ਪੁਰਾਤਨ ਚਰਚ ਦੀ ਮਾਲਕੀ,ਕਬਜ਼ੇ ਅਤੇ ਪ੍ਰਬੰਧਨ ਦੀ ਉੱਚ ਪੱਧਰੀ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ-ਚਰਚ ਬਚਾਓ ਮੋਰਚਾ

ਪੁਰਾਤਨ ਚਰਚ ਦੀ ਮਾਲਕੀ,ਕਬਜ਼ੇ ਅਤੇ ਪ੍ਰਬੰਧਨ ਦੀ ਉੱਚ ਪੱਧਰੀ ਤੇ ਸਮਾਂਬੱਧ ਜਾਂਚ ਕਰਵਾਈ ਜਾਵੇ-ਚਰਚ ਬਚਾਓ ਮੋਰਚਾ

ਗੈਰ-ਕਾਨੂੰਨੀ ਕਬਜ਼ਾਧਾਰੀਆਂ ਵੱਲੋਂ ਨਿਜੀ ਕੰਪਨੀਆਂ ਨਾਲ ਕੀਤੇ ਗਏ ਐਗਰੀਮੈਂਟ ਤੁਰੰਤ ਪ੍ਰਭਾਵਨਾਲ ਰੱਦ ਕਰਕੇ ਧੋਖਾ-ਧੜੀ ਦਾ ਮੁਕੱਦਮਾ ਦਰਜ ਜਾਵੇ- ਅਟਵਾਲ 

ਧਾਰਮਿਕ ਸਥਾਨ ਵਿੱਚ ਚੱਲ ਰਹੀਆਂ ਜੂਆ, ਨਸ਼ਾਖੋਰੀ, ਸ਼ਰਾਬਖੋਰੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੂੰ ਦਿੱਤਾ ਮੰਗ ਪੱਤਰ।

ਕਪੂਰਥਲਾ 23 ਜੁਲਾਈ ਗੌਰਵ ਮੜੀਆ 

ਮਾਲ ਰੋਡ ਕਪੂਰਥਲਾ ‘ਤੇ ਸਥਿਤ ਪੁਰਾਤਨ ਚਰਚ/ਜਗਤਜੀਤ ਕਲੱਬ ਦੀ ਪਵਿੱਤਰਤਾ ਬਹਾਲ ਕਰਨ,ਗੈਰ-ਕਾਨੂੰਨੀ ਕਬਜ਼ਿਆਂ ਅਤੇ ਜਾਅਲੀ ਕਿਰਾਏਨਾਮਿਆਂ ਦੀ ਜਾਂਚ ਕਰਵਾ ਕੇ ਸਖਤ ਤੋ ਸਖਤ ਕਾਰਵਾਈ ਕਰਵਾਉਣ ਦੇ ਸਬੰਧ ਵਿੱਚ ਚਰਚ ਬਚਾਓ ਮੋਰਚੇ ਦਾ ਵਫਦ ਮੋਰਚੇ ਦੇ ਮੋਢੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਅਤੇ ਸੀਨੀਅਰ ਪੁਲਿਸ ਕਪਤਾਨ ਗੌਰਵ ਤੂਰਾ ਨੂੰ ਮਿਲਆ

ਮੋਰਚੇ ਦੇ ਆਗੂਆਂ ਨੇ ਉਕਤ ਅਧਿਕਾਰੀਆਂ ਕੋਲੋਂ ਪੁਰਾਤਨ ਚਰਚ/ਜਗਤਜੀਤ ਕਲੱਬ ਵਿੱਚ ਨਜਾਇਜ਼ ਢੰਗ ਨਾਲ ਬੈਠੇ ਕਬਜ਼ਾਧਾਰਕਾਂ ਵਲੋਂ ਕੀਤੇ ਗਏ ਐਗਰੀਮੈਂਟ ਰੱਦ ਕਰਕੇ ਪੁਰਾਤਨ ਚਰਚ ਦੀ ਸਰਕਾਰੀ ਨਿਸ਼ਾਨਦੇਹੀ ਕਰਵਾਉਣ ਵੀ ਮੰਗ ਰੱਖੀ ਸਬੰਧੀ ।

ਚਰਚ ਬਚਾਓ ਮੋਰਚੇ ਦੇ ਮੁਖੀ ਜੋਗਾ ਸਿੰਘ ਅਟਵਾਲ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦੱਸਿਆ ਕਿ ਸ਼ਹਿਰ ਵਿਖੇ ਸਥਿਤ ਇਤਿਹਾਸਕ ਪੁਰਾਤਨ ਚਰਚ, ਜਿਸ ਨੂੰ ਅੱਜਕੱਲ੍ਹ "ਜਗਤਜੀਤ ਕਲੱਬ" ਦੇ ਨਾਮ ਨਾਲ ਜਾਣਿਆ ਜਾਂਦਾ ਹੈ,ਅਸਲ ਵਿੱਚ ਕਪੂਰਥਲਾ ਰਿਆਸਤ ਦੇ ਮਹਾਰਾਜਾ ਵੱਲੋਂ ਇਸਾਈ ਭਾਈਚਾਰੇ ਦੀਆਂ ਧਾਰਮਿਕ ਲੋੜਾਂ ਨੂੰ ਮੁੱਖ ਰੱਖਦਿਆਂ ਉਸਾਰਿਆ ਗਿਆ ਪਵਿੱਤਰ ਉਪਾਸਨਾ ਸਥਾਨ ਹੈ।

