ਗਿਆਨੀ ਰਘਬੀਰ ਸਿੰਘ ਅਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਪਿੰਡ ਲੱਖੂਵਾਲ ਦੀ ਪੰਚਾਇਤ ਨੂੰ ਨਗਦ ਰਾਸ਼ੀ ਭੇਟ
- ਸਮਾਜ ਸੇਵਾ
- 02 Sep, 2025 07:30 PM (Asia/Kolkata)
ਅਜਨਾਲਾ ,2 ਸਤੰਬਰ, ਨਜ਼ਰਾਨਾ ਟਾਈਮਜ ਬਿਊਰੋ
ਵਿਸ਼ਾ: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਲੋ ਇਕ ਲੱਖ ਰੁਪਏ ਅਤੇ ਬਾਬਾ ਬਲਬੀਰ ਸਿੰਘ ਜੀ ਪੰਥ ਅਕਾਲੀ ਬੁੱਢਾ ਦਲ ਵਲੋ 51 ਹਜਾਰ ਦੀ ਨਗਦ ਰਾਸ਼ੀ ਨਾਲ ਪਿੰਡ ਲਖੂਵਾਲ ਦੀ ਸਹਾਇਤਾ ਕੀਤੀ ਗਈ ਸਹਾਇਤਾ ।
ਬਿਤੀ ਦਿਨੀ ਹੜ੍ਹਾਂ ਦੀ ਲਪੇਟ ਵਿਚ ਆਏ ਹਲਕਾ ਅਜਨਾਲਾ ਦੇ ਵਿਚ ਵਸਦੇ ਪਿੰਡਾਂ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈਡ ਗ੍ਰੰਥੀ ਸਚਖੰਡ ਹਰਿਮੰਦਰ ਸਾਹਿਬ, ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਪੰਥ ਅਕਾਲੀ ਬੁੱਢਾ ਦਲ ਅਤੇ ਸੰਤ ਬਾਬਾ ਗੁਰਦੇਵ ਸਿੰਘ ਜੀ ਕੁਲੀ ਵਾਲੇ ਅਤੇ ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲਿਆਂ ਵਲੋਂ ਪਹੁੰਚ ਕਰਕੇ ਵਰਤੋ ਚ ਆਉਣ ਵਾਲਾ ਜਰੂਰੀ ਸਮਾਨ ਦਿੱਤਾ ਗਿਆ ਅਤੇ ਨਾਲ ਹੀ ਨਗਰ ਪੰਚਾਇਤ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਲੋ ਇਕ ਲੱਖ ਰੁਪਏ ਦਾ ਚੈੱਕ ਅਤੇ ਬਾਬਾ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ ਵੱਲੋ ਇਕਵੰਜਾ ਹਜਾਰ ਰੁਪਏ ਕੈਸ਼ ਪਸ਼ੂਆਂ ਦੇ ਚਾਰੇ ਆਦਿ ਲਈ ਭੇਟ ਕੀਤਾ ਗਿਆ।
ਨਗਰ ਨਿਵਾਸੀਆ ਨੇ ਸਿੰਘ ਸਾਹਿਬ ਜੀ ਦਾ ਦੁੱਖ ਦੀ ਘੜੀ ਚ ਸਾਥ ਦੇਣ ਲਈ ਅਤੇ ਸਾਰ ਲੈਣ ਲਈ ਧੰਨਵਾਦ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲ ਕਰਦੇ ਸਿੰਘ ਸਾਹਿਬ ਜੀ ਨੇ ਕਿਹਾ ਕੇ ਅਗਰ ਬਾਕੀ ਸੂਬਿਆਂ ਵਿਚ ਕੋਈ ਕੁਦਰਤੀ ਆਫ਼ਤ ਆ ਜਾਂਦੀ ਹੈ ਤਾਂ ਪੰਜਾਬੀ ਪਹਿਲ ਦੇ ਅਧਾਰ ਤੇ ਪਹੁੰਚਦੇ ਹਨ ਪਰੰਤੂ ਅੱਜ ਪੰਜਾਬ ਚ ਹੜ੍ਹਾਂ ਦੀ ਸਤਿਥੀ ਬਣੀ ਹੈ ਤਾਂ ਸਾਡੀ ਕੋਈ ਸਾਰ ਲੈਣ ਲਈ ਨਹੀਂ ਪਹੁੰਚਿਆ। ਪੰਜਾਬ ਨਾਲ ਇਹ ਵਿਤਕਰਾ ਕਿਉ?
#singhsahibgianiraghbirsinghji #waheguruji #gianiraghbirsinghji #flooding2025 #sachkhandshiriharmandirsahib #bababalbirsinghji #indiangovernment #homeministerofindia
Leave a Reply