ਅੰਮ੍ਰਿਤਸਰ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਬੀ ਆਰ ਟੀ ਐਸ ਪ੍ਰੋਜੈਕਟ ਢਾਉਣ ਦੀ ਈ ਡੀ ਤੋਂ ਜਾਂਚ ਕਰਵਾਏ ਕੇਂਦਰ ਸਰਕਾਰ-: ਇੰਜ ਸ਼ੇਰਗਿੱਲ
- ਰਾਜਨੀਤੀ
- 03 Jul, 2026 09:10 AM (Asia/Kolkata)
ਟਾਂਗਰਾ - ਸੁਰਜੀਤ ਸਿੰਘ ਖਾਲਸਾ
ਅਜ ਮਿਤੀ 3/7/2026 ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਕਾਰ ਸੰਘਰਸ਼ ਪਾਰਟੀ ਦੇ ਕੌਮੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਖ਼ਰਚ ਕਰਕੇ ਬਣਾਏ ਬੀ ਆਰ ਟੀ ਐਸ ਪ੍ਰੋਜੈਕਟ ਨੂੰ ਢਾਉਣ ਲਈ ਅੰਮ੍ਰਿਤਸਰ ਕਾਰਪੋਰੇਸ਼ਨ ਵਲੋਂ ਟੈਂਡਰ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਕਾਲੀ ਦਲ ਦੀ ਸਰਕਾਰ ਸਮੇਂ ਲੋਕਲ ਬਾਡੀ ਮੰਤਰੀ ਨੇ ਹਜ਼ਾਰਾਂ ਕਰੋੜ ਰੁਪਏ ਖਰਚ ਕਰਕੇ ਇਹ ਪ੍ਰੋਜੈਕਟ ਬਣਾਇਆ। ਉਸ ਸਮੇਂ ਕਈ ਛੋਟੇ ਮੋਟੇ ਵਪਾਰੀਆਂ ਦੇ ਉਜਾੜੇ ਦੇ ਨਾਲ ਨਾਲ ਬਹੁਤ ਕੀਮਤੀ ਦਰਖਤ ਵੀ ਆਪਣੇ ਚਹੇਤਿਆਂ ਨੂੰ ਕੌਡੀਆਂ ਦੇ ਭਾਅ ਵੇਚ ਦਿੱਤੇ ਗਏ। ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਉਣ ਤੇ ਇਕ ਹੰਕਾਰੀ ਲੋਕਲ ਬਾਡੀ ਬਣੇ ਮੰਤਰੀ ਨੇ ਇਹ ਪ੍ਰੋਜੈਕਟ ਬੰਦ ਕਰਵਾ ਦਿੱਤਾ। ਸ਼ਹਿਰ ਵਿੱਚ ਚਲਦੀਆਂ ਆਲੀਸ਼ਾਨ ਬੱਸਾਂ ਅੱਜ ਕਵਾੜ ਬਣ ਚੁਕੀਆਂ ਹਨ।ਹੁਣ ਆਮ ਆਦਮੀ ਦੀ ਸਰਕਾਰ ਨੇ ਇਸ ਪ੍ਰੋਜੈਕਟ ਨੂੰ ਢਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇੰਜ ਸ਼ੇਰਗਿੱਲ ਨੇ ਕਿਹਾ ਕਿ ਜਦੋਂ ਇਹ ਪ੍ਰੋਜੈਕਟ ਬਣਾਇਆ ਗਿਆ ਸੀ ਤਾਂ ਉਸ ਸਮੇਂ ਵੀ ਕਈ ਕਰੋੜਾਂ ਰੁਪਏ ਦੀ ਹੇਰਾ ਫੇਰੀ ਦਾ ਰੌਲਾ ਪਿਆ ਸੀ ਪਰ ਬਾਅਦ ਵਿੱਚ ਇਸ ਗੱਲ ਨੂੰ ਦਬਾਅ ਦਿੱਤਾ ਗਿਆ। ਅਧਿਕਾਰ ਸੰਘਰਸ਼ ਪਾਰਟੀ ਮੰਗ ਕਰਦੀ ਹੈ ਕਿ ਲੋਕਾਂ ਦੇ ਟੈਕਸਾਂ ਦੇ ਪੈਸੇ ਨੂੰ ਖ਼ੁਰਦ ਬੁਰਦ ਕਰਨ ਲਈ ਕੇਂਦਰ ਸਰਕਾਰ ਈ ਡੀ ਤੋਂ ਜਾਂਚ ਕਰਵਾਏ।ਜਿਹੜੇ ਲੋਕ ਇਸ ਪ੍ਰੋਜੈਕਟ ਨੂੰ ਬਣਾਉਣ,ਰੋਕਣ ਅਤੇ ਢਾਉਣ ਵਿੱਚ ਸ਼ਾਮਿਲ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
Leave a Reply