ਇਜਰਾਇਲ ਅਮਰੀਕਾ ਫੌਰੀ ਜੰਗ ਬੰਦ ਕਰਨ--ਖੱਬੇ ਪੱਖੀ ਪਾਰਟੀਆਂ

ਇਜਰਾਇਲ ਅਮਰੀਕਾ ਫੌਰੀ ਜੰਗ ਬੰਦ ਕਰਨ--ਖੱਬੇ ਪੱਖੀ ਪਾਰਟੀਆਂ

ਟਾਂਗਰਾ - ਸੁਰਜੀਤ ਸਿੰਘ ਖਾਲਸਾ ‌ 

ਅੱਜ ਸੀਪੀਆਈਐਮਐਲ ਲਿਬਰੇਸ਼ਨ ਸੀਪੀਆਈਐਮਐਲ ਨਿਊ ਡੋਮੋਕਰੇਸੀ ਅਤੇ ਆਰਐਮਪੀ ਆਈ ਦੇ ਸਰਗਰਮ ਕਾਰਕਨਾਂ ਵੱਲੋਂ ਆਕਾਸ਼ ਦੀਪ ਸਿੰਘ ਅਤੇ ਸੁਰਜੀਤ ਪਲੂਆ ਦੀ ਪ੍ਰਧਾਨਗੀ ਹੇਠ ਛੱਜਲਵੱਡੀ ਜੰਗ ਵਿਰੋਧੀ ਪ੍ਰਦਰਸ਼ਨ ਕੀਤਾ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਨਿਰਮਲ ਛੱਜਲਵੱਡੀ ਅਤੇ ਕਾਮਰੇਡ ਰਵਿੰਦਰ ਸਿੰਘ ਛੱਜਲ ਵੱਡੀ ਨੇ ਕਿਹਾ ਕਿ 28 ਫਰਵਰੀ ਨੂੰ ਇਜਰਾਇਲ ਵੱਲੋਂ ਇਰਾਨ ਤੇ ਕੀਤੇ ਹਮਲੇ ਨੇ ਪੂਰੀ ਦੁਨੀਆਂ ਨੂੰ ਬੇਹੱਦ ਜਟਲ ਸਮੱਸਿਆਵਾਂ ਵੱਲ ਧੱਕ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਜਰਾਇਲੀ ਰਾਸ਼ਟਰਪਤੀ ਬੈਂਜਾਮਿਨ ਨੇ ਤਿੰਨਯਾਹੂ ਹੰਕਾਰੀ ਡਿਕਟੇਟਰ ਅਤੇ ਮਨੁੱਖਤਾ ਦੇ ਕਾਤਲ ਹਨ ਉਕਤ ਜਾਬਰ ਪ੍ਰਸ਼ਾਸਕਾਂ ਵੱਲੋਂ ਪੂਰੀ ਦੁਨੀਆਂ ਤੇ ਠਾਣੇਦਾਰੀ ਕਰਨ ਦੀ ਲਾਲਸਾ ਹੇਠ ਮਨੁੱਖਤਾ ਦਾ ਕਤਲ ਕੀਤਾ ਜਾ ਰਿਹਾ ਹੈ ਬੁਲਾਰਿਆਂ ਨੇ ਕਿਹਾ ਕਿ ਜੰਗ ਨਾਲ ਜਿੱਥੇ ਅਰਬਾਂ ਡਾਲਰ ਬਰੂਦ ਦੀ ਭੇਟ ਚੜ ਰਹੇ ਉੱਥੇ ਹਜ਼ਾਰਾਂ ਮਨੁੱਖੀ ਜਾਨਾਂ ਦਾ ਖਾਣ ਵੀ ਹੋ ਰਿਹਾ ਹੈ ਇਹਨਾਂ ਜਾਲਮ ਦੇਸ਼ਾਂ ਵੱਲੋਂ ਤਾਂ ਸਕੂਲਾਂ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਜੋ ਘੋਰ ਅਣਮਨੁੱਖੀ ਕਾਰਾ ਹੈ ।