ਗੋਲੀ ਚਲਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ ਵਿਚ ਦੋ ਵਿਅਕਤੀਆਂ ਤੇ ਕੇਸ ਦਰਜ
- ਅਪਰਾਧ
- 13 Jun, 2026 04:29 PM (Asia/Kolkata)
ਪੀੜਿਤ ਨੇ ਇਰਾਦਾ ਕਤਲ ਦੀ ਧਾਰਾ ਲਗਾਉਣ ਦੀ ਕੀਤੀ ਮੰਗ
ਢਿੱਲਵਾ /ਕਪੂਰਥਲਾ13 ਜੂਨ ਗੌਰਵ ਮੜੀਆ
ਢਿਲਵਾਂ ਪੁਲਿਸ ਨੇ ਗੋਲੀ ਚਲਾਉਣ ਅਤੇ ਮਾਰਕੁੱਟ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ ਥਾਣਾ ਮੁਖੀ ਢਿਲਵਾਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਜੋਬਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੌਕੋਕੀ ਥਾਣਾ ਢਿੱਲਵਾਂ ਨੇ ਥਾਣਾ ਢਿਲਵਾਂ ਵਿੱਚ ਦਰਜ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਮੇਰੀ ਚੌਕੋਕੀ ਮੰਡ ਵਿੱਚ ਕਰੀਬ 4 ਕਿੱਲੇ ਜਮੀਨ ਮੇਰੇ ਨਾਮ ਤੇ ਹੈ ਅਤੇ 08 ਕਿੱਲੇ ਜਮੀਨ ਮੇਰੇ ਪਿਤਾ ਸਤਨਾਮ ਸਿੰਘ ਦੇ ਨਾਮ ਤੇ ਹੈ। ਇਹ ਸਾਰੀ ਜਮੀਨ ਦੀ ਵਾਹੀ ਮੈ ਤੇ ਮੇਰਾ ਪਿਤਾ ਕਰਦੇ ਹਾਂ, ਬੀਤੀ 12 ਜੂਨ ਨੂੰ ਮੈਂ ਆਪਣੀ ਜਮੀਨ ਵਹਾਉਣ ਲਈ ਆਪਣੇ ਦੋਸਤ ਬਲਦੇਵ ਸਿੰਘ ਬਾਜਵਾ ਵਾਸੀ ਹਬੀਬਵਾਲ ਦਾ ਟਰੈਕਟਰ ਮੰਗਵਾ ਲੈ ਕੇ ਜਮੀਨ ਵਹਾਉਣ ਵਾਸਤੇ ਲੈ ਕੇ ਆਇਆ ਸੀ ਤੇ ਜਦੋ ਮੈ ਜਮੀਨ ਵਾਹ ਕੇ ਵਾਪਸ ਧੁੰਸੀ ਬੰਨ ਤੇ ਚੜਿਆ ਤਾਂ ਮੇਰੇ ਮਗਰ ਇੱਕ ਮੋਟਰਸਾਇਕਲ ਜਿਸ ਤੇ ਦੋ ਨੌਜਵਾਨ ਸਵਾਰ ਸਨ ਤੇ ਇੱਕ ਕਾਰ ਜਿਸ ਵਿੱਚ ਚਾਰ ਆਦਮੀ ਸਵਾਰ ਸਨ। ਮੇਰੇ ਮਗਰ ਲੱਗ ਗਏ ਅਤੇ ਇਹਨਾਂ ਕੋਲ ਇੱਕ ਹੋਰ ਗੱਡੀ ਸੀ ਜੋ ਉਹ ਗੱਡੀ ਮੰਡ ਵਿੱਚ ਖੁੰਬ ਗਈ ਤੇ ਇਹ ਸਾਰੇ ਜਾਣੇ ਉਹ ਗੱਡੀ ਕੱਢਣ ਲੱਗ ਪਏ ਤੇ ਮੈ ਟਰੈਕਟਰ ਭਜਾ ਲਿਆ ਤੇ ਮੈ ਚਲਦੇ ਟਰੈਕਟਰ ਤੋ ਆਪਣੇ ਦੋਸਤ ਕਿੱਕੀ ਵਾਸੀ ਲੱਖਣ ਕੇ ਪੱਡੇ ਨੂੰ ਫੋਨ ਕੀਤਾ ਜੋ ਕਿੱਕੀ ਦੇ ਨਾਲ ਸਹਿਜਪਾਲ ਅਤੇ ਗੁਰਜੀਤ ਸਿੰਘ ਵੀ ਮੇਰਾ ਫੋਨ ਸੁਣਦੇ ਸਾਰ ਹੀ ਧੁੰਸੀ ਬੰਨ ਤੇ ਆ ਗਏ ਤੇ ਮੇਰਾ ਦੋਸਤ ਯੁਵਰਾਜ ਮੇਰੀ ਹੀ ਗੱਡੀ ਲੈ ਕੇ ਧੁੰਸੀ ਬੰਨ ਤੇ ਆ ਰਿਹਾ ਸੀ। ਤਾਂ ਮੇਰਾ ਪਿੱਛਾ ਕਰ ਰਹੇ ਜਿਹਨਾਂ ਵਿੱਚ ਜਤਿੰਦਰਪਾਲ , ਜਿਸਦੇ ਪਾਸ ਪਿਸਤੋਲ ਫੜਿਆ ਹੋਇਆ ਸੀ। ਜੋ ਮੋਟਰਸਾਇਕਲ ਤੇ ਸਵਾਰ ਸੀ ਤੇ ਮੋਟਰਸਾਇਕਲ ਨਾ ਮਲੂਮ ਵਿਅਕਤੀ ਚਲਾ ਰਿਹਾ ਸੀ ਤਾਂ ਉਸ ਨੇ ਮੇਰੀ ਗੱਡੀ ਤੇ ਫਾਇਰ ਮਾਰਿਆ। ਜੋ ਉਸਦੇ ਬੰਪਰ ਤੇ ਲੱਗਾ ਇਨੇ ਨੂੰ ਕਿੱਕੀ ਵਾਸੀ ਲੱਖਣ ਕੇ ਪੱਡੇ ਵੀ ਆਪਣੀ ਗੱਡੀ ਲੈ ਕੇ ਮੇਰੇ ਮਗਰ ਆ ਗਿਆ ਤੇ ਜਤਿੰਦਰਪਾਲ ਨੇ ਟਰੈਕਟਰ ਦੇ ਜਾਂਦੇ ਦੇ ਮਗਰੋਂ ਮੇਰੇ ਤੇ ਗੋਲੀਆ ਚਲਾਈਆ। ਪਰ ਮੇਰੇ ਕੋਈ ਵੀ ਫਾਇਰ ਨਹੀ ਲੱਗਾ। ਤਾਂ ਮੇਰਾ ਟਰੈਕਟਰ ਮੇਰੇ ਪਾਸੋ ਧੁੰਸੀ ਬੰਨ ਤੋ ਥੱਲੇ ਨੂੰ ਉਤਰਿਆ ਤਾਂ ਉਹ ਸਿੱਧਾ ਸਫੈਦੇ ਵਿੱਚ ਵੱਜਾ। ਇੰਨੇ ਵਿੱਚ ਹੀ ਜਤਿੰਦਰ ਪਾਲ ਅਤੇ ਇਸਦਾ ਸਾਥੀ ਨਾਮਲੂਮ ਟਰੈਕਟਰ ਉਪਰ ਮੇਰੇ ਪਾਸ ਆ ਗਏ ਤੇ ਨਾਮਲੂਮ ਨੌਜਵਾਨ ਨੇ ਆਪਣੇ ਹੱਥ ਵਿੱਚ ਪਹਿਨੀਆ ਹੋਇਆ ਕੜੇ ਦਾ ਵਾਰ ਮੇਰੇ ਤੇ ਕੀਤਾ ਮੇਰੇ ਸੱਟਾ ਮਾਰੀਆ , ਢਿਲਵਾ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਪੀੜਿਤ ਜੋਬਨਪ੍ਰੀਤ ਸਿੰਘ ਤੇ ਉਸਦੇ ਪਰਿਵਾਰ ਮੈਂਬਰਾਂ ਨੇ ਐਸ ਐੱਸ ਪੀ ਕਪੂਰਥਲਾ ਤੋਂ ਦੋਸ਼ੀਆਂ ਤੇ ਸਖ਼ਤ ਤੋਂ ਸਖ਼ਤ ਧਾਰਾਂ ਲਗਾਉਣ ਦੀ ਮੰਗ ਕੀਤੀ
Leave a Reply