ਸਿੱਖ ਆਪਣੇ ਗੁਰੂ ਦਾ ਅਦਬ ਹਰ ਹੀਲੇ ਕਾਇਮ ਰੱਖਣਗੇ

ਸਿੱਖ ਆਪਣੇ ਗੁਰੂ ਦਾ ਅਦਬ ਹਰ ਹੀਲੇ ਕਾਇਮ ਰੱਖਣਗੇ

ਇੱਕ ਪਾਸੇ ਸ਼੍ਰੋਮਣੀ ਕਮੇਟੀ ਪਿਛਲੇ ਸਾਢੇ ਪੰਜ ਸਾਲਾਂ ਤੋਂ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ਼ ਨਹੀਂ ਹੋਣ ਦੇ ਰਹੀ। ਇਸ ਤੋਂ ਪਹਿਲਾਂ ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਘਟਨਾਵਾਂ ਦਾ ਵੀ ਇਨਸਾਫ਼ ਬਾਦਲ, ਕੈਪਟਨ, ਚੰਨੀ ਅਤੇ ਭਗਵੰਤ ਮਾਨ ਨੇ ਨਹੀਂ ਹੋਣ ਦਿੱਤਾ। ਤੇ ਹੁਣ ਬੀਤੇ ਦਿਨੀਂ ਪਟਿਆਲਾ ਦੇ ਸਨੌਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਪਾਵਨ ਸਰੂਪ ਦੇ ਅੰਗ ਪਾੜੇ ਗਏ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਇਹ ਸਾਡੇ ਗੁਰੂ 'ਤੇ ਹਮਲਾ ਨਹੀਂ ਤਾਂ ਹੋਰ ਕੀ ਹੈ ? ਬੇਅਦਬੀ ਲਫ਼ਜ਼ ਸੁਣਦੇ ਸਾਰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਸ ਤੋਂ ਪਹਿਲਾਂ ਵੀ ਹੋਈਆਂ ਬੇਅਦਬੀਆਂ ਅੱਖਾਂ ਅੱਗੇ ਆ ਜਾਂਦੀਆਂ ਹਨ। ਜਿਸ ਗੁਰੂ ਨੂੰ ਸਿੱਖ ਸੀਸ ਨਿਵਾਉਂਦੇ ਹੋਣ, ਦਾਤਾਂ ਮੰਗਦੇ ਹੋਣ, ਆਪਣਾ ਸਭ ਕੁਝ ਅਰਪਣ ਕਰਦੇ ਹੋਣ ਉਸ ਗੁਰੂ ਦਾ ਅਪਮਾਨ ਸਿੱਖ ਕਿਵੇਂ ਸਹਾਰ ਸਕਦੇ ਹਨ ? ਜਦ-ਜਦ ਵੀ ਪਾਪੀਆਂ ਨੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਕੀਤੀਆਂ ਤਾਂ ਖ਼ਾਲਸਾ ਪੰਥ 'ਚ ਰੋਹ ਅਤੇ ਰੋਸ ਦਾ ਫੁਟਾਲਾ ਉੱਠ ਖੜ੍ਹਿਆ। ਜੇ ਸਿੱਖ ਸੜਕਾਂ 'ਤੇ ਆ ਕੇ, ਸੰਘਰਸ਼ ਕਰਕੇ ਦਬਾਅ ਨਾ ਬਣਾਉਣ ਤਾਂ ਸਰਕਾਰਾਂ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਲਈ ਵੀ ਤਿਆਰ ਨਹੀਂ ਹੁੰਦੀਆਂ। ਸਵਾਲ ਇਹ ਹੈ ਕਿ ਸਰਕਾਰ ਜਾਂ ਪੁਲਿਸ ਬੇਅਦਬੀ ਦੇ ਦੋਸ਼ੀਆਂ ਨੂੰ ਕਿਉਂ ਨਹੀਂ ਫੜਦੀ ? ਸਖ਼ਤ ਸਜ਼ਾਵਾਂ ਕਿਉਂ ਨਹੀਂ ਦਿੰਦੀ ? ਜ਼ਮਾਨਤਾਂ 'ਤੇ ਜਲਦ ਰਿਹਾਅ ਕਿਉਂ ਕਰ ਦਿੰਦੀ ਹੈ ? ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਿਉਂ ਕਰਦੀ ਹੈ ? ਸੁਰੱਖਿਆ ਕਿਉਂ ਦਿੰਦੀ ਹੈ ? ਅਸਲ 'ਚ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਅ ਕੇ ਸਰਕਾਰ ਸਿੱਖਾਂ ਨੂੰ ਸੰਤਾਪ ਦੇਣਾ ਚਾਹੁੰਦੀ ਹੈ, ਸਿੱਖਾਂ ਨੂੰ ਜਾਣਬੁੱਝ ਕੇ ਚਿੜਾਉਂਦੀ ਹੈ, ਸਿੱਖਾਂ ਦਾ ਕਰੰਟ ਚੈੱਕ ਕਰਦੀ ਹੈ, ਸਿੱਖਾਂ ਨੂੰ ਮਰਨ-ਮਾਰਨ ਦੀ ਸਥਿਤੀ 'ਤੇ ਲਿਆਉਣੀ ਚਾਹੁੰਦੀ ਹੈ, ਸਿੱਖਾਂ ਨੂੰ ਹਿੰਸਕ ਬਣਾਉਣੀ ਚਾਹੁੰਦੀ ਹੈ, ਸਿੱਖਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਉਲ਼ਟਾ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਣਾ ਚਾਹੁੰਦੀ ਹੈ, ਸਿੱਖਾਂ ਨੂੰ ਖ਼ੂਨ-ਖਰਾਬੇ ਵਾਲ਼ੇ ਪੇਸ਼ ਕਰਨਾ ਚਾਹੁੰਦੀ ਹੈ, ਸਿੱਖਾਂ ਨੂੰ ਚੈਨ ਨਾਲ਼ ਨਹੀਂ ਬੈਠਣ ਦੇਣਾ ਚਾਹੁੰਦੀ। ਸਰਕਾਰਾਂ ਨੂੰ ਪਤਾ ਹੈ ਕਿ ਜੇ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦਿੱਤੀਆਂ ਤਾਂ ਸਿੱਖ ਜ਼ਰੂਰ ਦੇਣਗੇ, ਸਿੱਖ ਹੱਥ 'ਤੇ ਹੱਥ ਧਰ ਕੇ ਨਹੀਂ ਬੈਠਣਗੇ। ਸਰਕਾਰ ਜਾਣਦੀ ਹੈ ਕਿ ਸਿੱਖ ਆਪਣੇ ਗੁਰੂ ਨੂੰ ਕਿੰਨਾ ਪਿਆਰ ਕਰਦੇ ਹਨ, ਕਿੰਨਾ ਸਤਿਕਾਰ ਕਰਦੇ ਹਨ, ਉਹ ਆਪਣੇ ਗੁਰੂ ਲਈ ਆਰੇ ਨਾਲ ਚੀਰੇ ਜਾਂਦੇ ਹਨ, ਰੂੰ ਵਿੱਚ ਸੜ ਜਾਂਦੇ ਹਨ, ਦੇਗ ਵਿੱਚ ਉਬਲ਼ ਜਾਂਦੇ ਹਨ, ਨੀਂਹਾਂ ਵਿੱਚ ਚਿਣੇ ਜਾਂਦੇ ਹਨ, ਬੰਦ-ਬੰਦ ਕਟਵਾ ਲੈਂਦੇ ਹਨ, ਖੋਪਰ ਉਤਰਵਾ ਲੈਂਦੇ ਹਨ, ਆਰਿਆਂ ਨਾਲ਼ ਚੀਰੇ ਜਾਂਦੇ ਹਨ, ਪੁੱਠੀਆਂ ਖੱਲਾਂ ਲੁਹਾ ਲੈਂਦੇ ਹਨ, ਟੈਂਕਾਂ-ਤੋਪਾਂ ਅੱਗੇ ਛਾਤੀਆਂ ਡਾਹ ਦਿੰਦੇ ਹਨ, ਹਰ ਪ੍ਰਕਾਰ ਦਾ ਜ਼ੁਲਮ-ਤਸ਼ੱਦਦ ਝੱਲ ਲੈਂਦੇ ਹਨ, ਦਹਾਕਿਆਂ ਬੱਧੀ ਜੇਲ੍ਹਾਂ ਕੱਟ ਲੈਂਦੇ ਹਨ ਲੇਕਿਨ ਆਪਣੇ ਗੁਰੂ ਦਾ ਅਦਬ ਕਾਇਮ ਰੱਖਦੇ ਹਨ। ਹੁਣ ਸਰਕਾਰ ਚਾਹੁੰਦੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਸਰਕਾਰ ਨਹੀਂ, ਬਲਕਿ ਸਿੱਖ ਖੁਦ ਹੀ ਦੇਣ। ਕਿਉਂਕਿ ਅਣਖ਼ੀਲੀ ਸਰਗਰਮ ਸਿੱਖ ਜਵਾਨੀ ਜਿਹੜੀ ਸਰਕਾਰ ਨੂੰ ਵਖ਼ਤ ਪਾਈ ਰੱਖਦੀ ਹੈ, ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਲਈ ਲੜਦੀ ਹੈ, ਪੰਥਕ ਮੁੱਦਿਆਂ 'ਤੇ ਡਟ ਕੇ ਸੰਘਰਸ਼ ਕਰਦੀ ਹੈ ਅਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਆਵਾਜ਼ ਬੁਲੰਦ ਕਰਦੀ ਹੈ। ਇਹ ਨੌਜਵਾਨੀ ਨੂੰ ਕਿਸੇ ਬਹਾਨੇ ਜੇਲ੍ਹਾਂ 'ਚ ਡੱਕ ਕੇ ਰਾਹ ਸਾਫ਼ ਕੀਤਾ ਜਾ ਸਕੇ। ਜਦੋਂ ਸਿੱਖ ਨੌਜਵਾਨ ਇਹਨਾਂ ਬੇਅਦਬੀਆਂ ਦੇ ਦੁਸ਼ਟਾਂ ਨੂੰ ਖੁਦ ਸਜ਼ਾਵਾਂ ਦੇਣਗੇ ਤਾਂ ਇਸ ਬਹਾਨੇ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਪੁਰਾਣੇ ਬੰਦੀ ਸਿੰਘ ਤਾਂ ਸਰਕਾਰ ਰਿਹਾਅ ਨਹੀਂ ਕਰ ਰਹੀ ਤੇ ਨਵੇਂ ਬੰਦੀ ਸਿੰਘ ਤਿਆਰ ਕਰਨ ਲਈ ਮਾਹੌਲ ਸਿਰਜ ਰਹੀ ਹੈ, ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਦੀ ਲੋੜ ਹੈ। ਜੋ ਬੇਅਦਬੀਆਂ ਪਹਿਲਾਂ ਹੋਈਆਂ ਸਨ ਉਹ ਸਾਰੇ ਦੁਸ਼ਟ ਤਾਂ ਗੁਰੂ ਕੇ ਸਿੰਘਾਂ ਨੇ ਆਪ ਹੀ ਸੋਧੇ ਹਨ, ਸਿੰਘਾਂ ਨੇ ਖ਼ਾਲਸਾਈ ਪ੍ਰੰਪਰਾਵਾਂ ਅਨੁਸਾਰ ਕਾਰਨਾਮੇ ਕੀਤੇ, ਭਾਵੇਂ ਕਿ ਅਨੇਕਾਂ ਸਿੰਘ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ। ਜੇ ਸਰਕਾਰਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਾ ਦਿੱਤੀਆਂ ਤਾਂ ਬਾਕੀਆਂ ਦਾ ਵੀ ਏਹੀ ਹਸ਼ਰ ਹੋ ਸਕਦਾ ਹੈ। ਜੇ ਹੁਣ ਕਿਸੇ ਸ਼ਹਿਰ ਅਤੇ ਇਲਾਕੇ 'ਚ ਕੁਝ ਸਿੱਖ ਨੌਜਵਾਨ ਸਰਗਰਮ ਹਨ ਜਿਨ੍ਹਾਂ ਦੀਆਂ ਪੰਥਕ ਸਰਗਰਮੀਆਂ ਕਾਰਨ ਸਰਕਾਰ ਦੁਖੀ ਰਹਿੰਦੀ ਹੈ ਤੇ ਭਾਰਤੀ ਏਜੰਸੀਆਂ ਚਾਹੁੰਦੀਆਂ ਹਨ ਕਿ ਇਸ ਇਲਾਕੇ 'ਚ ਕੋਈ ਬੇਅਦਬੀ ਜਾਂ ਹੋਰ ਅਜਿਹੀ ਘਟਨਾ ਵਾਪਰੇ ਜਿਸ ਨਾਲ ਇਹ ਸਿੱਖ ਨੌਜਵਾਨ ਕੋਈ ਜੁਝਾਰੂ ਕਾਰਵਾਈ ਕਰਨ ਤੇ ਫਿਰ ਇਸ ਬਹਾਨੇ ਉਹਨਾਂ ਨੂੰ ਸਲਾਖਾਂ ਪਿੱਛੇ ਧੱਕ ਕੇ ਇਹਨਾਂ ਦਾ ਭਵਿੱਖ ਬਰਬਾਦ ਕੀਤਾ ਜਾ ਸਕੇ। ਪਰ ਜੇ ਸਰਕਾਰ ਦੀ ਏਹੀ ਮਨਸ਼ਾ ਹੈ ਤਾਂ ਕੋਈ ਗੱਲ ਨਹੀਂ, ਪਰ ਸਿੱਖ ਆਪਣੇ ਗੁਰੂ ਦਾ ਅਦਬ-ਸਤਿਕਾਰ ਹਰ ਹੀਲੇ ਕਾਇਮ ਰੱਖਣਗੇ। ਬੇਅਦਬੀ ਦੇ ਦੋਸ਼ੀਆਂ ਨਾਲ ਖ਼ਾਲਸਾ ਪੰਥ ਖੁਦ ਨਜਿੱਠਣ ਲਈ ਤਿਆਰ ਰਹੇ।
 

ਰਣਜੀਤ ਸਿੰਘ ਦਮਦਮੀ ਟਕਸਾਲ 
ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
ਮੋ : 8872293883

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.