ਸ਼ਹੀਦਾਂ ਦਾ ਬਦਲਾ , ਗੁਰਬਚਨੇ ਦਾ ਸ਼ੋਧਾ

ਸ਼ਹੀਦਾਂ ਦਾ ਬਦਲਾ , ਗੁਰਬਚਨੇ ਦਾ ਸ਼ੋਧਾ

ਭਾਰਤ ਸਰਕਾਰ ਦਿੱਲੀ ਦਰਬਾਰ ਦੇ ਪਾਲਤੂ ਨਕਲੀ ਨਿਰੰਕਾਰੀ ਨਰਕਧਾਰੀ ਗੁਰਬਚਨੇ ਵੱਲੋਂ 13 ਅਪ੍ਰੈਲ 1978 ਨੂੰ ਖਾਲਸੇ ਦੇ ਜਨਮ ਦਿਹਾੜੇ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਧਰਮ ਵਿਰੁੱਧ ਸਿੱਖ ਪ੍ਰੰਪਰਾਵਾਂ ਦੀ ਨਿੰਦਿਆਂ, ਸਿੱਖ ਧਰਮ ਦਾ ਮਖੌਲ ਉਡਾਉਂਦਿਆਂ ਕੂੜ ਕੁਸੱਤ ਦਾ ਆਪਣਾ ਬੀ-ਬਲਾਕ ਰੇਲਵੇ ਕਲੋਨੀ (ਜਿੱਥੇ ਹੁਣ ਗੁਰਦੁਆਰਾ ਸ਼ਹੀਦ ਗੰਜ ਸ਼ੁਸ਼ੋਭਿਤ ਹੈ) ਸਮਾਗਮ ਕੀਤਾ ਗਿਆ। ਪੰਜਾਬ ਵਿੱਚ ਅਖੌਤੀ ਪੰਥਕ ਪ੍ਰਕਾਸ਼ ਸਿੰਹੋਂ ਬਾਦਲ ਮੁੱਖ ਮੰਤਰੀ ਵੱਲੋਂ ਉਸ ਨੂੰ ਸਮਾਗਮ ਕਰਨ ਦੀ ਪੂਰੀ ਖੁੱਲ੍ਹ ਤੇ ਹਮਾਇਤ ਦਿੱਤੀ ਗਈ ਤੇ ਡੀ.ਸੀ. ਤੇ ਪੁਲਿਸ ਪ੍ਰਸ਼ਾਸਨ ਦੀ ਪੂਰੀ ਨਿਗਰਾਨੀ ਹੇਠ ਸੁਰੱਖਿਆ ਦਿੱਤੀ ਗਈ। ਜਿਸ ਤਹਿਤ ਅੰਮ੍ਰਿਤਸਰ ਵਿੱਚ ਗੁਰਬਚਨੇ ਨਰਕਧਾਰੀ ਨੂੰ ਜਲੂਸ ਵਿੱਚ ਦੇਹਧਾਰੀ ਗੁਰੂ ਵੱਲੋਂ ਪੇਸ਼ ਕੀਤਾ ਗਿਆ ਤੇ ਸਿੱਖ ਧਰਮ ਵਿਰੁੱਧ ਭੰਡੀ ਪ੍ਰਚਾਰ ਦਾ ਖੁੱਲ੍ਹਾ ਨੰਗਾ ਨਾਚ ਕੀਤਾ ਗਿਆ। ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵੱਲੋਂ ਸ਼ਾਂਤਮਈ ਰੋਸ ਪ੍ਰਗਟ ਕਰਦਿਆਂ ਨੂੰ ਨਰਕਧਾਰੀ ਦੇ ਗੁੰਡਾ ਬਿਗ੍ਰੇਡ ਵੱਲੋਂ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ ਤੇ ਛਵੀਆਂ ਗੰਡਾਸਿਆਂ ਨਾਲ ਸਿੰਘਾਂ ਦੇ ਟੋਟੇ ਕਰ ਕੇ ਸ਼ਹੀਦ ਕਰਕੇ ਦਰਸਾ ਦਿੱਤਾ ਕਿ ਪੰਜਾਬ ਦੀ ਸਰਕਾਰ ਦਾ ਉਸ ਨੂੰ ਕੋਈ ਡਰ ਨਹੀਂ, ਉਹ ਤਾਂ ਉਸ ਦੀ ਹੱਥ ਬੱਧੀ ਗੁਲਾਮ ਹੈ ਤੇ ਉਹ ਸਮੇਂ ਦਾ ਜੀਵਤ ਗੁਰੂ ਹੈ। ਤੇ ਉਸਦੇ ਅਨੁਆਈ-ਚੇਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਤੇ ਉਹ ਕੁਝ ਵੀ ਕਰਨ ਸਮਰਥ ਹੈ ਤੇ ਉਹ ਧਰਤੀ ਉੱਤੇ ਜੀਵਤ ਰੱਬ ਹੈ। ਵਾਕਿਆ ਹੀ ਇਸ ਦਾ ਬਾਦਲ ਸਰਕਾਰ ਨੇ ਨਰਕਧਾਰੀ ਦੀ ਵਫਾਦਾਰੀ ਦਾ ਸਬੂਤ ਦੇਦਿੰਆਂ 16 ਸਿੰਘਾਂ ਦੇ ਕਤਲ (ਸ਼ਹੀਦੀ) ਅਤੇ 150 ਸਿੰਘਾਂ ਦੇ ਜ਼ਖਮੀ ਲਹੂ ਲੁਹਾਣ ਹੋਣ ਦੇ ਬਾਵਜੂਦ ਪੁਲਿਸ ਸੁਰੱਖਿਆ ਦੇ ਕੇ ਹਰਿਆਣਾ ਦੀ ਹੱਦ ਤਕ ਸੁਰੱਖਿਅਤ ਪੰਜਾਬ ਵਿੱਚੋਂ ਦਿੱਲੀ ਪਹੁੰਚਾਇਆ। ਉਸ ਨੂੰ ਏਨਾ ਕੁਝ ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਕਰਨ ਦੀ ਲੋੜ ਨਾ ਸਮਝੀ। 
ਇਸ ਤੋਂ ਵੱਧ ਸਿੱਖੀ ਨਾਲ਼ ਅਖੌਤੀ ਪੰਥਕ ਅਕਾਲੀ ਪ੍ਰਕਾਸ਼ ਬਾਦਲ ਦੀ ਬੇਵਫਾਈ, ਬੇਸ਼ਰਮੀ ਤੇ ਗ਼ੱਦਾਰੀ ਦੀ ਕੀ ਮਸਾਲ ਹੋ ਸਕਦੀ ਸੀ। ਨਰਕਧਾਰੀ ਗੁਰਬਚਨੇ ਵੱਲੋਂ 13 ਅਪ੍ਰੈਲ 1978 ਦੇ ਅੰਮ੍ਰਿਤਸਰ ਵਾਪਰੇ ਖੂਨੀ ਸਾਕੇ ਤੋਂ ਬਾਅਦ ਸਿੱਖ ਕੌਮ ਨਰਕਧਾਰੀ ਵਿਰੁੱਧ ਗੁੱਸੇ ਅਤੇ ਰੋਹ ਭਰੀ ਲਹਿਰ ਉਪਜੀ। ਸਿੱਖ ਹਰ ਥਾਂ ਨਰਕਧਾਰੀ ਦਾ ਵਿਰੋਧ ਕਰਨ ਲੱਗੇ। ਕਾਹਨਪੁਰ ਵਿੱਚ ਵਿਰੋਧ ਕਰਨ ਲੱਗੇ। ਕਾਹਨਪੁਰ ਵਿੱਚ ਵਿਰੋਧ ਕਰ ਰਹੇ ਸਿੱਖਾਂ ਉੱਤੇ ਗੋਲੀ ਚਲਾ ਕੇ ਨਰਕਧਾਰੀ ਨੇ ਆਪਣੇ ਗੰਡਾਂ ਬਿਗਰੇਡ ਤੋਂ 17 ਸਿੰਘ ਸ਼ਹੀਦ ਕਰਵਾ ਦਿੱਤੇ। ਦਿੱਲੀ ਵਿੱਚ ਵਿਰੋਧ ਕਰ ਰਹੇ 3 ਸਿੰਘਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਇਸ ਉੱਤੇ ਚਲਦਿਆਂ ਭਾਈ ਅਵਤਾਰ ਸਿੰਘ ਦੁਰਗ ਨੇ ਨਰਕਧਾਰੀ ਦੀ ਕਾਰ ਨੂੰ ਟਰੱਕ ਨਾਲ ਟੱਕਰ ਮਾਰੀ। ਪਰ ਸ਼ੇਤਾਨ ਨਰਕਧਾਰੀ ਰਸਤੇ ਵਿੱਚ ਗੱਡੀ ਬਦਲ ਕੇ ਹੋਰ ਗੱਡੀ ਵਿੱਚ ਬੈਠ ਗਿਆ ਸੀ। ਜਿਸ ਕਰਕੇ ਟਰੱਕ ਦੀ ਟੱਕਰ ਮਾਰਨ ਵਾਲੀ ਗੱਡੀ ਵਿੱਚ ਸਵਾਰ ਨਰਕਧਾਰੀ ਦੀ ਇੱਕ ਚੇਲੀ ਦੀ ਮੌਤ ਹੋ ਗਈ।
ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਅਤੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਕਰਨ ਅੰਮ੍ਰਿਤਸਰ ਦੇ ਖੂਨੀ ਸਾਕੇ 16 ਸਿੰਘਾਂ ਦੀ ਸ਼ਹੀਦੀ (ਕਤਲਾਂ) ਦੇ ਕਾਤਲਾਂ ਦੇ ਕੇਸ ਅੰਮ੍ਰਿਤਸਰ ਤੋਂ ਕਰਨਾਲ ਹਰਿਆਣਾ ਦੀ ਅਦਾਲਤ ਵਿੱਚ ਤਬਦੀਲ ਕਰ ਦਿੱਤਾ ਗਿਆ। ਨਰਕਧਾਰੀ ਦੇ ਚੇਲਿਆਂ ਨੇ ਦੀਪਮਾਲਾ ਕਰਦਿਆਂ ਕਿਹਾ- ਸਿੱਖਾਂ ਦਾ ਗੁਰੁ ਹਰਿਗੋਬਿੰਦ ਸਾਹਿਬ 52 ਬੰਦੀ ਛਡਾ ਕੇ ਲਿਆਇਆ ਸੀ। ਸਾਡਾ ਸਤਿਗੁਰੂ ਗੁਰਬਚਨ 65 ਬੰਦੀ ਛਡਾ ਕੇ ਲਿਆ ਲਿਆਇਆ ਸੀ। ਤੇ ਇਸ ਫੈਸਲੇ ਵਿਰੁੱਧ ਸਿੱਖੀ ਦੇ ਅਕ੍ਰਿਤਘਣ ਪੰਜਾਬ ਦੇ ਮੁੱਖ ਮੰਤਰੀ ਨੇ ਅਪੀਲ ਵੀ ਹਾਈਕੋਰਟ ਵਿੱਚ ਨਾ ਪਾਈ ਤੇ ਜਾਣ-ਬੁੱਝ ਕੇ ਤਰੀਕ ਲੰਘਾ ਦਿੱਤੀ। ਆਖ਼ਰ ਦਮਦਮੀ ਟਕਸਾਲ ਦੇ ਮੁੱਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਰਹਿਣਮਾਈ ’ਚ ਭਾਈ ਰਣਜੀਤ ਸਿੰਘ ਰਾਮਗੜ੍ਹੀਆਂ ਜੋ ਨਰਕਧਾਰੀ ਦੇ ਬੰਗਲੇ ਭਵਨ ਵਿੱਚ ਜੋੜੀਆਂ ਲਾਉਣ ਦਾ ਮਿਸਤਰੀ ਦਾ ਕੰਮ ਕਰ ਰਿਹਾ ਸੀ ਤੇ ਉਸਦੇ ਸਾਥੀ ਭਾਈ ਕਾਬਲ ਸਿੰਘ ਮੱਲ ਕਟੋਰਾ (ਮਲੋਟ) ਅਤੇ ਸਹਿਯੋਗੀ ਮਿਸਤਰੀ ਗਿਆਨ ਸਿੰਘ ਰਈਆ ਅਤੇ ਦਿੱਲੀ ਦੇ ਗੱਤਕਾ ਮਾਸਟਰ ਗਿਆਨ ਸਿੰਘ ਦੇ ਯਤਨਾਂ ਸਦਕਾ। ਭਾਈ ਰਣਜੀਤ ਸਿੰਘ ਤੇ ਭਾਈ ਕਾਬਲ ਸਿੰਘ ਨੇ ਉਸਦੇ ਘਰ ਅੰਦਰ ਹੀ ਗੋਲੀਆਂ ਮਾਰ ਕੇ ਗੁਰਬਚਨੇ ਨਿਰੰਕਾਰੀ ਅਤੇ ਉਸਦੇ ਗੁੰਡਾ ਬਿਗ੍ਰੇਡ ਦੇ ਚੀਫ਼ ਕਮਾਂਡਰ ਪਰਤਾਪੇ ਨੂੰ ਗੋਲੀਆਂ ਮਾਰ ਕੇ ਧੁਰ ਦੀ ਟਿਕਟ ਦੇ ਕੇ ਨਰਕਧਾਮ ਪਹੁੰਚਾ ਦਿੱਤਾ ਤੇ ਸਿੰਘ ਮੌਕਾ ਵਾਰਦਾਤ ਤੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ। ਭਾਈ ਰਣਜੀਤ ਸਿੰਘ ਵੱਲੋਂ ਗ੍ਰਿਫ਼ਤਾਰੀ ਦੇਣ ਤੇ ਅਦਾਲਤ ਵੱਲੋਂ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਤੇ ਉਹ ਲੰਮਾ ਸਮਾਂ ਤਿਹਾੜ ਜੇਲ੍ਹ ਵਿੱਚ ਬੰਦ ਰਹੇ। ਜੇਲ੍ਹ ਦੌਰਾਨ ਹੀ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਰਿਹਾਈ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦਿਆਂ ਗੁਰਦੁਆਰਿਆਂ ਪ੍ਰਬੰਧ ਦੇ ਸੁਧਾਰ ਲਈ ਅਹਿਮ ਫੈਸਲੇ ਲਏ।
ਭਾਈ ਰਣਜੀਤ ਸਿੰਘ ਨੇ ਭਾਈ ਕਾਬਲ ਸਿੰਘ ਨੇ ਗਿਆਨ ਸਿੰਘ ਰਈਆ, ਗੱਤਕਾ ਮਾਸਟਰ ਗਿਆਨ ਸਿੰਘ ਦੇ ਯਤਨਾ ਸਦਕਾ ਸਿੰਘਾਂ ਨੇ ਨਕਲੀ ਨਿਰੰਕਾਰੀ ਗੁਰਬਚਨੇ ਨੂੰ ਸੋਧ ਕੇ ਸਿੰਘਾਂ ਦੀ ਸ਼ਹਾਦਤ, ਅਨੇਕਾਂ ਸਿੰਘਾਂ ਦੇ ਜ਼ਖ਼ਮੀ ਹੋਣ ਦਾ ਅਤੇ ਸਿੱਖਾਂ ਦੇ ਜ਼ਖ਼ਮੀ ਹੋਏ ਹਿਰਦਿਆਂ ਦਾ ਬਦਲਾ ਲੈ ਕੇ ਖਾਲਸਾਈ ਰਵਾਇਤਾਂ ਨੂੰ ਕਾਇਮ ਰੱਖਿਆ ਤੇ ਇਤਿਹਾਸ ਨੂੰ ਜਿੰਦਾ ਕਰਕੇ ਦ੍ਰਿੜ ਕਰਵਾ ਦਿੱਤਾ ਕਿ ਸਿੱਖੀ ਦੇ ਦੁਸ਼ਮਣਾਂ ਨੂੰ ਕਿਸੇ ਵੀ ਕੀਮਤਾਂ ਤੇ ਬਖਸ਼ਿਆਂ ਨਹੀਂ ਜਾਵੇਗਾ ਤੇ ਉਹਨਾਂ ਨੂੰ ਹਰ ਹੀਲੇ ਮੌਤ ਦੇ ਘਾਟ ਉਤਾਰਿਆ ਬਿਨਾਂ ਸਿੱਖਾਂ ਦਾ ਗੁਜਾਰਾ ਨਹੀਂ ਹੋਣਾ।
