਂ ਨੇ ਗੁਰੂ ਜੀ ਦੀ ਸਿੱਖੀ ਸਾਂਭੀ ਹੋਈ ਹੈ ਬਾਣੀ ਬਾਣੇ ਨਿੱਤਨੇਮ ਵਿੱਚ ਪ੍ਰਪੱਕ ਹਨ ਉੱਹਨਾਂ ਦੇ ਚਰਨਾਂ ਉੱਤੇ ਅਸੀਂ ਨਮਸਕਾਰ ਕਰਦੇ ਹਾਂ । ਨਾਲ ਦੀ ਨਾਲ ਸਾਨੂੰ ਸ਼ਸਤਰ ਵਿੱਦਿਆ ਵੀ ਜਰੂਰ ਹਾਸਲ ਕਰਨੀ ਚਾਹੀਦੀ ਹੈ । ਦੁਸ਼ਮਣ ਚਾਹੇ ਲੱਖ ਪਰਚਾਰ ਕਰੀ ਜਾਵੇ ਕਿ ਅੱਜ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਲੜਾਈ ਹੈ, ਪਰ ਜਦੋਂ ਕੋਈ ਸਿਰ ਤੇ ਹੀ ਚੜ੍ਹ ਆਵੇ ਤਾਂ ਪਰ ਦੰਦ ਖੱਟੇ ਹਥਿਆਰਾਂ ਨਾਲ ਹੀ ਕਰਨੇ ਪੈਂਦੇ ਹਨ । ਸੰਨ 1984 ਵਿੱਚ ਅਗਰ ਸਿੱਖਾਂ ਕੋਲ ਹਥਿਆਰ ਨਾ ਹੁੰਦੇ, ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਕੋਲ ਹਥਿਆਰ ਨਾ ਜਮ੍ਹਾਂ ਕੀਤੇ ਹੁੰਦੇ ਤਾਂ ਹਿੰਦੋਸਤਾਨੀ ਫੌਜਾਂ ਦਾ ਗ਼ਰੂਰ ਨਹੀਂ ਸੀ ਟੁੱਟਣਾਂ । ਏਸ ਕਰਕੇ ਵਿਚਾਰਾਂ ਅਤੇ ਹਥਿਆਰਾਂ ਦੀ ਹਰ ਵੇਲੇ ਤਿਆਰੀ ਹੋਣੀ ਸਿੱਖ ਕੌਮ ਕੋਲ ਜਰੂਰੀ ਹੈ । ਜਿਹੜੇ ਤਾਲੀਬਾਨਾਂ ਨੂੰ ਹਿੰਦੋਸਤਾਨ ਭੰਡਦਾ ਨਹੀਂ ਥੱਕਦਾ ਸੀ ਅੱਜ ਹਥਿਆਰਾਂ ਦੇ ਜੋਰ ਨਾਲ ਅਗਲੇ ਰਾਜ ਭਾਗ ਦੇ ਮਾਲਕ ਬਣ ਗਏ ਤਾਂ ਅੱਜ ਉੱਹੀ ਤਾਲੀਬਾਨਾਂ ਨੂੰ ਹਿੰਦੋਸਤਾਨ ਸਲਾਮਾਂ ਕਰਦਾ ਹੈ । ਇਹ ਹੈ ਰਾਜ ਭਾਗ ਅਤੇ ਹਥਿਆਰਾਂ ਦੀ ਤਾਕਤ ਦਾ ਜਲਵਾ । ਸੋ ਸ਼ਹੀਦਾਂ ਦੀ ਯਾਦ ਨੂੰ ਸਾਨੂੰ ਸਿਰਫ਼ ਪੋਹ ਦਾ ਮਹੀਨਾ ਹੀ ਨਹੀਂ ਪੂਰਾ ਸਾਲ ਅਤੇ ਪੂਰੀ ਜਿੰਦਗੀ ਮਨਾਂ ਵਿੱਚ ਵਸਾ ਕੇ ਰੱਖਣਾ ਚਾਹੀਦਾ ਹੈ ਜੀ ਪਿਆਰੇ ਸਿੱਖੋ ਅਤੇ ਸਿੱਖਣੀਓ । ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ , ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਜੀ ਤੋ ਸੁਨਤ ਹੋਤੀ ਸਭ ਕੀ। ਜਾਗਦੇ ਰਹਿਣਾ ਜੀ ਜਾਗਦੇ ਰਹਿਣਾ, ਦੁਸ਼ਮਣ ਬੜਾ ਚਲਾਕ ਫਰੇਬੀ ਧੋਖੇਬਾਜ਼ ਬੇਈਮਾਨ ਜਾਲਮ ਅਤੇ ਪੱਥਰ ਦਿਲ ਵੀ ਹੈ, ਕਿਉਂਕਿ ਪੱਥਰਾਂ ਨੂੰ ਹੀ ਇਹ ਪੂਜਦੇ ਹਨ। 
 

 

 

 

 

ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.