ਯੋਧਿਆਂ ਬਹਾਦਰਾਂ ਦੀਆਂ ਵਾਰਾਂ ਗਾਉਣ ਵਾਲਿਆਂ ਦਾ ਨਚਾਰਾਂ ਵਾਲਾ ਸਨਮਾਨ ਕਿਉ ?

ਯੋਧਿਆਂ ਬਹਾਦਰਾਂ ਦੀਆਂ ਵਾਰਾਂ ਗਾਉਣ ਵਾਲਿਆਂ ਦਾ ਨਚਾਰਾਂ ਵਾਲਾ ਸਨਮਾਨ ਕਿਉ ?
ਨੋਟ-ਇਸ ਪੋਸਟ ਮੰਤਵ ਸਿਰਫ਼ ਮਾਨ ਸਨਮਾਨ ਦਾ ਮਿਆਰ ਚੇਤੇ ਕਰਵਾਉਣਾ ਹੈ। ਹਮੇਸ਼ਾ ਜਦੋ ਕਿਤੇ ਮਾਨ ਸਨਮਾਨ ਦੀ ਗੱਲ ਆਉਦੀ ਹੈ ਕਿ ਜਿਸਦਾ ਸਨਮਾਨ ਕੀਤਾ ਜਾ ਰਿਹਾ ਹੈ ਉਸ ਬਾਰੇ ਇਹ ਵਿਚਾਰ ਕੀਤੀ ਜਾਵੇ ਕਿ ਕਿਸ ਕਾਰਨ ਸਨਮਾਨ ਦੇ ਰਹੇ ਹਾਂ ਭਾਵ ਉਸਨੇ ਕੀਤਾ ਕੀ ਹੈ। ਫਿਰ ਇਹ ਖਿਆਲ ਰੱਖਿਆ ਜਾਂਦਾ ਹੈ ਕਿ ਉਹ ਸਨਮਾਨ ਚਿੰਨ ਦਿੱਤਾ ਜਾਵੇ ਜੋ ਭਵਿੱਖ ਵਿੱਚ ਬਿਨਾ ਦੱਸਿਆ ਦਰਸਾਵੇ ਕਿ ਇਹ ਕਿਸ ਕਾਰਣ ਮਿਲਿਆ ਸੀ। ਮਿਸਾਲ ਵਜੋਂ ਭਲਵਾਨ ਨੂੰ ਗੁਰਜ ਵਰਗੇ ਚਿੰਨ ਨਾਲ ਕਰਿਕਟਰ ਵਾਲੀਬਾਲ ਫੁੱਟ ਬਾਲ ਕਬੱਡੀ ਹਾਕੀ ਖੇਡਣ ਵਾਲਿਆਂ ਨੂੰ ਉਹਨਾਂ ਦੀ ਖੇਡ ਨਾਲ ਸੰਬੰਧਿਤ ਚੀਜ਼ਾਂ ਹੀ ਦਿੱਤੀਆਂ ਜਾਂਦੀਆਂ ਹਨ। ਏਸੇ ਤਰ੍ਹਾਂ ਧਾਰਮਿਕ ਲੋਕਾਂ ਦੇ ਸਨਮਾਨ ਵੀ ਏਦਾਂ ਦੇ ਹੋਣੇ ਚਾਹੀਦੇ ਨੇ ਜੋ ਉਹਨਾ ਦੀ ਕਲਾ ਨਾਲ ਸੰਬੰਧਿਤ ਹੋਣ ਜਾਂ ਕੋਈ ਐਸੀ ਚੀਜ਼ ਜੋ ਸਾਡੇ ਸਿਧਾਂਤ ਅਨੁਸਾਰ ਹੋਵੇ ਸੋਣੇ ਦੀ ਥਾਂ ਭਾਵੇਂ ਹੀਰੇ ਮੋਤੀ ਜੜੇ ਹੋਣ ਜਿਵੇਂ ਸਿਰੀ ਸਾਹਿਬ ਪੈਂਨ ਢੱਡ ਸਾਰੰਗੀਆਂ ਚਿੰਨ ਰੂਪ ਵਿੱਚ। ਹਾਂ ਹਾਲੇ ਮੋਟਰਸਾਇਕਲ ਗੱਡੀਆਂ ਮੈਡਲ ਅਦਿ ਵੀ ਮੰਨੀਆਂ ਜਾ ਸਕਦੀਆਂ ਨੇ ਪਰ ਆਹ ਕੈਂਠੇ ਵਰਗੀਆਂ ਚੀਜ਼ਾਂ ਤਾ ਨੱਚਣ ਗਾਉਣ ਵਾਲੇ ਪਾਉਦੇ ਨੇ। ਏਥੇ ਨਾ ਤਾਂ ਸਨਮਾਨ ਕਰਨ ਵਾਲਿਆਂ ਤੇ ਇਤਰਾਜ਼ ਹੈ ਨਾ ਸਨਮਾਨ ਕਰਵਾਉਣ ਵਾਲਿਆਂ ਤੇ, ਇਤਰਾਜ਼ ਹੈ ਤਾਂ ਗਲਤ ਕਿਸਮ ਦੇ ਸਨਮਾਨ ਤੇ ਜੇ ਇਹ ਕਿਸੇ ਨੂੰ ਸਹੀ ਲਗਦਾ ਹੈ ਤਾਂ ਇਹ ਉਸਦੀ ਆਪਣੀ ਸੋਚ ਹੈ ਪਰ ਇੱਕ ਵਾਰ ਇਸ ਕੈਂਠੇ ਦਾ ਪਰਚਾਰਕਾਂ ਨਾਲ ਜੁੜਿਆ ਇਤਿਹਾਸਕ ਪਿਛੋਕੜ ਜਰੂਰ ਦੱਸ ਦਿਓ ਪਹਿਲਾਂ ਮੈਂ ਇਹ ਵਿਚਾਰ ਪਰਸਨਲ ਕੁਝ ਲੋਕਾਂ ਨਾਲ ਸਾਂਝੀ ਕਰਨ ਦਾ ਮਨ ਬਣਾਇਆ ਸੀ ਪਰ ਉਹ ਨਿੰਦਿਆ ਰੂਪ ਲੈ ਸਕਦੀ ਸੀ ਪਰ ਮੈਂ ਨਿੰਦਿਆ ਨਹੀ ਅਲੋਚਨਾ ਕਰਨੀ ਚਾਹੁੰਦਾ ਹਾਂ। ਫਰਜ ਕਰੋ ਜੇ ਕਿਸੇ ਨਚਾਰ ਨੂੰ ਸਾਢੇ ਤਿੰਨ ਫੁੱਟੀ ਤਲਵਾਰ ਨਾਲ ਨਵਾਜ ਦਿੱਤਾ ਜਾਵੇਗਾ ਤਾਂ ਕਿਵੇ ਲੱਗੇਗਾ। ਬੱਸ ਏਸੇ ਤਰ੍ਹਾਂ ਮੇਰਾ ਮੰਨਣਾਂ ਹੈ ਕਿ ਇਹ ਪਿਰਤ ਸਹੀ ਨਹੀਂ ਹੈ ਮੈਨੂੰ ਇਹ ਵੀ ਪਤਾ ਹੈ ਕਿ ਇਸ ਪੋਸਟ ਤੋ ਬਾਅਦ ਬਹੁਤ ਪਰਚਾਰਕ ਵੀਰਾ ਨਾਲ ਕੁੜੱਤਣ ਵਾਲਾ ਮਹੌਲ ਬਣ ਸਕਦਾ ਹੈ ਪਰ ਫਿਰ ਵੀ ਜੋ ਮੈਂ ਆਪਣਾ ਫਰਜ ਸਮਝਿਆ ਨਿਭਾ ਦਿੱਤਾ ਹੈ। ਅਖੀਰ ਮੈ ਪਰਚਾਰਕ ਵੀਰਾ ਨੂੰ ਵੀ ਅਪੀਲ ਕਰਦਾ ਹਾਂ ਕਿ ਪੰਮੀ ਬਾਈ ਵਾਂਗ ਹਰ ਗੱਲ ਤੇ ਛੀਛੀ ਛੀਛੀ ਕਰਨਾ ਛੱਡੋ ਤੁਸੀ ਸੱਚ ਬੋਲਣ ਵਾਲੇ ਯੋਧੇ ਹੋ ਕੋਈ ਆਮ ਨਹੀਂ। ਇਹ ਪੋਸਟ ਮੈਂ ਸੋਚ ਵਿਚਾਰ ਕੇ ਪਾ ਰਿਹਾ ਹਾਂ ਤੇ ਇਸ ਵਿੱਚ ਲਿਖੀ ਹਰ ਗੱਲ ਦਾ ਜਵਾਬ ਦੇਹ ਹਾਂ। ਸੋ ਵਿਚਾਰਿਓ ਜਰੂਰ ਇਸ ਗੱਲ ਨੂੰ ਨਹੀ ਤਾ ਤੁਹਾਡੇ ਨਿਆਣਿਆਂ ਨੇ ਪੁੱਛਣਾ ਭਾਪਾ ਦੱਸੀ ਜਰਾ ਇਸ ਕੈਂਠੇ ਨਾਲ ਸਿੰਘਾ ਨੇ ਕਿਹੜਾ ਕਿਲਾ ਫਤਹਿ ਕੀਤਾ ਸੀ ਫਿਰ ਕੀ ਜਵਾਬ ਦਿਓਗੇ। ਭੁੱਲ ਚੁੱਕ ਦੀ ਖਿਮਾਂ, ਤੁਹਾਡੀ ਨਫਰਤ ਦਾ ਪਾਤਰ ਕਵੀਸ਼ਰ ਡਾ ਗੁਰਸੇਵਕ ਸਿੰਘ ਪੱਧਰੀ 9915364709