ਸਰਪੰਚ ਵਿਨੈ ਕੁਮਾਰ ਬੰਗੜ ਦੀ ਧਰਮ ਪਤਨੀ ਸ਼੍ਰੀਮਤੀ ਨਵੀਤਾ ਬੰਗੜ੍ਹ ਸਰਕਾਰੀ ਹਾਈ ਸਕੂਲ ਅੱਪਰਾ ਵਿਖੇ ਬੱਚਿਆਂ ਨੂੰ ਪੜਾਉਣ ਦੀ ਕਰਨਗੇ ਮੁਫ਼ਤ ਸੇਵਾ
- ਰਾਸ਼ਟਰੀ
- 19 May, 2026 04:40 PM (Asia/Kolkata)
ਅੱਪਰਾ, 19 ਮਈ-(ਤੀਰਥ ਸਿੰਘ ਮੈਂਗੜ੍ਹਾ):-ਜਿੱਥੇ ਸਰਪੰਚ ਵਿਨੈ ਕੁਮਾਰ ਬੰਗੜ ਅੱਪਰੇ ਨੂੰ ਨਵੀਂ ਦਿੱਖ ਦੇਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਉੱਥੇ ਹੀ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਨਵੀਤਾ ਬੰਗੜ ਵੀ ਵਿਦਿਆ ਦੇ ਮੰਦਿਰ ਸਰਕਾਰੀ ਹਾਈ ਸਕੂਲ ਅੱਪਰਾ ਵਿਖ਼ੇ ਬੱਚਿਆਂ ਨੂੰ ਮੁਫ਼ਤ ਪੜਾਉਣ ਦੀ ਸੇਵਾ ਕਰਨ ਲਈ ਅੱਗੇ ਆਈ ਹੈ। ਗੱਲਬਾਤ ਦੌਰਾਨ ਸਰਪੰਚ ਵਿਨੈ ਬੰਗੜ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨਵੀਤਾ ਨੇ ਐਮ. ਐਸ. ਸੀ ਸਾਇੰਸ ਕਰਨ ਤੋਂ ਬਾਅਦ ਬੀ. ਐਡ ਕਰਕੇ ਬੱਚਿਆਂ ਨੂੰ ਫਰੀ ਕੋਚਿੰਗ ਦੇ ਰਹੇ ਨੇ। ਹੁਣ ਸਰਕਾਰੀ ਹਾਈ ਸਕੂਲ ਅੱਪਰਾ ਵਿੱਚ ਸਟਾਫ ਕਮੀ ਨੂੰ ਦੇਖਦੇ ਹੋਏ ਸਕੂਲ ਚ ਵੀ ਮੁਫ਼ਤ ਪੜਾਉਣ ਦੀ ਇੱਛਾ ਜਾਹਰ ਕੀਤੀ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਜਸਪਾਲ ਸੰਧੂ ਨੇ ਸ੍ਰੀਮਤੀ ਨਵੀਤਾ ਬੰਗੜ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਜੀ ਆਇਆ ਨੂੰ ਆਖਿਆ ਅਤੇ ਬੱਚਿਆਂ ਨੂੰ ਪੜਾਉਣ ਲਈ ਕਿਹਾ । ਇਸ ਨੇਕ ਉਪਰਾਲੇ ਨੂੰ ਦੇਖਦੇ ਹੋਏ ਸਮੂਹ ਸਟਾਫ ਤੇ ਬੱਚਿਆਂ ਨੇ ਬੰਗੜ੍ਹ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਵਿਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ। ਸਰਕਾਰੀ ਹਾਈ ਸਕੂਲ ਦੀ ਸਮੂਹ ਮੈਨੇਜਿੰਗ ਕਮੇਟੀ, ਮੁੱਖ ਅਧਿਆਪਕ ਜਸਪਾਲ ਸੰਧੂ ਅਤੇ ਸਮੂਹ ਸਟਾਫ ਵਲੋਂ ਸ਼੍ਰੀਮਤੀ ਨਵੀਤਾ ਬੰਗੜ੍ਹ ਦਾ ਸਨਮਾਨ ਕੀਤਾ। ਇਸ ਮੌਕੇ ਸਰਪੰਚ ਵਿਨੈ ਕੁਮਾਰ ਬੰਗੜ੍ਹ, ਕਮਲ ਕੁਮਾਰ ਚੇਅਰਮੈਨ, ਮੋਹਣ ਲਾਲ ਮੈਂਬਰ ਪੰਚਾਇਤ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਨੈਨਸੀ ਰਾਣੀ, ਨੀਰੂ ਬਾਲਾ, ਰਮਨਦੀਪ ਕੌਰ ਕੈਂਥ, ਹਰਜੀਤ ਸਿੰਘ,ਅਮਨਦੀਪ ਕੌਰ, ਪ੍ਰੋਮਿਲਾ ਦੇਵੀ ਅਤੇ ਗੁਰਨਾਮ ਸਿੰਘ ਆਦਿ ਹਾਜਰ ਸਨ।
Leave a Reply