ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ Ramanjit Sikki ਦੀਆਂ ਵਧੀਆਂ ਮੁਸ਼ਕਿਲਾਂ 

ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ Ramanjit Sikki ਦੀਆਂ ਵਧੀਆਂ ਮੁਸ਼ਕਿਲਾਂ 
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਵੱਲੋਂ ਨਾਮਜ਼ਗਦੀ ਪੱਤਰ ਦਾਖਲ ਕੀਤੇ ਜਾ ਰਹੇ ਹਨ। ਉਥੇ ਹੀ ਹੁਣ ਇਸ ‘ਚ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਰਮਨਜੀਤ ਸਿੰਘ ਸਿੱਕੀ ਦੀਆਂ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ।ਦਰਅਸਲ ਸਿੱਕੀ ਦੇ ਖਿਲਾਫ ਬੈਂਕ ਆਫ ਇੰਡੀਆ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਿਆ ਹੈ ਅਤੇ ਬੈਂਕ ਆਫ ਇੰਡੀਆ ਦੇ ਵੱਲੋਂ ਸਿੱਕੀ ਨੂੰ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਸਿੱਕੀ ‘ਤੇ 6 ਕਰੋੜ 35 ਲੱਖ ਤੋਂ ਜ਼ਿਆਦਾ ਕਰਜ਼ ਦੇ ਇਲਜ਼ਾਮ ਲੱਗੇ ਹਨ ਅਤੇ ਬੈਂਕ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਡਿਫਾਲਟਰ ਘੋਸ਼ਿਤ ਕਰ ਚੁੱਕਿਆ ਹੈ। ਉਥੇ ਹੀ ਹੁਣ ਬੈਂਕ ਨੇ ਚੋਣ ਕਮਿਸ਼ਨ ਤੋਂ ਸਿੱਕੀ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਨਾ ਕਰਨ ਦੀ ਮੰਗ ਕੀਤੀ ਹੈ।