ਆਪ ਕਿਸੇ ਜਹੀ ਨਾ ਤੇ ਗੱਲ ਕਰਨੋ ਰਹੀ ਨਾ...

ਆਪ ਕਿਸੇ ਜਹੀ ਨਾ ਤੇ ਗੱਲ ਕਰਨੋ ਰਹੀ ਨਾ...

1984 ਵਿਚ ਜੋ ਕੁਛ ਸਾਡੀ ਕੌਮ ਨਾਲ ਹੋਇਆ ਓਹਦੀ ਪ੍ਰਤੀਕਿਰਿਆ ਵਜੋ ਅਣਖੀਲੇ ਸਿੰਘ ਕੌਮ ਦੀ ਅਣਖ ਲਈ ਸਿਰਾ ਉਤੇ ਖੱਫਣ ਬੰਨ੍ਹ ਕੇ ਨਿਤਰੇ।ਦੁਸ਼ਮਣ ਨੂੰ ਲਗਦਾ ਸੀ ਕਿ ਇਹ ਮੁਠੀ ਭਰ ਸਿਖ ਕੀ ਕਰ ਲੈਣਗੇ ਪਰ ਉਨਾ ਯੋਧਿਆਂ ਨੇ ਲਗਾਤਾਰ ਦਸ ਸਾਲ ਭਾਰਤੀ ਨਿਜਾਮ ਨੂੰ ਵਖਤ ਪਾਈ ਰਖਿਆ।ਹਰੇਕ ਨੂੰ ਪਤਾ ਸੀ ਕਿ ਇਕ ਦਿਨ ਸ਼ਹੀਦ ਹੋ ਜਾਣਾ ਹੈ ਪਰ ਉਨਾ ਦੀ ਅਰਦਾਸ ਇਹੀ ਰਹੀ ਕਿ ਸ਼ਹੀਦੀ ਤੋ ਪਹਿਲਾਂ ਕੌਮ ਦੇ ਦੁਸ਼ਮਣਾਂ ਵਿਚੋ ਕਿਸੇ ਘੈਂਟ ਬੰਦੇ ਦਾ ਸੋਧਾ ਲਾਉਣਾ ਹੈ।ਇਸੇ ਕਰਕੇ ਕੇ ਪੀ ਐਸਗਿੱਲ ਵਰਗੇ ਚੂਹੇ ਵਰਗੀ ਜਿੰਦਗੀ ਜਿਉਂਦੇ ਰਹੇ ਕਿ ਪਤਾ ਨਹੀ ਕੀਹਨੇ ਭਾਈ ਦਿਲਾਵਰ ਸਿੰਘ ਵਾਂਗ ਸਰੀਰ ਨਾਲ ਬੰਬ ਬੰਨ ਕੇ ਜੱਫਾ ਮਾਰ ਲੈਣਾ ਹੈ।ਇਓ ਯੋਧਿਆਂ ਨੇ ਸ਼ਹਾਦਤਾਂ ਦਾ ਦਰਿਆ ਵਗਾ ਦਿਤਾ।ਉਨਾ ਦੇ ਡੁੱਲ੍ਹੇ ਲਹੂ ਨੇ ਕੌਮ ਨੂੰ ਚੜ੍ਹਦੀ ਕਲਾ ਬਖਸ਼ੀ।ਹੁਣ ਜਦ ਕਿਤੇ ਭਗਵੇ ਬਿਰਗੇਡ ਦੇ ਰੰਗ ਵਿਚ ਰੰਗਿਆ ਕੋਈ ਲਾਲਾ ਗਲੀ ਦੇ ਛੋਕਰਿਆਂ ਨਾਲ ਬਹਿਕੇ 84 ਦੁਹਰਾਉਣ ਦੀ ਗੱਲ ਕਰਦਾ ਤਾਂ ਕੋਈ ਉਮਰਦਰਾਜ ਲਾਲਾ ਸਮਝਾ ਦਿੰਦਾ ਕਿ ਫੇਰ ਦਸ ਸਾਲ ਸਿਖਾਂ ਨੇ ਹਨੇਰੀ ਲਿਆਈ ਰਖਣੀ ਆ।
ਹੁਣ ਸਿਖ ਕੌਮ ਵਿਚ ਸੋਸ਼ਲ ਮੀਡੀਆ ਦੇ ਦੌਰ ਵਿਚ ਕੁਛ ਸਿਆਣੇ,ਦਿਲੇਰ ਤੇ ਗਿਆਨੀ ਵਿਗਿਆਨੀ ਮੱਤਾਂ ਦੇ ਰਹੇ ਨੇ ਕਿ ਖਾੜਕੂਆਂ ਨੂੰ ਅਕਲ ਨਹੀ ਸੀ,ਕੋਈ ਪਲੈਨਿੰਗ ਨਹੀ ਸੀ,ਐਵੇ ਆਪ ਮੁਹਾਰੇ ਵਾਰਦਾਤਾਂ ਕਰੀ ਗਏ, ਆਹ ਕਰਨਾ ਸੀ,ਔਹ ਨਹੀ ਸੀ ਕਰਨਾ।ਇਨਾ ਮਹਾਂਵਿਦਵਾਨਾਂ ਦੀਆਂ ਗੱਲਾਂ ਸੁਣਕੇ ਦਿਲ ਕਰਦਾ ਕਿ ਠੀਕ ਆ ਜੀ ਉਨਾ ਨੂੰ ਤਾਂ ਅਕਲ ਨਹੀ ਸੀ,ਆਪ ਜੀ ਆਪਦੇ ਹਿਸਾਬ ਨਾਲ ਹਥਿਆਰਬੰਦ ਸੰਘਰਸ਼ ਤੋਰੋ,ਬੰਦੇ ਜੋੜੋ,ਤੁਸੀ ਬਹੁਤੇ ਸੂਝਵਾਨ ਹੋ,ਐਹੋ ਜਹੀ ਹਨੇਰੀ ਲਿਆਓ ਕਿ ਸਿਖ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣ।ਅਸੀ ਖਾੜਕੂਆਂ ਦੀ ਥਾਂ ਆਪਣੀ ਦੇ ਸੋਹਿਲੇ ਗਾਉਣ ਲਗ ਜਾਵਾਂਗੇ।ਅਸੀ ਆਪ ਕਹਾਂਗੇ ਕਿ ਖਾੜਕੂ ਤਾਂ ਐਵੇ ਈ ਸੀ,ਆਹ ਬੰਦੇ ਘੈਂਟ ਆ। ਪਰ ਆਪ ਕਿਸੇ ਜਹੀ ਨਾ ਤੇ ਗੱਲ ਕਰਨੋ ਰਹੀ ਨਾ।
ਸਰਬਜੀਤ ਸਿੰਘ ਘੁਮਾਣ 
(ਖਾਲਿਸਤਾਨੀ ਚਿੰਤਕ)

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.