ਤਾਜਾ ਸਿੱਖ ਮਸਲਿਆਂ 'ਤੇ ਬਾਬਾ ਧੁੰਮਾਂ ਹੋਇਆ ਗੂੰਗਾ...
- ਅੰਤਰਰਾਸ਼ਟਰੀ
- 26 Jun, 2026 03:20 PM (Asia/Kolkata)
ਤਾਜ਼ਾ ਸਿੱਖ ਮਸਲਿਆਂ ਉੱਪਰ ਮੋਨ ਧਾਰ ਕੇ ਰੱਖਣਾ ਏਸ ਗੱਲ ਦਾ ਸੰਕੇਤ ਹੈ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਦਮਦਮੀ ਟਕਸਾਲ ਦਾ ਮੁੱਖੀ ਰਹਿਣ ਦਾ ਜੀਰੋ ਪ੍ਰਤੀਸ਼ਤ ਵੀ ਹੱਕਦਾਰ ਨਹੀਂ ਹੈ । ਪਿੱਛਲੇ ਕੁੱਝ ਹੀ ਦਿਨਾਂ ਵਿੱਚ ਹਿਮਾਚਲ ਯੂਪੀ ਅਤੇ ਉੱਤਰਾਖੰਡ ਵਿੱਚ ਸਿੱਖਾਂ ਉੱਪਰ ਹਮਲੇ ਹੋਏ ਹਨ ਜਿਨ੍ਹਾਂ ਦੇ ਹੱਕ ਵਿੱਚ ਪੰਜਾਬ ਭਾਰਤ ਅਤੇ ਵਿਦੇਸ਼ਾਂ ਵਿੱਚੋਂ ਵੀ ਆਵਾਜ਼ ਉੱਠੀ ਹੈ ਪਰ ਬਾਬਾ ਹਰਨਾਮ ਸਿੰਘ ਧੁੰਮਾਂ ਜੀ ਕਿਉਂ ਮੋਨ ਵਰਤ ਉੱਪਰ ਹਨ । ਪੌਣੇ ਭਾਰਤ ਵਿੱਚ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਪਾਰਟੀ ਬੀਜੇਪੀ ਅਤੇ ਆਰ ਐਸ ਐਸ ਦੀਆਂ ਸਰਕਾਰਾਂ ਹਨ , ਬਾਬਾ ਹਰਨਾਮ ਸਿੰਘ ਧੁੰਮਾਂ ਨੇ ਜਦੋਂ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਬੀਜੇਪੀ ਦੀ ਹਮਾਇਤ ਦਮਦਮੀ ਟਕਸਾਲ ਵਲੋਂ ਕੀਤੀ ਸੀ ਉਦੋਂ ਇਹ ਗੱਲ ਕਹੀ ਵੀ ਸੀ ਕਿ ਸਿੱਖ ਕਾਹਲੇ ਨਾ ਪੈਣ ਅਸੀਂ ਬੀਜੇਪੀ ਸਰਕਾਰ ਨਾਲ ਰਲ ਕੇ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਾਵਾਂਗੇ ।
ਝੋਟਿਆਂ ਦੇ ਘਰੋਂ ਲੱਸੀ ਲੱਭਣੀ , ਸ਼ੇਰ ਦੇ ਜੁਬਾਹੜੇ ਵਿੱਚੋਂ ਮਾਸ ਕੱਢਣਾ ਅਤੇ ਇੱਲਾਂ ( ਗਿਰਝਾਂ) ਦੇ ਆਲ੍ਹਣਿਆਂ ਵਿੱਚੋਂ ਮਾਸ ਲੱਭਣਾ ਮਹਾਂ ਬੇਵਕੂਫ਼ਾਂ ਦਾ ਕੰਮ ਹੁੰਦਾ ਹੈ । ਹੁਣ ਮਹਾਂਰਾਸ਼ਟ ਦੀ ਹੀ ਬੀ ਜੇ ਪੀ ਫੜ੍ਹਨਵੀਸ ਮੁੱਖ ਮੰਤਰੀ ਦੀ ਸਰਕਾਰ ਨੇ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਦੇ ਪਵਿੱਤਰ ਤਖਤ ਸਾਹਿਬ ਦੇ ਪ੍ਰਬੰਧਕੀ ਢਾਂਚੇ ਵਿੱਚ ਸੱਤਰ ਸਾਲ ਪੁਰਾਣਾ ਐਕਟ 1956 ਤੋੜ ਕੇ ਸਿੱਧੀ ਦਖਲ ਅੰਦਾਜੀ ਕਰਨ ਦੀ ਕੋਸ਼ਿਸ਼ ਕੀਤੀ ਹੈ । ਪੂਰੇ ਸੰਸਾਰ ਦੇ ਸਿੱਖਾਂ ਵਿੱਚ ਬੀਜੇਪੀ ਦੀ ਏਸ ਕਾਲੀ ਕਰਤੂਤ ਦਾ ਰੋਸ ਹੈ ਅਤੇ ਹਰ ਸਿੱਖ ਨੇ , ਧਾਰਮਿਕ ਅਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਬੀਜੇਪੀ ਦੀ ਏਸ ਕਾਲੀ ਕਰਤੂਤ ਦੀ ਨਿਖੇਧੀ ਕੀਤੀ ਹੈ ਪਰ ਮਜਾਲ ਆ ਕਿ ਬਾਬਾ ਹਰਨਾਮ ਸਿੰਘ ਧੁੰਮਾਂ ਦਾ ਜਾਂ ਉੱਸ ਦੀ ਚੰਡਾਲ ਚੌਕੜੀ ਦਾ ਮੂੰਹ ਏਸ ਮਸਲੇ ਉੱਤੇ ਖੁੱਲਿਆ ਹੋਵੇ
ਕਿਉਂਕਿ ਬਾਬਾ ਹਰਨਾਮ ਸਿੰਘ ਧੁੰਮਾਂ ਬੀਜੇਪੀ ਆਰ ਐਸ ਐਸ ਅਤੇ ਭਾਰਤੀ ਖੂੰਖਾਰ ਏਜੰਸੀਆਂ ਰਾਅ ਅਤੇ ਆਈ ਬੀ ਵਰਗੀਆਂ ਦਾ ਏਜੰਟ ਹੈ । ਬੜੀ ਹੀ ਸੋਚੀ ਸਮਝੀ ਸਾਜ਼ਿਸ਼ ਤਹਿਤ ਏਸ ਬਾਬੇ ਨੂੰ ਟਕਸਾਲ ਦਾ ਮੁੱਖੀ ਬਣਾਇਆ ਗਿਆ ਸੀ ਜਿਸ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸੋਚ ਨੂੰ ਅਤੇ ਦਮਦਮੀ ਟਕਸਾਲ ਨੂੰ ਰੋਲ ਕੇ ਰੱਖ ਦਿੱਤਾ ਹੈ ਅਤੇ ਯੋਧਿਆਂ ਦੀ ਖਾਣ ਕਹੇ ਜਾਂਦੇ ਮਹਿਤਾ ਸਾਹਿਬ ਨੂੰ ਬੀਜੇਪੀ ਅਤੇ ਆਰ ਐਸ ਐਸ ਦਾ ਮੁੱਖ ਕੇਂਦਰ ਬਣਾ ਕੇ ਰੱਖ ਦਿੱਤਾ ਹੈ ।
ਸਾਡੀ ਖਾਲਸਾ ਪੰਥ ਦੀ ਕਚਹਿਰੀ ਵਿੱਚ ਇਹ ਗੁਹਾਰ ਹੈ ਕਿ ਜਲਦੀ ਤੋਂ ਪਹਿਲਾਂ ਬਾਬਾ ਹਰਨਾਮ ਸਿੰਘ ਧੁੰਮਾਂ ਨੂੰ ਦਮਦਮੀ ਟਕਸਾਲ ਮਹਿਤਾ ਦੇ ਮੁੱਖੀ ਦੇ ਅਹੁਦੇ ਤੋਂ ਹਟਾ ਕੇ ਨਾਗਪੁਰ ਭੇਜਿਆ ਜਾਵੇ ਇੱਥੇ ਪੰਥ ਨੂੰ ਸਮਰਪਿਤ ਕਿਸੇ ਯੋਗ ਆਗੂ ਗੁਰਸਿੱਖ ਨੂੰ ਦਮਦਮੀ ਟਕਸਾਲ ਦਾ ਮੁੱਖੀ ਬਣਾਇਆ ਜਾਵੇ । ਜਾਂ ਬਾਬਾ ਰਾਮ ਸਿੰਘ ਜੀ ਸੰਗਰਾਵਾਂ ਵਾਲਿਆਂ ਨੂੰ ਹੀ ਮਹਿਤਾ ਸਾਹਿਬ ਦਾ ਵੀ ਚਾਰਜ ਸੰਭਾਲ ਕੇ ਵੰਡੀ ਹੋਈ ਦਮਦਮੀ ਟਕਸਾਲ ਨੂੰ ਇਕੱਠਿਆਂ ਕਰ ਦਿੱਤਾ ਜਾਵੇ ।
ਬਾਬਾ ਹਰਨਾਮ ਸਿੰਘ ਜੀ ਦਸਤਾਰ ਤਾਂ ਤੁਸੀਂ ਸਜਾ ਲਈ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵਾਲੀ ਤੇ ਬਣ ਗਏ ਓਸ ਦਮਦਮੀ ਟਕਸਾਲ ਦੇ ਮੁੱਖੀ ਜਿੱਥੋਂ ਕਦੇ ਆਵਾਜ਼ ਉੱਠਦੀ ਹੁੰਦੀ ਸੀ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਏਹ ਪੰਛੀ ਇਕੱਲਾ ਏ ਏਹਦੇ ਮਗਰ ਸ਼ਿਕਾਰੀ ਬਹੁਤੇ , ਪਹਿਲਾਂ ਮਰਣ ਕਬੂਲ ਜੀਵਣ ਕਕੀ ਛੱਡ ਆਸ । ਅਤੇ ਬਾਬਾ ਧੁੰਮਾਂ ਜੀ ਤੁਸੀਦਮਦਮੀ ਟਕਸਾਲ ਨੂੰ ਬੀਜੇਪੀ ਅਤੇ ਆਰ ਐਸ ਐਸ ਜਿਹੜੀਆਂ ਸਿੱਖਾਂ ਦੀ ਕੱਟੜ ਦੁਸ਼ਮਣ ਜਮਾਤਾਂ ਹਨ , ਜਿਹੜੀਆਂ ਸਿੱਖੀ ਨੂੰ ਘੁਣ ਵਾਂਗ ਖਾ ਰਹੀਆਂ ਹਨ, ਜਿਹੜੀਆਂ ਸਿੱਖੀ ਸਰੂਪ ਨੂੰ ਹੀ ਖਤਮ ਕਰ ਦੇਣਾ ਚਾਹੁੰਦੀਆਂ ਹਨ , ਜਿਹੜੀਆਂ ਹਿੰਦੂ ਜਮਾਤਾਂ ਬੁੱਧ ਅਤੇ ਜੈਨ ਧਰਮ ਵਾਂਗ ਸਿੱਖ ਧਰਮ ਨੂੰ ਵੀ ਆਪਣੇ ਵਿੱਚ ਜਜਬ ਕਰਨਾ ਚਾਹੁੰਦੀਆਂ ਹਨ ਉੱਹਨਾਂ ਕੋਲ ਗਿਰਵੀ ਰੱਖ ਦਿੱਤਾ ਹੈ ।
ਤੁਸੀਂ ਅੱਜ ਖਾਲਿਸਤਾਨ ਜਿੰਦਾਬਾਦ ਨਹੀਂ ਕਹਿ ਸਕਦੇ ਕਿਉਂਕਿ ਤੁਸੀਂ ਡਰਪੋਕ ਹੋ ਅਤੇ ਸਰਕਾਰੀ ਹੋ , ਤੁਸੀਂ ਅੱਜ ਏਸ ਕਰਕੇ ਨਹੀਂ ਬੋਲ ਰਹੇ ਕਿ ਅਮਿੱਤ ਸ਼ਾਹ, ਮੋਹਨ ਭਗਵਤ , ਬਗੇਸ਼ਵਰ ਵਾਲਾ ਬਾਬਾ ਅਤੇ ਤੁਹਾਡੀ ਅਸਲੀ ਜਮਾਤ ਬੀਜੇਪੀ ਅਤੇ ਆਰ ਐਸ ਐਸ ਦੇ ਮੈਂਬਰ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ । ਤੁਹਾਡੇ ਉੱਤੇ ਤਾਂ ਸਾਡੇ ਅਣਜਾਣ ਸਿੱਖਾਂ ਖੋਤੇ ਵਾਂਗ ਸ਼ੇਰ ਦੀ ਖੱਲ ਪਾ ਦਿੱਤੀ ਸੀ , ਪਰ ਹੁਣ ਤੁਹਾਡੇ ਅੰਧ ਭਗਤਾਂ ਤੋਂ ਬਿਨਾਂ ਬਾਕੀ ਸਭ ਨੂੰ ਪਤਾ ਚੱਲ ਚੁੱਕਾ ਹੈ ਕਿ ਤੁਸੀਂ ਸ਼ੇਰ ਦੀ ਖੱਲ ਵਿੱਚ ਲਕੋ ਹਏ ਖੋਤੇ ਹੀ ਹੋ । ਸਾਨੂੰ ਪੂਰਨ ਆਸ ਹੈ ਕਿ ਸਿੱਖ ਕੌਮ ਜਲਦੀ ਹੀ ਤੁਹਾਡਾ ਬੋਰੀ ਬਿਸਤਰਾ ਮਹਿਤਾ ਸਾਹਿਬ, ਬਾਬੇ ਸ਼ਹੀਦਾਂ ਪਿੰਡ ਸਰਮਮਸਤਪੁਰ ਜਿਲ੍ਹਾ ਜਲੰਧਰ , ਪਿੰਡ ਸੂਸਾਂ ਜਿਲ੍ਹਾ ਹੁਸ਼ਿਆਰਪੁਰ ਬਾਬੇ ਜਵਾਹਰ ਦਾਸ ਜੀ ਦੇ ਡੇਰੇ ਅਤੇ ਬਾਕੀ ਅਸਥਾਨਾਂ ਤੋਂ ਵੀ ਗੋਲ ਕਰਵਾਕੇ ਤੁਹਾਨੂੰ ਜਰੂਰ ਨਾਗਪੁਰ ਭੇਜੇਗੀ । ਫੇਰ ਤੁਸੀਂ ਖੁੱਲ੍ਹ ਕੇ ਗੰਗਾ ਨਹਾ ਸਕੋਗੇ, ਭੂਮੀ ਪੂਜਨ ਕਰ ਸਕੋਗੇ, ਸ਼ਿਵਲਿੰਗ ਪੂਜਾ ਕਰ ਸਕੋਗੇ, ਭਗਵੇਂ ਬਸਤਰ ਪਾ ਸਕੋਗੇ, ਅਤੇ ਆਪਣੇ ਜਮਾਤੀਆਂ ਵਿੱਚ ਹੀ ਰਲ ਮਿਲ ਜਾਓਗੇ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Leave a Reply