13 ਅਪ੍ਰੈਲ 1999 ਨੂੰ ਖਾਲਸਾ ਪੰਥ ਦੇ 300 ਸਾਲਾ ਮਨਾਏ ਜਾਣ ਸਮੇਂ ਬਾਦਲ ਦੀ ਹਮਾਇਤ ਬੀ.ਜੇ.ਪੀ. ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸਰਕਾਰ ਵੱਲੋਂ 200 ਕਰੋੜ ਰੁਪੈ ਦੇਣ ਦਾ ਐਲਾਨ ਕਰ ਦਿੱਤਾ। ਫਿਰ ਕੀ ਸੀ, ਪੈ ਗਿਆ ਦੋ ਲੀਡਰਾਂ ਵਿੱਚ ਕਾਟੋ ਕਲੇਸ਼। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਬਿਆਨਾਂ ਵਿੱਚ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਰਤ ਸਰਕਾਰ ਦਾ 200 ਕਰੋੜ ਮੇਰੇ ਹੱਥ ਵਿੱਚ ਆਵੇ। ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਹੋਂ ਬਾਦਲ ਕਹੇ ਕਿ ਵਾਜਪਾਈ ਸਾਹਿਬ ਨੂੰ ਮੈਂ ਕਹਿ ਕੇ ਐਲਾਨ ਕਰਵਾਇਆ ਉਹ ਪੰਜਾਬ ਸਰਕਾਰ ਸਮਾਗਮਾਂ ਵਿੱਚ ਖਰਚ ਕਰੇਗੀ। ਇਸ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਇਹ ਬਿਆਨ ਦਿੱਤਾ ਕਿ ਬਾਦਲ ਟੌਹੜਾ 13 ਅਪ੍ਰੈਲ 1999 ਤਕ ਇਸ ਸੰਬੰਧੀ ਕੋਈ ਵੀ ਬਿਆਨ ਨਹੀਂ ਦੇਣਗੇ। ਇਹ 200 ਕਰੋੜ ਬਾਅਦ ’ਚ ਫੈਸਲਾ ਕਰ ਲੈਣ। ਪ੍ਰਕਾਸ਼ ਸਿੰਹੋਂ ਬਾਦਲ ਸ਼੍ਰੋਮਣੀ ਕਮੇਟੀ ਦੀ ਆਪਣੇ ਹਮਾਇਤੀਆਂ ਦੀ ਐਗਜਟਿਵ ਕਮੇਟੀ ਮੀਟਿੰਗ ਬੁਲਾ ਕੇ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੀ ਪਦਵੀ ਤੋਂ ਲਾਹ ਦਿੱਤਾ। ਆਪਣਾ ਹੋਰ ਖਾਸਮਖਾਸ ਅਜੀਤ ਸਿੰਘ ਨਿਯੁਕਤ ਕਰ ਦਿੱਤਾ। ਪਰ ਸਿੱਖਾਂ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦਾ ਸਤਿਕਾਰ ਹੈ ਤੇ ਉਸਦੀ ਕੁਰਬਾਨੀ ਨੂੰ ਸਮੁੱਚਾ ਖਾਲਸਾ ਪੰਥ ਸਿਜਦਾ ਕਰਦਾ ਹੈ। 

            ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.