ਗੁਲਾਮ ਹੋ ਜਾਣਾ ਗੁਲਾਮੀ ਨਹੀਂ ਹੁੰਦੀ, ਗੁਲਾਮੀ ਨੂੰ ਕਬੂਲ ਕਰ ਲੈਣਾ ਗੁਲਾਮੀ ਹੁੰਦੀ ਹੈ

ਗੁਲਾਮ ਹੋ ਜਾਣਾ ਗੁਲਾਮੀ ਨਹੀਂ ਹੁੰਦੀ, ਗੁਲਾਮੀ ਨੂੰ ਕਬੂਲ ਕਰ ਲੈਣਾ ਗੁਲਾਮੀ ਹੁੰਦੀ ਹੈ
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਗੁਲਾਮ ਹੋ ਜਾਣਾ ਗੁਲਾਮੀ ਨਹੀਂ ਹੁੰਦੀ, ਗੁਲਾਮੀ ਨੂੰ ਕਬੂਲ ਕਰ ਲੈਣਾ ਗੁਲਾਮੀ ਹੁੰਦੀ ਹੈ
ਸੰਨ 1839 ਵਿੱਚ ਸਰਕਾਰ ਏ ਖਾਲਸਾ , ਖਾਲਸਾ ਰਾਜ ਦੇ ਸਰਬਰਾਹ ਸ਼ੇਰ ਏ ਪੰਜਾਬ ਮਹਾਂਬਲੀ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰਦੇ ਹਨ ਜਿਹਨਾਂ ਨੇ ਬੜੀ ਹੀ ਸੂਝਬੂਝ ਬੜੀ ਹੀ ਸਿਆਣਪ ਬੜੇ ਹੀ ਠਰੰਮੇ ਨਾਲ ਬਾਰਾਂ ਮਿਸਲਾਂ ਨੂੰ ਇਕੱਠਿਆਂ ਕਰਕੇ 1799 ਵਿੱਚ ਇੱਕ ਬੜਾ ਹੀ ਸ਼ਕਤੀਸ਼ਾਲੀ ਬੜਾ ਹੀ ਵਿਸ਼ਾਲ ਖਾਲਸਾ ਰਾਜ ਸਥਾਪਤ ਕੀਤਾ ਸੀ । ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਸਰਦਾਰ ਮਹਾਂ ਸਿੰਘ ਜੀ ਅਤੇ ਬਾਬਾ ਸਰਦਾਰ ਚੜ੍ਹਤ ਸਿੰਘ ਜੀ ਵੀ ਬੜੇ ਯੋਧੇ ਮਹਾਂਬਲੀ ਸਨ । ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਾਲਸਾ ਰਾਜ ਵਿੱਚ ਅੰਗਰੇਜ਼ ਮੁਸਲਮਾਨ ਹਿੰਦੂ ਜਾਣੀ ਹਰ ਧਰਮ ਦੇ ਲੋਕ ਮੰਤਰੀ ਸੰਤਰੀ ਸਲਾਹਕਾਰ ਸਿਪਾਹੀ ਅਤੇ ਫੌਜੀ ਸਨ । ਮਹਾਰਾਜਾ ਰਣਜੀਤ ਸਿੰਘ ਜੀ ਨੇ ਗੁਰੂ ਜੀ ਦੀ ਕਿਰਪਾ ਅਤੇ ਆਪਣੇ ਬਲਬੂਤੇ ਨਾਲ ਖਾਲਸਾ ਰਾਜ ਨੂੰ ਕਾਫੀ ਮਜ਼ਬੂਤ ਅਤੇ ਵਿਸ਼ਾਲ ਬਣਾ ਦਿੱਤਾ ਸੀ । ਉੱਸ ਖਾਲਸਾ ਰਾਜ ਨੂੰ ਦੁਨੀਆਂ ਭਰ ਦੇ ਦੇਸ਼ਾਂ ਦੇ ਇਤਿਹਾਸਕਾਰ ਹੁਣ ਤੱਕ ਦਾ ਸਭ ਤੋਂ ਵਧੀਆ ਅਤੇ ਸ਼ਕਤੀਸ਼ਾਲੀ ਰਾਜ ਮੰਨਦੇ ਹਨ , ਜਿਸ ਵਿੱਚ ਹਰ ਵਰਗ ਦੇ ਲੋਕ ਖੁਸ਼ ਸਨ । ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਊਂਦੇ ਜੀਅ ਅੰਗਰੇਜ਼ਾਂ ਦੀ ਜੁਰਅੱਤ ਨਹੀਂ ਸੀ ਪਈ ਕੇ ਉੱਹ ਦੇਸ਼ ਪੰਜਾਬ ਦੀ ਧਰਤੀ ਉੱਪਰ ਪੈਰ ਵੀ ਰੱਖ ਸਕਦੇ । ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਦੀ ਖਬਰ ਸੁਣ ਕੇ ਅੰਗਰੇਜ ਬਾਗੋ ਬਾਗ ਹੋ ਗਏ ਸਨ । ਯਮਨਾ ਤੋਂ ਪਰੇ ਖੁਸ਼ੀਆਂ ਮਨਾਈਆਂ ਗਈਆਂ ਕਿ ਹੁਣ ਅਸੀਂ ਦੇਸ਼ ਪੰਜਾਬ ਨੂੰ ਵੀ ਆਪਣੇ ਅਧੀਨ ਕਰ ਲਵਾਂਗੇ, ਇਹ ਸੋਚ ਸੀ ਅੰਗਰੇਜ਼ਾਂ ਦੀ । ਮਹਾਰਾਜਾ ਰਣਜੀਤ ਸਿੰਘ ਜੀ ਦਾ ਐਨਾ ਡਰ ਐਨਾ ਤਹਿਲਕਾ ਐਨਾ ਖੌਫ ਸੀ ਅੰਗਰੇਜ਼ਾਂ ਅੰਦਰ ਕਿ ਉੱਹ ਪੰਜਾਬ ਉੱਤੇ ਕਾਬਜ਼ ਹੋਣ ਵਾਰੇ ਸੋਚ ਵੀ ਨਹੀਂ ਸਕਦੇ ਸਨ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ । 1839 ਤੋਂ 1849 ਤੱਕ ਸਿੱਖ ਫੌਜਾਂ ਬਿਨਾਂ ਜਰਨੈਲ ਤੋਂ ਵੀ ਅਗਰੇਜਾਂ ਨਾਲ ਲੜਦੀਆਂ ਰਹੀਆਂ । ਪਰ ਅੱਜ ਦੀ ਤਰ੍ਹਾਂ ਓਸ ਸਮੇਂ ਵੀ ਧਿਆਨ ਸਿੰਘ ਗੁਲਾਬ ਸਿੰਘ ਹੀਰਾ ਸਿੰਘ ਆਦਿ ਡੋਗਰਿਆਂ ਅਤੇ ਲਾਲ ਸਿੰਘ ਵਰਗੇ ਬਰਾਹਮਣਾਂ ਦੀਆਂ ਗਦਾਰੀਆਂ ਕਾਰਨ ਸਿੱਖ ਅਤੇ ਪੰਜਾਬ ਫੇਰ ਗੁਲਾਮ ਹੋ ਗਏ ਸਨ ਅਤੇ ਸੰਨ 1849 