ਕਦੇ ਨਕਲੀ ਨਿਹੰਗ ਪੂਹਲਾ ਤੇ ਕਦੇ ਦੁਸ਼ਟ ਥਾਣੇਦਾਰ ਸੂਬਾ ਸਰਹੰਦ
- ਰਾਜਨੀਤੀ
- (Asia/Kolkata)
ਕਦੇ ਨਕਲੀ ਨਿਹੰਗ ਪੂਹਲਾ ਤੇ ਕਦੇ ਦੁਸ਼ਟ ਥਾਣੇਦਾਰ ਸੂਬਾ ਸਰਹੰਦ
ਕਹਿੰਦੇ ਹਨ ਸਤਯੁੱਗ ਵਿੱਚ ਵੀ ਕੱਲਯੁੱਗ ਸੀ ਅਤੇ ਕੱਲਯੁੱਗ ਵਿੱਚ ਵੀ ਸਤਯੁੱਗ ਹੈ ! ਹਿੰਦੂ ਧਰਮ ਦਾ ਮਿਥਿਹਾਸ ਕਹਿੰਦਾ ਹੈ ਸ਼ਰਿਸ਼ਟੀ ਨੂੰ ਸਾਜਣ ਵਾਲਾ ਬ੍ਰਹਮਾ ਆਪਣੀ ਸੋਲਾਂ ਦੀ ਬੇਟੀ ਉੱਤੇ ਮੋਹਿਤ ਹੋ ਗਿਆ ਸੀ ਅਤੇ ਉੱਸ ਨੇ ਉੱਸ ਦੇ ਨਾਲ ਕੁਕਰਮ ਵੀ ਕੀਤਾ ਅਤੇ ਉੱਸ ਵਿੱਚੋਂ ਪੁੱਤਰ ਵੀ ਪੈਦਾ ਹੋਇਆ । ਇਹ ਸਤਯੁੱਗ ਵਿੱਚ ਕੱਲਯੁੱਗ ਸੀ ! ਇਹ ਕਹਾਣੀ ਕਾਫ਼ੀ ਲੰਬੀ ਹੈ ਪਰ ਸੰਖੇਪ ਵਿੱਚ ਹੀ ਲਿਖੀ ਹੈ , ਸਮਝਣ ਵਾਲੇ ਸਮਝ ਜਾਣਗੇ । ਕੱਲਯੁੱਗ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਗੁਰੂ ਨਾਨਕ ਦੇਵ ਜੀ ਹੋ ਕੇ ਅਵਤਾਰ ਧਾਰਿਆ ਅਤੇ ਮਨੁੱਖਾਂ ਪੁਸ਼ੂਆਂ ਪੰਛੀਆਂ ਅਤੇ ਪੱਥਰਾਂ ਤੱਕ ਦਾ ਵੀ ਉੱਧਾਰ ਕੀਤਾ, ੧ ਓ ਤੋਂ ਲੇ ਕੇ ਅਠਾਰਹ ਦਸ ਬੀਸ ਤੱਕ ਬਾਣੀ ਉੱਚਾਰ ਕੇ ਪੂਰੀ ਮਨੁੱਖਤਾ ਦਾ ਹੀ ਭਲਾ ਕੀਤਾ । ਇਹ ਕੱਲਯੁੱਗ ਵਿੱਚ ਸੱਤਯੁੱਗ ਹੈ ! ਧੰਨ ਗੁਰੂ ਨਾਨਕ ਸਾਹਿਬ ਜੀਆਂ ਨੇ ਦਸ ਜਾਮੇ ਧਾਰਨ ਕਰਕੇ ਚਿੜੀਆਂ ਵਾਂਗ ਕਮਜ਼ੋਰ ਹੋ ਚੁੱਕੇ ਲੋਕਾਂ ਵਿੱਚ ਅਣਖ ਅਤੇ ਗੈਰਤ ਦੀ ਰੂਹ ਭਰ ਕੇ ਉੱਹਨਾਂ ਕੋਲੋਂ ਬਾਜ਼ਾਂ ਵਾਂਗ ਕਮਜ਼ੋਰ ਲੋਕਾਂ ਦਾ ਘਾਣ ਕਰਨ ਵਾਲੇ ਦੁਸ਼ਟ ਬਿਰਤੀ ਦੇ ਲੋਕਾਂ ਨੂੰ ਮਰਵਾਇਆ ਉੱਨਾਂ ਬਾਜਾਂ ਦਾ ਚਿੜੀਆਂ ਕੋਲੋਂ ਸ਼ਿਕਾਰ ਕਰਵਾਇਆ । ਕਿਸੇ ਸਮੇਂ ਸਰਕਾਰੀ ਸ਼ਹਿ ਉੱਤੇ ਪਲਿਆ ਨਕਲੀ ਨਿਹੰਗ ਅਜੀਤ ਸਿੰਘ ਪੂਹਲਾ ਵੀ ਆਪਣੇ ਆਪ ਨੂੰ ਰੱਬ ਸਮਝੀ ਬੈਠਾ ਸੀ , ਜਿਸ ਨੇ ਸਰਕਾਰੀ ਸ਼ਹਿ ਉੱਤੇ ਮਨੁੱਖਤਾ ਉੱਪਰ ਅਥਾਹ ਜ਼ੁਲਮ ਕਮਾਏ ਅਤੇ ਅਮਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਨੂੰ ਜਿੰਦਾ ਜਲ਼ਾਉਣ ਵਾਲਾ ਵੀ ਨਕਲੀ ਨਿਹੰਗ ਅਜੀਤ ਸਿੰਘ ਪੂਹਲਾ ਹੀ ਸੀ , ਜਿਸ ਨੂੰ ਸਿੱਖ ਨੌਜਵਾਨਾਂ ਨੇ ਜੇਹਲ ਵਿੱਚ ਹੀ ਜਿਊਂਦੇ ਨੂੰ ਸਾੜ ਕੇ ਮੌਤ ਦੇ ਘਾਟ ਉੱਤਾਰ ਦਿੱਤਾ ਸੀ । ਇਸੇ ਤਰ੍ਹਾਂ ਦਾ ਹੀ ਦੁਸ਼ਟ ਬਿਰਤੀ ਦਾ ਬੰਦਾ ਸੀ ਸੂਬਾ ਸਿੰਘ ਸਰਹੰਦ ਪੁਲੀਸ ਅਫਸਰ ਜਿਸ ਨੇ ਆਪਣੀ ਡਿਊਟੀ ਦੌਰਾਨ ਅਨੇਕਾਂ ਬੇਕਸੂਰ ਨੌਜਵਾਨ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰੇ, ਸਿੱਖ ਨੌਜਵਾਨਾਂ ਉੱਤੇ ਅੰਤਾਂ ਦਾ ਤਸ਼ੱਦਦ ਕੀਤਾ ਅਤੇ ਸਿੱਖ ਬੱਚੀਆਂ ਭੈਣਾਂ ਅਤੇ ਮਾਵਾਂ ਨੂੰ ਵੀ ਬੇਪੱਤ ਕੀਤਾ । ਇਹ ਦੁਸ਼ਟ ਬੰਦਾ ਸੂਬਾ ਸਰਹੰਦ ਕਹਾਉਣ ਵਿੱਚ ਬੜਾ ਮਾਣ ਮਹਿਸੂਸ ਕਰਦਾ ਹੁੰਦਾ ਸੀ । ਅਗਸਤ 2025 ਵਿੱਚ ਇਸ ਨੂੰ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਮਾਰਨ ਦੇ ਕੇਸ ਵਿੱਚ ਉੱਮਰ ਕੈਦ ਹੋ ਗਈ ਅਤੇ ਪਟਿਆਲੇ ਦੀ ਜੇਹਲ ਵਿੱਚ ਇਸ ਨੂੰ ਇਸ ਦੇ ਸਾਥੀਆਂ ਸਮੇਤ ਬੰਦ ਕਰ ਦਿੱਤਾ ਗਿਆ । ਪਟਿਆਲਾ ਜੇਹਲ ਵਿੱਚ ਹੀ ਹਿੰਦੂ ਅੱਤਵਾਦੀ ਸੁਧੀਰ ਸੂਰੀ ਸ਼ਿਵ ਸੈਨਾ ਵਾਲੇ ਨੂੰ ਗੱਡੀ ਚਾੜ੍ਹਨ ਵਾਲਾ ਕੌਮੀ ਯੋਧਾ ਭਾਈ ਸੰਦੀਪ ਸਿੰਘ ਸਨੀ ਵੀ ਬੰਦ ਸੀ । ਕੁੱਝ ਕੁ ਦਿਨ ਪਹਿਲਾਂ ਹੀ ਸੂਬਾ ਸਰਹੰਦ ਗੁਰਬਚਨ ਸਿੰਘ ਅਤੇ ਰਾਜਬੀਰ ਸਿੰਘ ਪੁਲੀਸ ਅਫਸਰਾਂ ਦੀ ਸੰਦੀਪ ਸਿੰਘ ਸਨੀ ਨਾਲ ਜੇਹਲ ਵਿੱਚ ਹੀ ਕਿਸੇ ਗੱਲੋਂ ਤਕਰਾਰ ਹੋ ਗਈ ਅਤੇ ਸੰਦੀਪ ਸਿੰਘ ਸਨੀ ਨੇ ਤਿੰਨਾਂ ਹੀ ਦੁਸ਼ਟਾਂ ਦੀ ਲੋਹੇ ਦੀ ਰਾਡ ਨਾਲ ਚੰਗੀ ਤਰਾਂ ਭੁਗਤ ਸਵਾਰ ਦਿੱਤੀ । ਸੰਦੀਪ ਸਿੰਘ ਸਨੀ ਨੇ ਸੂਬਾ ਸਿੰਘ ਸਰਹੰਦ ਦੇ ਸਿਰ ਵਿੱਚ ਹੀ ਜਿਆਦਾ ਰਾਡਾਂ ਮਾਰੀਆਂ ਅਤੇ ਸੂਬਾ ਸਰਹੰਦ ਨੂੰ ਤਾਂ ਰਜਿੰਦਰਾ ਹਸਪਤਾਲ ਦੇ ਕੌਮਾ ਵਿੱਚ ਰੱਖਣਾ ਪਿਆ ਅਤੇ ਦੂਜੇ ਦੋਨੋ ਵੀ ਓਥੇ ਹੀ ਜੇਰੇ ਇਲਾਜ ਹਨ ! ਜਿਸ ਦਿਨ ਦੀ ਇਹ ਘਟਨਾ ਵਾਪਰੀ ਹੈ ਉੱਸ ਦਿਨ ਤੋਂ ਹੀ ਸੰਦੀਪ ਸਿੰਘ ਸਨੀ ਦਾ ਪਰਿਵਾਰ ਅਤੇ ਵਕੀਲ ਸਨੀ ਨੂੰ ਮਿਲਣ ਦੀ ਆਗਿਆ ਮੰਗ ਰਹੇ ਸਨ , ਪਰ ਪੁਲੀਸ ਨੇ ਸਨੀ ਨੂੰ ਵੀ ਕਹਿੰਦੇ ਹਨ ਕਿ ਬਾਅਦ ਵਿੱਚ ਬਹੁਤ ਜਿਆਦਾ ਹੀ ਕੁੱਟਿਆ ਅਤੇ ਕੋਈ ਡਾਕਟਰੀ ਇਲਾਜ ਵੀ ਨਹੀਂ ਕਰਵਾਇਆ । ਬੜੀ ਮੁਸ਼ੱਕਤ ਨਾਲ ਵਕੀਲਾਂ ਨੇ ਕੋਰਟ ਰਾਹੀਂ ਸਨੀ ਨੂੰ ਮਿਲਣ ਦੀ ਇਜਾਜ਼ਤ ਲਈ , ਜਦੋਂ ਵਕੀਲਾਂ ਨੇ ਸਨੀ ਨੂੰ ਵੇਖਿਆ ਤਾਂ ਸਨੀ ਉੱਪਰ ਬਹੁਤ ਹੀ ਜਿਆਦਾ ਤਸ਼ੱਦਦ ਕੀਤਾ ਹੋਇਆ ਸੀ । ਖੈਰ ਐਕਸ਼ਨ ਦਾ ਰੀਐਕਸ਼ਨ ਤਾਂ ਹੁੰਦਾ ਹੀ ਹੁੰਦਾ ਹੈ । ਲੇਕਿਨ ਸੂਬਾ ਸਿੰਘ ਉੱਰਫ ਸੂਬਾ ਸਰਹੰਦ ਦੁਸ਼ਟ ਜਾਲਮ ਅੱਜ 