ਸਾਜ਼ਿਸ਼ ਤਹਿਤ ਰਾਜਨੀਤਕ ਪਾਰਟੀਆਂ ਵਲੋਂ ਮਹਿਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾ ਰਹੇ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਸਾਜ਼ਿਸ਼ ਤਹਿਤ ਰਾਜਨੀਤਕ ਪਾਰਟੀਆਂ ਵਲੋਂ ਮਹਿਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾ ਰਹੇ --: ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਵਾਇਤੀ ਸਰਮਾਏਦਾਰ ਪਾਰਟੀਆਂ ਜਾਣਬੁੱਝ ਕੇ ਇਕ ਸਾਜ਼ਿਸ਼ ਤਹਿਤ ਲੋਕਾਂ ਦਾ ਧਿਆਨ ਮਹਿਗਾਈ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਤੋਂ ਹਟਾ ਕੇ ਆਪਣੇ ਦੁਆਲੇ ਅਤੇ ਪ੍ਰਸ਼ਾਸਨ ਦੁਆਲੇ ਕਰਕੇ ਅਸਲ ਮੁੱਦੇ ਛੱਡ ਕੇ ਇਕ ਦੂਜੇ ਨੂੰ ਨੀਵਾਂ ਦਿਖਾਉਣ, ਚੁਟਕਲੇ ਬਾਜ਼ੀ ਕਰਨ, ਲੋਕਾਂ ਦੀਆਂ ਮੁਸਕਲਾਂ ਪ੍ਰਤੀ ਚਿੰਤਿਤ ਹੋਣ ਜਾਂ ਉਹਨਾਂ ਦੇ ਹੱਲ ਕਰਨ ਦੀ ਥਾਂ ਉਹ ਸਿਆਸਤ ਦਾ ਮਜ਼ਾ ਲੈ ਰਹੇ। ਲੋਕ ਮਹਿਗਾਈ ਅਤੇ ਨਸ਼ਿਆਂ ਕਾਰਨ ਮਰ ਰਹੇ ਹਨ। ਅਮੀਰ ਲੋਕ ਸਰਕਾਰ ਅਤੇ ਗ਼ਰੀਬਾਂ ਨੂੰ ਲੁੱਟ ਰਹੇ ਹਨ। ਉਹ ਸਰਕਾਰ ਨਾਲ ਰਲਕੇ ਕੁਦਰਤੀ ਸਾਧਨਾਂ ਤੇ ਕਬਜ਼ੇ ਕਰਕੇ ਦੋਵੀਂ ਹੱਥੀਂ ਲੁੱਟ ਰਹੇ ਹਨ। ਬਹੁਤ ਸਾਰੇ ਸਿਆਸੀ ਆਗੂ ਆਪਣੀਆਂ ਨਜਾਇਜ਼ ਬਣਾਈਆਂ ਜਾਇਜ਼ਤਾਂ ਨੂੰ ਸੁਰੱਖਿਅਤ ਰੱਖਣ ਲਈ ਪੱਲਟੀਆ ਮਾਰ ਰਹੇ ਹਨ।
ਇੰਜ ਸ਼ੇਰਗਿੱਲ ਨੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਲਿਆਉਣ ਦਾ ਯਤਨ ਕਰੀਏ। ਅਸੀਂ ਅਜਿਹਾ ਪ੍ਰਬੰਧ ਚਾਹੁੰਦੇ ਹਾਂ ਜਿਥੇ ਲੁੱਟ ਘਸੁੱਟ ਲਈ ਕੋਈ ਥਾਂ ਨਾ ਹੋਵੇ, ਸ਼ਭ ਲਈ ਬਰਾਬਰ ਮੌਕੇ ਅਤੇ ਸ਼ਭ ਦਾ ਬਰਾਬਰ ਸਤਿਕਾਰ ਹੋਵੇ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਇਕ ਹੀ ਵਰਗ ਦੇ ਚੋਣਵੇਂ ਪਰਿਵਾਰਾਂ ਨੇ ਰਾਜ ਭਾਗ ਤੇ ਕਬਜ਼ਾ ਕਰ ਰੱਖਿਆ ਹੈ। ਅਧਿਕਾਰ ਸੰਘਰਸ਼ ਪਾਰਟੀ ਅਤੇ ਪੰਜਾਬ ਪ੍ਰੋਗਰੈਸਿਵ ਅਲਾਇੰਸ ਨੇ ਨਵੇਕਲਾ ਕੰਮ ਕਰਦਿਆਂ ਪੰਜਾਬ ਵਿੱਚ 2027 ਦੀ ਚੋਣ ਮੌਕੇ ਬਹੁਤਾਤ ਅਬਾਦੀ ਮਜ਼੍ਹਬੀ ਸਿੱਖ ਨੂੰ ਮੁੱਖ ਮੰਤਰੀ ਚੇਹਰਾ ਬਣਾਉਣ ਦਾ ਫ਼ੈਸਲਾ ਕੀਤਾ ਹੈ। ਜੇਕਰ ਗਰੀਬੀ ਦੂਰ ਕਰਨੀਂ ਹੈ ਤਾਂ ਤੁਹਾਨੂੰ ਹੇਠਲੇ ਪਧਰ ਵਲੋਂ ਕੰਮ ਸ਼ੁਰੂ ਕਰਨਾ ਹੋਵੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.