ਵਿਸਾਖੀ ਦੇ ਦਿਹਾੜੇ 'ਤੇ ਮੋਦੀ ਸਰਕਾਰ ਨੇ ਸਿੱਖਾਂ ਉੱਤੇ ਭਾੱਜੀ ਚਾੜ੍ਹੀ

ਵਿਸਾਖੀ ਦੇ ਦਿਹਾੜੇ 'ਤੇ ਮੋਦੀ ਸਰਕਾਰ ਨੇ ਸਿੱਖਾਂ ਉੱਤੇ ਭਾੱਜੀ ਚਾੜ੍ਹੀ

ਪੰਜਾਬੀ ਦਾ ਇੱਕ ਅਖਾਣ ਹੈ ਕਿ ਚੋਰ ਚੋਰੀ ਸੇ ਜਾਏ ਪਰ ਹੇਰਾਫੇਰੀ ਸੇ ਨਾ ਜਾਏ । ਭਾਵ ਕਿ ਅਗਰ ਚੋਰ ਚੋਰੀ ਕਰਨੀ ਛੱਡ ਵੀ ਜਾਵੇ ਤਾਂ ਫਿਰ ਉੱਹ ਛੋਟੀਆਂ ਮੋਟੀਆਂ ਹੇਰਾਫੇਰੀਆਂ ਜਰੂਰ ਕਰਦਾ ਰਹਿੰਦਾ ਹੈ, ਉੱਸ ਨੂੰ ਉੱਹਨਾ ਹੇਰਾਫੇਰੀਆਂ ਵਿੱਚੋਂ ਹੀ ਸਕੂਨ ਮਿਲਦਾ ਰਹਿੰਦਾ ਹੈ । ਏਸੇ ਤਰ੍ਹਾਂ ਭਾਰਤ ਸਰਕਾਰ ਨੇ ਜੂਨ 1984 ਵਿੱਚ ਸਿੱਖ ਕੌਮ ਨਾਲ ਸਿੱਧੀ ਲੜਾਈ ਲੜ ਕੇ ਜਦੋਂ ਮੂੰਹ ਦੀ ਖਾਧੀ ਸੀ , ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ ਜੀ , ਜਨਰਲ ਸੁਬੇਗ ਸਿੰਘ ਜੀ ਬਾਬਾ ਠਾਹਰਾ ਸਿੰਘ ਜੀ ਦੀ ਅਗਵਾਈ ਵਿੱਚ ਸਿੱਖਾਂ ਨੇ ਹਿੰਦੋਸਤਾਨੀ ਟਿੱਡੀ ਦਲਾਂ ਨੂੰ ਜਦੋਂ ਦਿਨੇ ਹੀ ਤਾਰੇ ਵਿਖਾਏ ਸੀ , ਜਦੋਂ ਫੌਜੀਆਂ ਦੀਆਂ ਲਾਸ਼ਾਂ ਦੇ ਟਰੱਕਾਂ ਦੇ ਟਰੱਕ ਦਰਬਾਰ ਸਾਹਿਬ ਵਿੱਚੋਂ ਨਿੱਕਲੇ ਤਾਂ ਇਹਨਾਂ ਧੋਤੀਆਂ ਬੋਦੀਆਂ ਜਨੇਊਆਂ ਵਾਲਿਆਂ ਦੀ ਅਕਲ ਟਿਕਾਣੇ ਆ ਗਈ ਸੀ । ਫੇਰ ਦਸ ਸਾਲ ਖਾੜਕੂ ਸਿੰਘਾਂ ਨੇ ਭਾਰਤੀ ਫੋਰਸਾਂ ਨੂੰ ਵਾਹਣੇ ਵਾਹਣ ਪਾਈ ਰੱਖਿਆ ਸੀ । ਓਸ ਤੋਂ ਬਾਅਦ ਇਹ ਹਿੰਦੂਵਾਦੀ ਰਾਜਨੀਤਕ ਲਾਣਾ ਚੋਰਾਂ ਵਾਂਗ ਚੋਰੀਆਂ ਕਰਨੀਆਂ ਛੱਡ ਕੇ ਤੇ ਹੁਣ ਹੇਰਾਫੇਰੀਆਂ ਕਰ ਕਰ ਕਰਕੇ ਆਪਣੇ ਮਨਾਂ ਨੂੰ ਸਕੂਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ , ਜਿਸ ਦੀ ਤਾਜ਼ਾ ਮਿਸਾਲ ਹੈ ਕਿ ਵਿਸਾਖੀ ਵਾਲੇ ਦਿਨ ਖਾਲਸਾ ਸਾਜਨਾ ਦਿਵਸ ਵਾਲੇ ਦਿਨ 14 ਅਪ੍ਰੈਲ 2026 ਨੂੰ ਭਾਖੜਾ ਬਿਆਸ ਮੈਨੇਜਮੈਂਟ (BBMB) ਵਿੱਚੋਂ ਭਾਰਤ ਦੀ ਮੋਦੀ ਸਰਕਾਰ ਨੇ ਪੰਜਾਬ ਅਤੇ ਹਰਿਆਣੇ ਦੀ ਹਿੱਸੇਦਾਰੀ ਪੱਕੇ ਹੀ ਤੌਰ ਉੱਤੇ ਖਤਮ ਕਰ ਦਿੱਤੀ ਹੈ, ਕਾਨੂੰਨ ਬਣਾ ਦਿੱਤਾ ਹੈ ਕਿ ਪੂਰੇ ਦੇਸ਼ ਵਿੱਚੋਂ BBMB ਦਾ ਕੋਈ ਵੀ ਯੋਗ ਅਧਿਕਾਰੀ ਲਗਾਇਆ ਜਾ ਸਕਦਾ ਹੈ । ਜਦਕਿ ਪਹਿਲਾਂ ਕਾਨੂੰਨ ਇਹ ਸੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀ ਸਿਰਫ ਪੰਜਾਬ ਅਤੇ ਹਰਿਆਣੇ ਦੇ ਹੀ ਲੱਗ ਸਕਦੇ ਸਨ । ਇਹ ਪੰਜਾਬ ਨਾਲ ਹਰਿਆਣੇ ਨਾਲ ਪੰਜਾਬੀਆਂ ਨਾਲ ਸਿੱਖ ਕਿਸਾਨਾਂ ਨਾਲ ਧੋਖਾ ਹੈ ਹੇਰਾਫੇਰੀ ਹੈ ਧੱਕਾ ਹੈ ਬੇਇਨਸਾਫ਼ੀ ਹੈ । ਪਹਿਲਾਂ ਜੰਮੂ ਕਸ਼ਮੀਰ ਨਾਲ ਧੱਕਾ ਕਰਕੇ ਮੋਦੀ ਅਮਿੱਤ ਸ਼ਾਹ ਦੀ ਜੋੜੀ ਨੇ ਧਾਰਾ 370 ਖਤਮ ਕਰਕੇ ਕਸ਼ਮੀਰੀਆਂ ਦੇ ਖੰਭ ਕੁਤਰ ਦਿੱਤੇ ਸਨ । ਹੁਣ ਪੰਜਾਬ ਨਾਲ ਹਰਿਆਣੇ ਨਾਲ ਧੱਕਾ ਕੀਤਾ ਹੈ । ਹਰਿਆਣੇ ਵਿੱਚ ਬੀ ਜੇ ਪੀ ਦੀ ਸਰਕਾਰ ਹੈ ਉੱਹ ਨਹੀਂ ਬੋਲਣਗੇ , ਪਰ ਪੰਜਾਬ ਬੋਲੇਗਾ ਤਾਂ ਜਰੂਰ ਪਰ ਸੁਣਵਾਈ ਕੋਈ ਨਹੀਂ ਹੋਵੇਗੀ । ਸੁਣਵਾਈ ਤਾਂ ਸਿਰਫ ਫੇਰ ਬਲਵਿੰਦਰ ਸਿੰਘ ਜਟਾਣਾ ਸਟਾਈਲ ਨਾਲ ਹੀ ਹੋਵੇਗੀ । ਧਰਨਿਆਂ ਮੁਜ਼ਾਹਰਿਆਂ ਨਾਲ ਤਾਂ ਟਾਈਮ ਅਤੇ ਐਨਰਜੀ ਵੇਸਟ ਹੀ ਹੋਵੇਗੀ । ਏਸ ਕਾਨੂੰਨ ਨੂੰ ਬਣਾ ਕੇ ਅਤੇ ਵਿਸਾਖੀ ਵਾਲੇ ਦਿਨ ਲਾਗੂ ਕਰਕੇ ਸਿੱਖਾਂ ਨੂੰ ਇਹ ਦਰਸਾਇਆ ਗਿਆ ਹੈ ਕਿ ਸਿੱਖੋ ਤੁਸੀਂ ਸਾਡੇ ਗੁਲਾਮ ਹੋ ਅਸੀਂ ਤੁਹਾਡੇ ਮਾਲਕ ਹਾਂ ਪੰਜਾਬ ਉੱਪਰ ਸਾਡਾ ਕਬਜ਼ਾ ਹੈ, ਅਤੇ ਸੈਂਟਰ ਵਿੱਚ ਸਾਡਾ ਰਾਜ ਹੈ ਅਸੀਂ ਜਦੋਂ ਚਾਹੀਏ ਅਤੇ ਜੋ ਚਾਹੀਏ ਕਰ ਸਕਦੇ ਹਾਂ । ਅਗਰ ਅਸੀਂ ਰਵਨੀਤ ਬਿੱਟੂ ਮਨਜਿੰਦਰ ਸਿਰਸੇ ਹਰਵਿੰਦਰ ਸਿੰਘ ਫੂਲਕੇ ਵਰਗਿਆਂ ਸਿੱਖ ਗਦਾਰਾਂ ਨੂੰ ਗੁਲਾਮ ਬਣਾ ਸਕਦੇ ਹਾਂ, ਇਸ ਦਾ ਮਤਲਬ ਅਸੀਂ ਕੁੱਝ ਵੀ ਕਰ ਸਕਦੇ ਹਾਂ । ਪੰਜਾਬ ਦੇ ਸਿਆਸੀ ਲੀਡਰ , ਸਿੱਖ ਜਥੇਬੰਦੀਆਂ ਬੰਦੀਆਂ ਦੇ ਨੇਤਾ ਸ਼ਰੋਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰ ਸਿਰਫ ਮੀਡੀਆ ਵਿੱਚ ਬਿਆਨ ਦੇ ਕੇ ਜਾਂ ਸੈਂਟਰ ਨੂੰ ਚਿੱਠੀਆਂ ਲਿਖ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖ਼ਰੂ ਨਹੀਂ ਹੋ ਸਕਦੇ । ਹੱਥਾਂ ਬਾਝ ਕਰਾਰਿਆਂ ਕਦੇ ਵੈਰੀ ਨਾ ਹੁੰਦੇ ਮਿੱਤ । ਇਹ ਤਾਂ ਕਿਸੇ ਆਮ ਘਰਾਂ ਦਿਆਂ ਮੁੰਡਿਆਂ ਨੂੰ ਜਿਮੇਵਾਰੀ ਚੁੱਕ ਕੇ ਕੌਮ ਦੇ ਸਿਰੋਂ ਭਾਰ ਕਿਸੇ ਸਮੇਂ ਉੱਤਾਰਨਾ ਪਵੇਗਾ । ਨਹੀਂ ਤਾਂ ਇਹ ਹੰਕਾਰੀ ਰਾਜੇ ਹਿੰਦੋਸਤਾਨ ਦੇ ਆਪਣੇ ਆਪ ਨੂੰ ਮਾਲਕ ਸਮਝਣ ਵਾਲੇ ਟੁੱਟੇ ਛਿੱਤਰ ਵਾਂਗ ਅੱਗੇ ਨੂੰ ਵਧਦੇ ਹੀ ਚਲੇ ਜਾਣਗੇ । ਹਿੰਦੋਸਤਾਨ ਕਿਸੇ ਦੇ ਬਾਪ ਦਾ ਨਹੀਂ ਹੈ । ਸਿੱਖਾਂ ਨੇ ਏਸ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਲਈ ਸੌ ਪਿੱਛੇ ਤਰੱਨਵੇਂ ਸਿਰ ਦਿੱਤੇ ਹਨ । ਮੁਗਲੀਆ ਹਕੂਮਤ ਨੂੰ ਹਿੰਦੋਸਤਾਨ ਵਿੱਚੋਂ ਕੱਢਣ ਲਈ , ਮਗਲੀਆ ਹਕੂਮਤ ਦੀਆਂ ਜੜ੍ਹਾਂ ਹਿੰਦੋਸਤਾਨ ਵਿੱਚੋਂ ਪੁੱਟਣ ਲਈ ਸਾਹਿਬੇ ਕਮਾਲ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਸਰਬੰਸ ਹੀ ਵਾਰ ਦਿੱਤਾ ਸੀ । ਏਸ ਕਰਕੇ 
