ਸ਼ਹੀਦੀ ਸਮਾਗਮ ਨੇ ਧਾਰਿਆ ਪੰਥਕ ਇਕੱਠ ਦਾ ਰੂਪ, ਪੰਥਕ ਆਗੂਆਂ ਨੇ ਪਾਈ ਖ਼ਾਲਿਸਤਾਨ ਦੀ ਗੂੰਜ
- ਧਾਰਮਿਕ/ਰਾਜਨੀਤੀ
- (Asia/Kolkata)
ਸ਼ਹੀਦੀ ਸਮਾਗਮ ਨੇ ਧਾਰਿਆ ਪੰਥਕ ਇਕੱਠ ਦਾ ਰੂਪ, ਪੰਥਕ ਆਗੂਆਂ ਨੇ ਪਾਈ ਖ਼ਾਲਿਸਤਾਨ ਦੀ ਗੂੰਜ
ਅੰਮ੍ਰਿਤਸਰ, 14 ਅਪ੍ਰੈਲ ,ਜੁਗਰਾਜ ਸਿੰਘ ਸਰਹਾਲੀ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਦੀ ਯਾਦ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲਵਾਲਾ ਵਿਖੇ ਕਰਵਾਇਆ ਸ਼ਹੀਦੀ ਸਮਾਗਮ ਜੋ ਪੰਥਕ ਇਕੱਠ ਦਾ ਰੂਪ ਧਾਰਨ ਕਰ ਗਿਆ, ਅਨੇਕਾਂ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੱਡੇ ਐਲਾਨ ਕਰਦਿਆਂ ਖ਼ਾਲਿਸਤਾਨ ਦੀਆਂ ਗੂੰਜਾਂ ਪਾ ਦਿੱਤੀਆਂ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਵੀਸ਼ਰ ਭਾਈ ਮਲਕੀਤ ਸਿੰਘ ਵੀਰਮ ਦੇ ਜਥੇ ਨੇ ਜੋਸ਼ੀਲਾ ਇਤਿਹਾਸ ਸੁਣਾਇਆ।
ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਦਲ ਖ਼ਾਲਸਾ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ, ਦਲਜੀਤ ਸਿੰਘ ਬਿੱਟੂ ਵੱਲੋਂ ਪੰਥ ਸੇਵਕ ਜਥਾ ਮਾਝਾ ਦੇ ਆਗੂ ਸੁਖਦੀਪ ਸਿੰਘ ਮੀਕੇ, ਆਵਾਜ਼ ਏ ਕੌਮ ਜਥੇਬੰਦੀ ਦੇ ਆਗੂ ਨੋਬਲਜੀਤ ਸਿੰਘ ਬੁੱਲੋਵਾਲ, ਖ਼ਾਲਸਾ ਰਾਜ ਬੇਗਮਪੁਰਾ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ, ਮਾਨ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਪਵਾਰ, ਜਨਰਲ ਸਕੱਤਰ ਹਰਪਾਲ ਸਿੰਘ ਬਲੇਰ, ਯੂਥ ਵਿੰਗ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਹਨੂੰਵਾਨ, ਲਵਪ੍ਰੀਤ ਸਿੰਘ ਤੂਫ਼ਾਨ, ਫੈਡਰੇਸ਼ਨ ਦੇ ਭੁਪਿੰਦਰ ਸਿੰਘ ਛੇ ਜੂਨ ਅਤੇ ਪੱਤਰਕਾਰ ਭੁਪਿੰਦਰ ਸਿੰਘ ਸੱਜਣ ਨੇ ਸਿੱਖ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਸੰਘਰਸ਼ ਨੂੰ ਜਾਰੀ ਰੱਖਿਆ ਜਾਏਗਾ। ਪੰਥ ਤੇ ਪੰਜਾਬ ਦੀਆਂ ਸਮੱਸਿਆਵਾਂ ਦਾ ਖ਼ਾਲਿਸਤਾਨ ਹੀ ਹੱਲ ਹੈ, ਸ਼ਹੀਦਾਂ ਦਾ ਡੁੱਲਿਆ ਖ਼ੂਨ ਅਜਾਈਂ ਨਹੀਂ ਜਾਏਗਾ, ਸ਼ਹੀਦਾਂ ਨੂੰ ਅਸਲ ਸ਼ਰਧਾਂਜਲੀ ਖ਼ਾਲਿਸਤਾਨ ਲਈ ਸੰਘਰਸ਼ਸ਼ੀਲ ਹੋਣਾ ਹੀ ਹੈ। ਬੁਲਾਰਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਤੇ ਬਾਦਲਕਿਆਂ ਉੱਤੇ ਨਿਸ਼ਾਨੇ ਵੀ ਲਾਏ।
ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਮੋਮੈਂਟੋ ਅਤੇ ਸਿਰੋਪਾਓ ਭੇਟ ਕਰਕੇ ਖ਼ਾਲਸਾਈ ਜੈਕਾਰਿਆਂ ਅਤੇ ਖ਼ਾਲਿਸਤਾਨੀ ਨਾਅਰਿਆਂ ਦੀ ਗੂੰਜ 'ਚ ਸਨਮਾਨਿਤ ਕੀਤਾ ਗਿਆ। ਸੁਖਬੀਰ ਬਾਦਲ ਉੱਤੇ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦਾ ਸੰਦੇਸ਼ ਵੀ ਪੜ੍ਹਿਆ ਗਿਆ।
ਇਸ ਮੌਕੇ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਬੀਬੀ ਬਲਵਿੰਦਰ ਕੌਰ, ਭਾਈਆ ਇੰਦਰਜੀਤ ਸਿੰਘ ਸਮੇਤ 80 ਦੇ ਕਰੀਬ ਸ਼ਹੀਦਾਂ ਦੇ ਪਰਿਵਾਰ ਅਤੇ ਭਾਈ ਅਮਰੀਕ ਸਿੰਘ ਨੰਗਲ, ਜਸਵੀਰ ਸਿੰਘ ਬੱਚੜੇ, ਸੰਦੀਪ ਸਿੰਘ ਟਾਂਡਾ, ਜਸਵੰਤ ਸਿੰਘ ਫੌਜੀ, ਦਿਲਬਾਗ ਸਿੰਘ ਗੁਰਦਾਸਪੁਰ , ਬਲਜਿੰਦਰ ਸਿੰਘ ਹੁਸ਼ਿਆਰਪੁਰ, ਕੁਲਵੰਤ ਸਿੰਘ ਕੋਟਲਾ, ਰਵੇਲ ਸਿੰਘ ਜੱਬੋਵਾਲ, ਕਰਨੈਲ ਸਿੰਘ ਘੋੜੇਬਾਹਾ, ਜਗਜੀਤ ਸਿੰਘ ਰੰਧਾਵਾ, ਨਵਤੇਜ ਸਿੰਘ, ਜੋਬਨਪ੍ਰੀਤ ਸਿੰਘ, ਪਰਮਿੰਦਰ ਸਿੰਘ ਬਸਰਾ, ਸੁਖਵਿੰਦਰ ਸਿੰਘ ਬਸਰਾ, ਲਖਵਿੰਦਰ ਸਿੰਘ ਬਸਰਾ, ਲਖਵਿੰਦਰ ਸਿੰਘ ਸੂਚ, ਲਖਬੀਰ ਸਿੰਘ ਖ਼ਾਲਸਾ ਕੋਚ, ਬਲਵਿੰਦਰ ਸਿੰਘ ਡਾਲਾ, ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਮਲਕੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
Leave a Reply