ਸਮਲਿੰਗੀ ਪ੍ਰੇਡ' ਦਾ ਹਮਾਇਤੀ ਸੁਮੇਲ ਸਿੱਧੂ ਪੰਥ ਤੇ ਪੰਜਾਬ ਦਾ ਦੁਸ਼ਮਣ, ਅੰਮ੍ਰਿਤਸਰ ਅਤੇ ਪੰਜਾਬ 'ਚ ਸਿੱਖ ਕਦੇ ਵੀ 'ਗੇ ਪ੍ਰੇਡ' ਨਹੀਂ ਹੋਣ ਦੇਣਗੇ : ਫੈਡਰੇਸ਼ਨ ਭਿੰਡਰਾਂਵਾਲਾ
- ਧਾਰਮਿਕ/ਰਾਜਨੀਤੀ
- (Asia/Kolkata)
'ਅੰਮ੍ਰਿਤਸਰ, 7 ਅਪ੍ਰੈਲ ( ਨਜ਼ਰਾਨਾ ਟਾਈਮਜ ਬਿਊਰੋ )
ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਭਾਰੀ ਵਿਰੋਧ ਸਦਕਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 27 ਅਪ੍ਰੈਲ 2025 ਨੂੰ 'ਗੇ-ਪ੍ਰੇਡ' ਕਰਵਾਉਣ ਵਾਲੇ ਪ੍ਰਬੰਧਕ ਰਿਧਮ ਚੱਢਾ ਅਤੇ ਰਮਿਤ ਸੇਠ ਨੇ ਭਾਵੇਂ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਹੈ ਪਰ ਜੇ ਇਹ ਲੋਕ ਅੰਮ੍ਰਿਤਸਰ ਦੀ ਧਰਤੀ ਉੱਤੇ ਅਜਿਹਾ ਲੁੱਚਖਾਨਾ ਕਰਨ ਆਉਂਦੇ ਤਾਂ ਇਹਨਾਂ ਦੀ ਛਿੱਤਰ ਪ੍ਰੇਡ ਹੋਣੀ ਲਾਜ਼ਮੀ ਸੀ ਕਿਉਂਕਿ ਸਿੱਖ ਨੌਜਵਾਨਾਂ ਵਿੱਚ ਭਾਰੀ ਰੋਹ ਅਤੇ ਰੋਸ ਸੀ ਅਤੇ ਉਹ ਹਰ ਹੀਲੇ ਇਸ ਨੂੰ ਰੋਕਣ ਲਈ ਕਮਰਕੱਸੇ ਕਰ ਚੁੱਕੇ ਸਨ। ਉਹਨਾਂ ਕਿਹਾ ਕਿ ਸਰਕਾਰਾਂ ਅਜਿਹੇ ਲੁੱਚਖਾਨੇ ਨੂੰ ਵਧਾਵਾ ਨਾ ਹੀ ਦੇਣ ਤਾਂ ਚੰਗਾ ਹੈ, ਇਸ ਨਾਲ ਅਗਲੀਆਂ ਪੀੜ੍ਹੀਆਂ ਦਾ ਗਰਕ ਹੋਣਾ ਤੈਅ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਤਾਂ ਸਮਲਿੰਗੀ ਪਰੇਡ ਰੱਦ ਹੋ ਗਈ ਪਰ ਭਵਿੱਖ ਵਿੱਚ ਖ਼ਾਲਸਾ ਪੰਥ ਅਜਿਹੇ ਲੁੱਚਖਾਨੇ ਨੂੰ ਦੇਸ ਪੰਜਾਬ ਵਿੱਚ ਕਿਸੇ ਹੋਰ ਜਗ੍ਹਾ ਵੀ ਨਹੀਂ ਹੋਣ ਦੇਵੇਗਾ। ਉਹਨਾਂ ਕਿਹਾ ਕਿ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰਿਧਮ ਚੱਢਾ ਅਤੇ ਰਮਿਤ ਸੇਠ ਜੋ ਪਿਛਲੇ ਸਾਲਾਂ ਵਿੱਚ ਅੰਮ੍ਰਿਤਸਰ ਤੇ ਹੋਰ ਥਾਂਵਾਂ 'ਤੇ ਤਿੰਨ ਵਾਰ ਅਜਿਹਾ ਲੁੱਚਖਾਨਾ ਕਰ ਚੁੱਕੇ ਹਨ ਪਰ ਓਦੋਂ ਕਿਸੇ ਦਾ ਧਿਆਨ ਨਹੀਂ ਸੀ ਪਿਆ, ਇਹ ਲੋਕ ਪੰਜਾਬ ਦੀ ਧਰਤੀ ਨੂੰ ਗੰਧਲਾ ਅਤੇ ਬਦਨਾਮ ਕਰਨਾ ਚਾਹੁੰਦੇ ਹਨ ਜੋ ਕਿਸੇ ਵੀ ਸਿੱਖ ਅਤੇ ਪੰਜਾਬੀ ਲਈ ਬਰਦਾਸ਼ਤਯੋਗ ਨਹੀਂ ਹੈ। ਇਹ ਗ਼ੈਰ ਕੁਦਰਤੀ ਅਤੇ ਗ਼ੈਰ ਸਮਾਜਿਕ ਵਰਤਾਰਾ ਹੈ, ਅਜਿਹੇ ਲੋਕਾਂ ਨੂੰ ਆਪਣਾ ਮਾਨਸਿਕ ਇਲਾਜ ਕਰਵਾਉਣਾ ਚਾਹੀਦਾ ਹੈ। ਫੈਡਰੇਸ਼ਨਾਂ ਆਗੂਆਂ ਨੇ ਕਿਹਾ ਕਿ ਪੰਜਾਬ ਗੁਰੂਆਂ, ਸੂਰਬੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਨੂੰ ਗੁਰੂ ਦੇ ਸਿੱਖ ਕਦੇ ਵੀ ਅਸ਼ਲੀਲਤਾ ਦਾ ਅੱਡਾ ਨਹੀਂ ਬਣਨ ਦੇਣਗੇ, ਇਹੋ ਜਿਹੇ ਘਟੀਆ ਪ੍ਰੋਗਰਾਮ ਪੰਜਾਬ ਦੀ ਧਰਤੀ ਉੱਤੇ ਸਿੱਖ ਕਦੇ ਨਹੀਂ ਹੋਣ ਦੇਣਗੇ। ਉਹਨਾਂ ਕਿਹਾ ਕਿ ਅਜਿਹੇ ਲੁੱਚਖਾਨੇ ਦੀ ਹਮਾਇਤ ਕਰਨ ਵਾਲੇ ਕਾਮਰੇਡ ਸੁਮੇਲ ਸਿੱਧੂ ਵਰਗੇ ਲੋਕ ਪੰਥ ਅਤੇ ਪੰਜਾਬ ਦੇ ਦੁਸ਼ਮਣ ਹਨ। ਉਹਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਅਤੇ ਪੰਜਾਬ ਵਿੱਚ ਤਾਂ ਖ਼ਾਲਸਾ ਪਰੇਡ, ਖ਼ਾਲਸਾ ਮਾਰਚ ਹੋਣੇ ਚਾਹੀਦੇ ਹਨ ਅਤੇ ਯੋਧਿਆਂ, ਮਰਦਾਂ ਅਤੇ ਮਹਾਨ ਇਸਤਰੀਆਂ ਦੀ ਯਾਦ ਵਿੱਚ ਮੇਲੇ ਲੱਗਦੇ ਹਨ। ਪਰ ਇਹ ਗੇ ਪਰੇਡ ਸਿੱਖਾਂ ਤੇ ਪੰਜਾਬੀਆਂ ਵਿਰੁੱਧ ਇੱਕ ਵੱਡੀ ਸਾਜਿਸ਼ ਹੈ, ਜਿਸ ਨੂੰ ਪੱਕੇ ਤੌਰ ਉੱਤੇ ਠੱਲ੍ਹ ਪਾਉਣ ਦੀ ਲੋੜ ਹੈ। ਸਾਡੇ ਮਨਾਂ 'ਚ ਸ੍ਰੀ ਅੰਮ੍ਰਿਤਸਰ ਰੂਹਾਨੀ ਸਕੂਨ ਨਾਲ ਜੁੜਿਆ ਹੈ ਇੱਥੇ 'ਜਿਨਸੀ ਅਨੈਤਿਕਤਾ' ਨੂੰ ਪ੍ਰਮੋਟ ਕਰਨ ਦਾ ਵਿਰੋਧ ਬਹੁਤ ਜ਼ਰੂਰੀ ਸੀ। ਉਹਨਾਂ ਕਿਹਾ ਕਿ ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਲਈ ਸਿੱਖਾਂ ਨੇ ਹਜ਼ਾਰਾਂ ਸ਼ਹੀਦੀਆਂ ਦਿੱਤੀਆਂ ਹਨ, ਪਰ ਪੰਥ ਅਤੇ ਪੰਜਾਬ ਦੇ ਦੁਸ਼ਮਣ ਇੱਥੇ ਹਰ ਤਰ੍ਹਾਂ ਦਾ ਗੰਦ ਲਿਆ ਕੇ ਇਸ ਨੂੰ ਅਪਵਿੱਤਰ ਕਰਨ ਦਾ ਅਹਿਦ ਕਰੀ ਫਿਰਦੇ ਹਨ ਜਿਸ ਨਾਲ ਖ਼ਾਲਸੇ ਦਾ ਟਾਕਰਾ ਹੋਣਾ ਲਾਜ਼ਮੀ ਹੈ।
Leave a Reply