ਏ.ਕੇ.ਐੱਫ ਇੰਟਰਨੈਸ਼ਨਲ ਐਸੌਸੀਏਸ਼ਨ ਨੇ ਪੀਲੀਭੀਤ ਮੁਕਾਬਲੇ ਦੇ ਨੌਜਵਾਨਾਂ ਅਤੇ ਚਿੱਠੀ ਸਿੰਘਪੁਰਾ ਦੇ ਸ਼ਹੀਦਾਂ ਦੀ ਯਾਦ ਚ ਕਰਵਾਇਆ ਸਮਾਗਮ

ਏ.ਕੇ.ਐੱਫ ਇੰਟਰਨੈਸ਼ਨਲ ਐਸੌਸੀਏਸ਼ਨ ਨੇ ਪੀਲੀਭੀਤ ਮੁਕਾਬਲੇ ਦੇ ਨੌਜਵਾਨਾਂ ਅਤੇ ਚਿੱਠੀ ਸਿੰਘਪੁਰਾ ਦੇ ਸ਼ਹੀਦਾਂ ਦੀ ਯਾਦ ਚ ਕਰਵਾਇਆ ਸਮਾਗਮ

ਅੰਮ੍ਰਿਤਸਰ/ਕੈਨੇਡਾ, 2 ਅਪ੍ਰੈਲ ( ਰਣਜੀਤ ਸਿੰਘ ਖ਼ਾਲਸਾ )

ਸਿੱਖ ਕੌਮ ਦੇ ਤਿੰਨ ਨੌਜਵਾਨਾਂ ਦਾ ਪੀਲੀਭੀਤ ਵਿੱਚ ਬਣਾਏ ਗਏ ਝੂਠੇ ਮੁਕਾਬਲੇ ਨੂੰ ਯਾਦ ਕਰਦਿਆ ਏ.ਕੇ.ਐੱਫ ਇੰਟਰਨੈਸ਼ਨਲ ਐਸੌਸੀਏਸ਼ਨ ਵਲੋਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੋਸਾਇਟੀ, ਐਬਟਸਫੋਰਡ,ਕੈਨੇਡਾ ਵਿਖੇ ੨੩ ਮਾਰਚ ੨੦੨੫ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਇਸ ਦੇ ਨਾਲ-ਨਾਲ ਸੰਨ ੨੦੦੦ ਵਿੱਚ ਭਾਰਤੀ ਏਜੰਸੀਆਂ ਵੱਲੋਂ ਮਾਰੇ ਗਏ ੩੬ ਸਿੱਖਾਂ ਨੂੰ ਯਾਦ ਕੀਤਾ ਗਿਆ ਜਿੰਨਾ ਦਾ ਕਸੂਰ ਸਿਰਫ਼ ਇੰਨਾ ਸੀ ਕੀ ਉਹ ਸਿੱਖ ਸਨ। ਇਸ ਦਾ ਹਿਸਾਬ ਸਿੱਖ ਪ੍ਰੰਪਰਾ ਅਨੁਸਾਰ ਸਮਾਂ ਆਉਣ ਤੇ ਦਿੱਤਾ ਜਾਵੇਗਾ।

ਇਸ ਮੋਕੇ ਤੇ ਸਿੱਖ ਸੰਘਰਸ਼ ਵਿੱਚ ਨਾਮਵਰ ਸ਼ਖ਼ਸੀਅਤ ਭਾਈ ਰਣਜੀਤ ਸਿੰਘ ਖ਼ਾਲਸਾ ਜੀ ਜੋ ਕਿ ਸਿੱਖ ਸਫ਼ਿਆ ਵਿੱਚ ਇਕ ਅਜਿਹਾ ਕਿਰਦਾਰ ਹਨ ਜੋ ਸੋਚ ਨੂੰ ਬੁੱਢੀ ਨਹੀਂ ਹੁਣ ਦਿੰਦੇ ਬਲਕਿ ਅੱਜ ਵੀ ਨੌਜਵਾਨਾਂ ਵਾਂਗ ਹਿੰਦ ਹਕੂਮਤ ਨੂੰ ਲਲਕਾਰੇ ਮਾਰਦੇ ਹਨ, “ਟਕਰਾਂਗੇ ਤੁਹਾਨੂੰ ਜਾਂ ਆ ਜਾਇਓ ਜਿੱਥੇ ਮਰਜ਼ੀ, ਖੜੇਗਾ ਖ਼ਾਲਸਾ”। ਜਿੰਨਾ ਦਾ ਜ਼ਿਕਰ ਸ਼ਹੀਦ ਭਾਈ ਜਿੰਦੇ ਸੁੱਖੇ ਜੀ ਦੀਆ ਜੇਲ ਚਿੱਠੀਆਂ ਵਿੱਚ ਵੀ ਆਉਂਦਾ ਹੈ ਨੂੰ ਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਨਰੇਰੀ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ,(ਕੋਈ ਵੀ ਮੈਡਲ ਕਿਸੇ ਵੀ ਸੰਘਰਸ਼ੀ ਸਿੱਖ ਦੀ ਖ਼ਾਲਿਸਤਾਨ ਲਈ ਕੀਤੀ ਕੁਰਬਾਨੀ ਦੀ ਕੀਮਤ ਨਹੀਂ ਪਾ ਸਕਦਾ), ਇੱਥੇ ਹੀ ਏ.ਕੇ.ਐੱਫ ਇੰਟਰਨੈਸ਼ਨਲ ਐਸੋਸੀਏਸ਼ਨ ਵੱਲੋਂ ਸਮੁੱਚੇ ਤੌਰ ਤੇ ਕਿਹਾ ਗਿਆ ਕੀ ਖ਼ਾਲਿਸਤਾਨ ਦੀ ਲਈ ਸੰਘਰਸ ਕਰ ਰਹੀ ਹਰ ਉਸ ਜੱਥੇਬੰਦੀ, ਸ਼ਖਸੀਅਤ ਦਾ ਅਸੀ ਸਨਮਾਨ ਕਰਦੇ ਹਾਂ, ਉਹ ਭਾਵੇ ਪਿੱਛਲੇ ੪੦ ਸਾਲਾਂ ਵਿੱਚ ਸ਼ਹੀਦ ਹੋ ਗਏ ਸਾਰੇ ਸਿੰਘ ਤੇ ਅੱਜ ਵੀ ਸੰਘਰਸ ਕਰਨ ਕਰ ਰਹੇ ਸਿਮਰਨਜੀਤ ਸਿੰਘ ਮਾਨ,ਭਾਈ ਦਲਜੀਤ ਸਿੰਘ ਬਿੱਟੂ,ਬਾਬਾ ਬਖਸੀਸ ਸਿੰਘ, ਰਣਜੀਤ ਸਿੰਘ ਮਾਨ ਟੋਰੰਟੋ , ਡਾ ਅਮਰਜੀਤ ਸਿੰਘ ਟੀਵੀ ੮੪, ਬਾਬਾ ਅਜੈਬ ਸਿੰਘ ਬਾਗੜੀ , ਬਾਬਾ ਸੰਤੋਖ ਸਿੰਘ ਖੇਲਾ, ਹੋਵੇ ਜਾਂ ਨੌਜਵਾਨ ਆਗੂਆਂ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ ਮੰਡ ਤੇ ਕੌਮ ਦਾ ਜਰਨੈਲ ਵਕੀਲ ਗੁਰਪੰਤ ਸਿੰਘ ਪੰਨੂ ਹੋਣ ਸਾਡੇ ਲਈ ਸਾਰੇ ਹੀ ਸਤਿਕਾਰ ਯੋਗ ਹਨ ਤੇ ਖ਼ਾਲਿਸਤਾਨ ਲਈ ਅਸੀ ਸੱਭ ਦੇ ਨਾਲ ਇਕ ਨਿਸ਼ਾਨ ਸਾਹਿਬ ਹੇਠਾਂ ਆ ਕੇ ਸੰਘਰਸ਼ ਕਰਾਂਗੇ।