ਸਮੇਂ ਦੇ ਬਦਲਾਅ ਅਤੇ ਉਸ ਵੇਲੇ ਇਸਾਈ ਭਾਈਚਾਰੇ ਦੀ ਘੱਟ ਗਿਣਤੀ ਹੋਣ ਕਾਰਨ ਇਹ ਧਾਰਮਿਕ ਅਸਥਾਨ ਕੁਝ ਅਜਿਹੇ ਵਿਅਕਤੀਆਂ ਦੇ ਕਬਜ਼ੇ ਹੇਠ ਚਲਾ ਗਿਆ,ਜਿਨ੍ਹਾਂ ਦਾ ਇਸ ਸੰਪਤੀ ਉੱਤੇ ਕੋਈ ਕਾਨੂੰਨੀ ਜਾਂ ਨੈਤਿਕ ਹੱਕ ਨਹੀਂ ਹੈ। ਬੇਹੱਦ ਦੁੱਖ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਇਸ ਪਵਿੱਤਰ ਧਾਰਮਿਕ ਸਥਾਨ ਵਿੱਚ ਅੱਜ ਜੂਆ, ਨਸ਼ਾਖੋਰੀ, ਅਤੇ ਹੋਰ ਅਨੈਤਿਕ ਗਤੀਵਿਧੀਆਂ ਚੱਲ ਰਹੀਆਂ ਹਨ, ਜਿਸ ਕਾਰਨ ਸਮੁੱਚੇ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚ ਰਹੀ ਹੈ ਅਤੇ ਉਨ੍ਹਾਂ ਦੇ ਸੰਵਿਧਾਨਕ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ।

'ਚਰਚ ਬਚਾਓ ਮੋਰਚਾ' ਵੱਲੋਂ ਪਿਛਲੇ ਇੱਕ ਸਾਲ ਤੋਂ ਇਸ ਪਵਿੱਤਰ ਧਰੋਹਰ ਨੂੰ ਬਚਾਉਣ ਲਈ ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ, ਕਪੂਰਥਲਾ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਗਏ ਅਤੇ ਮੁਲਾਕਾਤਾਂ ਵੀ ਕੀਤੀਆਂ ਗਈਆਂ, ਪਰ ਅੱਜ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਜ਼ਿਕਰਯੋਗ ਹੈ ਕਿ ਮਿਤੀ 29 ਅਪ੍ਰੈਲ 2025 ਨੂੰ ਇਸ ਇਤਿਹਾਸਕ ਚਰਚ ਦੀ ਨਿਲਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ,ਜਿਸ ਨੂੰ 'ਚਰਚ ਬਚਾਓ ਮੋਰਚਾ' ਦੇ ਲੰਮੇ ਅਤੇ ਸੰਘਰਸ਼ਮਈ ਯਤਨਾਂ ਸਦਕਾ ਅਸਫਲ ਬਣਾਇਆ ਗਿਆ।

ਸਾਡੇ ਕੋਲ ਮੌਜੂਦ ਜਾਣਕਾਰੀ ਅਨੁਸਾਰ ਜਿਹੜੇ ਵਿਅਕਤੀ ਇਸ ਵੇਲੇ ਇਸ ਸੰਪਤੀ ਉੱਤੇ ਕਾਬਜ਼ ਹਨ, ਉਨ੍ਹਾਂ ਕੋਲ ਮਾਲਕੀ ਜਾਂ ਕਬਜ਼ੇ ਸਬੰਧੀ ਕੋਈ ਵੀ ਕਾਨੂੰਨੀ ਦਸਤਾਵੇਜ਼ ਮੌਜੂਦ ਨਹੀਂ ਹੈ। ਇਸ ਦੇ ਬਾਵਜੂਦ ਉਹ ਆਪਣੇ ਆਪ ਨੂੰ ਮਾਲਕ ਦਰਸਾਅ ਕੇ ਵੱਖ-ਵੱਖ ਵਪਾਰਕ ਕੰਪਨੀਆਂ ਨਾਲ ਕਥਿਤ ਤੌਰ 'ਤੇ ਕਿਰਾਏਨਾਮੇ ਕਰਕੇ ਭਾਰੀ ਆਰਥਿਕ ਲਾਭ ਹਾਸਲ ਕਰ ਰਹੇ ਹਨ, ਜਿਸ ਦੀ ਨਿਰਪੱਖ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ‘ਤੇ ਮੋਰਚੇ ਦੇ ਸਰਗਰਮ ਆਗੂ ਡੈਨੀਅਲ ਗਿੱਲ, ਸਲਾਹਕਾਰ ਰਾਜਿਵੰਦਰ ਮਿੱਠਾ,ਰਾਮੇਸ਼ ਦੱਤਾ ਮੈੰਬਰ ਚਰਚ ਬਚਾਓ ਮੋਰਚਾ, ਸਕੱਤਰ ਰਾਜ ਕਲਿਆਣ, ਪਾਸਟਰ ਵਿਲੀਅਮ ਬਿੱਟੂ,ਪਾਸਟਰ ਸਾਲੀਮ ਮਸੀਹ,ਪਾਸਟਰ ਨਵਾਜ ਭੱਟੀ ਆਦਿ ਹਾਜ਼ਰ ਹਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.