ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਅਤੇ ਗੁਰੂ ਘਰਾਂ ਦੀ ਹੋ ਰਹੀ ਦੁਰਵਰਤੋਂ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਵਿੱਚ ਰੋਸ - ਸ ਕਾਹਨੇਕੇ।

ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਅਤੇ ਗੁਰੂ ਘਰਾਂ ਦੀ ਹੋ ਰਹੀ ਦੁਰਵਰਤੋਂ ਨਾਲ ਵਿਸ਼ਵ ਭਰ ਦੀਆਂ ਸੰਗਤਾਂ ਵਿੱਚ ਰੋਸ - ਸ ਕਾਹਨੇਕੇ।

ਗੁਰੂ ਘਰਾਂ ਨੂੰ ਅਜੋਕੇ ਮਹੰਤਾਂ ਤੋਂ ਆਜਾਦ ਕਰਾਉਣ ਲਈ ਸ਼ੁਰੂ ਕੀਤੀ ਗਈ ਸੁਧਾਰ ਲਹਿਰ 2- ਸ ਗਿੱਲਪੱਤੀ।

ਅੰਮ੍ਰਿਤਸਰ-: 9 ਅਕਤੂਬਰ (ਜੁਗਰਾਜ ਸਿੰਘ ਸਰਹਾਲੀ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਬਜੁਰਗਾਂ ਨੇ ਵੱਡੀਆਂ ਕੁਰਬਾਨੀਆਂ ਕਰਕੇ ਸਥਾਪਿਤ ਕੀਤੀ ਸੀ ਜਿਸ ਦੀ ਵਿਰਾਸਤ 'ਤੇ ਸਿੱਖ ਹਮੇਸ਼ਾਂ ਮਾਣ ਕਰਦੇ ਆਏ ਹਨ। ਪਰ ਪੰਥਕ ਸੰਸਥਾਵਾਂ ਦੇ ਪ੍ਰਬੰਧ ਵਿੱਚ ਆਈ ਗਿਰਾਵਟ ਨੇ ਸਾਰੀ ਦੁਨੀਆਂ ਵਿੱਚ ਵੱਸਣ ਵਾਲੇ ਸਿੱਖਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੋਮਣੀ ਕਮੇਟੀ ਦੇ ਐਗਜੈਕਟਿਵ ਮੈਂਬਰ ਸ ਕਾਹਨੇਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਸ਼ੁਰੂ ਕੀਤੇ ਗਏ ਅਰਦਾਸ ਪ੍ਰੋਗਰਾਮ ਤਹਿਤ ਮਾਲਵੇ ਦੇ ਜਿਲਿਆਂ ਬਠਿੰਡਾ ਅਤੇ ਮਾਨਸਾ ਦੇ ਜਥੇ ਨਾਲ ਅੰਮ੍ਰਿਤਸਰ ਪਹੁੰਚੇ ਸਨ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਮਰਿਆਦਾ ਅਨੁਸਾਰ ਹੁਕਮਨਾਮਾ ਜਾਰੀ ਕਰਨ ਵਾਲੇ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਲਈ ਜਿਸ ਤਰਾਂ ਗੁਰੂ ਘਰਾਂ ਦੀਆਂ ਸਰਾਵਾਂ, ਗੁਰੂ ਕੀ ਗੋਲਕ ਦੀ ਮਾਇਆ ਅਤੇ ਕਮੇਟੀ ਪ੍ਰਬੰਧਾਂ ਦੀ ਦੁਰਵਰਤੋਂ ਕੀਤੀ ਗਈ ਹੈ, ਸੰਗਤਾਂ ਉਸ ਸਾਰੀ ਸਾਜਿਸ਼ ਤੋਂ ਬਹੁਤ ਹੀ ਦੁਖੀ ਹਨ। ਸੰਗਤਾਂ ਦੀਆਂ ਅਜਿਹੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਅਰਦਾਸ ਕਰਨ ਦਾ ਸਿਲਸਿਲਾ ਆਰੰਭ ਕੀਤਾ ਗਿਆ ਹੈ। ਜਿਸਦਾ ਮਕਸਦ ਗੁਰਦੁਆਰਾ ਸੁਧਾਰ ਲਹਿਰ 2 ਤਹਿਤ ਗੁਰੂ ਘਰਾਂ ਨੂੰ ਅਜੋਕੇ ਮਹੰਤਾਂ ਤੋਂ ਆਜਾਦ ਕਰਾਉਣਾ ਹੈ। ਸਾਰੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜਾਦ ਕਰਾਉਣ ਵਾਲੀ ਇਸ ਮੁਹਿੰਮ ਦਾ ਹਿੱਸਾ ਬਣਨ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਾਰ ਬਾਰ ਚੈਲੇਂਜ ਕਰਨ ਵਾਲੇ ਇਹਨਾਂ ਗੁਰੂ ਦੋਖੀਆਂ ਤੋਂ ਖਹਿੜਾ ਛੁਡਾਇਆ ਜਾ ਸਕੇ। ਅੱਜ ਦੇ ਇਸ ਜਥੇ ਵਿੱਚ ਉਪਰੋਕਤ ਦੋਹਾਂ ਆਗੂਆਂ ਤੋਂ ਇਲਾਵਾ ਸ ਦੀਵਾਨ ਸਿੰਘ ਡਿੱਖ, ਸ ਸੁਖਵਿੰਦਰ ਸਿੰਘ ਸਰਦੂਲਗੜ੍ਹ, ਸ ਸੁਖਮਨਦੀਪ ਸਿੰਘ ਬਠਿੰਡਾ, ਸ ਮਲਕੀਤ ਸਿੰਘ ਸਮਾਉਂ, ਸ ਅਮਨਦੀਪ ਸਿੰਘ ਭਲਾਈ ਕੇ, ਸ ਸੁਰਜੀਤ ਸਿੰਘ ਬੋਪਾਰਾਏ, ਸ ਭੁਪਿੰਦਰ ਸਿੰਘ ਸੇਮਾ, ਸ ਚਰਨਜੀਤ ਸਿੰਘ ਬਠਿੰਡਾ, ਸ ਅਬਰਿੰਦਰ ਸਿੰਘ ਚਾਹਲ, ਸ ਹਰਜਿੰਦਰ ਸਿੰਘ ਭੰਗੂ ਸਰਦੂਲਗੜ੍ਹ, ਜਥੇਦਾਰ ਪਰਮਜੀਤ ਸਿੰਘ ਸਰਦੂਲਗੜ੍ਹ, ਸ ਸੁਦਾਗਰ ਸਿੰਘ ਰੱਲ੍ਹਾ, ਸ ਸਾਹਿਲ ਸਿੰਘ ਮਾਨਸਾ, ਸ ਸਤਨਾਮ ਸਿੰਘ ਭਲਾਈ ਕੇ, ਸ ਤਰਲੋਚਨ ਸਿੰਘ ਮਾਨਸਾ, ਸ ਹੈਪੀ ਸਿੰਘ ਸਮਾਉਂ ਅਤੇ ਸ ਗੁਰਸੇਵਕ ਸਿੰਘ ਸਮਾਉਂ ਸਮੇਤ ਦੋਹਾਂ ਜਿਲਿਆਂ ਦੇ ਸੈਂਕੜੇ ਵਰਕਰ ਅਤੇ ਆਗੂ ਮੌਜੂਦ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.