ਤਰੱਨਵੇਂ ਪ੍ਰਤੀਸ਼ਤ ਹਿੱਸਾ ਸਿੱਖਾਂ ਦਾ ਬਣਦਾ ਹੈ ਹਿੰਦੋਸਤਾਨ ਵਿੱਚੋਂ । ਆਰ ਐਸ ਐਸ ਵਾਲੇ ਆਪਣੇ ਪੰਜ ਯੋਧਿਆਂ ਪੰਜ ਸ਼ਹੀਦਾਂ ਦੇ ਨਾਮ ਹੀ ਦੱਸ ਦੇਣ ਜਿਹਨਾਂ ਨੇ ਹਿੰਦੋਸਤਾਨ ਦੀ ਆਜ਼ਾਦੀ ਲਈ ਸ਼ਹਾਦਤ ਪ੍ਰਾਪਤ ਕੀਤੀ ਹੋਵੇ, ਨਹੀਂ ਦੇ ਸਕਣਗੇ । ਇੱਕ ਨਾਮ ਵੀ ਨਹੀਂ ਦੇ ਸਕਣਗੇ , ਇਹ ਅੱਜ ਦੇ ਬਣੇ ਹੋਏ ਹਿੰਦੋਸਤਾਨ ਦੇ ਮਾਲਿਕ । ਇਹ ਤਾਂ ਹਿੰਦੋਸਤਾਨ ਦੇ ਸੰਵਿਧਾਨ ਨੂੰ ਵੀ ਨਹੀਂ ਮੰਨਦੇ ਹੁੰਦੇ ਸੀ , ਹੁਣ ਤਾਂ ਇਹਨਾਂ ਨੇ ਰਾਜ ਕਰਨਾ ਤਾਂ ਮਜਬੂਰੀ ਵੱਸ ਇਹਨਾਂ ਨੂੰ ਹਿਦੋਸਤਾਨ ਦਾ ਸੰਵਿਧਾਨ ਮੰਨਣਾ ਪੈ ਰਿਹਾ ਹੈ । ਇਹ ਤਾਂ ਤਿਰੰਗੇ ਝੰਡੇ ਦੇ ਵੀ ਵਿਰੋਧੀ ਸਨ । ਬਾਕੀ ਭਾਈ ਸਿੱਖੋ ਜਿਸ ਦੀ ਲਾਠੀ ਤੇ ਉੱਸੇ ਦੀ ਹੀ ਮੱਝ ਅਤੇ ਜਿਸ ਦਾ ਰਾਜ ਤੇ ਉੱਸੇ ਦੀ ਬਦਮਾਸ਼ੀ ਚੱਲੇਗੀ ਜੀ । ਏਸ ਕਰਕੇ ਆਪਾਂ ਵੀ ਹੋਰ ਕੰਮਾਂਕਾਰਾਂ ਨੂੰ ਕਰਦੇ ਹੋਏ ਖਾਲਿਸਤਾਨ ਦੀ ਪ੍ਰਾਪਤੀ ਵਿੱਚ ਵੀ ਆਪਣਾ ਆਪਣਾ ਬਣਦਾ ਯੋਗਦਾਨ ਪਾ ਕੇ ਗੁਰੂ ਜੀ ਦੀਆਂ ਖੁਸ਼ੀਆਂ ਪਰਾਪਤ ਕਰੀਏ ਜੀ । ਨਿਰੀਆਂ ਰੋਟੀਆਂ ਖਾ ਕੇ ਘੁਰਾੜੇ ਮਾਰਦੇ ਰਹੇ ਤਾਂ ਫੇਰ ਉੱਹੀ ਅਖਾਣ ਦੁਹਰਾਇਆ ਜਾਵੇਗਾ ਕਿ ਜੋ ਖਾ ਲਿਆ ਸੋ ਲਾਹੇ ਦਾ ਤੇ ਬਾਕੀ ਸਾਰਾ ਕੁੱਝ ਮੋਦੀ ਅਤੇ ਅਮਿੱਤ ਸ਼ਾਹੇ ਦਾ।
ਹਰਪ੍ਰੀਤ ਸਿੰਘ ਪੰਮਾ (ਆਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.