ਪੰਜਾਬ ਵਿਚ ਸਕੂਲਾਂ ਦਾ ਬੁਰਾ ਹਾਲ ਬਿਨਾਂ ਅਧਿਆਪਕਾਂ ਦੇ ਸਕੂਲ ਚਲ ਰਹੇ ਹਨ - ਗੁਰਬਖਸ਼ ਸਿੰਘ ਸ਼ੇਰਗਿਲ

ਪੰਜਾਬ ਵਿਚ ਸਕੂਲਾਂ ਦਾ ਬੁਰਾ ਹਾਲ ਬਿਨਾਂ ਅਧਿਆਪਕਾਂ ਦੇ ਸਕੂਲ ਚਲ ਰਹੇ ਹਨ - ਗੁਰਬਖਸ਼ ਸਿੰਘ ਸ਼ੇਰਗਿਲ

ਟਾਂਗਰਾ , ਸੁਰਜੀਤ ਸਿੰਘ ਖ਼ਾਲਸਾ 
 

ਅਧਿਕਾਰ ਸੰਘਰਸ਼ ਪਾਰਟੀ ਦੀ ਟੀਮ ਵਲੋਂ ਪਾਰਟੀ ਪ੍ਰਧਾਨ ਇੰਜ ਗੁਰਬਖਸ਼ ਸਿੰਘ ਦੇ ਅਗਵਾਈ ਵਿੱਚ ਤਰਨਤਾਰਨ ਜਿਲੇ ਦੇ ਬਲਾਕ ਖਡੂਰ ਸਾਹਿਬ ਦੇ ਕੁਝ ਪਿੰਡਾਂ ਦੇ ਦੌਰੇ ਦੌਰਾਨ ਲੋਕ ਮਿਲਣੀ ਅਤੇ ਕੁਝ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਜਾਨਣ ਤੋਂ ਬਾਅਦ ਜੋ ਸਾਡੀ ਵਿਦਿਆ ਪ੍ਰਣਾਲੀ ਅਤੇ ਸਿਖਿਆ ਵਿਭਾਗ ਦੇ ਸਰਵੇਖਣ ਤੋਂ ਮਿਲੇ ਨਤੀਜੇ, ਉਹ ਅੱਖਾਂ ਖੋਲ੍ਹਣ ਵਾਲੇ ਹਨ। ਨਾਗੋਕੇ ਰੋੜ ਦੀ ਆਮ ਆਵਾਜਾਈ ਤੋਂ ਤਿੰਨ ਕਿਲੋਮੀਟਰ ਹੱਟਵਾਂ ਹੈ ਪਿੰਡ ਚੱਕ ਕਰੇ ਖਾਂ,ਬੁਰੇ ਹਲਾਤਾਂ ਵਿੱਚ ਵੀ ਇਸ ਪਿੰਡ ਅਤੇ ਐਲੀਮੈਂਟਰੀ ਸਕੂਲ ਨੇ ਬੜੇ ਹੋਣਹਾਰ ਲੋਕ ਪੈਦਾ ਕੀਤੇ।

ਅੱਜ ਜਦੋ ਮੋਹਤਬਰ ਲੋਕਾਂ ਨਾਲ ਇਸ ਪਿੰਡ ਦੇ ਸਕੂਲ ਬਾਰੇ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਪੜਾਉਣ ਲਈ ਇਥੇ ਕੋਈ ਰੈਗੂਲਰ ਅਧਿਆਪਕ ਨਹੀ,ਇਸ ਨੂੰ ਟੀਚਰ ਲੈਸ ਸਕੂਲ ਕਹਿੰਦੇ ਹਨ। ਮੋਹਤਬਰ ਬੰਦਿਆ ਨੇ ਦੱਸਿਆ ਕਿ ਨੇੜੇ ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਕਿਸੇ ਇਕ ਅਧਿਆਪਕ ਦੀ ਵਾਰੀ ਵਾਰੀ ਡਿਉਟੀ ਇਸ ਸਕੂਲ ਵਿੱਚ ਪੜਾਉਣ ਦੀ ਲੱਗਦੀ ਹੈ,ਜਦੋ ਮਿਡ ਡੇ ਮੀਲ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ। ਜਦੋਂ ਪ੍ਰਾਇਮਰੀ ਸਕੂਲ ਦੇ ਸਟਾਫ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਡਰ ਦੀ ਹਾਲਤ ਵਿੱਚ ਦੱਸਿਆ ਕਿ ਨੇੜੇ ਤੇੜੇ ਦੇ ਬਹੁਤੇ ਸਕੂਲਾਂ ਵਿੱਚ ਵੀ ਅਜਿਹੇ ਹੀ ਹਾਲਾਤ ਹਨ। 

ਇੰਜ ਸ਼ੇਰਗਿੱਲ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਰਕਾਰ ਸੜਕਾਂ ਤੇ ਵੱਡੇ ਵੱਡੇ ਮਸਹੂਰੀਆਂ ਦੇ ਇਸ਼ਤਿਹਾਰ  ਲਗਾਕੇ ਲੋਕਾਂ ਦਾ ਪੈਸਾ ਜਾਇਆ ਕਰ ਰਹੀ ਹੈ। ਸਾਡੇ ਬੇਸਿਕ/ਪ੍ਰਾਈਮਰੀ ਐਜੂਕੇਸ਼ਨ ਅਧਿਆਪਕਾਂ  ਤੋਂ ਅਤੇ ਪ੍ਰਾਇਮਰੀ ਹੈਲਥ ਸੈਂਟਰ ਡਾਕਟਰਾਂ ਤੋਂ ਸੱਖਣੇ ਹਨ।  ਇੰਜ ਸ਼ੇਰਗਿੱਲ ਨੇ ਪਿੰਡਾਂ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਅਧਿਕਾਰ ਸੰਘਰਸ਼ ਪਾਰਟੀ ਦੀ ਸਰਕਾਰ ਬਣਨ ਤੇ, ਸਭ ਤੋਂ ਪਹਿਲਾ ਕੰਮ ਸਟੇਟ ਦਾ ਮੁੱਢਲਾ ਢਾਂਚਾ ਪੀ ਡਬਲਿਊ ਡੀ,
ਪ੍ਰਾਇਮਰੀ ਐਜੂਕੇਸ਼ਨ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਤਰਜੀਹੀ ਤੌਰ ਤੇ ਮਜਬੂਤ ਕੀਤਾ ਜਾਵੇਗਾ। ਉਨਾਂ ਮੌਜੂਦਾ ਸਰਕਾਰ ਨੂੰ ਅਪੀਲ ਕੀਤੀ ਕਿ ਖਾਲੀ ਪਏ ਸਕੂਲਾਂ ਵਿੱਚ ਤਰੰਤ ਰੈਗੂਲਰ ਸਟਾਫ ਦੀ ਭਰਤੀ ਸ਼ੁਰੂ ਕੀਤੀ ਜਾਵੇਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.