ਓਟ ਸੈਂਟਰ ਸਰਕਾਰੀ ਡਿਸਪੈਂਸਰੀ ਤੋਂ ਬਦਲ ਕੇ ਪੁਲਿਸ ਚੋਂਕੀ ਅੱਪਰਾ ਦੇ ਨਜ਼ਦੀਕ ਸਥਾਪਿਤ ਕੀਤਾ ਗਿਆ :- ਸਰਪੰਚ ਵਿਨੈ ਕੁਮਾਰ ਅੱਪਰਾ

ਓਟ ਸੈਂਟਰ ਸਰਕਾਰੀ ਡਿਸਪੈਂਸਰੀ ਤੋਂ ਬਦਲ ਕੇ ਪੁਲਿਸ ਚੋਂਕੀ ਅੱਪਰਾ ਦੇ ਨਜ਼ਦੀਕ ਸਥਾਪਿਤ ਕੀਤਾ ਗਿਆ :- ਸਰਪੰਚ ਵਿਨੈ ਕੁਮਾਰ ਅੱਪਰਾ

ਅੱਪਰਾ, 13 ਨਵੰਬਰ (ਤੀਰਥ ਸਿੰਘ ਮੈਂਗੜ੍ਹਾ) ਸਰਪੰਚ ਵਿਨੈ ਕੁਮਾਰ ਅੱਪਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗ੍ਰਾਮ ਪੰਚਾਇਤ ਅੱਪਰਾ ਵੱਲੋਂ ਇੱਕ ਹੋਰ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਕਿ ਪਿੰਡ ਵਾਸੀਆਂ ਨੂੰ ਅਤੇ ਸਰਕਾਰੀ ਡਿਸਪੈਂਸਰੀ ਵਿੱਚ ਆਉਣ ਮਰੀਜਾਂ ਨੂੰ ਜੋ ਮੁਸ਼ਕਿਲ ਆਉਂਦੀ ਸੀ ਸਰਕਾਰੀ ਡਿਸਪੈਂਸਰੀ ਵਿੱਚ ਜੋ ਨਸ਼ੇੜੀ ਨਸ਼ੇ ਤੋਂ ਛੁਟਕਾਰਾ ਪਾਉਣ ਵਾਲੀ ਗੋਲੀ ਲੈਣ ਆਉਂਦੇ ਸਨ ਉਨ੍ਹਾਂ ਦੀਆਂ ਲਾਈਨਾਂ ਬਹੁਤ ਲੰਬੀਆਂ ਲੱਗ ਜਾਂਦੀਆਂ ਸਨ ਜੋ ਬਾਹਰ ਮੇਨ ਰਸਤੇ ਤੱਕ ਆ ਜਾਂਦੀਆਂ ਸਨ ਜਿਸ ਕਾਰਨ ਬਾਕੀ ਹੋਰ ਰਾਹਗੀਰਾਂ ਅਤੇ ਹੋਰ ਮਰੀਜਾਂ ਨੂੰ ਬਹੁਤ ਸੱਮਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਅੱਪਰਾ ਦੀ ਡਿਸਪੈਂਸਰੀ ਸ਼ਹਿਰ ਦੀ ਸੰਘਣੀ ਅਬਾਦੀ ਵਿੱਚ ਸਥਿਤ ਹੋਣ ਕਰਕੇ ਇਥੋਂ ਦੇ ਵਸਨੀਕਾਂ ਨੂੰ ਵੀ ਕਾਫੀ ਮੁਸ਼ਕਿਲ ਆਉਂਦੀ ਸੀ ਕਿਉਂ ਕਿ ਨਸ਼ੇ ਦੀ ਗੋਲੀ ਲੈਣ ਆਏ ਨਸ਼ੇੜੀ ਕਈ ਵਾਰੀ ਆਪਿਸ ਵਿੱਚ ਵੀ ਲੜ ਪੈਂਦੇ ਸੀ ਅਤੇ ਇੱਕ ਦੂਜੇ ਨੂੰ ਬਹੁਤ ਗਾਲੀ ਗਲੋਚ ਕਰਦੇ ਸਨ ਜਿਸ ਕਰਕੇ ਆਮ ਸਹਿਰੀ ਦਾ ਘਰੋਂ ਨਿੱਕਲਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਹੁਣ ਉਹ ਓਟ ਸੈਂਟਰ ਪਿੰਡ ਵਿੱਚੋਂ ਬਾਹਰ ਲਿਆਂਦਾ ਗਿਆ ਹੈ। ਹੁਣ ਇਹ ਸੈਂਟਰ ਨੇੜੇ ਪੁਲਿਸ ਚੌਂਕੀ ਸ਼ਮਸ਼ਾਨ ਘਾਟ ਰੋਡ ਤੇ ਸਥਾਪਿਤ ਕਰ ਦਿੱਤਾ ਗਿਆ ਹੈ । ਸਰਪੰਚ ਵਿਨੈ ਕੁਮਾਰ ਅੱਪਰਾ ਨੇ ਕਿਹਾ ਅਸੀਂ ਪੂਰੀ ਪੰਚਾਇਤ ਵਲੋਂ ਪਿੰਡ ਦੇ ਉੱਘੇ ਸਮਾਜ ਸੇਵੀ ਸ੍ਰੀ ਰੂਪਨ ਘਈ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨਾਂ ਨੇ ਇਸ ਸੈਂਟਰ ਵਿੱਚ ਲੋੜੀਂਦਾ ਸਮਾਨ ਮੁਹਈਆ ਕਰਵਾਇਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.