ਪਿੰਡ ਨਿਜ਼ਾਮਪੁਰ ਚ ਹੋ ਰਹੇ ਧੱਕੇਸ਼ਾਹੀ ਖਿਲਾਫ ਸਰਕਾਰ ਧਿਆਨ ਦੇਵੇ ਜੇਕਰ ਧਕਾ ਹੋਇਆ ਤੇ ਜੱਥੇਬੰਦੀ ਸੰਘਰਸ਼ ਦਾ ਰਸਤਾ ਚੁਣਨ ਨੂੰ ਮਜਬੂਰ ਹੋਵੇਗੀ - ਜੋਗਿੰਦਰ ਸਿੰਘ ਮਾਨ
- ਰਾਜਨੀਤੀ
- (Asia/Kolkata)
ਕਪੂਰਥਲਾ 10 ਸਿਤੰਬਰ ਗੌਰਵ ਮੜੀਆ
ਆਦਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਕੌਮੀ ਚੇਅਰਮੈਨ ਜੋਗਿੰਦਰ ਸਿੰਘ ਮਾਨ,ਕੌਮੀ ਉਪ ਚੇਅਰਮੈਨ ਬਿੰਦਰ ਭੀਮ,ਗਗਨਦੀਪ ਸਿੰਘ ਪੰਜਾਬ ਪ੍ਰਧਾਨ,ਜਸਪਾਲ ਸਿੰਘ ਮੈਨਵਾ ਦੋਆਬਾ ਜੌਨ ਚੇਅਰਮੈਨ,ਬਲਵਿੰਦਰ ਸਿੰਘ ਪਹਿਲਵਾਨ ,ਵਰਿੰਦਰ ਸਿੰਘ ਪਿੰਡ ਨਿਜ਼ਾਮਪੁਰ ਨੇ ਵੀਰਵਾਰ ਨੂੰ ਕਪੂਰਥਲਾ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪਿੰਡ ਨਿਜ਼ਾਮਪੁਰ ਵਿਖੇ ਧੱਕੇਸ਼ਾਹੀ ਨਾਲ ਵਾਲਮੀਕਿ ਜੀ ਧਾਰਮਿਕ ਸਥਾਨ ਬਣਾਉਣ ਵਾਲਿਆਂ ਤੇ ਝੂਠਾ ਹੀ ਧਾਰਮਿਕ ਬੇਅਦਬੀ ਦਾ ਪਰਚਾ ਦਿੱਤਾ ਜੋਕਿ ਸੰਘਰਸ਼ ਤੋਂ ਬਾਦ ਖਾਰਿਜ ਕਰਵਾ ਦਿੱਤਾ ਗਿਆ ਹੁਣ। ਸਰਪੰਚ ਵਲੋ ਪਿੰਡ ਦੇ ਹੀ ਵਸਨੀਕ ਜੋਕਿ ਐੱਸ ਸੀ ਐਕਟ ਦੇ ਪਰਚੇ ਚ ਗਵਾਹ ਹੈ ਉਸਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉੱਕਤ ਗਵਾਹ ਪਿੰਡ ਦੀ ਹੀ ਟੈਂਕੀ ਤੇ ਨੌਕਰੀ ਕਰਦਾ ਹੈ ਅਤੇ ਵਾਟਰ ਐਂਡ ਸੈਨੀਟੇਸ਼ਨ ਮਹਿਕਮੇ ਦਾ ਠੇਕੇ ਤੇ ਪਿਛਲੇ 25 ਸਾਲ ਤੋਂ ਮੁਲਾਜ਼ਿਮ ਹੈ ਉਸਨੂੰ ਕੰਮ ਚ ਕਮੀ ਪੇਸ਼ੀ ਦਾ ਹਵਾਲਾ ਦੇਕੇ ਨੌਕਰੀ ਖੋਹਣ ਦੀ ਸਾਜਿਸ਼ਾਂ ਚਲਾ ਰਿਹਾ ਹੈ ਉੱਕਤ ਜੱਥੇਬੰਦੀ ਨੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪਿੰਡ ਨਿਜ਼ਾਮਪੁਰ ਚ ਹੋ ਰਹੇ ਧੱਕੇਸ਼ਾਹੀ ਖਿਲਾਫ ਧਿਆਨ ਦੇਵੇ ਜੇਕਰ ਧਕਾ ਹੋਇਆ ਤੇ ਜੱਥੇਬੰਦੀ ਸੰਘਰਸ਼ ਦਾ ਰਸਤਾ ਚੁਣਨ ਨੂੰ ਮਜਬੂਰ ਹੋਵੇਗੀ ਜਿਸਦਾ ਜਿੰਮੇਵਾਰ ਪ੍ਰਸਾਸ਼ਨ ਹੋਵੇਗਾ
Leave a Reply