ਵਿੱਚ ਅੰਗਰੇਜ਼ਾਂ ਨੇ ਲਹੌਰ ਦੇ ਸ਼ਾਹੀ ਕਿਲੇ ਉੱਪਰ ਯੂਨੀਅਨ ਜੈਕ ਦਾ ਝੰਡਾ ਝੁਲਾ ਦਿੱਤਾ ਸੀ ਅਤੇ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ । ਸਿੱਖਾਂ ਸਮੇਤ ਸਾਰੀਆਂ ਭਾਰਤੀ ਕੌਮਾਂ ਨੇ ਰਲ ਕੇ 1947 ਵਿੱਚ ਅੰਗਰੇਜ਼ਾਂ ਨੂੰ ਤਾਂ ਹਿੰਦੋਸਤਾਨ ਵਿੱਚੋਂ ਭਜਾ ਦਿੱਤਾ ਪਰ ਸਿੱਖ ਲੀਡਰਸ਼ਿਪ ਨਾਲ ਵਿਸ਼ਵਾਸਘਾਤ ਹੋ ਗਿਆ ਅਤੇ ਸਿੱਖ ਆਜ਼ਾਦ ਹੋਣ ਦੀ ਜਗ੍ਹਾ ਇੱਕ ਵਾਰ ਫੇਰ ਅਕ੍ਰਿਤਘਣ ਅਹਿਸਾਨਫਰਾਮੋਸ਼ ਪੱਥਰ ਦਿਲ ਬੇਈਮਾਨ ਧੋਖੇਬਾਜ਼ ਦਗ਼ੇਬਾਜ਼ ਮੂੰਹ ਮੇਂ ਰਾਮ ਰਾਮ ਬਗਲ ਮੇਂ ਖੰਜਰ ਵਾਲੇ ਬਰਾਹਮਣ ਦੇ ਹਿੰਦੂ ਦੇ ਗੁਲਾਮ ਹੋ ਗਏ । ਸੰਨ 1857 ਵਿੱਚ ਹੀ ਸਿੱਖਾਂ ਨੇ ਆਪਣਾ ਖਾਲਸਾ ਰਾਜ ਦੁਬਾਰਾ ਸਥਾਪਿਤ ਕਰਨ ਲਈ ਆਜ਼ਾਦ ਹੋਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਸਨ । ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਭਜਾਉਣ ਲਈ ਸਿੱਖ ਪੂਰੀ ਤਨਦੇਹੀ ਨਾਲ ਲੜੇ ਸ਼ਹੀਦੀਆਂ ਦਿੱਤੀਆਂ ਕਾਲੇ ਪਾਣੀ ਗਏ ਫਾਂਸੀਆਂ ਤੇ ਚੜ੍ਹੇ ਹਿੱਕਾਂ ਵਿੱਚ ਗੋਲੀਆਂ ਖਾਧੀਆਂ ਤੋਪਾਂ ਦੇ ਗੋਲਿਆਂ ਨਾਲ ਵੀ ਉੱਡਾਏ ਗਏ ਪਰ ਸਾਰੀ ਕੀਤੀ ਕਰਾਈ ਦਾ ਫਾਇਦਾ ਬਰਾਹਮਣ ਜੀ ਲੈ ਗਏ ਅਤੇ ਰਾਜਭਾਗ ਦੇ ਮਾਲਕ ਬਣਕੇ ਸਿੱਖਾਂ ਨੂੰ ਹੀ ਅੱਖਾਂ ਵਿਖਾਉਣ ਲੱਗ ਪਏ ਅਤੇ ਸਿੱਖਾਂ ਉੱਪਰ ਹੀ ਜ਼ੁਲਮ ਕਰਨ ਲਗ ਪਏ । ਹਜ਼ਾਰਾਂ ਸਾਲ ਗੁਲਾਮ ਰਹਿਣ ਕਰਕੇ ਗੁਲਾਮੀ ਹਿੰਦੋਸਤਾਨੀਆਂ ਦੇ ਭਾਰਤੀਆਂ ਦੇ ਇੰਡੀਅਨਾਂ ਦੇ ਹੱਡਾਂ ਵਿੱਚ ਹੀ ਰਚ ਗਈ ਹੈ ਜਿਸ ਵਿੱਚ ਸਾਡੇ ਕਈ ਸਿੱਖ ਭਰਾ ਵੀ ਆਉਂਦੇ ਹਨ । ਅੱਜ ਖਾਲਿਸਤਾਨ ਦੀ ਗੱਲ ਸਿੱਖਾਂ ਦੀ ਆਜ਼ਾਦੀ ਦੀ ਗੱਲ ਸਿੱਖਾਂ ਉੱਪਰ ਹੋਏ ਅਣਮਨੁੱਖੀ ਜੁਲਮਾਂ ਦੀ ਗੱਲ ਹਿੰਦੋਸਤਾਨ ਦੀਆਂ ਹੱਦਾਂ ਟੱਪ ਕੇ ਪੂਰੇ ਸੰਸਾਰ ਦੇ ਵਿੱਚੋਂ ਦੀ ਹੋ ਕੇ ਯੂਨਾਈਟਿਡ ਨੇਸ਼ਨ ਓਰਗੇਨਾਈਜੇਸ਼ਨ ਭਾਵ ਯੂ ਐਨ ਓ ਤੱਕ ਵੀ ਪਹੁੰਚ ਗਈ ਹੈ , ਪਰ ਗੁਲਾਮੀ ਦੇ ਮਰੀਦ ਹੀ ਹੋ ਚੁੱਕੇ ਸਿੱਖ , ਜਿਨ੍ਹਾਂ ਦੇ ਹੱਡਾਂ ਨੂੰ ਤਾਂ ਛਡੋ ਖੂਨ ਨੂੰ ਵੀ ਛੱਡੋ ਉੱਹਨਾਂ ਸਿੱਖਾਂ ਦੇ ਤਾਂ ਅੰਤਰ ਆਤਮਾ ਵਿੱਚ ਵੀ ਗੁਲਾਮੀ ਵੜ ਗਈ ਲੱਗਦੀ ਹੈ । ਬਾਕੀ ਭਾਈ ਗਲਤੀ ਸਿੱਖ ਲੀਡਰਸ਼ਿਪ ਅਤੇ ਸਾਰੇ ਹੀ ਪਰਚਾਰਕ ਲਾਣੇ ਦੀ ਵੀ ਹੈ , ਉੱਹ ਭਾਵੇਂ ਰਾਗੀ ਹੋਣ ਢਾਡੀ ਹੋਣ ਗਾਉਣ ਵਾਲੇ ਹੋਣ ਲੇਖਕ ਹੋਣ ਬੁੱਧੀਜੀਵੀ ਹੋਣ ਸਾਧ ਬਾਬੇ ਹੋਣ ਡੇਰੇ ਹੋਣ ਟਕਸਾਲਾਂ ਹੋਣ ਨਿਹੰਗ ਜਥੇਬੰਦੀਆਂ ਹੋਣ । ਕੁੱਝ ਇੱਕ ਸੰਸਥਾਵਾਂ ਪ੍ਰਚਾਰਕਾਂ ਲਿਖਾਰੀਆਂ ਬੁੱਧੀਜੀਵੀਆਂ ਤੋਂ ਬਿਨਾਂ ਬਾਕੀ ਸਭ ਰੋਟੀਆਂ ਕਾਰਨ ਪੂਰੇ ਤਾਲ ਹੀ ਹਨ । ਗੁਰਦੁਆਰਿਆਂ ਦੀਆਂ ਕਮੇਟੀਆਂ ਕਿਸੇ ਨੂੰ ਖਾਲਿਸਤਾਨ ਦੀ ਗੱਲ ਨਹੀਂ ਕਰਨ ਦਿੰਦੀਆਂ, ਕੁੱਝ ਕੁ ਹਨ ਪੰਜ ਦਸ ਪ੍ਰਤੀਸ਼ਤ, ਬਾਕੀ ਸਭ ਚਮੜਾ ਅਤੇ ਦਮੜਾ ਬਚਾਊ ਮਹਿਕਮਾ ਹੀ ਹੈ । ਵਿਦੇਸ਼ਾਂ ਵਿੱਚ ਤਾਂ ਰੌਲਾ ਪੈ ਰਿਹਾ ਪੂਰੇ ਧੜੱਲੇ ਨਾਲ ਖਾਲਿਸਤਾਨ ਦਾ , ਰੈਫਰੈਂਡਮ ਹੋ ਰਹੇ ਹਨ , ਡਿਬੇਟਾਂ ਹੋ ਰਹੀਆਂ ਹਨ , ਨਕਸ਼ੇ ਅੰਬੈਸੀਆਂ ਕਰੰਸੀ ਪਾਸਪੋਰਟਾਂ ਤੱਕ ਬਣ ਰਹੇ ਹਨ ਪਰ ਪੰਜਾਬ ਅਤੇ ਭਾਰਤ ਵਿੱਚ ਰਹਿਣ ਵਾਲੀ ਬਹੁਗਿਣਤੀ ਸਿੱਖ ਵੱਸੋਂ ਡਰੀ ਹੋਈ ਵੀ ਅਤੇ ਸਹਿਮੀ ਹੋਈ ਵੀ ਹੈ । ਪਹਿਲਾਂ ਨਾਲੋਂ ਤਾਂ ਕਾਫੀ ਫ਼ਰਕ ਪਿਆ ਹੈ ਪਰ ਹਾਲੇ ਵੀ ਘੱਟ ਹੈ । ਜਿੰਨਾ ਚਿਰ ਸਿੱਖਾਂ ਦੇ ਬੱਚੇ ਬੱਚੇ ਦੇ ਮੂੰਹ ਦਿਲ ਦਿਮਾਗ਼ ਅੰਤਰ ਆਤਮਾ ਵਿੱਚ ਆਜਾਦੀ ਖਾਲਿਸਤਾਨ ਖਾਲਸਾ ਰਾਜ ਨਹੀਂ ਵੱਸ ਜਾਂਦਾ ਓਨਾ ਚਿਰ ਗੱਲ ਬਣਨੀ ਹੀ ਨਹੀਂ । ਏਸ ਕਾਰਜ ਲਈ ਬੜੀ ਮਿਹਨਤ ਦੀ ਲੋੜ ਹੈ ਹਾਲੇ । ਬਾਕੀ ਹਿੰਦੋਸਤਾਨ ਦੀ ਬਿੱਲੀ ਥੈਲਿਉਂ ਬਾਹਰ ਆ ਚੁੱਕੀ ਹੈ । ਇਹਨਾਂ ਦੀ ਫਾਸ਼ੀਵਾਦੀ ਨੀਤੀ ਦੁਨੀਆਂ ਦੀ ਸਮਝ ਵਿੱਚ ਆ ਗਈ ਹੈ । ਸਾਰੀਆਂ ਘੱਟ ਗਿਣਤੀ ਕੌਮਾਂ ਉੱਪਰ ਹਿੰਦੋਸਤਾਨ ਵਲੋਂ ਕੀਤੇ ਜੁਲਮਾਂ ਦਾ ਭਾਂਡਾ ਚੌਰਾਹੇ ਵਿੱਚ ਭੱਜ ਚੁੱਕਾ ਹੈ । ਜਿਹੜੇ ਕਈ ਸਾਨੂੰ ਵੀ ਮੱਤਾਂ ਦਿੰਦੇ ਹਨ ਕਿ ਵਿਦੇਸ਼ਾਂ ਨਾਲੋਂ ਪੰਜਾਬ ਆ ਕੇ ਰੌਲਾ ਪਾਓ ਖਾਲਿਸਤਾਨ ਦਾ , ਉੱਹ ਭਾਈ ਤੁਸੀਂ ਤਾਂ ਪੰਜਾਬ ਵਿੱਚ ਹੀ ਬੈਠੇ ਹੋ , ਕਰੋ ਕੁੱਝ ? ਜਿਹੜਾ ਹਿੰਦੋਸਤਾਨ ਦੀ ਨੀਂਦ ਹਰਾਮ ਹੋਵੇ । ਅਸੀਂ ਤਾਂ ਬਾਹਰ ਬੈਠ ਕੇ ਵੀ ਕੀਤੀ ਹੋਈ ਹੈ । ਇੱਕ ਭੇਜਿਆ ਸੀ ਦੁਬਈ ਤੋਂ ਓਸ ਨੂੰ ਹੀ ਛੁਡਾ ਲਓ , ਬੰਦੀ ਸਿੰਘ ਹੀ ਛੁਡਾ ਲਓ । ਕੁੱਝ ਵੀ ਨਹੀਂ ਕਰ ਸਕਦੇ ਤਾਂ ਭਈਏ ਹੀ ਭਜਾ ਦਿਓ । ਅੱਜ ਗਾਂਧੀ ਦਾ ਜਨਮ ਦਿਨ ਹੈ , ਓਸ ਗਾਂਧੀ ਨੇ ਅਫਰੀਕਾ ਵਿੱਚ ਬੈਠੇ ਨੇ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਸ਼ੁਰੂ ਕੀਤੀ ਸੀ । ਗਦਰੀ ਬਾਬੇ ਵੀ ਵਿਦੇਸ਼ਾਂ ਵਿੱਚੋਂ ਹੀ ਆਏ ਸਨ । ਭਾਈ ਤਲਵਿੰਦਰ ਸਿੰਘ ਵਰਗੇ ਹੋਰ ਵੀ ਕਈ ਖਾੜਕੂ ਵਿਦੇਸ਼ਾਂ ਵਿੱਚੋਂ ਆ ਕੇ ਹੀ ਜਾਮ ਏ ਸ਼ਹਾਦਤ ਪੀ ਗਏ ਸਨ । ਹੁਣ ਡਰਨ ਘਬਰਾਉਣ ਦਾ ਸਮਾਂ ਨਹੀਂ ਹੈ । ਮਾਰਨਾ ਅਗਲਿਆਂ ਨੇ ਘਰ ਬੈਠਿਆਂ ਨੂੰ ਵੀ ਓਨਾ ਹੀ ਹੈ ਜਿਨ੍ਹਾਂ ਲੜਾਈ ਲੜਨ ਵਾਲਿਆਂ ਨੂੰ ਹੈ । ਇਹ ਹੁਣ ਤੁਸੀਂ ਸਾਰੇ ਜਾਣੇ ਸੋਚ ਲਿਓ ਕਿ ਮੈਦਾਨੇ ਜੰਗ ਵਿੱਚ ਜੂਝ ਕੇ ਮਰਨਾ ਹੈ ਜਾਂ ਘਰਾਂ ਵਿੱਚ ਬੈਠ ਕੇ ਹੀ ਕੁੱਟ ਖਾਣੀ ਹੈ । ਹੁਣ ਥਾਲ਼ੀ ਵਿੱਚ ਪਰੋਸ ਕੇ ਤਾਂ ਖਾਲਿਸਤਾਨ ਮਿਲਣਾ ਨਹੀਂ, ਉੱਹ ਸਮਾਂ ਲੰਘ ਗਿਆ 1947 ਵਿੱਚ, ਹੁਣ ਤਾਂ ਉੱਹੀ ਹਾਲਾਤ ਬਣਨਗੇ ਤੇ ਘੱਲੂਘਾਰਾ ਹੀ ਹੋਵੇਗਾ ਲੱਗਦਾ । ਬਾਕੀ ਭਾਈ ਸਮਾਂ ਨਜਦੀਕ ਹੀ ਹੈ , ਸਾਡਾ ਚੌਂਕੀਦਾਰਾਂ ਦਾ ਕੰਮ ਹੈ ਹੋਕਾ ਦੇਣਾ, ਬਾਕੀ ਮਰਜ਼ੀ ਤੁਹਡੀ ਸਭ ਦੀ ਹੈ। ਜਿਹੜੇ ਏਸ ਖਾਲਿਸਤਾਨ ਦੇ ਰਸਤੇ ਤੁਰੇ ਹੋਏ ਹਨ ਉੱਹ ਕਾਰਜਾਂ ਵਿੱਚ ਤੇਜ਼ੀ ਲਿਆਓ , ਜਿਹੜੇ ਹਾਲੇ ਸੋਚਾਂ ਹੀ ਸੋਚਦੇ ਹਨ ਉੱਹ ਤਿਆਰੀਆਂ ਕਰੋ । ਪਹਿਲਾਂ ਖਾਲਸੇ ਬਣੋ ਅੰਮ੍ਰਿਤ ਛਕੋ ਤਿਆਰ ਬਰ ਤਿਆਰ ਹੋਵੋ , ਵਹਿਮਾਂ ਭਰਮਾਂ ਅਤੇ ਸਰਕਾਰਾਂ ਦੀਆਂ ਚਾਲਾਂ ਤੋਂ ਵੀ ਬਚੋ । ਫੇਰ ਗੁਰੂ ਸਾਹਿਬ ਜੀ ਕਿਰਪਾ ਦਰਿਸ਼ਟੀ ਕਰਨਗੇ । ਦੁਨੀਆਂ ਚੰਦਰਮਾ ਤੋਂ ਟੱਪ ਕੇ ਮੰਗਲ ਗ੍ਰਹਿ ਅਤੇ ਅੱਗੇ ਜੁਪੀਟਰ ਤੱਕ ਪਹੁੰਚ ਚੱਲੀ ਹੈ , ਤੇ ਸਿੱਖ ਹਾਲੇ ਗਲ੍ਹੀਆਂ ਨਾਲੀਆਂ ਅਤੇ ਮਰਯਾਦਾਵਾਂ ਵਿੱਚ ਹੀ ਉੱਲਝੇ ਹੋਏ ਹਨ । ਸਾਡੇ ਤਾਂ ਪਕੌੜੇ ਲੰਗਰ ਗਰੰਥੀਆਂ ਕਮੇਟੀਆਂ ਪ੍ਰਧਾਨਗੀਆਂ ਜਥੇਬੰਦੀਆਂ ਚੌਧਰਾਂ ਦੇ ਮਸਲੇ ਹੀ ਹਾਲੇ ਸੂਤ ਨਹੀਂ ਆਉਂਦੇ, ਦੇਸ਼ ਬਣਾਉਣੇ, ਦੇਸ਼ ਚਲਾਉਣੇ , ਰਾਜ ਕਰਨੇ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਵੀਰੋ , ਖਾਲਸਾ ਜੀ , ਸੰਗਤ ਜੀ , ਸਿੱਖੋਆਪਣੇ ਬੱਚਿਆਂ ਨੂੰ ਉੱਚੇਰੀ ਵਿੱਦਿਆ ਦਿਵਾਓ , ਡਾਕਟਰ ਵਕੀਲ ਜੱਜ ਪਾਇਲਟ ਸਾਇੰਸਦਾਨ ਰਾਜਨੀਤੀ ਦੇ ਮਾਹਿਰ ਆਈ ਪੀ ਐਸ ਪੀ ਸੀ ਐਸ ਸਭ ਕੁੱਝ ਬਣਾਓ ਅਰਥਸ਼ਾਸਤਰੀ ਬਣਾਓ ਭਾਈ । ਕਿਰਪਾ ਕਰੀਏ ਹੁਣ ਆਪਾਂ ਸਾਰੇ ਜਾਣੇ ਆਪਣੇ ਆਪ ਉੱਪਰ ਹੀ । ਐਥੇ ਕਿਸੇ ਨੇ ਨੀ ਆਉਣਾ ਇਹ ਗੱਲਾਂ ਸਮਝਾਉਣ। ਹੁਣ ਇਹ ਨਾ ਸੋਚੋ ਕਿ ਫਲਾਣਾ ਕੀ ਕਰ ਰਿਹਾ ਹੈ , ਹੁਣ ਤਾਂ ਇਹ ਹੀ ਸੋਚੋ ਕਿ ਮੈਂ ਧਰਮ ਲਈ ਅਤੇ ਆਜ਼ਾਦੀ ਲਈ ਕੀ ਕਰ ਰਿਹਾ ਹਾਂ । ਠੀਕ ਭਾਈ ਜੀ , ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ , ਘੜੀ ਦੀ ਸੂਈ ਸੌਣ ਦਾ ਇਸ਼ਾਰਾ ਕਰ ਹੀ ਹੈ , ਜਿਊਂਦੇ ਰਹੇ ਤਾਂ ਫੇਰ ਅਗਲੇ ਲੇਖ ਵਿੱਚ ਸਹੀ।
ਹਰਪ੍ਰੀਤ ਸਿੰਘ ਪੰਮਾ (ਅਸਟਰੀਆ)

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.