ਪੁਲੀਸ ਚੌਂਕੀ ਟਾਂਗਰਾ ਨੇ ਖੇੜਾ ਫਾਰਮ ਹਾਊਸ ਪਿੰਡ ਮੁਛੱਲ ਗੁਦਾਮਾਂ ਵਿਚੋਂ ਕਣਕ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ

ਪੁਲੀਸ ਚੌਂਕੀ ਟਾਂਗਰਾ ਨੇ ਖੇੜਾ ਫਾਰਮ ਹਾਊਸ ਪਿੰਡ ਮੁਛੱਲ ਗੁਦਾਮਾਂ ਵਿਚੋਂ ਕਣਕ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ

ਟਾਂਗਰਾ – ਸੁਰਜੀਤ ਸਿੰਘ ਖਾਲਸਾ
ਪੁਲੀਸ ਚੌਂਕੀ ਟਾਂਗਰਾ ਨੇ ਗਸ਼ਤ ਦੌਰਾਨ ਬੀਤੇ ਦਿਨੀ ਗੋਦਾਮਾਂ ਵਿਚ ਕਣਕ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਏ ਐਸ ਆਈ ਸ੍ਰ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਗੋਦਾਮਾਂ ਵਿਚੋਂ ਕਣਕ ਚੋਰੀ ਕਰਨ ਵਾਲਿਆਂ ਵਿਰੁਧ ਮੁਕਦਮਾਂ ਦਰਜ ਕੀਤਾ ਗਿਆ ਸੀ ਜਿਸ ਜਾਂਚ ਪੜਤਾਲ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਸੀ ਪੁਲੀਸ ਨੂੰ ਗੁਪਤ ਇਤਲਾਹ ਮਿਲਣ ਤੇ ਪੁਲੀਸ ਨੇ ਪਿੰਡ ਮੁਛੱਲ ਦੇ ਮੋੜ ਜੀ ਟੀ ਰੋਡ ਤੇ ਇਕ ਮੋਟਰਸਾਈਕਲ ਨੰਬਰ ਪੀ ਬੀ 08 ਡੀ ਡੀ 2550 ਮਾਰਕਾ ਪੈਸ਼ਨ ਪਰੋ ਲਗਾ ਕੇ ਖੜੇ ਹਨ।ਪੁਲੀਸ ਨੂੰ ਵੇਖ ਕੇ ਖਿਸਕਣ ਲਗੇ ਸਨ ਪੁਲੀਸ ਪਾਰਟੀ ਨੇ ਤੁਰੰਤ ਕਾਬੂ ਕਰ ਲਿਆ।ਪੁਛ ਗਿਛ ਕਰਨ ਤੇ ਇੰਨਾਂ ਨੇ ਆਪਣੇ ਨਾਮ ਜੁਗਰਾਜ ਸਿੰਘ ੳਰਫ ਮੰਨਾ ਪੁਤਰ ਪਾਖਰ ਸਿੰਘ ਵਾਸੀ ਯੋਧਾਨਗਰੀ ਥਾਣਾ ਤਰਸਿਕਾ ਅੰਮ੍ਰਿਤਸਰ,ਜੱਜੀ ਪੁਤਰ ਚਰਨਦਾਸ ਵਾਸੀ ਅੰਨਗੜ ਨਜਦੀਕ ਪਟਰੌਲਪੰਪ ਅੰਮ੍ਰਿਤਸਰ,ਸਾਹਿਲ ਕੁਮਾਰ ਉਰਫ ਘੜੁਚ ਪੁਤਰ ਵਿਸ਼ਾਲ ਕੁਮਾਰ ਵਾਸੀ ਪੁਰਾਣੀ ਸਬਜੀ ਮੰਡੀ ਅਟਾਰੀ ਹਾਲ ਅੰਨ ਗੜ ਨਜਦੀਕ ਪਟਰੌਲਪੰਪ ਅੰਮ੍ਰਿਤਸਰ,ਨੂੰ ਮੁਕਦਮਾ ਨੰਬਰ 100 ਜੁਰਮ 305,331(4)ਬੀ ਐਨ ਐਸ ਤਹਿਤ ਦਰਜ ਕਰਕੇ ਅਗਲੇਰੀ ਬਣਦੀ ਕਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।ਇਸ ਸਮੇਂ ਪੁਲੀਸ ਪਾਰਟੀ ਏ ਐਸ ਆਈ ਹਜਾਰਾ ਸਿੰਘ,ਸੀ ਟੀ ਹਰਵਿੰਦਰ ਸਿੰਘ,ਸੀ ਟੀ ਰਫੀਕ ਮੁਹੰਮਦ,ਪੀ ਐਚ ਜੀ ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.