ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਨੂੰ ਮਿਲਿਆ ਬਲ , ਵਿਧਾਇਕ ਸਿੱਕੀ ਦੀ ਅਗਵਾਈ ਵਿੱਚ ਅਨੇਕਾਂ ਪਰਿਵਾਰ ਕਾਂਗਰਸ ਵਿੱਚ ਸ਼ਾਮਿਲ
- ਰਾਜਨੀਤੀ
- 21 Jul, 2026 03:29 PM (Asia/Kolkata)
ਪਿੰਡ ਖੱਖ ਦੇ ਅਨੇਕਾਂ ਪਰਿਵਾਰ ਸਾਬਕਾ ਵਿਧਾਇਕ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਲ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਖੱਖ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਬਾਬਾ ਬਲਿਹਾਰ ਸਿੰਘ,ਬੂਟਾ ਸਿੰਘ ਤੇ ਇੰਦਰਜੀਤ ਸਿੰਘ ਦੀ ਪ੍ਰੇਰਨਾ ਸਦਕਾ ਪਿੰਡ ਦੇ ਦਰਜਨਾਂ ਪਰਿਵਾਰਾ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਪਾਰਟੀ ਨੂੰ ਛੱਡ ਕੇ ਪੰਜਾਬ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ।ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਰਮਨਜੀਤ ਸਿੰਘ ਸਿੱਕੀ ਨੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਿੱਕੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਹਰ ਵਰਕਰ ਨਾਲ ਚਟਾਨ ਵਾਂਗ ਖੜੀ ਹੈ।ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜੋ ਹਰ ਮਿਹਨਤੀ ਅਤੇ ਇਮਾਨਦਾਰ ਵਰਕਰ ਨੂੰ ਕਾਂਗਰਸ ਪਾਰਟੀ 'ਚ ਸੇਵਾ ਕਰਨ ਤੇ ਸਮੇਂ-ਸਮੇਂ ਤੇ ਮਾਣ-ਸਨਮਾਨ ਦਿੰਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਦੇ ਸੂਝਵਾਨ ਲੋਕ ਹੁਣ ਇੰਨ੍ਹਾ ਪਾਰਟੀਆਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ।
ਇਸ ਮੌਕੇ ਦਲਬੀਰ ਸਿੰਘ,ਹਰਜਿੰਦਰ ਸਿੰਘ,ਫਤਿਹ ਸਿੰਘ,ਸੁੱਖ ਸਿੰਘ ਵਪਾਰੀ,ਕੁਲਬੀਰ ਸਿੰਘ,ਪਲਵਿੰਦਰ ਸਿੰਘ,ਸਾਬਕਾ ਮੈਂਬਰ ਰਣਜੀਤ ਸਿੰਘ,ਸਾਬਕਾ ਮੈਂਬਰ ਮਨਜੀਤ ਸਿੰਘ,ਸਾਹਿਬ ਸਿੰਘ, ਹਰਮਨ ਸਿੰਘ,ਗੁਰਜੰਟ ਸਿੰਘ,ਦਲਬੀਰ ਸਿੰਘ,ਸ਼ੀਤਲ ਸਿੰਘ, ਅਵਦੇਸ ਸਿੰਘ, ਗੁਰਲਾਲ ਸਿੰਘ,ਸੁਖਦੇਵ ਸਿੰਘ,ਸੁਰਿੰਦਰ ਸਿੰਘ ,ਅਜੀਤ ਸਿੰਘ,ਦਲਬੀਰ ਸਿੰਘ,ਨਿਸ਼ਾਨ ਸਿੰਘ,ਗੁਲਜ਼ਾਰ ਸਿੰਘ, ਤਰਲੋਚਨ ਸਿੰਘ ਸੁਲਤਾਨਪੁਰੀਏ,ਮਲਵਿੰਦਰ ਸਿੰਘ,ਪ੍ਰੀਤਮ ਸਿੰਘ, ਬਲਜੀਤ ਸਿੰਘ ਬੱਬੂ,ਕਮਲਜੀਤ ਸਿੰਘ ਕਾਲਾ, ਹਰਵਿੰਦਰ ਸਿੰਘ ਹੈਪੀ,ਗੁਰਵਿੰਦਰ ਸਿੰਘ ਪ੍ਰਧਾਨ, ਮਨਮੀਤ ਕੌਰ, ਜਸਬੀਰ ਕੌਰ, ਮਨਪ੍ਰੀਤ ਕੌਰ,ਰਾਜਬੀਰ ਕੌਰ, ਪਰਮਜੀਤ ਕੌਰ,ਜਸਬੀਰ ਕੌਰ, ਨਰਿੰਦਰ ਕੌਰ,ਰੁਪਿੰਦਰ ਕੌਰ,ਮਨਪ੍ਰੀਤ ਕੌਰ,ਪ੍ਰਕਾਸ਼ ਕੌਰ, ਜਸਬੀਰ ਕੌਰ,ਪਰਮਜੀਤ ਕੌਰ,ਨਿੰਦਰ ਕੌਰ,ਰਾਜ ਕੌਰ,ਕਾਜਲ ਕੌਰ,ਸਰਬਜੀਤ ਕੌਰ, ਬਲਜੀਤ ਕੌਰ,ਪ੍ਰੀਤ ਕੌਰ,ਸੁਰਜੀਤ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ ਨੇ ਪਰਿਵਾਰਾਂ ਸਮੇਤ ਕਾਂਗਰਸ ਪਾਰਟੀ ਚ ਸ਼ਮੂਲੀਅਤ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਗੁਰਮੇਜ ਸਿੰਘ ਡੀਸੀ,ਮੈਂਬਰ ਨਿਸ਼ਾਨ ਸਿੰਘ,ਮੈਂਬਰ ਬਲਜੀਤ ਸਿੰਘ, ਮੈਂਬਰ ਜਸਬੀਰ ਕੌਰ,ਫਤਿਹ ਸਿੰਘ, ਦੀਦਾਰ ਸਿੰਘ, ਪੀ.ਏ ਰਣਜੀਤ ਸਿੰਘ ਰਾਣਾ ਪਵਾਰ ਆਦਿ ਮੋਹਤਬਰ ਸਾਥੀ ਵੀ ਹਾਜ਼ਰ ਸਨ।
Leave a Reply