ਦੋ ਤਰਫੀ ਚਲਦੀਆਂ ਮਜਾਈਲਾਂ ਨਾਲ ਵਿਕਾਸ ਵਿਨਾਸ਼ ਵਿੱਚ ਬਦਲਦਾ ਜਾ ਰਿਹਾ ਹੈ। ਜੇ ਜੰਗ ਫੌਰੀ ਰੋਕੀ ਨਾ ਗਈ ਤਾਂ ਮਸ਼ੀਨਾਂ ਅਤੇ ਕਾਰਖਾਨੇ ਰੁੱਕ ਜਾਣਗੇ ਕਿਰਤੀ ਵਰਗ ਦੋ ਵਕਤ ਦੀ ਰੋਟੀ ਤੋਂ ਮੁਥਾਜ ਹੋ ਜਾਵੇਗਾ। ਵਿਕਾਸ ਦਾ ਪਹਆ ਉਲਟੀ ਚਾਲ ਚੱਲ ਰਿਹਾ ਹੈ ਅਤੇ ਅਸੀਂ ਕਈ ਸਦੀਆਂ ਪਿੱਛੇ ਚਲੇ ਜਾਵਾਂਗੇ ਭਾਰਤ ਦਾ ਪ੍ਰਧਾਨ ਮੰਤਰੀ ਅਤੇ ਪੂਰੀ ਬੀਜੇਪੀ ਮੂਕ ਦਰਸ਼ਕ ਬਣੀ ਹੋਈ ਹੈ ਟਰੰਪ ਸਾਡੇ ਦੇਸ਼ ਦੀਆਂ ਨੀਤੀਆਂ ਨੂੰ ਨਿਰਦੇਸ਼ਤ ਕਰ ਰਹੇ ਹਨ ਕਿਥੋਂ ਕਿੰਨਾ ਤੇਲ ਖਰੀਦਣਾ ਹੈ ਪਾਕਿਸਤਾਨ ਨਾਲ ਜੰਗ ਲੜਨੀ ਹੈ ਜਾਂ ਬੰਦ ਕਰਨੀ ਹੈ ਟਰੰਪ ਫੈਸਲੇ ਕਰ ਰਿਹਾ ਹੈ ਲੱਗਦਾ ਹੈ ਟਰੰਪ ਦੇ ਡਰ ਕਾਰਨ 56 ਇੰਚ ਸੁੰਗੜ ਕੇ ਸੀਨਾ 26 ਇੰਚ ਰਹਿ ਗਿਆ ਹੈ। ਜੰਗ ਕਿਸੇ ਮਸਲੇ ਦਾ ਹੱਲ ਨਹੀਂ ਸਗੋਂ ਮਸਲੇ ਪੈਦਾ ਕਰਦੀ ਹੈ ਅਸੀਂ ਇਰਾਨ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸੰਜਮ ਵਰਤੇ ਇਜਰਾਈਲ ਅਤੇ ਅਮਰੀਕਾ ਫੌਰੀ ਜੰਗ ਰੋਕਣ ਅਤੇ ਟੇਬਲ ਤੇ ਬੈਠ ਕੇ ਮਸਲਿਆਂ ਦਾ ਹੱਲ ਲੱਭਣ ਅਸੀਂ ਸਾਰੀ ਦੁਨੀਆਂ ਦੇ ਅਮਨ ਤੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਘਾਤਕ ਜੰਗ ਖਿਲਾਫ ਬੁਲੰਦ ਆਵਾਜ਼ ਉਠਾਉਣ ਇਸ ਸਮੇਂ ਪ੍ਰਮੁੱਖ ਤੌਰ ਤੇ ਰਾਜਵਿੰਦਰ ਕੌਰ ਰਾਜਬੀਰ ਕੌਰ ਪ੍ਰਕਾਸ਼ ਕੌਰ ਸੁਖਵਿੰਦਰ ਕੌਰ ਕਾਮਰੇਡ ਅਮਰਜੀਤ ਸਿੰਘਕਾਕਾ ਕਾਮਰੇਡ ਜਸਵੰਤ ਸਿੰਘ ਜਸਬੀਰ ਸਿੰਘ ਲਾਡੀ ਗੁਰਦੀਪ ਸਿੰਘ ਕਾਬਲ ਸਿੰਘ ਰਾਜਵਿੰਦਰ ਸਿੰਘ ਅਮਰੀਕ ਸਿੰਘ ਖੇਲਾ ਕਰਤਾਰ ਸਿੰਘ ਦਿਲਬਾਗ ਸਿੰਘ ਕਾਮਰੇਡ ਦਲਬੀਰ ਸਿੰਘ ਰਾਜਕੁਮਾਰ ਆਦਿ ਹਾਜ਼ਰ ਸਨ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.