ਸਿੱਖ ਕੌਮ ਦੇ ਜਰਨੈਲ ਸਿਮਰਨਜੀਤ ਸਿੰਘ ਮਾਨ ਵੱਲੋਂ ਪੰਥਨਾਮਾ ਮੈਗਜ਼ੀਨ ਖ਼ਾਲਸਾਈ ਜੈਕਾਰਿਆਂ ਦੀ ਗੂੰਜ 'ਚ ਜਾਰੀ
- ਰਾਸ਼ਟਰੀ
- (Asia/Kolkata)
ਪੰਥਕ ਆਗੂਆਂ ਵੱਲੋਂ ਭਾਈ ਰਣਜੀਤ ਸਿੰਘ ਦੀਆਂ ਲਿਖਤਾਂ ਅਤੇ ਤਕਰੀਰਾਂ ਦੀ ਸ਼ਲਾਘਾ
ਅੰਮ੍ਰਿਤਸਰ, 15 ਸਤੰਬਰ , ਜੁਗਰਾਜ ਸਿੰਘ ਸਰਹਾਲੀ
ਅੱਜ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜੇ 'ਤੇ ਸਿੱਖ ਕੌਮ ਦੇ ਜਰਨੈਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਸ. ਈਮਾਨ ਸਿੰਘ ਮਾਨ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਅਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਵੱਲੋਂ ਪੰਥਨਾਮਾ ਮੈਗਜ਼ੀਨ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ 'ਚ ਜਾਰੀ ਕੀਤਾ ਗਿਆ। ਸ. ਸਿਮਰਨਜੀਤ ਸਿੰਘ ਮਾਨ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀਆਂ ਲਿਖਤਾਂ, ਤਕਰੀਰਾਂ ਅਤੇ ਹੋਰ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਪੰਥਕ ਧਿਰਾਂ ਦੀ ਏਕਤਾ ਦੀ ਗੱਲ ਕਰਕੇ ਪੰਥ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅਤੇ 2027 ਦੀਆਂ ਚੋਣਾਂ ਵਿੱਚ ਜਿੱਤ ਲਈ ਇੱਕ ਵਧੀਆ ਸੁਨੇਹਾ ਦਿੱਤਾ ਹੈ ਜੋ ਅੱਜ ਦੇ ਸਮੇਂ ਦੀ ਲੋੜ ਹੈ। ਸਟੇਜ ਸਕੱਤਰ ਭਾਈ ਮਨਪ੍ਰੀਤ ਸਿੰਘ ਆਜ਼ਾਦ ਨੇ ਦੱਸਿਆ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਪਹਿਲਾਂ ਹਰ ਮਹੀਨੇ ਖ਼ਾਲਸਾ ਫਤਹਿਨਾਮਾ ਰਸਾਲਾ ਕੱਢਿਆ ਜਾਂਦਾ ਸੀ, ਫਿਰ ਪੰਜਆਬ ਅਤੇ ਹੁਣ ਪੰਥਨਾਮਾ ਮੈਗਜ਼ੀਨ ਸ਼ੁਰੂ ਕੀਤਾ ਗਿਆ ਹੈ। ਇਹਨਾਂ ਰਸਾਲਿਆਂ ਦੀਆਂ ਲਿਖਤਾਂ ਬਹੁਤ ਸ਼ਾਨਦਾਰ ਹੁੰਦੀਆਂ ਹਨ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜੋ ਪਹਿਰੇਦਾਰ ਅਖਬਾਰ ਦੇ ਕਾਰਜਕਾਰੀ ਸੰਪਾਦਕ ਵੀ ਹਨ ਤੇ ਰੋਜ਼ਾਨਾ ਸੰਪਾਦਕੀਆਂ ਲਿਖਦੇ ਹਨ। ਫੈਡਰੇਸ਼ਨ ਦੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਦੱਸਿਆ ਕਿ ਅੱਜ ਜਥੇਬੰਦੀ ਵੱਲੋਂ ਤਵਾਰੀਖ ਸ਼ਹੀਦੇ ਖਾਲਿਸਤਾਨ, ਹੋਂਦ ਦਾ ਨਗਾਰਚੀ, ਸੰਘਰਸ਼ੀ ਪੈਂਡੇ, ਹਿੰਦੂਤਵ ਵੱਲੋਂ ਸਿਧਾਂਤਕ ਹਮਲੇ, ਕੋਈ ਦੇਸ ਨਾ ਸਾਡਾ ਕਿਤਾਬਾਂ ਤੇ ਖਾਲਸਾ ਫ਼ਤਹਿਨਾਮਾ, ਪੰਜਆਬ ਅਤੇ ਪੰਥਨਾਮਾ ਰਸਾਲੇ ਵੱਡੀ ਗਿਣਤੀ ਵਿੱਚ ਵੰਡੇ ਗਏ ਹਨ। ਪੰਥਨਾਮਾ ਮੈਗਜ਼ੀਨ ਬਾਰੇ ਜਾਣਕਾਰੀ ਦਿੰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਗੁਰੂ ਗ੍ਰੰਥ ਅਤੇ ਗੁਰੂ ਪੰਥ ਉੱਤੇ ਹੋ ਰਹੇ ਸਿਧਾਂਤਕ ਹਮਲਿਆਂ ਬਾਰੇ ਅਸੀਂ ਤੱਥਾਂ, ਪ੍ਰਮਾਣਾਂ, ਦਲੀਲਾਂ, ਸਬੂਤਾਂ ਤੇ ਹੋਰ ਹਵਾਲਿਆਂ ਰਾਹੀਂ ਠੋਸ ਜਵਾਬ ਦਿੱਤੇ ਹਨ। ਇਹ ਪੰਥਨਾਮਾ ਮੈਗਜ਼ੀਨ ਜੋ ਸਿੱਖ ਚਿੰਤਕ, ਵਿਦਵਾਨ ਅਤੇ ਇਤਿਹਾਸਕਾਰ ਜਥੇਦਾਰ ਮਹਿੰਦਰ ਸਿੰਘ ਯੂਕੇ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ। ਇਸ ਵਿੱਚ ਭਾਰਤੀ ਹਕੂਮਤ, ਭਾਜਪਾ, ਆਰ ਐਸ ਐਸ ਅਤੇ ਬਾਬੇ ਧੁੰਮੇ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਭਾਈ ਉਪਕਾਰ ਸਿੰਘ ਸੰਧੂ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਗੁਰਨਾਮ ਸਿੰਘ ਸਿੰਗੜੀਵਾਲ, ਸ. ਸੰਦੀਪ ਸਿੰਘ ਟਾਂਡਾ, ਸ. ਗੁਰਬਚਨ ਸਿੰਘ ਪਵਾਰ, ਬੀਬੀ ਰਜਿੰਦਰ ਕੌਰ ਜੈਤੋਂ, ਬੀਬੀ ਕੁਲਵਿੰਦਰ ਕੌਰ ਖਾਲਸਾ ਆਦਿ ਹਾਜ਼ਰ ਸਨ।
Leave a Reply