ਗੁਰੂ ਗਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਰੋਕਣ ਲਈ ਜੋ ਕੰਮ ਪੰਥਕ ਅਖਵਾਉਣ ਵਾਲੀਆਂ ਤੇ ਕਾਂਗਰਸ ਪਾਰਟੀ ਆਪਣੇ ਰਾਜ ਦੇ ਵਿਚ ਨਹੀਂ ਕਰਵਾ ਸਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਕੇ ਵਿਖਾ ਦਿਤਾ- ਹਰਭਜਨ ਸਿੰਘ ਈ ਟੀ ਓ
- ਰਾਜਨੀਤੀ
- 21 Apr, 2026 12:13 PM (Asia/Kolkata)
ਟਾਂਗਰਾ – ਸੁਰਜੀਤ ਸਿੰਘ ਖਾਲਸਾ
ਆਮ ਆਦਮੀ ਪਾਰਟੀ ਦੀ ਸਰਕਾਰ ਮੁਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨਾਲ ਝੂਠੇ ਵਾਅਦੇ ਨਹੀਂ ਕੀਤੇ ਜਿਹੜੇ ਕੰਮਾਂ ਦੀਆਂ ਗਰੰਟੀਆਂ ਦਿਤੀਆਂ ਵਾਅਦੇ ਕੀਤੇ ਸਨ ਕਰਕੇ ਵੀ ਵਿਖਾਇਆ ਹੈ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਪਿੰਡ ਟਾਂਗਰਾ ਦੀ ਸਰਪੰਚ ਲਖਵਿੰਦਰ ਕੌਰ ਚਾਹਲ ਦੇ ਘਰ ਅਤੇ ਅੱਡਾ ਟਾਂਗਰਾ ਦੇ ਸਰਪੰਚ ਗੁਰਦੇਵ ਸਿੰਘ ਦੇਬੀ ਵੱਲੋਂ ਕੀਤੇ ਵਿਚ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਰਗੁਜਾਰੀ ਅਤੇ ਲੰਮੇਂ ਸਮੇਂ ਦੇ ਰਾਜ ਦੇ ਮੁਕਾਬਲੇ ਉਹ ਕੰਮ ਕਰਕੇ ਵਿਖਾਏ ਜੋ ਰਵਾਇਤੀ ਪਾਰਟੀ ਦੀਆਂ ਸਰਕਾਰਾਂ ਨਹੀਂ ਕਰਵਾ ਸਕੀਆਂ।ਗੁਰੂ ਗਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਪੱਕੇ ਤੌਰ ਤੇ ਰੋਕਣ ਲਈ ਲੋਕਾਂ ਦੀ ਮੰਗ ਮੁਤਾਬਿਕ ਸਖਤ ਕਨੂੰਨ ਹੋਂਦ ਲਿਆਂਦਾ ਗਿਆ।ਬਿਨਾਂ ਕਿਸੇ ਜਾਤੀ/ਸਿਆਸੀ ਵਿਤਕਰੇ ਦੇ ਬਿਨਾਂ ਕਿਸੇ ਕਾਗਜੀ ਕਾਰਵਾਈ ਦੇ ਲੋਕਾਂ ਨੂੰ ਘਰ ਬੈਠਿਆਂ ਸਹੂਲਤਾਂ ਦਿਤੀਆਂ ਗਈਆਂ।ਔਰਤਾਂ ਨੂੰ 1500 /1000 ਰੁਪੈ ਦੇਣ ਲਈ ਬਜਟ ਰੱਖ ਲਿਆ ਗਿਆ ਹੈ ਬਹੁਤ ਜਲਦੀ ਮਿਲਣੇ ਸ਼ੁਰੂ ਹੋ ਜਾਣਗੇ।ਸਿਖਿਆ ਦੇ ਖੇਤਰ ਵਿਚ ਬਹੁਤ ਵੱਡਾ ਸੁਧਾਰ ਕੀਤਾ ਗਿਆ ਸਕੂਲਾਂ ਦੇ ਨਕਸ਼ੈ ਬਦਲ ਗਏ।ਪਿੰਡ ਟਾਂਗਰਾ ਦੀਆਂ ਸੜਕਾਂ ਇਕ ਕਰੋੜ 9 ਲੱਖ ਰੁਪੈ ਨਾਲ ਤਿੰਨ ਕਿਲੋਮੀਟਰ ਦੇ ਲੱਗਭੱਗ ਪਕੀਆਂ ਕੀਤੀਆਂ ਜਾ ਰਹੀਆਂ ਹਨ ਅੱਜ ਨੀਂਹ ਪੱਥਰ ਰੱਖਿਆਂ ਜਾ ਰਿਹਾ ਹੈ।ਇਸ ਸਮੇਂ ਪ੍ਰਮੁਖ ਆਗੂ ਚੇਅਰਮੈਨ ਅਮਰੀਕ ਸਿੰਘ ,ਕੁਲਦੀਪ ਸਿੰਘ ਬੱਲ ਛੱਜਲਵਡੀ,ਲਖਵਿੰਦਰ ਕੌਰ ਚਾਹਲ ਸਰਪੰਚ ਪਿੰਡ ਟਾਂਗਰਾ,ਗੁਰਦੇਵ ਸਿੰਘ ਸਰਪੰਚ ਟਾਂਗਰਾ ਅੱਡਾ ,ਜਗਰੂਪ ਸਿੰਘ ਸਰਪੰਚ ਚੌਹਾਨ,ਸਾਬਕਾ ਸਰਪੰਚ ਤਰਸੇਮ ਸਿੰਘ ,ਸਵਿੰਦਰ ਸਿੰਘ ਮੁਛੱਲ,ਇਕਬਾਲ ਸਿੰਘ ਚਾਹਲ ਕੋਆਰਡੀਨੇਟਰ ,ਸ੍ਰੀ ਮਤੀ ਸ਼ਸ਼ੀ, ਸਾਹਿਬ ਸਿੰਘ, ਮੈਂਬਰ ,ਧੀਰਾ ਸਿੰਘ ਤਰਸੇਮ ਸਿੰਘ ,ਡਾਕਟਰ ਸਰਬਜੀਤ ਸਿੰਘ ਟਾਂਗਰਾ,ਹਰਪਾਲ ਸਿੰਘ ,ਪ੍ਰਮਜੀਤ ਸਿੰਘ ਢਿਲੋਂ,ਅਵਤਾਰ ਸਿੰਘ,ਗਗਨਦੀਪ ਕੌਰ,ਮੰਗਲ ਸਿੰਘ ,ਗੁਰਵਿੰਦਰ ਸਿੰਘ ,ਆਦਿ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
Leave a Reply