17-09-2025 ਨੂੰ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਨਰਕਗਾਮੀ ਹੋ ਗਿਆ । ਅਕਾਲ ਪੁਰਖ ਵਾਹਿਗੁਰੂ ਨੇ ਕਿਵੇਂ ਵਿਧ ਬਣਾਈ ਇੱਕ ਪਾਪੀ ਬੰਦੇ ਨੂੰ ਸਜ਼ਾ ਦਿਵਾਉਣ ਲਈ ਇਹ ਵੀ ਇੱਕ ਅਜਮਤ ਵਾਲੀ ਹੀ ਗੱਲ ਹੈ । ਅਜੇ ਭਾਈ ਸੰਦੀਪ ਸਿੰਘ ਸਨੀ ਦੀ ਹਾਲਤ ਵੀ ਭਾਵੇਂ ਪੂਰੀ ਠੀਕ ਨਹੀਂ ਹੈ ਅਤੇ ਉੱਸਨੂੰ ਸੰਗਰੂਰ ਦੀ ਜੇਹਲ ਵਿੱਚ ਵੀ ਤਬਦੀਲ ਕਰ ਦਿੱਤਾ ਗਿਆ ਹੈ । ਲੇਕਿਨ ਸੂਬਾ ਸਿੰਘ ਸਰਹੰਦ ਦੀ ਮੌਤ ਦੀ ਖਬਰ ਸੁਣ ਕੇ ਉੁਹਨਾਂ ਪਰਿਵਾਰਾਂ ਨੂੰ ਜਰੂਰ ਸਕੂਨ ਮਿਲਿਆ ਹੋਵੇਗਾ ਜਿਹਨਾਂ ਪਰਿਵਾਰਾਂ ਦੇ ਜੀਅ ਸੂਬਾ ਸਿੰਘ ਸਰਹੰਦ ਨੇ ਮਾਰ ਮੁਕਾਏ ਸੀ ਜਾਂ ਤਸ਼ੱਦਦ ਕਰ ਕਰ ਕੇ ਅਪਾਹਜ ਕਰ ਦਿੱਤੇ ਸੀ । ਜਿਹਨਾਂ ਪਰਿਵਾਰਾਂ ਦੀਆਂ ਔਰਤਾਂ ਤੱਕ ਨੂੰ ਵੀ ਏਸ ਪਾਪੀ ਨੇ ਨਹੀਂ ਬਖਸ਼ਿਆ ਸੀ । ਸ਼ੋਸਲ ਮੀਡੀਆ ਰਾਹੀਂ ਇਹ ਖਬਰ ਦੁਨੀਆਂ ਵਿੱਚ ਵਸਦੇ ਪੂਰੇ ਸਿੱਖ ਜਗਤ ਵਿੱਚ ਫੈਲ ਗਈ । ਸਿੱਖ ਕੌਮ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਨੀ ਉੱਪਰ ਮਾਣ ਮਹਿਸੂਸ ਕਰ ਰਹੀ ਹੈ । ਹੁਣ ਜਿੰਮੇਵਾਰੀ ਸਿੱਖ ਕੌਮ ਸਿੱਖ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਹੈ ਕਿ ਭਾਈ ਸੰਦੀਪ ਸਿੰਘ ਸਨੀ ਅਤੇ ਓਹਨਾ ਦੇ ਪਰਿਵਾਰ ਦਾ ਪੂਰਾ ਪੂਰਾ ਖਿਆਲ ਰੱਖੇ ਜੀ।
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)
Leave a Reply