ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਾਲਕਦੀਮ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਪਾਲਕਦੀਮ ਵਿਖੇ ਮਨਾਇਆ

ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਾਲਕਦੀਮ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਪਾਲਕਦੀਮ ਵਿਖੇ ਮਨਾਇਆ

ਅੱਪਰਾ, 21 ਅਪ੍ਰੈਲ (ਤੀਰਥ ਸਿੰਘ ਮੈਂਗੜ੍ਹਾ)-ਡਾ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਾਲਕਦੀਮ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਪਿੰਡ ਪਾਲਕਦੀਮ ਵਿਖੇ ਸਾਰੇ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਬੜੇ ਹੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਕੇਕ ਕੱਟਣ ਤੋਂ ਬਾਅਦ ਸਟੇਜ ਸਕੱਤਰ ਹਰਮੇਸ਼ ਲਾਲ ਨੇ ਸਟੇਜ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਿਸ ਵਿਚ ਸਤਨਾਮ ਸਿੰਘ ਹਿਰਖੀ, ਅਮਰਜੀਤ ਅਮਰੀ, ਮਨਪ੍ਰੀਤ, ਮਹਿੰਦਰ ਪਾਲ ਤੇਹਿੰਗ , ਦੀਪਕ ਨਾਹਰ ਅੱਪਰਾ ਅਤੇ ਐਡਵੋਕੇਟ ਬਲਜੀਤ ਕੌਰ ਚੌਹਾਨ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਬਾਰੇ, ਉਨ੍ਹਾਂ ਦੇ ਗਰੀਬ ਮਜ਼ਦੂਰ ਤੇ ਦਲਿਤ ਸਮਾਜ ਲਈ ਕੀਤੇ ਹੋਏ ਸੰਘਰਸ਼ ਬਾਰੇ ਦੱਸਿਆ ਅਤੇ ਲੋਕਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਚੱਲਣ ਦੀ ਅਪੀਲ ਕੀਤੀ।

 ਇਸ ਤੋਂ ਬਾਅਦ ਪ੍ਰਧਾਨ ਸੁਖਜਿੰਦਰ ਸਿੰਘ ਚੌਹਾਨ, ਰਣਜੀਤ ਬਸਰਾ,ਦੇਸ਼ਾ ਸਿੰਘ, ਗੁਰਨਾਮ ਸਿੰਘ ਬਸਰਾ, ਪਰਸ਼ੋਤਮ ਲਾਲ ਸਲਣ, ਕਸ਼ਮੀਰ ਲਾਲ ਸੱਲਣ, ਮਹਿੰਦਰ ਪਾਲ, ਬਲਬੀਰ ਬਸਨਪਾਲ, ਗੁਰਪ੍ਰੀਤ ਚੌਹਾਨ, ਜਸਵਿੰਦਰ ਬਸਨਪਾਲ, ਹਰਭਜਨ ਦਾਸ, ਮਦਨ ਲਾਲ, ਰਕੇਸ਼ ਕੁਮਾਰ ਅਤੇ ਸਾਰੇ ਕਮੇਟੀ ਮੈਂਬਰਾਂ ਨੇ ਪਿੰਡ ਦੇ ਸਾਰੇ ਪੜ ਰਹੇ ਬੱਚਿਆਂ ਨੂੰ ਅਮਰਜੀਤ ਅਮਰੀ ਦੀ ਲਿਖੀ ਹੋਈ ਕਿਤਾਬ ਭੀਮ ਸੰਦੇਸ਼,ਕਾਪੀਆਂ ਪਿਨ ਦੇ ਕੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਪ੍ਰਧਾਨ ਸੁਖਜਿੰਦਰ ਸਿੰਘ ਚੌਹਾਨ, ਸੁਰਜਨ ਸਿੰਘ, ਰਣਜੀਤ ਸਿੰਘ ਬਸਰਾ ਜਨਰਲ ਸਕੱਤਰ, ਮਨਪ੍ਰੀਤ ਸਿੰਘ , ਕੈਸ਼ੀਅਰ ਜਸਵਿੰਦਰ ਧੀਰ, ਸੁਖਵਿੰਦਰ ਕੁਮਾਰ, ਗੁਰਪ੍ਰੀਤ ਚੋਹਾਨ ,ਪਿਰੰਸ ਕਰੜਾ,ਫੋਰਮੈਨ ਸਤਨਾਮ ਸਿੰਘ,ਸ਼ੀਲਾ ਰਾਣੀ ਮੈਂਬਰ ਪੰਚਾਇਤ,ਸਨੀ ਕੁਮਾਰ ਪੰਚ ਅਤੇ ਬਹੁਤ ਵੱਡੀ ਗਿਣਤੀ ਵਿਚ ਔਰਤਾਂ ਮਰਦਾਂ ਬੱਚਿਆਂ ਨੇ ਸਾਮਿਲ ਹੋ ਕੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ । ਆਖਿਰ ਵਿੱਚ ਸਮੋਸੇ , ਕੇਕ ਅਤੇ ਪੇਸ਼ਟਰੀਆਂ ਸੰਗਤਾਂ ਨੂੰ ਵਰਤਾਈਆਂ ਗਈਆਂ। ਪ੍ਰਧਾਨ ਸੁਖਜਿੰਦਰ ਸਿੰਘ ਚੌਹਾਨ ਅਤੇ ਹਰਮੇਸ਼ ਲਾਲ ਅਤੇ ਸਤਨਾਮ ਸਿੰਘ ਹਿਰਖੀ ਪੰਚ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.